ਮੁਹੰਮਦ ਜ਼ੂਬੈਰ: ਆਲਟ ਨਿਊਜ਼ ਦੇ ਸਹਿ ਬਾਨੀ ਦੀ ਜੇਲ੍ਹ ਤੋਂ ਹੋਈ ਰਿਹਾਈ, ਸੁਪਰੀਮ ਕੋਰਟ ਨੇ ਦਿੱਤੀ ਹੈ ਰਾਹਤ

28 ਜੂਨ,2022 ਨੂੰ ਉਨ੍ਹਾਂ ਨੂੰ ਇੱਕ ਟਵੀਟ ਕਾਰਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਸਵੀਰ ਸਰੋਤ, Mohd Zubair/Twitter

ਤਸਵੀਰ ਕੈਪਸ਼ਨ, 28 ਜੂਨ,2022 ਨੂੰ ਮੁਹੰਮਦ ਜ਼ੁਬੈਰ ਨੂੰ ਇੱਕ ਟਵੀਟ ਕਾਰਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਉੱਤਰ ਪ੍ਰਦੇਸ਼ ਵਿੱਚ ਦਰਜ ਸਾਰੇ ਛੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਅਦਾਲਤ ਨੇ ਮੁਹੰਮਦ ਜ਼ੁਬੈਰ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ, ਜਿਸ ਉੱਤੇ ਅਮਲ ਕਰਦਿਆਂ ਜੇਲ੍ਹ ਪ੍ਰਸਾਸ਼ਨ ਨੇ ਉਨ੍ਹਾਂ ਬੁਧਵਾਰ ਸ਼ਾਮੀ ਰਿਹਾਅ ਕਰ ਦਿੱਤਾ।

ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸਾਰੀਆਂ ਐਫਆਈਆਰਜ਼ ਨੂੰ ਦਿੱਲੀ ਤਬਦੀਲ ਕੀਤਾ ਜਾਵੇ। ਇਨ੍ਹਾਂ ਦੀ ਜਾਂਚ ਇੱਕ ਏਜੰਸੀ ਤੋਂ ਕਰਵਾਉਣਾ ਚੰਗਾ ਹੋਵੇਗਾ।

ਅਦਾਲਤ ਨੇ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਗਠਨ ਨੂੰ ਵੀ ਰੱਦ ਕਰ ਦਿੱਤਾ ਹੈ। ਅਦਲਾਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਜੇਕਰ ਬਾਅਦ ਵਿੱਚ ਹੋਰ ਐਫਆਈਆਰ ਦਰਜ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਜਾਂਚ ਵੀ ਨਾਲੋ ਨਾਲ ਕੀਤੀ ਜਾਵੇਗੀ।

ਅਦਾਲਤ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਬੁੱਧਵਾਰ ਸ਼ਾਮ 6 ਵਜੇ ਤੱਕ ਮੁਹੰਮਦ ਜ਼ੁਬੈਰ ਨੂੰ ਰਿਹਾਅ ਕਰਨ ਦਾ ਹੁਕਮ ਦਿੱਤੇ ਸਨ।

Banner

ਮੁਹੰਮਦ ਜ਼ਬੈਰ ਖਿਲਾਫ਼ ਮਾਮਲਾ

  • 28 ਜੂਨ,2022 ਨੂੰ ਉਨ੍ਹਾਂ ਨੂੰ ਇੱਕ ਟਵੀਟ ਕਾਰਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।
  • ਮੁਹੰਮਦ ਜ਼ੂਬੈਰ ਨੂੰ 15 ਜੁਲਾਈ ,2022 ਨੂੰ ਜ਼ਮਾਨਤ ਮਿਲ ਗਈ ਸੀ ਪਰ ਉਹ ਉੱਤਰ ਪ੍ਰਦੇਸ਼ ਵਿੱਚ ਐੱਫਆਈਆਰ ਕਾਰਨ ਫ਼ਿਲਹਾਲ ਜੇਲ੍ਹ ਵਿੱਚ ਹੀ ਸਨ।
  • 20 ਜੂਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਹੰਮਦ ਜ਼ੁਬੈਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।
  • ਐਫਆਈਆਰ 1983 ਦੀ ਫਿਲਮ 'ਕਿਸ ਸੇ ਨਾ ਕਹਿਣਾ' ਦੀ ਤਸਵੀਰ ਪੋਸਟ ਕਰਨ ਦੇ ਮਾਮਲੇ ਵਿੱਚ ਸੀ ਜਿਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੇ 2018 ਵਿੱਚ ਮਨਜ਼ੂਰੀ ਦਿੱਤੀ ਸੀ।
  • ਦਿਖਾਇਆ ਗਿਆ ਹੈ ਕਿ ਹਨੀਮੂਨ ਹੋਟਲ ਦਾ ਨਾਂ ਬਦਲ ਕੇ ਹਨੂੰਮਾਨ ਹੋਟਲ ਕਰ ਦਿੱਤਾ ਗਿਆ ਹੈ।
  • 'ਹਨੂੰਮਾਨ ਭਗਤ' ਨਾਂ ਦੇ ਟਵਿੱਟਰ ਯੂਜ਼ਰ ਨੇ ਇਸ ਤਸਵੀਰ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
  • ਇਸੇ ਤਸਵੀਰ ਨੂੰ ਪੋਸਟ ਕਰਦੇ ਹੋਏ ਜ਼ੁਬੈਰ ਨੇ ਲਿਖਿਆ, ''2014 ਤੋਂ ਪਹਿਲਾਂ ਹਨੀਮੂਨ ਹੋਟਲ, 2014 ਤੋਂ ਬਾਅਦ ਹਨੂਮਾਨ ਹੋਟਲ। ਨਰਿੰਦਰ ਮੋਦੀ 2014 ਵਿੱਚ ਪ੍ਰਧਾਨ ਮੰਤਰੀ ਬਣੇ ਸਨ।
  • ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਜ਼ੁਬੈਰ ਨੇ ਇਸ ਤਸਵੀਰ ਦੇ ਜ਼ਰੀਏ ਪੀਐਮ ਮੋਦੀ 'ਤੇ ਤੰਜ਼ ਕੱਸਿਆ ਸੀ। ਜ਼ੁਬੈਰ ਨੂੰ ਇਸ ਮਾਮਲੇ 'ਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ
  • ਇਸ ਐਫਆਈਆਰ ਤੋਂ ਬਾਅਦ ਮੁਹੰਮਦ ਜ਼ੁਬੈਰ ਖ਼ਿਲਾਫ਼ ਉੱਤਰ ਪ੍ਰਦੇਸ਼ ਵਿੱਚ ਛੇ ਐਫਆਈਆਰ ਦਰਜ ਕੀਤੀਆਂ ਗਈਆਂ ਸਨ।
Banner

ਮੁਹੰਮਦ ਜ਼ੂਬੈਰ ਦੀ ਗ੍ਰਿਫ਼ਤਾਰੀ ਨਾਲ ਜੁੜੇ ਸਵਾਲਾਂ ਦੇ ਜਵਾਬ

"ਉਹ ਮੈਨੂੰ ਨਿਸ਼ਾਨਾ ਬਣਾਉਣ ਦਾ ਇੰਤਜ਼ਾਰ ਕਰ ਰਹੇ ਸਨ।ਖ਼ਬਰ ਲਿਖਣ ਲਈ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।ਇਸ ਲਈ ਇੱਕ ਗੈਰ ਸੰਬੰਧਿਤ ਟਵੀਟ ਦੇ ਹਵਾਲੇ ਨਾਲ ਅਜਿਹਾ ਕੀਤਾ ਹੈ।"

"ਮੈਨੂੰ ਅਕਸਰ ਧਮਕੀਆਂ ਮਿਲਦੀਆਂ ਹਨ।ਮੇਰੇ ਦੋਸਤ,ਮੇਰੇ ਪਰਿਵਾਰ ਨੂੰ ਵੀ ਡਰ ਹੈ ਪਰ ਮੈਂ ਆਪਣਾ ਕੰਮ ਜਾਰੀ ਰੱਖਣਾ ਚਾਹੁੰਦਾ ਹਾਂ।"

19 ਅਕਤੂਬਰ 2021 ਨੂੰ ਇਹ ਸ਼ਬਦ ਫ਼ੈਕਟ ਚੈਕਿੰਗ ਵੈੱਬਸਾਈਟ ਆਲਟ ਨਿਊਜ਼ ਦੇ ਪੱਤਰਕਾਰ ਮੁਹੰਮਦ ਜ਼ੁਬੈਰ ਨੇ ਇੱਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਆਖੇ ਸਨ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

28 ਜੂਨ,2022 ਨੂੰ ਉਨ੍ਹਾਂ ਨੂੰ ਇੱਕ ਟਵੀਟ ਕਾਰਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੁਹੰਮਦ ਜ਼ੂਬੈਰ ਨੂੰ 15 ਜੁਲਾਈ ,2022 ਨੂੰ ਜ਼ਮਾਨਤ ਮਿਲ ਗਈ ਸੀ ਪਰ ਉਹ ਉੱਤਰ ਪ੍ਰਦੇਸ਼ ਵਿੱਚ ਐੱਫਆਈਆਰ ਕਾਰਨ ਫ਼ਿਲਹਾਲ ਜੇਲ੍ਹ ਵਿੱਚ ਹੀ ਸਨ।

ਮੁਹੰਮਦ ਜ਼ੁਬੈਰ ਨੇ ਸੁਪਰੀਮ ਕੋਰਟ ਨੂੰ ਉਨ੍ਹਾਂ ਦੇ ਖਿਲਾਫ ਉੱਤਰ ਪ੍ਰਦੇਸ਼ ਵਿੱਚ ਦਰਜ ਹੋਏ ਛੇ ਕੇਸ ਰੱਦ ਕਰਨ ਦੀ ਅਪੀਲ ਕੀਤੀ ਸੀ।

ਇਨ੍ਹਾਂ ਕੇਸਾਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਵੀ ਰੱਦ ਕਰਨ ਦੀ ਅਪੀਲ ਕੀਤੀ ਸੀ।

ਇਨ੍ਹਾਂ ਛੇ ਕੇਸਾਂ ਵਿੱਚੋਂ ਤਿੰਨ ਲਖੀਮਪੁਰ ਖੀਰੀ, ਹਾਥਰਸ ਤੇ ਸੀਤਾਪੁਰ ਵਿਖੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਕੁਝ ਸੱਜੇ ਪੱਖੀ ਆਗੂਆਂ ਉੱਪਰ ਨਫ਼ਰਤ ਫੈਲਾਉਣ ਦੇ ਇਲਜ਼ਾਮ ਲਗਾਏ ਸਨ।

ਉਨ੍ਹਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153 ਏ ਅਤੇ 295 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।ਬਾਅਦ ਵਿੱਚ ਆਈਪੀਸੀ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 201 (ਸਬੂਤ ਨਸ਼ਟ ਕਰਨਾ) ਅਤੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ ਦੀ ਧਾਰਾ 35 ਵੀ ਲਗਾਈ ਗਈ ਹੈ।

ਦਿੱਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸੋਸ਼ਲ ਮੀਡੀਆ ਮਾਨੀਟਰਿੰਗ ਦੇ ਦੌਰਾਨ ਇੱਕ ਟਵਿੱਟਰ ਹੈਂਡਲ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੁਹੰਮਦ ਜ਼ੁਬੈਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਮੁਹੰਮਦ ਜ਼ੁਬੈਰ

ਤਸਵੀਰ ਸਰੋਤ, Getty Images

ਉਸ ਟਵਿੱਟਰ ਹੈਂਡਲ ਨੇ ਮੁਹੰਮਦ ਜ਼ੁਬੈਰ ਦੇ ਇੱਕ ਟਵੀਟ 'ਤੇ ਲਿਖਿਆ ਸੀ ਕਿ ਇੱਕ ਖਾਸ ਧਰਮ ਦੇ ਅਪਮਾਨ ਦੇ ਇਰਾਦੇ ਨਾਲ ਉਨ੍ਹਾਂ ਨੇ ਉਹ ਤਸਵੀਰ ਪੋਸਟ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਦਿੱਲੀ ਪੁਲਿਸ ਦੇ ਮੁਤਾਬਕ, ਸਾਲ 2018 ਵਿੱਚ ਮੁਹੰਮਦ ਜ਼ੁਬੈਰ ਨੇ ਇੱਕ ਤਸਵੀਰ ਟਵੀਟ ਕੀਤੀ ਸੀ, ਜਿਸ ਵਿੱਚ ਹਨੀਮੂਨ ਹੋਟਲ ਦਾ ਨਾਂਅ ਬਦਲ ਕੇ ਇੱਕ ਹਿੰਦੂ ਦੇਵਤਾ ਦਾ ਨਾਂਅ ਉੱਤੇ ਲਿਖ ਦਿੱਤਾ ਗਿਆ ਸੀ।

ਇੱਕ ਟਵਿੱਟਰ ਯੂਜ਼ਰ ਨੇ ਉਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਨਾਲ ਹਿੰਦੂ ਦੇਵਤਾ ਦਾ ਅਪਮਾਨ ਹੋਇਆ ਹੈ।

ਮੁਹੰਮਦ ਜ਼ੁਬੈਰ ਨੇ ਆਪਣੇ ਟਵੀਟ 'ਚ ਉਸ ਤਸਵੀਰ ਨੂੰ 2014 ਤੋਂ ਪਹਿਲਾਂ ਅਤੇ ਬਾਅਦ ਦੇ ਸ਼ਾਸਨ ਕਾਲ ਨਾਲ ਜੋੜਦੇ ਹੋਏ ਇੱਕ ਤਰੀਕੇ ਦਾ ਤੰਜ਼ ਕੱਸਿਆ ਸੀ।

ਉਂਝ ਜਿਸ ਤਸਵੀਰ ਨੂੰ ਮੁਹੰਮਦ ਜ਼ੁਬੈਰ ਨੇ ਟਵੀਟ ਕੀਤਾ ਸੀ, ਉਹ ਇੱਕ ਹਿੰਦੀ ਫ਼ਿਲਮ ਦਾ ਸੀਨ ਵੀ ਹੈ। ਬਾਅਦ ਵਿਚ ਇਹ ਟਵਿਟਰ ਹੈਂਡਲ ਬੰਦ ਹੋ ਗਿਆ ਸੀ।

ਮੁਹੰਮਦ ਜ਼ੁਬੈਰ ਕੌਣ ਹੈ

ਮੁਹੰਮਦ ਜ਼ੁਬੈਰ ਫ਼ੈਕਟ ਚੈੱਕ ਵੈੱਬਸਾਈਟ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਹਨ। ਉਹ ਇਸ ਤੋਂ ਪਹਿਲਾਂ ਟੈਲੀਕੌਮ ਇੰਡਸਟਰੀ ਵਿੱਚ ਸਨ, ਜਿੱਥੇ ਉਨ੍ਹਾਂ ਲਗਭਗ 13 ਸਾਲ ਕੰਮ ਕੀਤਾ।

ਜ਼ੁਬੈਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153 ਏ ਅਤੇ 295 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜ਼ੁਬੈਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153 ਏ ਅਤੇ 295 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਆਲਟ ਨਿਊਜ਼ ਦੀ ਵੈੱਬਸਾਈਟ ਉੱਤੇ ਸੰਸਥਾ ਬਾਰੇ ਜਾਣਕਾਰੀ ਮੌਜੂਦ ਹੈ ਜਿਸ ਮੁਤਾਬਕ,''ਸੁਤੰਤਰ ਅਤੇ ਸੱਚੀ ਪੱਤਰਕਾਰਿਤਾ ਲਈ ਜ਼ਰੂਰੀ ਹੈ ਕਿ ਉਹ ਕਾਰਪੋਰੇਟ ਅਤੇ ਸਿਆਸੀ ਕੰਟਰੋਲ ਤੋਂ ਮੁਕਤ ਹੋਵੇ।"

''ਅਜਿਹਾ ਤਾਂ ਹੀ ਸੰਭਵ ਹੈ ਜਦੋਂ ਜਨਤਾ ਅੱਗੇ ਆਵੇ ਅਤੇ ਸਹਿਯੋਗ ਕਰੇ। ਆਲਟ ਨਿਊਜ਼ ਫਰਵਰੀ 2017 ਤੋਂ ਕੰਮ ਕਰ ਰਹੀ ਹੈ ਅਤੇ ਇਹ ਪੂਰੀ ਤਰ੍ਹਾਂ ਸਵੈਇੱਛਤ ਯਤਨਾਂ ਦੁਆਰਾ ਸੰਭਵ ਹੋਇਆ ਹੈ।"

ਮੁਹੰਮਦ ਜ਼ੂਬੈਰ ਉੱਤੇ ਕਿਹੜੀਆਂ ਧਾਰਾਵਾਂ ਤੇ ਇਲਜ਼ਾਮ ਹਨ

ਜ਼ੁਬੈਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 153 ਏ ਅਤੇ 295 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਬਾਅਦ ਵਿੱਚ ਵਿਰੁੱਧ ਆਈਪੀਸੀ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 201 (ਸਬੂਤ ਨਸ਼ਟ ਕਰਨਾ) ਅਤੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ ਦੀ ਧਾਰਾ 35 ਵੀ ਲਗਾਈ ਗਈ ਹੈ।

ਪੁਲਿਸ ਦਾ ਦਾਅਵਾ ਹੈ ਕਿ ਜ਼ੁਬੈਰ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਅਤੇ ਸੀਰੀਆ ਸਮੇਤ ਕਈ ਦੇਸਾਂ ਤੋਂ ਵਿਦੇਸ਼ੀ ਫੰਡ ਮਿਲੇ ਹਨ।

ਇਸ ਲਈ ਉਨ੍ਹਾਂ ਵਿਰੁੱਧ ਐੱਫਸੀਆਰਏ ਦੀ ਧਾਰਾ 35 ਲਗਾਈ ਗਈ ਹੈ।

ਦਿੱਲੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਲਟ ਨਿਊਜ਼ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ।

ਧਾਰਾ 153 ਏ ਕੀ ਹੈ?

ਆਈਪੀਸੀ ਦੀ ਧਾਰਾ 153 ਏ ਬਾਰੇ ਸੀਨੀਅਰ ਵਕੀਲ ਅਤੇ ਲੇਖਿਕਾ ਨਿਤਿਆ ਰਾਮਾਕ੍ਰਿਸ਼ਣਨ ਕਿਹਾ,''ਦੋ ਵੱਖ-ਵੱਖ ਭਾਈਚਾਰਿਆਂ ਵਿਚਕਾਰ ਧਰਮ, ਜਾਤੀ, ਜਨਮ ਸਥਾਨ, ਭਾਸ਼ਾ ਆਦਿ ਦੇ ਆਧਾਰ 'ਤੇ ਨਫ਼ਰਤ ਫੈਲਾਉਣ ਦੇ ਉਦੇਸ਼ ਨਾਲ ਕੀਤੀ ਗਈ ਕਿਸੇ ਵੀ ਚੀਜ਼ (ਬੋਲ ਕੇ ਜਾਂ ਲਿਖ ਕੇ ਜਾਂ ਸੰਕੇਤਕ ਤੌਰ 'ਤੇ) 'ਤੇ ਇਹ ਧਾਰਾ ਲਗਾਈ ਜਾ ਸਕਦੀ ਹੈ।''

ਇਹ ਵੀ ਪੜ੍ਹੋ:

ਇਸ ਦੇ ਤਹਿਤ 3 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਹ ਗੈਰ ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

ਧਾਰਾ 295 ਕੀ ਹੈ?

ਆਈਪੀਸੀ ਦੀ ਧਾਰਾ 295 ਬਾਰੇ ਨਿਤਿਆ ਕਹਿੰਦੇ ਹਨ, ''ਕਿਸੇ ਧਰਮ ਨਾਲ ਜੁੜੀ ਉਪਾਸਨਾ (ਪੂਜਾ-ਪਾਠ) ਵਾਲੀ ਥਾਂ ਨੂੰ ਨੁਕਸਾਨ ਪਹੁੰਚਾਉਣ, ਅਪਮਾਨ ਕਰਨ ਜਾਂ ਅਪਵਿੱਤਰ ਕਰਨ ਦੇ ਉਦੇਸ਼ ਨਾਲ ਕੋਈ ਵੀ ਕਦਮ ਚੁੱਕਿਆ ਗਿਆ ਹੋਵੇ ਤਾਂ ਉਸ ਮਾਮਲੇ 'ਚ ਇਹ ਧਾਰਾ ਲਗਾਈ ਜਾ ਸਕਦੀ ਹੈ।ਇਸ 'ਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਇਸ 'ਚ ਜ਼ਮਾਨਤ ਵੀ ਮਿਲ ਸਕਦੀ ਹੈ।''

ਉਹ ਕਹਿੰਦੇ ਹਨ, ''ਆਈਪੀਸੀ ਦੀ ਕਿਹੜੀ ਧਾਰਾ ਜ਼ਮਾਨਤੀ ਜਾਂ ਗੈਰ ਜ਼ਮਾਨਤੀ ਹੈ, ਇਸ ਤੋਂ ਇਲਾਵਾ ਇੱਕ ਹੋਰ ਕੈਟੇਗਰੀ ਹੈ, ਜਿਸ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।''

''ਜੇ ਕਿਸੇ ਮਾਮਲੇ 'ਚ 7 ਸਾਲ ਤੋਂ ਘੱਟ ਦੀ ਸਜ਼ਾ ਹੋਵੇ ਤਾਂ ਗ੍ਰਿਫ਼ਤਾਰੀ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਨੇ ਅਰਨੇਸ਼ ਕੁਮਾਰ ਜੱਜਮੈਂਟ 'ਚ ਇਹ ਗੱਲ ਕਹੀ ਹੈ। ਪਿਛਲੇ ਦੋ-ਤਿੰਨ ਫੈਸਲਿਆਂ 'ਚ ਇਸ ਨੂੰ ਦੁਹਰਾਇਆ ਵੀ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

''ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਹੈ ਕਿ ਜੇ ਕਿਸੇ ਅਜਿਹੇ ਮਾਮਲੇ 'ਚ ਗ੍ਰਿਫ਼ਤਾਰੀ ਹੁੰਦੀ ਵੀ ਹੈ ਤਾਂ ਕਾਰਨ ਠੋਸ ਹੋਣੇ ਚਾਹੀਦੇ ਹਨ ਅਤੇ ਲਿਖਣਾ ਚਾਹੀਦਾ ਹੈ ਕਿ ਗ੍ਰਿਫ਼ਤਾਰੀ ਕਿਉਂ ਹੋ ਰਹੀ ਹੈ।''

''ਇਸ ਦੇ ਨਾਲ ਹੀ ਜਿਸ ਵਿਅਕਤੀ ਦੇ ਖ਼ਿਲਾਫ਼ ਇਲਜ਼ਾਮ ਹੈ, ਉਸ ਨੂੰ ਇੱਕ ਨੋਟਿਸ ਵੀ ਦੇਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕੇ ਅਤੇ ਉਹ ਜਾਂਚ 'ਚ ਸਹਿਯੋਗ ਦੇ ਸਕੇ।''

ਮੁਹੰਮਦ ਜ਼ੂਬੈਰ ਕੇਸ ਵਿੱਚ ਹੁਣ ਤੱਕ ਕੀ ਹੋਇਆ

ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਮੁਹੰਮਦ ਜ਼ੁਬੈਰ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ।

ਉਸ ਤੋਂ ਬਾਅਦ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਸੀ। ਜ਼ੁਬੈਰ ਦੀ ਜ਼ਮਾਨਤ ਅਰਜੀ ਰੱਦ ਹੋ ਗਈ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

ਮੁਹੰਮਦ ਜ਼ੂਬੈਰ ਨੂੰ 15 ਜੁਲਾਈ,2022 ਨੂੰ ਜ਼ਮਾਨਤ ਮਿਲ ਗਈ ਸੀ ਪਰ ਉਹ ਉੱਤਰ ਪ੍ਰਦੇਸ਼ ਵਿੱਚ ਐੱਫਆਈਆਰ ਕਾਰਨ ਫ਼ਿਲਹਾਲ ਜੇਲ੍ਹ ਵਿੱਚ ਹੀ ਹਨ।

ਮੁਹੰਮਦ ਜ਼ੂਬੈਰ ਦੇ ਵਕੀਲ ਅਤੇ ਆਲਟ ਨਿਊਜ਼ ਦਾ ਪੱਖ਼

ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਕੁਝ ਨਵੇਂ ਤੱਥ ਰਿਕਾਰਡ 'ਤੇ ਆਏ ਹਨ।

ਸ੍ਰੀਵਾਸਤਵ ਨੇ ਅਦਾਲਤ ਨੂੰ ਦੱਸਿਆ ਕਿ ਜ਼ੁਬੈਰ ਦਾ ਲੈਪਟਾਪ ਅਤੇ ਮੋਬਾਈਲ ਜ਼ਬਤ ਕਰ ਲਿਆ ਹੈ। ਇਨ੍ਹਾਂ ਵਿੱਚੋਂ ਵੀ ਕੁਝ ਚੀਜ਼ਾਂ ਵੀ ਮਿਲੀਆਂ ਹਨ।

ਮੁਹੰਮਦ ਜ਼ੁਬੈਰ ਦੇ ਵਕੀਲ ਵਰਿੰਦਾ ਗਰੋਵਰ ਨੇ ਕਿਹਾ, "ਦਿੱਲੀ ਪੁਲਿਸ ਨੇ ਲੈਪਟਾਪ ਅਤੇ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ ਪਰ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ।"

"ਉਹ ਵੀ ਇਸ ਮਾਮਲੇ ਵਿੱਚ ਆਪਣਾ ਇਲਜ਼ਾਮ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਸਿਰਫ਼ ਬੇਲੋੜੀ ਦੇਰੀ ਕਰਨ ਦਾ ਯਤਨ ਕਰ ਰਹੀ ਹੈ।"

ਗਰੋਵਰ ਨੇ ਕਿਹਾ ਕਿ ਦਿੱਲੀ ਪੁਲਿਸ ਉਨ੍ਹਾਂ ਦੇ ਖਿਲਾਫ਼ ਆਪਣੀ ਮਨਘੜਤ ਕਹਾਣੀ ਨੂੰ ਅੱਗੇ ਠੱਲਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰ ਰਹੀ ਹੈ।

ਉਹ ਕਹਿੰਦੇ ਹਨ, ''ਅਪਰਾਧ ਨੂੰ ਸਾਬਤ ਕਰਨ ਲਈ ਰਿਕਾਰਡ 'ਤੇ ਕੋਈ ਸਮੱਗਰੀ ਜਾਂ ਸਬੂਤ ਨਹੀਂ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਪੁਲੀਸ ਨੇ ਸ਼ਨੀਵਾਰ ਨੂੰ ਅਦਾਲਤ 'ਚ ਆਖਿਆ ਸੀ ਕਿ ਮੀਡੀਆ ਫਾਊਂਡੇਸ਼ਨ ਨੂੰ ਵਿਦੇਸ਼ੀ ਮੋਬਾਇਲ ਨੰਬਰ ਜਾਂ ਵਿਦੇਸ਼ ਵਿੱਚ ਸਥਿਤ ਆਈਪੀ ਐਡਰੈੱਸ ਰਾਹੀਂ ਕਈ ਵਾਰ ਪੈਸੇ ਭੇਜੇ ਗਏ ਹਨ। ਇਸ ਤਰ੍ਹਾਂ ਕੰਪਨੀ ਨੂੰ ਦੋ ਲੱਖ ਤੋਂ ਜ਼ਿਆਦਾ ਦੀ ਰਕਮ ਮਿਲੀ ਸੀ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਰੇਜ਼ਰਵੇ ਪੇਮੈਂਟ ਗੇਟਵੇ ਤੋਂ ਮਿਲੇ ਜਵਾਬ ਦੀ ਪੜਤਾਲ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਅਜਿਹੇ ਭੁਗਤਾਨ ਹੋਏ ਹਨ।

ਦਿੱਲੀ ਪੁਲਿਸ ਮੁਤਾਬਕ ਇਨ੍ਹਾਂ ਥਾਵਾਂ ਵਿੱਚ ਬੈਂਕਾਕ,ਆਸਟ੍ਰੇਲੀਆ, ਨਾਰਥ ਹਾਲੈਂਡ,ਸਿੰਘਾਪੁਰ, ਵਿਕਟੋਰੀਆ, ਨਿਊਯਾਰਕ ,ਇੰਗਲੈਂਡ ,ਰਿਆਦ ਸ਼ਾਰਜਾਹ ,ਸਟਾਕਹੋਮ ,ਆਬੂਧਾਬੀ, ਵਾਸ਼ਿੰਗਟਨ, ਨਿਊ ਜਰਸੀ, ਕੈਲੀਫੋਰਨੀਆ, ਟੈਕਸਸ, ਦੁਬਈ, ਸਕਾਟਲੈਂਡ ਸ਼ਾਮਲ ਹਨ।

ਪੁਲਿਸ ਮੁਤਾਬਕ ਸੋਸ਼ਲ ਮੀਡੀਆ ਅਕਾਊਂਟ ਪੜਤਾਲ ਦੇ ਹਵਾਲੇ ਤੋਂ ਆਖਿਆ ਗਿਆ ਹੈ ਕਿ ਜ਼ੁਬੈਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਨ ਵਿਚ ਟਵੀਟ ਜ਼ਿਆਦਾਤਰ ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਤੋਂ ਸਨ। ਪੁਲਿਸ ਮੁਤਾਬਕ ਜ਼ੁਬੈਰ ਦੇ ਸਮਰਥਨ ਵਿੱਚ ਪਾਕਿਸਤਾਨ ਤੋਂ ਵੀ ਟਵੀਟ ਹੋਏ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਆਲਟ ਨਿਊਜ਼ ਨੇ ਆਪਣੇ ਬਿਆਨ ਵਿੱਚ ਆਖਿਆ ਹੈ,"ਪਿਛਲੇ ਕੁਝ ਦਿਨਾਂ ਤੋਂ ਆਲਟ ਨਿਊਜ਼ ਅਤੇ ਇਸ ਦੀ ਕੰਪਨੀ ਪ੍ਰਾਵਦਾ ਮੀਡੀਆ ਫਾਊਂਡੇਸ਼ਨ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਉਨ੍ਹਾਂ ਵਿਦੇਸ਼ੀ ਸਰੋਤਾਂ ਰਾਹੀਂ ਪੈਸਾ ਇਕੱਠਾ ਕੀਤਾ ਹੈ ਜਿਨ੍ਹਾਂ ਤੋਂ ਅਸੀਂ ਚੰਦਾ ਨਹੀਂ ਲੈ ਸਕਦੇ।"

"ਅਸੀਂ ਜਿਸ ਪੇਮੇਂਟ ਪਲੇਟਫਾਰਮ ਰਾਹੀਂ ਚੰਦਾ ਲੈਂਦੇ ਹਾਂ, ਉਹ ਸਾਨੂੰ ਵਿਦੇਸ਼ੀ ਸਰੋਤਾਂ ਤੋਂ ਪੈਸੇ ਲੈਣ ਦੀ ਇਜਾਜ਼ਤ ਨਹੀਂ ਰਹਿੰਦਾ। ਅਸੀਂ ਕੇਵਲ ਭਾਰਤੀ ਬੈਂਕ ਖਾਤਿਆਂ ਤੋਂ ਹੀ ਪੈਸੇ ਲੈ ਸਕਦੇ ਹਾਂ। ਇਹ ਸਾਰਾ ਪੈਸਾ ਕੰਪਨੀ ਦੇ ਖਾਤੇ ਵਿਚ ਜਾਂਦਾ ਹੈ ਨਾ ਕਿ ਕਿਸੇ ਵਿਅਕਤੀ ਦੇ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)