You’re viewing a text-only version of this website that uses less data. View the main version of the website including all images and videos.
ਮੰਗਲ ਗ੍ਰਹਿ ਉੱਤੇ ਜਾਣ ਤੋਂ ਕਿਉਂ ਡਰਨ ਲੱਗ ਪਏ ਵਿਗਿਆਨੀ
ਸ਼ਨੀਵਾਰ ਨੂੰ ਇੱਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਯੂਕੇ ਹੁਣ ਭਾਰਤ ਨਾਲ ਵਪਾਰਕ ਡੀਲ ਲਈ ਸਸਤੇ ਅਤੇ ਆਸਾਨ ਵੀਜ਼ਾ ਦੀ ਯੋਜਨਾ ਬਣਾ ਰਿਹਾ ਹੈ।
ਇਸ ਵਿੱਚ ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਸਸਤਾ ਅਤੇ ਆਸਾਨ ਵੀਜ਼ਾ ਪ੍ਰਦਾਨ ਕਰਕੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦੇਣ ਦੀ ਯੋਜਨਾ ਬਣਾਈ ਜਾ ਰਿਹਾ ਹੈ।
ਇਸ ਸਬੰਧੀ, ਯੂਕੇ ਦੇ ਅੰਤਰਰਾਸ਼ਟਰੀ ਵਪਾਰ ਸਕੱਤਰ ਐਨ-ਮੈਰੀ ਟਰੇਵਲੀਅਨ ਦੀ ਇਸ ਮਹੀਨੇ ਨਵੀਂ ਦਿੱਲੀ ਦੀ ਯਾਤਰਾ ਕਰਨ ਦੀ ਉਮੀਦ ਹੈ ਅਤੇ ਪ੍ਰਸਤਾਵਿਤ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (FTA) 'ਤੇ ਰਸਮੀ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਟਾਈਮਜ਼ ਅਖਬਾਰ ਦੀ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਉਮੀਦ ਹੈ ਕਿ ਟਰੈਵਲੀਅਨ ਇਸ ਦੌਰੇ ਵਿੱਚ ਭਾਰਤੀ ਨਾਗਰਿਕਾਂ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦੇਣ ਦੀ ਸੰਭਾਵਨਾ ਖੋਲ੍ਹਣ ਬਾਰੇ ਗੱਲ ਕਰਨਗੇ, ਜਾ ਕਿ ਭਾਰਤ ਸਰਕਾਰ ਦੀ ਮੁੱਖ ਮੰਗ ਹੈ।
ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ (ਐੱਮਐੱਮਪੀ) ਦੇ ਤਹਿਤ ਦੋਵੇਂ ਧਿਰਾਂ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਲਈ ਅਪ੍ਰੈਲ 2022 ਦੀ ਮਿਆਦ 'ਤੇ ਕਰਨ ਲਈ ਸਹਿਮਤ ਹੋ ਗਈਆਂ ਹਨ।
ਹਾਲਾਂਕਿ, ਇਮੀਗ੍ਰੇਸ਼ਨ ਯੋਜਨਾਵਾਂ ਦੇ ਤਹਿਤ ਇੱਕ ਵਿਕਲਪ ਅਜਿਹਾ ਦੇਖਿਆ ਜਾ ਰਿਹਾ ਹੈ ਜਿਸ ਨਾਲ ਨੌਜਵਾਨ ਭਾਰਤੀਆਂ ਨੂੰ ਯੂਕੇ ਵਿੱਚ ਆਉਣ ਅਤੇ ਤਿੰਨ ਤੱਕ ਕੰਮ ਕਰਨ ਦਾ ਮੌਕਾ ਮਿਲੇਗਾ।
ਇੱਕ ਹੋਰ ਵਿਕਲਪ ਵਿਦਿਆਰਥੀਆਂ ਲਈ ਵੀਜ਼ਾ ਫੀਸਾਂ ਵਿੱਚ ਕਟੌਤੀ ਕਰਨਾ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਬੀਏ ਤੋਂ ਬਾਅਦ ਇੱਕ ਮਿਆਦ ਲਈ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਵਰਕ ਅਤੇ ਟੂਰਿਜ਼ਮ ਵੀਜ਼ਿਆਂ ਦੀ ਫੀਸ ਵਿੱਚ ਵੀ ਕਟੌਤੀ ਹੋ ਸਕਦੀ ਹੈ।
ਇਹ ਵੀ ਪੜ੍ਹੋ:
ਕੋਵਿਡ: ਕੱਲ੍ਹ ਤੋਂ 15-18 ਸਾਲ ਦੇ ਬੱਚਿਆਂ ਲਈ ਪਹਿਲੀ ਖੁਰਾਕ ਦੀ ਰਜਿਸਟ੍ਰੇਸ਼ਨ ਸ਼ੁਰੂ
ਦੇਸ਼ ਵਿੱਚ ਲਗਾਤਾਰ ਕੋਵਿਡ ਦੇ ਮਾਮਲੇ ਵਧ ਰਹੇ ਹਨ ਅਤੇ ਇਸ ਦੌਰਾਨ ਬਾਲਗਾਂ 'ਚ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ 15 ਤੋਂ 18 ਸਾਲ ਦੇ ਬੱਚਿਆਂ ਲਈ ਟੀਕਾਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਕੋਵਿਨ ਡੈਸ਼ਬੋਰਡ ਦੇ ਡੇਟਾ ਅਨੁਸਾਰ ਸ਼ਨੀਵਾਰ ਰਾਤ 11.30 ਵਜੇ ਤੱਕ ਇਸ ਉਮਰ ਸਮੂਹ ਲਈ 3,15,416 ਰਜਿਸਟ੍ਰੇਸ਼ਨਾਂ ਹੋਈਆਂ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਟੀਕਾ ਲੈਣ ਯੋਗ ਆਪਣੇ ਬੱਚਿਆਂ ਨੂੰ ਰਜਿਸਟਰਡ ਕਰਵਾਉਣ। ਉਨ੍ਹਾਂ ਟਵੀਟ ਕਰਕੇ ਲਿਖਿਆ, "ਜੇਕਰ ਬੱਚੇ ਸੁਰੱਖਿਅਤ ਹਨ, ਤਾਂ ਦੇਸ਼ ਦਾ ਭਵਿੱਖ ਸੁਰੱਖਿਅਤ ਹੈ।''
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਘੋਸ਼ਣਾ ਕੀਤੀ ਸੀ ਕਿ 3 ਜਨਵਰੀ ਤੋਂ ਕੋਵਿਡ-19 ਟੀਕਾਕਰਨ ਬੱਚਿਆਂ ਲਈ ਸ਼ੁਰੂ ਹੋ ਜਾਵੇਗਾ।
ਅਧਿਕਾਰਤ ਅਨੁਮਾਨਾਂ ਅਨੁਸਾਰ, 15-18 ਉਮਰ ਵਰਗ ਦੇ ਅੰਦਾਜ਼ਨ 10 ਕਰੋੜ ਬੱਚੇ ਇਸ ਟੀਕਾਕਰਨ ਲਈ ਯੋਗ ਹਨ।
ਬੱਚਿਆਂ ਲਈ ਟੀਕਿਆਂ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ 25 ਦਸੰਬਰ ਦੇ ਦਿਨ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ 10 ਜਨਵਰੀ ਤੋਂ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਇੱਕ ਬੂਸਟਰ ਖੁਰਾਕ ਵੀ ਦਿੱਤੀ ਜਾਵੇਗੀ, ਜਿਸਨੂੰ ਪੀਐੱਮ ਨੇ "ਸਾਵਧਾਨੀ ਵਾਲੀ ਖੁਰਾਕ" ਕਿਹਾ ਹੈ।
ਇਹ ਖੁਰਾਕ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਵੀ 10 ਜਨਵਰੀ ਤੋਂ ਉਪਲੱਬਧ ਹੋਵੇਗੀ।
ਮੰਗਲ ਦੀ ਯਾਤਰਾ ਬੁਢਾਪੇ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ
ਮੰਗਲ ਗ੍ਰਹਿ ਦੀ ਯਾਤਰਾ ਬੁਢਾਪੇ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ ਅਤੇ ਵਿਗਿਆਨੀਆਂ ਨੂੰ ਡਰ ਹੈ ਕਿ ਇਸ ਕਾਰਨ ਲਾਲ ਗ੍ਰਹਿ 'ਤੇ ਲੋਕਾਂ ਨੂੰ ਭੇਜਣਾ ਖਤਰਨਾਕ ਹੋ ਜਾਵੇਗਾ।
ਡੇ ਟੂ ਨਿਊਜ਼ ਦੀ ਖਬਰ ਮੁਤਾਬਕ, ਨਾਸਾ ਸਮੇਤ ਕਈ ਪੁਲਾੜ ਏਜੰਸੀਆਂ ਨੇ ਲੋਕਾਂ ਨੂੰ ਮੰਗਲ 'ਤੇ ਪਹੁੰਚਾਉਣ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਅਤੇ ਸਪੇਸਐਕਸ ਨੇ 2026 ਦੇ ਸ਼ੁਰੂ ਵਿੱਚ ਪਹਿਲੀ ਮਨੁੱਖੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਹਾਲਾਂਕਿ, ਵਿਸ਼ਵ-ਪ੍ਰਸਿੱਧ ਮੇਓ ਕਲੀਨਿਕ ਦੇ ਵਿਗਿਆਨੀ ਇਸ ਯਾਤਰਾ ਨੂੰ ਰੋਕਣ ਦੀ ਉਮੀਦ ਕਰ ਰਹੇ ਹਨ ਜੋ ਘਾਤਕ ਬੁਢਾਪੇ ਦੀ ਪ੍ਰਕਿਰਿਆ ਦਾ ਕਾਰਨ ਬਣਦਾ ਹੈ। ਇਸ ਪ੍ਰਕਿਰਿਆ ਨੂੰ ਸੈਲੂਲਰ ਸੀਨੇਸੈਂਸ ਵਜੋਂ ਜਾਣਿਆ ਜਾਂਦਾ ਹੈ।
ਕਲੀਨਿਕ ਦੇ ਵਿਗਿਆਨੀ, ਪੁਲਾੜ ਯਾਤਰੀਆਂ ਵਿੱਚ ਇਸ ਘਟਨਾ ਸਬੰਧੀ ਪਹਿਲਾ ਅਧਿਐਨ ਫਰਵਰੀ ਵਿੱਚ ਸ਼ੁਰੂ ਕਰਨਗੇ।
ਇਸ ਦੇ ਲਈ ਟੀਮ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਲਈ ਉਡਾਣ ਭਰਨ ਵਾਲੇ ਪਹਿਲੇ ਨਾਗਰਿਕ ਚਾਲਕ ਦਲ ਦੇ ਚਾਰ ਮੈਂਬਰਾਂ ਤੋਂ ਖੂਨ ਅਤੇ ਪਿਸ਼ਾਬ ਦੇ ਨਮੂਨੇ ਲਵੇਗੀ ਤਾਂ ਜੋ ਉਹ ਉਨ੍ਹਾਂ ਵਿੱਚ ਬੁਢਾਪੇ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਣ।
ਆਈਐਸਐਸ ਨੂੰ ਵੈਨ ਐਲਨ ਬੈਲਟ ਵਜੋਂ ਜਾਣੇ ਜਾਂਦੇ ਇੱਕ ਸੁਰੱਖਿਅਕ ਚੁੰਬਕੀ ਬੁਲਬੁਲੇ ਦੇ ਅੰਦਰ ਰੱਖਿਆ ਗਿਆ ਹੈ, ਜੋ ਕਿ ਧਰਤੀ ਨੂੰ ਰੇਡੀਏਸ਼ਨ ਤੋਂ ਬਚਾਉਂਦਾ ਹੈ। ਚਾਲਕ ਦਲ ਉੱਥੇ ਸਿਰਫ 10 ਦਿਨਾਂ ਲਈ ਰਹੇਗਾ।
ਹਾਲਾਂਕਿ, ਮੰਗਲ ਗ੍ਰਹਿ 'ਤੇ ਜਾਣ ਵਾਲੇ ਯਾਤਰੀਆਂ ਨੂੰ ਅਜਿਹੀ ਸੁਰੱਖਿਆ ਨਹੀਂ ਮਿਲੇਗੀ ਅਤੇ ਉਹ ਮਹੀਨਿਆਂ ਜਾਂ ਸਾਲਾਂ ਲਈ ਉਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਨਗੇ।
ਪਿਛਲੇ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਲੋਅ ਓਰਬਿਟ 'ਚ ਰਹਿਣ ਵਾਲਿਆਂ ਦੀ ਬਜਾਏ, ਚੰਦਰ ਮਿਸ਼ਨਾਂ 'ਤੇ ਜਾਣ ਵਾਲੇ ਪੁਲਾੜ ਯਾਤਰੀਆਂ ਦੀ ਦਿਲ ਦੀ ਬਿਮਾਰੀ ਨਾਲ ਮਰਨ ਦੀ ਸੰਭਾਵਨਾ ਪੰਜ ਗੁਣਾ ਜ਼ਿਆਦਾ ਹੁੰਦੀ ਹੈ।
ਮੇਓ ਵਿਖੇ ਸੈਲੂਲਰ ਏਜਿੰਗ ਦੇ ਮਾਹਰ ਡਾ. ਜੇਮਜ਼ ਕਿਰਕਲੈਂਡ ਨੇ ਕਿਹਾ, "ਇਹ ਉਡਾਣ ਸਾਨੂੰ ਇਹ ਅੰਦਾਜ਼ਾ ਦੇਵੇਗੀ ਕਿ ਕੀ ਵੈਨ ਐਲਨ ਬੈਲਟ ਤੋਂ ਬਾਹਰ ਪਰੰਪਰਾਗਤ ਪੁਲਾੜ ਯਾਤਰਾ ਸੈਲੂਲਰ ਬੁਢਾਪੇ ਨਾਲ ਜੁੜੀ ਹੋਈ ਹੈ ਜਾਂ ਨਹੀਂ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: