You’re viewing a text-only version of this website that uses less data. View the main version of the website including all images and videos.
ਇਟਲੀ: 30 ਔਰਤਾਂ ਨੂੰ HIV ਪੀੜਤ ਬਣਾਉਣ ਵਾਲੇ ਨੂੰ 24 ਸਾਲ ਜੇਲ੍ਹ
ਇਟਲੀ ਦੇ 33 ਸਾਲ ਦੇ ਸ਼ਖ਼ਸ ਵਾਲੇਂਟਿਨੋ ਤਲੁੱਟੋ ਨੂੰ ਅਦਾਲਤ ਨੇ 24 ਸਾਲ ਦੀ ਸਜ਼ਾ ਸੁਣਾਈ ਹੈ। ਤਲੁੱਟੋ 'ਤੇ 30 ਮਹਿਲਾਵਾਂ ਨੂੰ ਐਚਆਈਵੀ ਪੀੜਤ ਬਣਾਉਣ ਦਾ ਦੋਸ਼ ਹੈ।
33 ਸਾਲ ਦਾ ਅਕਾਉਂਟੈਂਟ ਵਾਲੇਂਟਿਨੋ ਤਲੁੱਟੋ ਨੂੰ ਸਾਲ 2006 ਤੋਂ ਐਚਆਈਵੀ ਇਨਫੈਕਸ਼ਨ ਸੀ। ਬਾਵਜੂਦ ਇਸਦੇ ਉਸਨੇ 53 ਮਹਿਲਾਵਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਏ। ਜਿਨ੍ਹਾਂ ਵਿੱਚੋਂ 30 ਮਹਿਲਾਵਾਂ ਨੂੰ ਐਚਆਈਵੀ ਇਨਫੈਕਸ਼ਨ ਹੋ ਗਈ।
ਇਨ੍ਹਾਂ ਵਿੱਚੋਂ ਇੱਕ ਕੁੜੀ ਨਾਲ ਜਦੋਂ ਉਸਨੇ ਸਬੰਧ ਬਣਾਉਣੇ ਸ਼ੁਰੂ ਕੀਤੇ ਤਾਂ ਉਸਦੀ ਉਮਰ 14 ਸਾਲ ਸੀ।
ਨਿਊਜ਼ ਏਜੰਸੀ ਏਐਫਪੀ ਮੁਤਾਬਕ ਸਬੰਧ ਬਣਾਉਣ ਸਮੇਂ ਜਦੋਂ ਉਸ ਨੂੰ ਕੋਈ ਕੰਡੋਮ ਵਰਤਣ ਲਈ ਕਹਿੰਦਾ, ਤਾਂ ਉਸ ਵੇਲੇ ਉਹ ਕੰਡੋਮ ਨਾਲ ਅਲਰਜੀ ਹੋਣ ਦੀ ਗੱਲ ਕਹਿੰਦਾ ਜਾਂ ਫਿਰ ਕਹਿੰਦਾ ਕਿ ਉਸ ਨੇ ਹਾਲ ਹੀ ਵਿੱਚ ਐਚਆਈਵੀ ਟੈਸਟ ਕਰਵਾਇਆ ਹੈ।
ਜਦੋਂ ਕਝ ਔਰਤਾਂ ਨੂੰ ਐਚਆਈਵੀ ਨਾਲ ਪੀੜਤ ਹੋਣ ਦੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਤਲੁੱਟੋ ਤੋਂ ਪੁੱਛਿਆ, ਪਰ ਉਸਨੇ ਆਪਣੇ ਐਚਆਈਵੀ ਪੀੜਤ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ।
ਖ਼ੁਦ ਨੂੰ ਦੱਸਦਾ ਸੀ 'ਹਾਰਟੀ ਸਟਾਇਲ'
ਤਲੁੱਟੋ ਔਰਤਾਂ ਨਾਲ ਸਬੰਧ ਬਣਾਉਣ ਲਈ ਆਪਣੇ ਆਪ ਨੂੰ ਸੋਸ਼ਲ ਨੈੱਟਵਰਕਿੰਗ ਅਤੇ ਡੇਟਿੰਗ ਸਾਈਟ 'ਤੇ 'ਹਾਰਟੀ ਸਟਾਇਲ' ਦੇ ਨਾਮ ਨਾਲ ਪੇਸ਼ ਕਰਦਾ ਸੀ।
ਤਲੁੱਟੋ ਦੇ ਔਰਤਾਂ ਨਾਲ ਬਣਾਏ ਗਏ ਅਸੁਰੱਖਿਅਤ ਸਬੰਧਾਂ ਕਾਰਨ ਤਿੰਨ ਹੋਰ ਮਰਦ ਤੇ ਇੱਕ ਬੱਚਾ ਵੀ ਐਚਆਈਵੀ ਇਨਫੈਕਸ਼ਨ ਦੀ ਚਪੇਟ ਵਿੱਚ ਆ ਗਏ।
ਹਾਲਾਂਕਿ ਅਦਾਲਤ ਵਿੱਚ ਤਲੁੱਟੋ ਦੇ ਵਕੀਲ ਨੇ ਕਿਹਾ, ''ਵਾਲੇਂਟਿਨੋ ਤਲੁੱਟੋ ਦੀ ਇਹ ਹਰਕਤ ਅਸਾਵਧਾਨੀ ਭਰੀ ਸੀ ਪਰ ਉਸ ਨੇ ਜਾਣਬੂੱਝ ਕੇ ਇਹ ਸਭ ਨਹੀਂ ਕੀਤਾ।''
ਸਥਾਨਕ ਮੀਡੀਆ ਮੁਤਾਬਕ ਸਜ਼ਾ ਦੇ ਐਲਾਨ ਤੋਂ ਬਾਅਦ ਪੀੜਤ ਮਹਿਲਾਵਾਂ ਰੋਣ ਲੱਗੀਆਂ। ਉਨ੍ਹਾਂ ਨੇ ਤਲੁੱਟੋ ਲਈ ਉਮਰਕੈਦ ਦੀ ਮੰਗ ਕੀਤੀ ਸੀ। ਪਰ ਉਸ ਨੂੰ 24 ਸਾਲ ਦੀ ਸਜ਼ਾ ਹੋਈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)