ਟਵਿੱਟਰ 'ਤੇ ਜਲਦੀ 280 ਕਰੈਕਟਰਜ਼ ਵਿੱਚ ਤੁਸੀਂ ਵੀ ਕਰ ਸਕੋਗੇ ਟਵੀਟ

ਤਸਵੀਰ ਸਰੋਤ, Reuters
ਟਵਿੱਟਰ ਨੇ ਸ਼ਬਦਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਟਵਿੱਟਰ ਨੇ ਜ਼ਿਆਦਾਤਰ ਯੂਜ਼ਰਸ ਲਈ ਇਹ ਸਹੂਲਤ 140 ਕਰੈਕਟਰਜ਼ ਤੋਂ ਵਧਾ ਕੇ 280 ਕਰੈਕਟਰਜ਼ ਕਰਨ ਦਾ ਮੰਨ ਬਣਾ ਲਿਆ ਹੈ।
ਨਵੇਂ ਟਵੀਟ ਜਪਾਨੀ, ਚੀਨੀ ਅਤੇ ਕੋਰੀਅਨ ਭਾਸ਼ਾ ਵਿੱਚ ਉਪਲਬਧ ਨਹੀਂ ਹੋਏਗੀ, ਕਿਉਂਕਿ ਇਹ ਭਾਸ਼ਾਵਾਂ ਇੱਕ ਸ਼ਬਦ ਰਾਹੀਂ ਜ਼ਿਆਦਾ ਬਿਆਨ ਕਰ ਜਾਂਦੀਆਂ ਹਨ।
ਜਦੋਂ ਲੋਕਾਂ ਨੇ ਅਲੋਚਨਾ ਕੀਤੀ ਕਿ ਇੰਨੇ ਘੱਟ ਕਰੈਕਟਰਜ਼ ਵਿੱਚ ਟਵੀਟ ਕਰਨਾ ਔਖਾ ਹੈ ਤਾਂ ਇੱਕ ਛੋਟੇ ਜਿਹੇ ਗਰੁੱਪ ਵਿੱਚ ਸਤੰਬਰ ਮਹੀਨੇ ਵਿੱਚ ਇਹ ਕੋਸ਼ਿਸ਼ ਕੀਤੀ ਗਈ।
ਇਹ ਬਦਲਾਅ ਟਵਿੱਟਰ ਵੱਲੋਂ ਨਵੇਂ ਯੂਜ਼ਰਸ ਨੂੰ ਖਿੱਚਣ 'ਤੇ ਪਸਾਰ ਕਰਨ ਦਾ ਹਿੱਸਾ ਹੈ।
ਸੰਖੇਪ ਟਵਿੱਟਰ ਦੀ ਖਾਸੀਅਤ
ਸੋਸ਼ਲ ਮੀਡੀਆ ਸਾਈਟ ਨੇ ਇੱਕ ਬਲਾਗ ਵਿੱਚ ਲਿਖਿਆ ਕਿ ਟੈਸਟ ਦੌਰਾਨ ਸਿਰਫ਼ 5 ਫੀਸਦੀ ਟਵੀਟ ਹੀ ਸਨ ਜੋ ਕਿ 140 ਕਰੈਕਟਰਜ਼ ਤੋਂ ਜ਼ਿਆਦਾ ਸਨ, ਜਦਕਿ 2 ਫੀਸਦੀ ਟਵੀਟ 190 ਕਰੈਕਟਰਜ਼ ਤੋਂ ਜ਼ਿਆਦਾ ਸਨ।
ਜਿੰਨ੍ਹਾਂ ਲੋਕਾਂ ਨੇ ਜ਼ਿਆਦਾ ਲੰਬੇ ਟਵੀਟ ਲਿਖੇ ਸਨ, ਉਨ੍ਹਾਂ ਦੇ ਜ਼ਿਆਦਾ ਫੋਲੋਅਰ ਬਣੇ, ਲੋਕਾਂ ਨਾਲ ਜ਼ਿਆਦਾ ਰੱਲ ਗਏ ਤੇ ਸਾਈਟ ਤੇ ਜ਼ਿਆਦਾ ਸਮਾਂ ਬਿਤਾਇਆ।
ਟਵਿੱਟਰ ਦੀ ਪ੍ਰੋਡਕਟ ਮੈਨੇਜਰ, ਅਲੀਜ਼ਾ ਰੋਜ਼ਨ ਨੇ ਕਿਹਾ, "ਟੈਸਟ ਦੇ ਸ਼ੁਰੂਆਤੀ ਦਿਨਾਂ ਵਿੱਚ, ਬਹੁਤ ਸਾਰੇ ਲੋਕਾਂ ਨੇ ਪੂਰੇ 280 ਕਰੈਕਟਰਜ਼ ਵਿੱਚ ਟਵੀਟ ਕੀਤਾ ਕਿਉਂਕਿ ਇਹ ਨਵਾਂ ਤੇ ਵੱਖਰਾ ਸੀ, ਪਰ ਛੇਤੀ ਹੀ ਸਭ ਆਮ ਹੋ ਗਿਆ।"
"ਅਸੀਂ ਦੇਖਿਆ ਕਿ ਜਦੋਂ ਲੋਕ 140 ਕਰੈਕਟਰਜ਼ ਤੋਂ ਜ਼ਿਆਦਾ ਦਾ ਟਵੀਟ ਕਰਨਾ ਚਾਹੁੰਦੇ ਸਨ ਤਾਂ ਬੜੀ ਹੀ ਅਸਾਨੀ ਨਾਲ ਕਰ ਦਿੱਤਾ, ਪਰ ਜ਼ਿਆਦਾਤਰ ਲੋਕਾਂ ਨੇ 140 ਕਰੈਕਟਰਜ਼ ਤੋਂ ਘੱਟ ਵਿੱਚ ਹੀ ਟਵੀਟ ਕੀਤਾ ਤੇ ਟਵਿੱਟਰ ਦੀ ਸੰਖੇਪ ਹੋਣ ਦੀ ਵਿਸ਼ੇਸ਼ਤਾ ਬਰਕਰਾਰ ਰਹੀ।"
ਟਵਿੱਟਰ ਮੁਤਾਬਕ, ਅੰਗਰੇਜ਼ੀ ਵਿੱਚ ਲਿਖੇ 9 ਫੀਸਦੀ ਟਵੀਟ ਪੂਰੇ 280 ਕਰੈਕਟਰਜ਼ ਵਿੱਚ ਲਿਖੇ ਗਏ।

ਤਸਵੀਰ ਸਰੋਤ, TWITTER
ਰੋਜ਼ਨ ਨੇ ਦੱਸਿਆ, "ਇਸ ਨਾਲ ਵਿਚਾਰ ਘੱਟ ਸ਼ਬਦਾਂ ਵਿੱਚ ਸਮਾਉਣ ਦੀ ਚੁਣੌਤੀ ਹੁੰਦੀ ਹੈ, ਜਿਸ ਕਰਕੇ ਟਵੀਟ ਪੋਸਟ ਕਰਨ ਤੋਂ ਪਹਿਲਾਂ ਜ਼ਿਆਦਾ ਸਮਾਂ ਐਡਿਟਿੰਗ ਕਰਨ 'ਤੇ ਬਿਤਾਇਆ ਜਾਂਦਾ ਹੈ।"
ਸ਼ਬਦਾਂ ਦੀ ਗਿਣਤੀ ਵਧਾਉਣ ਨਾਲ ਲੋਕਾਂ ਦੇ ਤਜੁਰਬੇ 'ਤੇ ਕੋਈ ਅਸਰ ਨਹੀਂ ਪਏਗਾ।
"ਅਸੀਂ ਤੇ ਤੁਹਾਡੇ 'ਚੋਂ ਕਈ ਲੋਕਾਂ ਨੂੰ ਲਗਦਾ ਸੀ ਕਿ ਜ਼ਿਆਦਾਤਰ ਲੋਕ 280 ਕਰੈਕਟਰਜ਼ ਦਾ ਇਸਤੇਮਾਲ ਕਰਨਗੇ ਤੇ ਨਵੀਂ ਹੱਦਬੰਦੀ ਨਾਲ ਲੋਕ ਪੂਰੀ ਥਾਂ ਦਾ ਹੀ ਇਸਤੇਮਾਲ ਕਰਨਗੇ, ਪਰ ਅਜਿਹਾ ਨਹੀਂ ਹੋਇਆ।"
ਜਦੋਂ ਇਸ ਬਦਲਾਅ ਦਾ ਐਲਾਨ ਕੀਤਾ ਗਿਆ ਤਾਂ ਕਈ ਲੋਕਾਂ ਨੇ ਇਸ ਦੀ ਅਲੋਚਨਾ ਵੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਰ੍ਹਾਂ ਨਸਲੀ ਹਿੰਸਾ ਵਧੇਗੀ।
ਟਵਿੱਟਰ ਦੇ ਇਸ ਵੇਲੇ 3.30 ਲੱਖ ਐਕਟਿਵ ਯੂਜ਼ਰ ਹਨ। ਇੰਸਟਾਗ੍ਰਾਮ ਦੇ 80 ਲੱਖ ਤੇ ਫੇਸਬੁੱਕ ਦੇ 2 ਕਰੋੜ ਯੂਜ਼ਰ ਹਨ।












