ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: ਕੌਣ ਸ਼ਾਮਲ ਹਨ ਜਿਊਰੀ ਵਿੱਚ

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ (BBC ISWOTY) ਇਸ ਸਾਲ ਆਪਣੇ ਤੀਜੇ ਐਡੀਸ਼ਨ ਦੇ ਨਾਲ ਵਾਪਸ ਆ ਗਿਆ ਹੈ।
ਸਾਲ 2021 ਲਈ ਇਹ ਪੰਜ ਖਿਡਾਰਨਾਂ ਨਾਮਜ਼ਦ ਹੋਈਆਂ ਹਨ...
- ਅਦਿਤੀ ਅਸ਼ੋਕ (ਗੋਲਫ਼)
- ਲਵਲੀਨਾ ਬੋਰਗੋਹੇਨ (ਬਾਕਸਿੰਗ)
- ਮੀਰਾਬਾਈ ਚਾਨੂ (ਵੇਟਲਿਫਟਿੰਗ)
- ਅਵਨੀ ਲੇਖਰਾ (ਪੈਰਾ ਸ਼ੂਟਿੰਗ)
- ਪੀਵੀ ਸਿੰਧੂ (ਬੈਡਮਿੰਟਨ)
ਇਨ੍ਹਾਂ ਖਿਡਾਰਨਾਂ ਨੂੰ ਉੱਘੇ ਖੇਡ ਲੇਖਕਾਂ, ਪੱਤਰਕਾਰਾਂ, ਮਾਹਰਾਂ ਅਤੇ ਬੀਬੀਸੀ ਸੰਪਾਦਕਾਂ ਦੀ ਜਿਊਰੀ ਵੱਲੋਂ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਜੇਤੂ ਦਾ ਫੈਸਲਾ ਜਨਤਕ ਵੋਟਿੰਗ ਰਾਹੀਂ ਕੀਤਾ ਜਾਵੇਗਾ ਅਤੇ ਇਸ ਦੇ ਲਈ ਪਾਠਕ, ਦਰਸ਼ਕ, ਸਰੋਤੇ ਭਾਰਤੀ ਸਮੇਂ ਅਨੁਸਾਰ 28 ਫ਼ਰਵਰੀ 2022 ਦੀ ਰਾਤ 11:30 ਵਜੇ ਤੱਕ ਬੀਬੀਸੀ ਭਾਰਤੀ ਭਾਸ਼ਾਵਾਂ ਦੀਆਂ ਸਾਰੀਆਂ ਸੇਵਾਵਾਂ ਅਤੇ ਬੀਬੀਸੀ ਸਪੋਰਟ ਦੀਆਂ ਵੈੱਬਸਾਈਟ 'ਤੇ ਵੋਟ ਕਰ ਸਕਦੇ ਹਨ।
ਜੇਤੂ ਦੇ ਨਾਮ ਦਾ ਐਲਾਨ 28 ਮਾਰਚ, 2022 ਨੂੰ ਕੀਤਾ ਜਾਵੇਗਾ।
ਇਹ ਹਨ ਉਹ ਜਿਉਰੀ ਮੈਂਬਰ, ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚਾਏ ਨਾਮਜ਼ਦ ਖਿਡਾਰਨਾਂ ਦੇ ਪੰਜ ਨਾਮ....












