ਏਸ਼ੀਆ ਕੱਪ : ਭਾਰਤ ਨੇ ਚੀਨ ਨੂੰ 5-4 ਨਾਲ ਹਰਾਇਆ

ਜਪਾਨ ਵਿੱਚ ਚੱਲ ਰਹੇ ਮਹਿਲਾ ਹਾਕੀ ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤ ਨੇ ਚੀਨ ਨੂੰ ਮਾਤ ਦੇ ਦਿੱਤੀ ਹੈ।

ਕਾਵਾਸਾਕੀ ਸਟੇਡੀਅਮ 'ਚ ਭਾਰਤੀ ਮਹਿਲਾ ਟੀਮ ਨੇ ਚੀਨ ਦੀ ਟੀਮ ਦਾ ਸਾਹਮਣਾ ਕਰਦਿਆਂ ਉਨ੍ਹਾਂ ਨੂੰ ਹਰਾ ਕੇ ਏਸ਼ੀਆ ਕੱਪ ਆਪਣੇ ਨਾਂ ਕਰ ਲਿਆ। ਕਪਤਾਨ ਰੀਤੂ ਰਾਣੀ ਦੀ ਅਗੁਵਾਈ 'ਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਤੋਂ ਪਹਿਲਾਂ ਵੀ ਕਪਤਾਨ ਰੀਤੂ ਜਿੱਤ ਨੂੰ ਲੈ ਕੇ ਖੁਸ਼ ਅਤੇ ਹੌਂਸਲੇ 'ਚ ਨਜ਼ਰ ਆ ਰਹੇ ਸਨ।

ਭਾਰਤੀ ਟੀਮ ਚੌਥੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਸੀ।

1999 'ਚ ਭਾਰਤੀ ਟੀਮ ਨੂੰ ਫਾਈਨਲ 'ਚ ਦੱਖਣੀ ਕੋਰੀਆ ਦੇ ਹੱਥੋਂ 2-3 ਦੀ ਹਾਰ ਮਿਲੀ ਸੀ।

ਸਾਲ 2009 'ਚ ਬੈਂਕਾਕ 'ਚ ਹੋਏ ਟੂਰਨਾਮੈਂਟ 'ਚ ਭਾਰਤੀ ਟੀਮ ਨੇ ਫਾਈਨਲ ਦਾ ਸਫ਼ਰ ਤੈਅ ਕਰ ਲਿਆ ਸੀ, ਪਰ ਚੀਨ ਨੇ 5-4 ਨਾਲ ਹਰਾਕੇ ਟੀਮ ਦੇ ਹੱਥੋਂ ਖ਼ਿਤਾਬ ਖੋਹ ਲਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)