ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਨਵੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਫਡਨਵੀਸ ਬਣੇ ਉੱਪ ਮੁੱਖ ਮੰਤਰੀ

ਏਕਨਾਥ ਸ਼ਿੰਦੇ

ਤਸਵੀਰ ਸਰੋਤ, Eknath shinde office

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਬਾਗੀ ਆਗੂ ਏਕਨਾਥ ਸ਼ਿੰਦੇ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ।

ਉਨ੍ਹਾਂ ਦੇ ਨਾਲ ਹੀ ਭਾਜਪਾ ਆਗੂ ਦੇਵੇਂਦਰ ਫਡਨਵੀਸ ਨੇ ਨੇ ਸੂਬੇ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਇਸ ਤੋਂ ਪਹਿਲਾਂ ਭਾਜਪਾ ਆਗੂ ਦੇਵੇਂਦਰ ਫਡਨਵੀਸ ਅਤੇ ਏਕਨਾਥ ਸ਼ਿੰਦੇ ਨੇ ਮੁਬੰਈ ਵਿਚ ਕੀਤੀ ਪ੍ਰੈਸ ਕਾਨਫਰੰਸ ਕੀਤੀ ਸੀ। ਇੱਥੇ ਹੀ ਉਨ੍ਹਾਂ ਦੇ ਮੁੱਖ ਮੰਤਰੀ ਹੋਣ ਦਾ ਐਲਾਨ ਕੀਤਾ ਗਿਆ ਸੀ।

ਬੁੱਧਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਉੱਧਵ ਠਾਕਰੇ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ।

ਵੀਰਵਾਰ ਨੂੰ ਬਾਅਦ ਦੁਪਹਿਰ ਸ਼ਿਵ ਸੈਨਾ ਦੇ ਬਾਗੀ ਆਗੂ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫ਼ਡਨਵੀਸ ਰਾਜਪਾਲ ਭਗਤ ਸਿਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਕਈ ਦਿਨਾਂ ਤੋਂ ਸ਼ਿਵ ਸੈਨਾ ਦੇ ਵਿਧਾਇਕਾਂ ਨਾਲ ਪਹਿਲਾ ਸੂਰਤ ਵਿਚ ਅਤੇ ਫੇਰ ਗੁਹਾਟੀ ਦੇ ਇੱਕ ਹੋਟਲ ਵਿਚ ਡੇਰੇ ਲਾਈ ਬੈਠੇ ਸ਼ਿੰਦੇ ਅੱਜ ਹੀ ਵਾਪਸ ਮੁੰਬਈ ਪਹੁੰਚੇ ਸਨ।

ਉਨ੍ਹਾਂ ਨੇ ਭਾਜਪਾ ਆਗੂ ਦੇਵੇਂਦਰ ਫਡਨਵੀਸ ਨਾਲ ਮੁਲਾਕਾਤ ਕੀਤੀ ਅਤੇ ਫੇਰ ਦੋਵੇਂ ਆਗੂਆਂ ਨੇ ਰਾਜ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

Banner

ਮਹਾਰਾਸ਼ਟਰ ਦਾ ਸਿਆਸੀ ਸੰਕਟ ਤੇ ਅੰਕੜਾ

  • ਸ਼ਿਵ ਸੈਨਾ ਤੋਂ ਬਾਗੀ ਆਗੂ ਏਕਨਾਥ ਸ਼ਿੰਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਬੇਹੱਦ ਕਰੀਬੀਆਂ ਵਿੱਚੋਂ ਇੱਕ ਸਨ।
  • ਮਹਾਰਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ, ਇੱਕ ਸੀਟ ਖਾਲੀ ਹੋਣ ਤੋਂ ਬਾਅਦ ਹੁਣ 187 ਵਿਧਾਇਕ ਹਨ।
  • ਬਹੁਮਤ ਦਾ ਅੰਕੜਾ 144 ਹੈ, ਇਸ ਸਮੇਂ ਸ਼ਿਵ ਸੈਨਾ ਕੋਲ 55, ਐਨਸੀਪੀ 53 ਅਤੇ ਕਾਂਗਰਸ ਕੋਲ 44 ਵਿਧਾਇਕ ਹਨ।
  • ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ, ਇਨ੍ਹਾਂ ਵਿੱਚੋਂ 6 ਭਾਜਪਾ, 5 ਸ਼ਿਵ ਸੈਨਾ ਅਤੇ 1-1 ਕਾਂਗਰਸ ਅਤੇ ਐੱਨਸੀਪੀ ਦੇ ਨਾਲ ਹਨ।
  • ਬਾਗੀ ਏਕਨਾਥ ਸ਼ਿੰਦੇ 38 ਸ਼ਿਵ ਸੈਨਾ ਬਾਗੀਆਂ ਸਣੇ ਹੁਣ 50 ਵਿਧਾਇਕ ਹੋਣ ਦਾ ਦਾਅਵਾ ਕਰ ਰਹੇ ਹਨ।
  • ਸਮਝਿਆ ਜਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਸੂਬੇ ਵਿਚ ਸਰਕਾਰ ਬਣਾਇਆ ਜਾਣਾ ਹੁਣ ਤੈਅ ਹੈ।
Banner

'ਉੱਧਵ ਨੇ ਲੋਕ ਫ਼ਤਵੇ ਦਾ ਅਪਮਾਨ ਕੀਤਾ ਸੀ'

ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਰਾਜ ਭਵਨ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫਡਨਵੀਸ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।

ਫਡਨਵੀਸ ਨੇ ਪੱਤਰਕਾਰਾਂ ਨੂੰ ਕਿਹਾ ਕਿ 2019 ਦੀਆਂ ਚੋਣਾਂ ਵਿੱਚ 170 ਜਣੇ ਚੁਣ ਕੇ ਆਏ ਸਨ। ਕੁਦਰਤੀ ਰੂਪ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਜਦੋਂ ਭਾਜਪਾ-ਸ਼ਿਵ ਸੈਨਾ ਗਠਜੋੜ ਦੀ ਸਰਕਾਰ ਆਵੇਗੀ ਤਾਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰਨਗੇ।

ਹਾਲਾਂਕਿ ਉਨ੍ਹਾਂ ਨੇ ਕਿਹਾ, ''ਨਤੀਜਿਆਂ ਤੋਂ ਬਾਅਦ ਸ਼ਿਵ ਸੈਨਾ ਨੇ ਵੱਖਰਾ ਫ਼ੈਸਲਾ ਲਿਆ। ਇਹ ਲੋਕ ਫ਼ਤਵੇ ਦਾ ਅਪਮਾਨ ਸੀ। ਖ਼ਾਸਕਰ ਕਾਂਗਰਸ ਅਤੇ ਰਾਕੰਪਾ ਦੇ ਨਾਲ ਗਠਜੋੜ ਕਰਨਾ, ਜਿਸ ਦਾ ਬਾਲਾ ਸਾਹਿਬ ਠਾਕਰੇ ਨੇ ਵਿਰੋਧ ਕੀਤਾ ਸੀ।''

ਵੀਰਵਾਰ ਨੂੰ ਕੀ ਹੋਇਆ ਸੀ

ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸੀ ਰੱਸਾਕਸ਼ੀ 'ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਵਿੱਚ ਫਲੋਰ ਟੈਸਟ 'ਤੇ ਰੋਕ ਨਹੀਂ ਲਾਈ ਜਾਵੇਗੀ।

ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਸ਼ਿਵ ਸੈਨਾ ਆਗੂ ਸੁਨੀਲ ਪ੍ਰਭੂ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ।

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਬੁੱਧਵਾਰ ਨੂੰ ਹੁਕਮ ਜਾਰੀ ਕਰਕੇ 30 ਜੂਨ ਨੂੰ ਸਵੇਰੇ 11 ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ।

ਇਸ ਦਾ ਮਕਸਦ ਉੱਧਵ ਠਾਕਰੇ ਸਰਕਾਰ ਦੇ ਬਹੁਮਤ ਦਾ ਇਮਤਿਹਾਨ ਲੈਣਾ ਸੀ।

ਇਹ ਵੀ ਪੜ੍ਹੋ:

ਉੱਧਵ ਠਾਕਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸਤੀਫ਼ਾ ਦੇਣ ਤੋਂ ਬਾਅਦ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ "ਅਹੁਦਾ ਛੱਡਣ ਦਾ ਕੋਈ ਦਰਦ ਨਹੀਂ ਹੈ"।

ਇਸ ਫੈਸਲੇ ਦੇ ਕੁਝ ਹੀ ਮਿੰਟਾਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।

ਫਲੋਰ ਟੈਸਟ 'ਤੇ ਸੁਪਰੀਮ ਕੋਰਟ ਦੇ ਆਦੇਸ਼ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ, ਠਾਕਰੇ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸ਼ਿਵ ਸੈਨਿਕਾਂ ਦਾ "ਖੂਨ ਵਹਾਇਆ" ਜਾਵੇ।

ਇਸ ਲਈ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਅਹੁਦਾ ਛੱਡ ਰਹੇ ਹਨ। ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ "ਅਹੁਦਾ ਛੱਡਣ ਦਾ ਕੋਈ ਦਰਦ ਨਹੀਂ ਹੈ"।

ਕੌਣ ਹਨ ਏਕਨਾਥ ਸ਼ਿੰਦੇ

ਇੱਕ ਜ਼ਮਾਨੇ ਵਿੱਚ ਮੁੰਬਈ ਦੇ ਨਾਲ ਲੱਗਦੇ ਥਾਣੇ ਵਿੱਚ ਆਟੋ ਰਿਕਸ਼ਾ ਡਰਾਈਵਰ ਰਹੇ ਏਕਨਾਥ ਸ਼ਿੰਦੇ ਇਲਾਕੇ ਵਿੱਚ ਸ਼ਿਵ ਸੈਨਾ ਦੇ ਵੱਡੇ ਆਗੂ ਵਜੋਂ ਉਭਰੇ।

ਮਹਾਰਾਸ਼ਟਰ

ਤਸਵੀਰ ਸਰੋਤ, @mieknathshinde

ਤਸਵੀਰ ਕੈਪਸ਼ਨ, ਏਕਨਾਥ ਸ਼ਿੰਦੇ ਨੂੰ ਉਹ ਆਗੂ ਮੰਨਿਆ ਜਾਂਦਾ ਹੈ ਜੋ ਲੋਕਾਂ ਅਤੇ ਪਾਰਟੀ ਦੇ ਸਮਰਥਕਾਂ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ।

ਉਹ ਮੌਜੂਦਾ ਸ਼ਿਵ ਸੈਨਾ ਐੱਨਸੀਪੀ ਅਤੇ ਕਾਂਗਰਸ ਸਰਕਾਰ ਵਿੱਚ ਉਹ ਪੀਡਬਲਿਊਡੀ ਅਤੇ ਅਰਬਨ ਡਿਵੈਲਪਮੈਂਟ ਮਹਿਕਮਾ ਦੇਖਦੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚਾਰ ਵਾਰ ਵਿਧਾਇਕ ਰਹੇ ਸ਼ਿੰਦੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਸ਼ਿਵ ਸੈਨਾ ਨਾਲ ਜੁੜ ਗਏ ਸਨ।

1964 ਵਿੱਚ ਪੈਦਾ ਹੋਏ ਸ਼ਿੰਦੇ ਨੇ ਉਸ ਸਮੇਂ ਸ਼ਿਵ ਸੈਨਾ ਦਾ ਹੱਥ ਫੜਿਆ ਜਦੋਂ ਪਾਰਟੀ ਸੂਬੇ ਵਿੱਚ ਹਰਮਨ ਪਿਆਰੀ ਹੋ ਰਹੀ ਸੀ।

1966 ਵਿੱਚ ਬਾਲ ਠਾਕਰੇ ਨੇ ਸ਼ਿਵ ਸੈਨਾ ਪਾਰਟੀ ਦੀ ਨੀਂਹ ਰੱਖੀ ਸੀ ਅਤੇ ਬਾਅਦ ਵਿੱਚ ਇਸ ਪਾਰਟੀ ਨੇ ਜ਼ੋਰਾਂ ਸ਼ੋਰਾਂ ਨਾਲ ਹਿੰਦੂਤਵ ਦਾ ਸਮਰਥਨ ਕੀਤਾ।

ਮਹਾਰਾਸ਼ਟਰ ਸਿਆਸੀ ਸੰਕਟ

ਤਸਵੀਰ ਸਰੋਤ, @mieknathshinde

ਤਸਵੀਰ ਕੈਪਸ਼ਨ, ਏਕਨਾਥ ਸ਼ਿੰਦੇ ਉਧਵ ਠਾਕਰੇ ਅਤੇ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਹਨ

ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਪੈਦਾ ਹੋਏ ਸ਼ਿੰਦੇ ਦਾ ਰਾਜਨੀਤਿਕ ਇਲਾਕਾ ਹੁਣ ਥਾਣੇ ਹੀ ਹੈ।

ਸ਼ਿੰਦੇ ਨੂੰ ਉਹ ਆਗੂ ਮੰਨਿਆ ਜਾਂਦਾ ਹੈ ਜੋ ਲੋਕਾਂ ਅਤੇ ਪਾਰਟੀ ਦੇ ਸਮਰਥਕਾਂ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ।

ਸਾਲ 1997 ਵਿੱਚ ਉਹ ਥਾਣੇ ਮਿਉਂਸਿਪਲ ਕਾਰਪੋਰੇਸ਼ਨ ਦੇ ਕਾਰਪੋਰੇਟਰ ਬਣੇ। ਸਾਲ 2004 ਵਿੱਚ ਉਹ ਪਹਿਲੀ ਵਾਰੀ ਵਿਧਾਇਕ ਚੁਣੇ ਗਏ।

ਹੁਣ ਉਨ੍ਹਾਂ ਨੂੰ ਸ਼ਿਵ ਸੈਨਾ ਦੇ ਮੋਢੀ ਆਗੂਆਂ 'ਚ ਗਿਣਿਆ ਜਾਂਦਾ ਹੈ ਅਤੇ 2005 ਵਿੱਚ ਉਹ ਸ਼ਿਵ ਸੈਨਾ ਦੇ ਥਾਣੇ ਜ਼ਿਲ੍ਹੇ ਦੇ ਮੁਖੀ ਬਣੇ। ਉਨ੍ਹਾਂ ਦੇ ਬੇਟੇ ਡਾ਼ ਸ੍ਰੀਕਾਂਤ ਸ਼ਿੰਦੇ ਕਲਿਆਣ ਤੋਂ ਲੋਕ ਸਭਾ ਦੇ ਸਾਂਸਦ ਹਨ।

ਬਾਲ ਠਾਕਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਲ ਠਾਕਰੇ ਨੇ ਸਾਲ 1966 ਵਿੱਚ ਸ਼ਿਵ ਸੈਨਾ ਦੀ ਨੀਂਹ ਰੱਖੀ ਸੀ

ਸਾਲ 2014 ਵਿੱਚ ਕੁਝ ਸਮੇਂ ਲਈ ਉਹ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ।

2014 ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਸ਼ਿਵ ਸੈਨਾ ਨੇ ਭਾਜਪਾ ਨਾਲ ਸਰਕਾਰ ਬਣਾਉਣ ਲਈ ਗਠਬੰਧਨ ਕੀਤਾ ਤਾਂ ਉਹ ਪਾਰਟੀ ਵਿੱਚ ਹੋਰ ਵੀ ਵੱਡਾ ਚਿਹਰਾ ਬਣ ਗਏ।

ਉਸ ਤੋਂ ਬਾਅਦ ਉਹ ਤਤਕਾਲੀਨ ਮੁੱਖ ਮੰਤਰੀ ਦੇਵੇਂਦਰ ਫਡਨਵੀਸ (2014-2019) ਦੇ ਵੀ ਕਾਫੀ ਨਜ਼ਦੀਕ ਰਹੇ।

ਇਹ ਨਜ਼ਦੀਕੀ ਉਸ ਵੇਲੇ ਚਰਚਾ ਦਾ ਵਿਸ਼ਾ ਬਣੀ ਜਦੋਂ 2016 ਵਿੱਚ ਭਾਜਪਾ ਨੇ ਸ਼ਿਵ ਸੈਨਾ ਦੇ ਖ਼ਿਲਾਫ਼ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਥਾਣੇ ਨੂੰ ਛੱਡ ਕੇ ਸਭ ਜਗ੍ਹਾ ਲੜੀਆਂ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)