ਬੈੱਡਮਿੰਟਨ: ਫਰੈਂਚ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ

ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਬੈੱਡਮਿੰਟਨ ਦੇ ਫਰੈਂਚ ਓਪਨ ਸੁਪਰ ਸੀਰੀਜ਼ ਮੁਕਾਬਲੇ ਦਾ ਖਿਤਾਬ ਜਿੱਤ ਲਿਆ ਹੈ।

ਇਸ ਜਿੱਤ ਨਾਲ ਸ੍ਰੀਕਾਂਤ ਬੈੱਡਮਿੰਟਨ ਦੀ ਦੁਨੀਆਂ ਦਾ ਅਜਿਹਾ ਚੌਥਾ ਖਿਡਾਰੀ ਬਣ ਗਿਆ ਹੈ ਜਿਸ ਨੇ ਇੱਕ ਸਾਲ ਦੌਰਾਨ ਚਾਰ ਸੁਪਰ ਸੀਰੀਜ਼ ਮੁਕਾਬਲਾ ਜਿੱਤਿਆ ਹੋਵੇ।

ਸਿਰਫ਼ 34 ਮਿੰਟ ਵਿੱਚ ਜਿੱਤ

ਸ੍ਰੀਕਾਂਤ ਨੇ ਇਸ ਵੱਕਾਰੀ ਮੈਂਚ ਦੌਰਾਨ ਜਾਪਾਨ ਦੇ ਕੇਟਾ ਨਿਸ਼ੀਮੋਤੋ ਨੂੰ ਹਰਾਇਆ। ਸ਼੍ਰੀਕਾਂਤ ਨੇ ਆਪਣੇ ਵਿਰੋਧੀ ਖਿਡਾਰੀ ਨੂੰ ਸਿਰਫ਼ 34 ਮਿੰਟ ਵਿੱਚ ਹੀ ਮਾਤ ਦੇ ਦਿੱਤੀ।

ਸ਼੍ਰੀਕਾਂਤ ਨੇ ਇਹ ਮੁਕਾਬਲਾ 21-14, 21-13 ਦੇ ਫਰਕ ਨਾਲ ਜਿੱਤਿਆ ।

24 ਸਾਲਾ ਸ਼੍ਰੀਕਾਂਤ ਤੋਂ ਇਲਾਵਾ ਲਿਨ ਡੈਨ, ਲੀ ਚੋਂਗ ਵੇਇ ਅਤੇ ਚੇਨ ਲੌਂਗ ਇਕ ਖੇਡ ਕੈਲੰਡਰ ਸਾਲ ਵਿੱਚ ਚਾਰ ਸਿੰਗਲਜ਼ ਸੁਪਰੀਸਰੀਜ਼ ਖ਼ਿਤਾਬ ਜਿੱਤ ਚੁੱਕੇ ਹਨ।

ਪਹਿਲਾ ਭਾਰਤੀ ਪੁਰਸ਼ ਖਿਡਾਰੀ

ਇਸ ਤੋਂ ਇਲਾਵਾ ਸ੍ਰੀਕਾਂਤ ਫਰੈਂਚ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣ ਗਏ ਹਨ।

ਸ਼੍ਰੀਕਾਂਤ ਨੇ ਦੋ ਹਫਤਿਆਂ ਵਿੱਚ ਆਪਣਾ ਦੂਜਾ ਸੁਪਰਸਰੀਜ਼ ਖਿਤਾਬ ਵੀ ਜਿੱਤਿਆ । ਉਸ ਨੇ ਇਸ ਤੋਂ ਪਹਿਲਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਡੈਨਮਾਰਕ ਓਪਨ ਜਿੱਤਿਆ ਸੀ ।