ਆਸਟ੍ਰੇਲੀਆ ਸਮਲਿੰਗੀ ਵਿਆਹ ਦੇ ਹੱਕ 'ਚ

ਤਸਵੀਰ ਸਰੋਤ, WILLIAM WEST/AFP/GETTYIMAGES
ਆਸਟ੍ਰੇਲੀਆ ਦੇ ਲੋਕਾਂ ਨੇ ਸਮਲਿੰਗੀ ਵਿਆਹ ਨੂੰ ਕਨੂੰਨੀ ਕਰਨ ਦੇ ਹੱਕ 'ਚ ਵੋਟ ਪਾਏ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਕਿ 61.6 ਫੀਸਦ ਲੋਕਾਂ ਨੇ ਸਮਲਿੰਗੀ ਵਿਆਹ ਲਈ ਵੋਟ ਕੀਤਾ ਹੈ।
ਅੱਠ ਹਫਤਿਆਂ ਦੇ ਸਰਵੇ ਵਿੱਚ 12 ਕਰੋੜ ਅਤੇ 7 ਲੱਖ ਲੋਕਾਂ ਨੇ ਭਾਗ ਲਿਆ ਸੀ।

ਤਸਵੀਰ ਸਰੋਤ, DAVID CLARK
ਪ੍ਰਧਾਨ ਮੰਤਰੀ ਮੈਲਕੌਮ ਟਰਨਬੁੱਲ ਨੇ ਕਿਹਾ ਕਿ ਇਹਨਾਂ ਨਤੀਜਿਆਂ ਦਾ ਮਤਲਬ ਹੈ ਕਿ ਸਰਕਾਰ ਨੂੰ ਕ੍ਰਿਸਮਸ ਤੋਂ ਪਹਿਲਾਂ ਸੰਸਦ 'ਚ ਕਨੂੰਨ ਬਦਲਣਾ ਪਏਗਾ।
ਉਨ੍ਹਾਂ ਕਿਹਾ, ''ਆਸਟ੍ਰੇਲੀਆ ਦੇ ਲੋਕਾਂ ਨੇ ਕਰੋੜਾਂ ਦੀ ਗਿਣਤੀ ਵਿੱਚ ਸਮਲਿੰਗੀ ਵਿਆਹ ਲਈ ਹਾਂ ਕੀਤੀ ਹੈ।''
ਅੱਗੇ ਕਿਹਾ ਕਿ, ''ਉਨ੍ਹਾਂ ਨੇ ਬਰਾਬਰੀ, ਵਚਨਬੱਧਤਾ ਅਤੇ ਪਿਆਰ ਲਈ ਹਾਂ ਕੀਤੀ ਹੈ। ਹੁਣ ਅਸੀਂ ਇਸ ਨੂੰ ਸੰਸਦ ਵਿੱਚ ਅੱਗੇ ਲੈਕੇ ਜਾਵਾਂਗੇ।''

ਤਸਵੀਰ ਸਰੋਤ, Getty Images
ਸਮਰਥਕਾਂ ਨੇ ਬੁਧਵਾਰ ਨੂੰ ਨਤੀਜਿਆਂ ਦਾ ਜਸ਼ਨ ਆਸਟ੍ਰੇਲੀਆ ਦੀਆਂ ਜਨਤਕ ਥਾਵਾਂ 'ਤੇ ਮਨਾਇਆ। ਉਹ ਨੱਚਦੇ, ਗਾਉਂਦੇ ਅਤੇ ਇੰਦਰਧਨੁਸ਼ ਝੰਡੇ ਲਹਿਰਾਉਂਦੇ ਨਜ਼ਰ ਆਏ।
ਸਿਆਸੀ ਰਾਏ
ਸਮਲਿੰਗੀ ਵਿਆਹ ਦੇ ਸਮਰਥਕ ਅਤੇ ਕੰਪਨੀ ਕਨਟਾਸ ਦੇ ਮੁੱਖ ਕਾਰਜਕਾਰੀ ਐਲਨ ਜੌਏਸ ਨੇ ਸਿਡਨੀ ਵਿੱਚ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, ''ਇਹ ਸ਼ਾਨਦਾਰ ਨਤੀਜੇ ਹਨ ਅਤੇ ਸਾਨੂੰ ਸਭ ਨੂੰ ਇਸ ਸ਼ਾਨਦਾਰ ਦੇਸ਼ ਤੇ ਗਰਵ ਹੋਣਾ ਚਾਹੀਦਾ ਹੈ।''

ਤਸਵੀਰ ਸਰੋਤ, REUTERS/David Gray
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਮਲਿੰਗੀ ਵਿਆਹ ਦੇ ਵਿਰੋਧੀ ਟੋਨੀ ਐਬਟ ਨੇ ਕਿਹਾ ਕਿ ਸੰਸਦ ਨੂੰ ਨਤੀਜਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ।
ਉਨ੍ਹਾਂ ਫੇਸਬੁੱਕ 'ਤੇ ਲਿਖਿਆ, ''ਮੈਂ ਹਮੇਸ਼ਾ ਕਹਿੰਦਾ ਸੀ ਕਿ ਇਸ ਮੁੱਦੇ ਤੇ ਲੋਕਾਂ ਦੀ ਰਾਏ ਲੈਣਾ ਬਹੁਤ ਜ਼ਰੂਰੀ ਹੈ ਅਤੇ ਅੱਜ ਦੇ ਨਤੀਜੇ ਦੱਸਦੇ ਹਨ ਕਿ ਉਨ੍ਹਾਂ ਦੀ ਰਾਏ ਲੈਣ ਦਾ ਫੈਸਲਾ ਬਿਲਕੁਲ ਸਹੀ ਸੀ।''

ਤਸਵੀਰ ਸਰੋਤ, Scott Barbour/GETTYIMAGES
ਸਮਲਿੰਗੀ ਵਿਆਹ ਦੇ ਵੱਡੇ ਸਮਰਥਕ ਟਰਨਬੁੱਲ ਹੁਣ ਆਪਣੀ ਸਰਕਾਰ ਵਿੱਚ ਇਸ ਬਹਿਸ ਦਾ ਸਾਹਮਣਾ ਕਰ ਰਹੇ ਹਨ ਕਿ ਸੰਸਦ ਦੇ ਬਿੱਲ ਵਿੱਚ ਕੀ ਕੀ ਸ਼ਾਮਲ ਹੋਵੇਗਾ।

ਤਸਵੀਰ ਸਰੋਤ, Scott Barbour/GETTYIMAGES
ਕੁਝ ਰੂੜੀਵਾਦੀ ਸਾਂਸਦ ਇਹ ਚਾਹੁੰਦੇ ਹਨ ਕਿ ਸਮਲਿੰਗੀ ਵਿਆਹ ਦੇ ਵਿਰੋਧੀ ਕਾਰੋਬਾਰੀ ਵਿਆਹਵਾਂ ਲਈ ਸਮਾਨ ਦੇਣ ਤੋਂ ਇੰਕਾਰ ਕਰ ਦੇਣ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)












