ਬਿੱਗ ਬੌਸ : ਤੇਜਸਵੀ ਪ੍ਰਕਾਸ਼ ਕੌਣ ਹੈ ਜਿਸ ਨੇ ਮੁਕਾਬਲਾ ਜਿੱਤਿਆ

    • ਲੇਖਕ, ਮਧੂਪਾਲ
    • ਰੋਲ, ਮੁੰਬਈ ਤੋਂ ਬੀਬੀਸੀ ਲਈ

ਰਿਐਲਿਟੀ ਸ਼ੋਅ ਬਿੱਗ ਬੌਸ ਦੇ ਸੀਜ਼ਨ 15 ਦਾ ਖਿਤਾਬ ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਜਿੱਤ ਲਿਆ ਹੈ। ਪ੍ਰਤੀਕ ਸਹਿਜਪਾਲ ਰਨਰਅਪ ਰਹੇ ਹਨ।

ਸਲਮਾਨ ਖ਼ਾਨ ਵੱਲੋਂ ਕੀਤੀ ਗਏ ਐਲਾਨ ਤੋਂ ਬਾਅਦ ਤੇਜਸਵੀ ਨੂੰ ਜੇਤੂ ਟਰਾਫੀ ਦੇ ਨਾਲ ਚਾਲੀ ਲੱਖ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ।

ਇਸ ਸੀਜ਼ਨ ਵਿਚ ਤੇਜਸਵੀ ਪ੍ਰਕਾਸ਼ ,ਪ੍ਰਤੀਕ ਸਹਿਜਪਾਲ ਦੇ ਨਾਲ ਕਰਨ ਕੁੰਦਰਾ,ਸ਼ਮਿਤਾ ਸ਼ੈਟੀ ਅਤੇ ਨਿਸ਼ਾਂਤ ਭੱਟ ਵੀ ਜੇਤੂ ਖਿਤਾਬ ਲਈ ਮੁਕਾਬਲੇ ਵਿੱਚ ਸਨ। ਤੀਜੇ ਨੰਬਰ 'ਤੇ ਕਰਨ ਕੁੰਦਰਾ ਰਹੇ।

ਤੇਜਸਵੀ ਪ੍ਰਕਾਸ਼ ਬਿੱਗ ਬਾਸ ਦੇ ਘਰ ਵਿੱਚ ਲਗਪਗ ਚਾਰ ਮਹੀਨੇ ਰਹੀ। ਇਸ ਦੌਰਾਨ ਸਾਥੀਆਂ ਨਾਲ ਚੰਗੀ ਦੋਸਤੀ ਅਤੇ ਅਣਬਣ ਵੀ ਚਰਚਾ ਦਾ ਵਿਸ਼ਾ ਬਣੀ।

ਕੌਣ ਹੈ ਤੇਜਸਵੀ ਪ੍ਰਕਾਸ਼

ਮੁੰਬਈ ਵਿੱਚ ਜੰਮੀ ਪਲੀ ਤੇਜਸਵੀ ਪ੍ਰਕਾਸ਼ ਨੇ ਇੰਜਨੀਅਰਿੰਗ ਕੀਤੀ ਹੈ। 29 ਸਾਲਾ ਤੇਜਸਵੀ ਪੇਸ਼ੇ ਵਜੋਂ ਅਦਾਕਾਰਾ ਅਤੇ ਮਾਡਲ ਹੈ।

2018 ਵਿੱਚ ਸਟਾਰ ਪਲੱਸ ਉੱਪਰ ਪ੍ਰਸਾਰਿਤ ਕੀਤੇ ਜਾਣ ਵਾਲੇ ਨਾਟਕ ਕਰਣਸੰਗਿਨੀ ਵਿੱਚ ਉਰਵੀ ਦੀ ਭੂਮਿਕਾ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਤੇਜਸਵੀ ਪ੍ਰਕਾਸ਼ ਇਕ ਹੋਰ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 10 ਕਾਰਨ ਵੀ ਚਰਚਾ ਵਿੱਚ ਰਹੇ ਹਨ। ਉਨ੍ਹਾਂ ਨੇ ਕਈ ਨਾਟਕਾਂ ਵਿੱਚ ਕੰਮ ਕੀਤਾ ਹੈ ਪਰ ਜ਼ਿਆਦਾ ਚਰਚਾ 'ਬਿੱਗ ਬੌਸ' ਅਤੇ 'ਖਤਰੋਂ ਕੇ ਖਿਲਾੜੀ' ਤੋਂ ਹੀ ਮਿਲੀ ਹੈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਤੇਜਸਵੀ ਦੇ ਪਿਤਾ ਪ੍ਰਕਾਸ਼ ਵਾਈਗੰਕਰ ਇੱਕ ਗਾਇਕ ਹਨ, ਜੋ ਦੁਬਈ ਵਿਖੇ ਰਹਿੰਦੇ ਹਨ।

ਕੌਣ ਹਨ ਪ੍ਰਤੀਕ ਸਹਿਜਪਾਲ

ਪ੍ਰਤੀਕ ਪੇਸ਼ੇ ਤੋਂ ਅਦਾਕਾਰ,ਮਾਡਲ, ਐਥਲੀਟ ਅਤੇ ਫਿਟਨੈੱਸ ਟ੍ਰੇਨਰ ਹਨ।ਉਨ੍ਹਾਂ ਨੇ ਕਈ ਪਾਵਰ ਲਿਫਟਿੰਗ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ। 2018 ਵਿੱਚ ਐਮਟੀਵੀ ਲਵ ਸਕੂਲ ਸੀਜ਼ਨ -3 ਤੋਂ ਟੀਵੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪ੍ਰਤੀਕ ਦੇ ਹਜ਼ਾਰਾਂ ਨੌਜਵਾਨ ਪ੍ਰਸ਼ੰਸਕ ਹਨ।

ਐਮ ਟੀਵੀ ਦੇ ਸ਼ੋਅ ਰੋਡੀਜ਼ ਲਈ ਵੀ ਪ੍ਰਤੀਕ ਨੇ ਆਡੀਸ਼ਨ ਦਿੱਤਾ ਸੀ ਪਰ ਕੁਆਲੀਫਾਈ ਨਹੀਂ ਕਰ ਸਕੇ। ਪ੍ਰਤੀਕ ਫੁੱਟਬਾਲ ਖਿਡਾਰੀ ਵੀ ਹਨ ਅਤੇ ਦਿੱਲੀ ਦੇ ਲਿਵਰਪੂਲ ਫੈਨ ਕਲੱਬ ਫੁਟਬਾਲ ਖੇਡ ਕੈਂਪ ਵਿਚ ਉਨ੍ਹਾਂ ਦੀ ਚੋਣ ਵੀ ਹੋਈ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)