ਝਾਰਖੰਡ ਵਿਚ ਆਦਿਵਾਸੀ ਮਹਿਲਾ ਨੌਕਰ ਉੱਤੇ ਤਸ਼ੱਦਦ ਕਰਨ ਵਾਲੀ ਭਾਜਪਾ ਆਗੂ ਗ੍ਰਿਫ਼ਤਾਰ

ਝਾਰਖੰਡ ਤੋਂ ਭਾਜਪਾ ਆਗੂ (ਹੁਣ ਸਸਪੈਂਡ) ਸੀਮਾ ਪਾਤਰਾ ਨੂੰ ਉਨ੍ਹਾਂ ਵੱਲੋਂ ਆਪਣੇ ਘਰ ਕੰਮ ਕਰਨ ਵਾਲੀ ਮਹਿਲਾ ’ਤੇ ਕਥਿਤ ਤੌਰ ’ਤੇ ਤਸ਼ੱਦਦ ਢਾਏ ਜਾਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਖ਼ਬਰ ਏਜੰਸੀ ਏਐਨਆਈ ਨੇ ਰਾਂਚੀ ਪੁਲਿਸ ਦੇ ਹਵਾਲੇ ਨਾਲ ਦੱਸਿਆ ਇਸ ਮਾਮਲੇ ਵਿੱਚ ਸੀਮਾ ਪਾਤਰਾ ਦੀ ਗ੍ਰਿਫ਼ਤਾਰੀ ਹੋ ਗਈ ਹੈ।

ਸੀਮਾ ਪਾਤਰਾ ਸਾਬਕਾ ਆਈਏਐੱਸ ਅਧਿਕਾਰੀ ਮਹੇਸ਼ਵਰ ਪਾਤਰਾ ਦੀ ਪਤਨੀ ਹਨ। ਸੀਮਾ ਪਾਤਰਾ ਦੇ ਸੋਸ਼ਲ ਮੀਡੀਆ ਹੈਂਡਲ ਮੁਤਾਬਕ ਝਾਰਖੰਡ ਵਿੱਚ ਬੇਟੀ ਪੜ੍ਹਾਓ ਬੇਟੀ ਬਚਾਓ ਮੁਹਿੰਮ ਦੇ ਮੁਖੀ ਹਨ। ਭਾਰਤ ਸਰਕਾਰ ਦੀ ਇਹ ਮੁਹਿੰਮ ਕੁੜੀਆਂ ਦੀ ਸਿੱਖਿਆ ਦਰ ਅਤੇ ਉਨ੍ਹਾਂ ਦੇ ਜਨਮ ਦਰ ਨੂੰ ਸੁਧਾਰਾਂ ਲਈ ਸ਼ੁਰੂ ਕੀਤੀ ਗਈ ਸੀ।

ਦਰਅਸਲ ਸੀਮਾ ਪਾਤਰਾ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਆਪਣੇ ਘਰ ਵਿੱਚ ਕੰਮ ਕਰਨ ਵਾਲੀ ਇੱਕ ਆਦਿਵਾਸੀ ਮਹਿਲਾ ਨਾਲ ਕਥਿਤ ਤੌਰ ’ਤੇ ਅੱਤਿਆਚਾਰ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਾਤਰਾ ਨੇ ਆਪਣੇ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਨੂੰ ਕਈ ਦਿਨ ਭੁੱਖਾ ਰੱਖਿਆ ਹੈ ਤੇ ਲੋਹੇ ਦੇ ਡੰਡੇ ਨਾਲ ਉਸ ਨੂੰ ਵਾਰ ਵਾਰ ਕੁੱਟਿਆ ਹੈ। ਇਸ ਦੌਰਾਨ ਆਦਿਵਾਸੀ ਮਹਿਲਾ ਦੇ ਦੰਦ ਵੀ ਟੁੱਟ ਗਏ ਹਨ।

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਝਾਰਖੰਡ ਦੇ ਪੁਲਿਸ ਮੁਖੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਛੇਤੀ ਤੋਂ ਛੇਤੀ ਸੀਮਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਸਮਾਂਬੱਧ ਤਰੀਕੇ ਨਾਲ ਜਾਂਚ ਹੋਵੇ।

'ਸੱਤ ਦਿਨਾਂ ਵਿੱਚ ਪੂਰੀ ਹੋਵੇ ਕਾਰਵਾਈ'

ਆਪਣੇ ਪੱਤਰ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਝਾਰਖੰਡ ਦੇ ਪੁਲਿਸ ਮੁਖੀ ਨੂੰ ਆਖਿਆ ਹੈ ਕਿ ਪੀੜਿਤ ਨੂੰ ਪ੍ਰਸ਼ਾਸਨ ਵਧੀਆ ਹਸਪਤਾਲ ਵਿੱਚ ਇਲਾਜ ਮੁਹੱਈਆ ਕਰਾਵੇ ਅਤੇ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਜਾਵੇ।

"ਇਹ ਸਾਰੀ ਘਟਨਾ ਬਹੁਤ ਹੀ ਸ਼ਰਮਨਾਕ ਅਤੇ ਪਰੇਸ਼ਾਨ ਕਰਨ ਵਾਲੀ ਹੈ। ਸੱਤ ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਵਿਚ ਕਾਰਵਾਈ ਕਰਕੇ ਮਹਿਲਾ ਆਯੋਗ ਨੂੰ ਸੂਚਿਤ ਕੀਤਾ ਜਾਵੇ।"

ਮੀਡੀਆ ਰਿਪੋਰਟਾਂ ਮੁਤਾਬਕ ਆਦਿਵਾਸੀ ਮਹਿਲਾ ਦਾ ਕਈ ਸਾਲਾਂ ਤੋਂ ਸੀਮਾ ਪਾਤਰਾ ਦੇ ਘਰ ਕੰਮ ਕਰ ਰਹੀ ਸੀ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੁੰਦੀ ਸੀ।

ਇਸ ਅਣਮਨੁੱਖੀ ਤਸ਼ੱਦਦ ਦਾ ਕਾਰਨ ਪਤਾ ਨਹੀਂ ਲੱਗਿਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)