ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਦੇ ਸਬਰ ਦਾ ਬੰਨ੍ਹ ਟੁੱਟਿਆ, 'ਮੈਨੂੰ ਹੈਰਾਸ ਕੀਤਾ ਜਾ ਰਿਹਾ'

ਤਸਵੀਰ ਸਰੋਤ, Getty Images
ਭਾਰਤੀ ਮੁੱਕੇਬਾਜ਼ ਅਤੇ ਓਲੰਪੀਅਨ ਲਵਲੀਨਾ ਬੋਰਗੋਹੇਨ ਨੇ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਆਪਣੀ ਕੋਚਾਂ ਨਾਲ ਹੁੰਦੀ ਰਾਜਨੀਤੀ ਨੂੰ ਲੈ ਕੇ ਪੋਸਟ ਕੀਤਾ ਹੈ ਅਤੇ ਇਲਜ਼ਾਮ ਲਗਾਏ ਹਨ।
ਲਵਲੀਨਾ ਨੇ ਟਵਿੱਟਰ 'ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਚਾਂ ਨੂੰ ਵਾਰ-ਵਾਰ ਹਟਾ ਦਿੱਤਾ ਜਾਂਦਾ ਹੈ ਅਤੇ ਇਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰਤਾੜਿਤ ਮਹਿਸੂਸ ਕਰਦੇ ਹਨ।
ਲਵਲੀਨਾ ਨੇ ਆਪਣੇ ਟਵੀਟ ਵਿੱਚ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੀ ਕੋਚ ਸੰਧਿਆ ਗੁਰੁੰਗਜੀ ਰਾਸ਼ਟਰਮੰਡਲ ਖੇਡਾਂ ਵਾਲੇ ਸਥਾਨ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਦੂਸਰੇ ਕੋਚ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।
ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਹੇਮੰਤ ਕਾਲਤਾ ਵੱਲੋਂ ਆਖਿਆ ਗਿਆ ਹੈ ਕਿ ਕੋਚ ਨੂੰ ਮਾਨਤਾ ਦੇਣ ਦਾ ਕੰਮ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਛੇਤੀ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ।
'ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਪ੍ਰਭਾਵਿਤ ਹੋਇਆ ਪ੍ਰਦਰਸ਼ਨ'
ਲਵਲੀਨਾ ਨੇ ਆਪਣੀ ਟਵੀਟ ਵਿੱਚ ਲਿਖਿਆ ਹੈ ਕਿ ਰਾਸ਼ਟਰਮੰਡਲ ਖੇਡਾਂ ਤੋਂ ਅੱਠ ਦਿਨ ਪਹਿਲਾਂ ਉਨ੍ਹਾਂ ਦੀ ਟ੍ਰੇਨਿੰਗ ਰੁਕ ਗਈ ਹੈ। ਉਨ੍ਹਾਂ ਮੁਤਾਬਕ ਅਜਿਹਾ ਉਨ੍ਹਾਂ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਹੋਇਆ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ।
"ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਅਜਿਹਾ ਹੀ ਹੋਇਆ ਸੀ ਅਤੇ ਇਸ ਰਾਜਨੀਤੀ ਕਰਕੇ ਮੈਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪ੍ਰਦਰਸ਼ਨ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੀ।"
ਆਪਣੇ ਟਵੀਟ ਦੇ ਆਖਿਰ ਵਿੱਚ ਲਿਖਿਆ ਹੈ,"ਮੈਂ ਆਸ਼ਾ ਕਰਦੀ ਹਾਂ ਕਿ ਮੇਰੇ ਦੇਸ਼ ਵਾਸਤੇ ਮੈਂ ਇਸ ਰਾਜਨੀਤੀ ਨੂੰ ਤੋੜ ਕੇ ਮੈਡਲ ਹਾਸਿਲ ਕਰ ਸਕਾਂ। ਜੈ ਹਿੰਦ"
'ਛੇਤੀ ਹੀ ਕੱਢ ਲਿਆ ਜਾਵੇਗਾ ਹੱਲ'
ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਹੇਮੰਤ ਕਾਲਤਾ ਵੱਲੋਂ ਆਖਿਆ ਗਿਆ ਹੈ ਕਿ ਕੋਚ ਨੂੰ ਮਾਨਤਾ ਦੇਣ ਦਾ ਕੰਮ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਛੇਤੀ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ।
"ਸੰਧਿਆ ਦੀ ਐਕਰੀਡੇਸ਼ਨ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਅਤੇ ਬਾਕਸਿੰਗ ਫੈਡਰੇਸ਼ਨ ਕੰਮ ਕਰ ਰਹੇ ਹਨ।ਸਾਨੂੰ ਉਮੀਦ ਹੈ ਕਿ ਅੱਜ ਜਾਂ ਕੱਲ੍ਹ ਵਿੱਚ ਇਹ ਕੰਮ ਹੋ ਜਾਵੇਗਾ।"
ਉਨ੍ਹਾਂ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਅੱਗੇ ਦੱਸਿਆ," ਜਿੰਨੇ ਖਿਡਾਰੀਆਂ ਨੇ ਖੇਡਾਂ ਲਈ ਕੁਆਲੀਫਾਈ ਕੀਤਾ ਹੈ ਉਸੇ ਹਿਸਾਬ ਨਾਲ ਕੋਟਾ ਹੁੰਦਾ ਹੈ। ਸਾਡੇ ਖਿਡਾਰੀਆਂ ਦੇ ਹਿਸਾਬ ਨਾਲ 25 ਫ਼ੀਸਦ ਕੋਟਾ ਹੈ। ਡਾ ਅਤੇ ਕੋਚ ਮਿਲਾ ਕੇ ਚਾਰ ਅਧਿਕਾਰੀ ਅੰਦਰ ਜਾ ਸਕਦੇ ਹਨ।"
"ਸਾਡੀ ਅਪੀਲ ਤੋਂ ਬਾਅਦ ਓਲੰਪਿਕ ਐਸੋਸੀਏਸ਼ਨ ਨੇ ਇਹ ਕੋਟਾ ਚਾਰ ਤੋਂ ਵਧਾ ਕੇ ਅੱਠ ਕਰ ਦਿੱਤਾ ਹੈ। ਚਾਰ ਅਧਿਕਾਰੀ ਅੰਦਰ ਜਾਣਗੇ ਜਦੋਂਕਿ ਚਾਰ ਬਾਹਰ ਰਹਿਣਗੇ। ਸਾਡੇ ਚਾਰ ਅਧਿਕਾਰੀ ਅੰਦਰ ਜਾ ਸਕਦੇ ਹਨ ਪਰ ਰਾਤ ਨੂੰ ਉਨ੍ਹਾਂ ਨੂੰ ਵਾਪਿਸ ਬਾਹਰ ਆਉਣਾ ਪਵੇਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਨਾਲ ਹੀ ਹੇਮੰਤ ਨੇ ਦੱਸਿਆ ਕਿ ਲਵਲੀਨਾ ਜਿਹੜੇ ਦੂਸਰੇ ਕੋਚ ਦੀ ਗੱਲ ਕਰ ਰਹੇ ਹਨ ਉਹ ਅਮੇ ਕਾਲੇਕਰ ਹਨ। ਉਨ੍ਹਾਂ ਦਾ ਨਾਮ ਸੂਚੀ ਵਿੱਚ ਸ਼ਾਮਲ ਨਹੀਂ ਸੀ।
ਇਸ ਦੇ ਨਾਲ ਹੀ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਵੀ ਆਖਿਆ ਗਿਆ ਹੈ ਕਿ ਉਹ ਇਸ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਅਧਿਕਾਰੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਆਖਿਆ,"ਅਸੀਂ ਇਹ ਮੁੱਦਾ ਬਾਕਸਿੰਗ ਫੈਡਰੇਸ਼ਨ ਕੋਲ ਚੁੱਕਿਆ ਹੈ ਅਤੇ ਖੇਡ ਮੰਤਰਾਲਾ ਵੀ ਓਲੰਪਿਕ ਐਸੋਸੀਏਸ਼ਨ ਨਾਲ ਗੱਲ ਕਰ ਰਿਹਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਇਸ ਹੱਲ ਲੱਭ ਲਵਾਂਗੇ।
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਲਵਲੀਨਾ ਦੀ ਕੋਚ ਸੰਧਿਆ ਨੇ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਅੱਜ ਕੱਲ੍ਹ ਵਿਚ ਇਹ ਮਾਮਲਾ ਹੱਲ ਹੋ ਜਾਵੇਗਾ।
ਉਧਰ ਖੇਡ ਵਿਭਾਗ ਵੱਲੋਂ ਟਵੀਟ ਕਰ ਕੇ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਭਾਰਤੀ ਓਲੰਪਿਕ ਸੰਘ ਨੂੰ ਆਖਿਆ ਹੈ ਕਿ ਲਵਲੀਨਾ ਦੇ ਕੋਚ ਦੇ ਐਕਰੀਡੀਸ਼ਨ ਦਾ ਕੰਮ ਜਲਦ ਤੋਂ ਜਲਦ ਕੀਤਾ ਜਾਵੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਮੁਹੰਮਦ ਅਲੀ ਦੀ ਫੋਟੋ ਤੋਂ ਓਲੰਪਿਕ ਮੁੱਕੇਬਾਜ਼ੀ ਦਾ ਸਫ਼ਰ
ਭਾਰਤ ਦੇ ਛੋਟੇ ਪਿੰਡਾਂ-ਕਸਬਿਆਂ ਤੋਂ ਆਉਣ ਵਾਲੇ ਕਈ ਦੂਜੇ ਖਿਡਾਰੀਆਂ ਦੀ ਤਰ੍ਹਾਂ ਹੀ 23 ਸਾਲਾ ਲਵਲੀਨਾ ਨੇ ਵੀ ਕਈ ਆਰਥਿਕ ਦਿੱਕਤਾਂ ਦੇ ਬਾਵਜੂਦ ਓਲੰਪਿਕ ਤੱਕ ਦਾ ਰਸਤਾ ਤੈਅ ਕੀਤਾ ਸੀ।
ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਬਾਰੋ ਮੁਖੀਆ, ਪਿਤਾ ਛੋਟੇ ਵਪਾਰੀ ਅਤੇ ਮਾਂ ਸੁਆਣੀ। ਉਦੋਂ ਪਿਤਾ ਦੀ ਮਹੀਨੇ ਦੀ ਕਮਾਈ ਬਹੁਤ ਘੱਟ ਸੀ।

ਕੁੱਲ ਤਿੰਨ ਭੈਣਾਂ ਸਨ ਤਾਂ ਆਂਢ-ਗੁਆਂਢ ਤੋਂ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਸਨ, ਪਰ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰ ਦੋਵੇਂ ਵੱਡੀਆਂ ਜੌੜੀਆਂ ਭੈਣਾਂ ਕਿੱਕਬਾਕਸਿੰਗ ਕਰਨ ਲੱਗੀਆਂ ਤਾਂ ਲਵਲੀਨਾ ਵੀ ਕਿੱਕਬਾਕਸਿੰਗ ਵਿੱਚ ਜੁਟ ਗਈ।
ਭੈਣਾਂ ਕਿੱਕਬਾਕਿਸੰਗ ਵਿੱਚ ਨੈਸ਼ਨਲ ਚੈਂਪੀਅਨ ਬਣੀਆਂ, ਪਰ ਲਵਲੀਨਾ ਨੇ ਆਪਣੇ ਲਈ ਕੁਝ ਹੋਰ ਹੀ ਸੋਚ ਕੇ ਰੱਖਿਆ ਸੀ।
ਇਹ ਵੀ ਦੇਖੋ:
ਉਨ੍ਹਾਂ ਦਾ ਇਹ ਕਿੱਸਾ ਮਸ਼ਹੂਰ ਹੈ ਕਿ ਪਿਤਾ ਇੱਕ ਦਿਨ ਅਖ਼ਬਾਰ ਵਿੱਚ ਲਪੇਟ ਕੇ ਮਠਿਆਈ ਲਿਆਏ ਤਾਂ ਲਵਲੀਨਾ ਨੂੰ ਉਸ ਵਿੱਚ ਮੁਹੰਮਦ ਅਲੀ ਦੀ ਫੋਟੋ ਦਿਖੀ। ਪਿਤਾ ਨੇ ਉਦੋਂ ਮੁਹੰਮਦ ਅਲੀ ਦੀ ਦਾਸਤਾਂ ਬੇਟੀ ਨੂੰ ਸੁਣਾਈ ਅਤੇ ਸ਼ੁਰੂ ਹੋਇਆ ਮੁੱਕੇਬਾਜ਼ੀ ਦਾ ਸਫ਼ਰ।
ਪ੍ਰਾਈਮਰੀ ਸਕੂਲ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਟਰਾਇਲ ਹੋਏ ਤਾਂ ਕੋਚ ਪਾਦੁਮ ਬੋਰੋ ਦੀ ਜੌਹਰੀ ਨਜ਼ਰ ਲਵਲੀਨਾ 'ਤੇ ਆਈ ਅਤੇ 2012 ਤੋਂ ਸ਼ੁਰੂ ਹੋ ਗਿਆ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਾ ਸਫ਼ਰ।
ਪੰਜ ਸਾਲ ਦੇ ਅੰਦਰ ਉਹ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਤੱਕ ਪਹੁੰਚ ਗਈ ਸੀ।
ਉਂਝ ਲਵਲੀਨਾ ਨੂੰ ਭਾਰਤ ਵਿੱਚ ਇੱਕ ਅਲੱਗ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਸ ਦੇ ਵਰਗ ਵਿੱਚ ਬਹੁਤ ਘੱਟ ਮਹਿਲਾ ਖਿਡਾਰੀ ਹਨ ਅਤੇ ਇਸ ਲਈ ਉਸ ਨੂੰ ਸਪਾਰਿੰਗ ਪਾਰਟਨਰ ਨਹੀਂ ਮਿਲਦੇ ਜਿਨ੍ਹਾਂ ਨਾਲ ਉਹ ਪ੍ਰੈਕਟਿਸ ਕਰ ਸਕੇ ਅਤੇ ਉਸ ਨੂੰ ਕਈ ਵਾਰ ਅਜਿਹੇ ਖਿਡਾਰੀਆਂ ਨਾਲ ਪ੍ਰੈਕਟਿਸ ਕਰਨੀ ਪੈਂਦੀ ਹੈ ਜੋ 69 ਕਿਲੋਗ੍ਰਾਮ ਵਰਗ ਦੇ ਨਹੀਂ ਹੁੰਦੇ।
ਓਲੰਪਿਕ ਤੋਂ ਪਹਿਲਾਂ ਮਾਂ ਦੀ ਸਰਜਰੀ
ਓਲੰਪਿਕ ਤੋਂ ਪਹਿਲਾਂ ਦੇ ਕੁਝ ਮਹੀਨੇ ਲਵਲੀਨਾ ਲਈ ਸੌਖੇ ਨਹੀਂ ਸਨ। ਜਿੱਥੇ ਹਰ ਕੋਈ ਟਰੇਨਿੰਗ ਵਿੱਚ ਜੁਟਿਆ ਸੀ, ਉੱਥੇ ਲਵਲੀਨਾ ਦੀ ਮਾਂ ਦੀ ਕਿਡਨੀ ਟਰਾਂਸਪਲਾਂਟ ਹੋਣੀ ਸੀ ਅਤੇ ਉਹ ਮਾਂ ਦੇ ਨਾਲ ਸੀ, ਮੁੱਕੇਬਾਜ਼ੀ ਤੋਂ ਦੂਰ।
ਸਰਜਰੀ ਦੇ ਬਾਅਦ ਹੀ ਲਵਲੀਨਾ ਵਾਪਸ ਟਰੇਨਿੰਗ ਲਈ ਗਈ।

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਕਾਰਨ ਉਸ ਨੂੰ ਲੰਬੇ ਸਮੇਂ ਤੱਕ ਆਪਣੇ ਕਮਰੇ ਵਿੱਚ ਹੀ ਟਰੇਨਿੰਗ ਕਰਨੀ ਪਈ ਕਿਉਂਕਿ ਕੋਚਿੰਗ ਸਟਾਫ਼ ਦੇ ਕੁਝ ਵਿਅਕਤੀ ਕੋਰੋਨਾ ਪੀੜਤ ਸਨ। ਉਦੋਂ ਉਸ ਨੇ ਵੀਡੀਓ ਜ਼ਰੀਏ ਟਰੇਨਿੰਗ ਜਾਰੀ ਰੱਖੀ।
ਦਿੱਕਤਾਂ ਤਾਂ ਰਾਹ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸਨ, ਪਰ ਲਵਲੀਨਾ ਨੇ ਇੱਕ-ਇੱਕ ਕਰਕੇ ਸਭ ਨੂੰ ਪਾਰ ਕੀਤਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












