ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨਾਂ ਬਾਰੇ ਸੰਬੋਧਨ ਦੀਆਂ ਮੁੱਖ ਗੱਲਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ।

ਉਨ੍ਹਾਂ ਦੇ ਸੰਬੋਧਨ ਦੀਆਂ ਮੁੱਖ ਗੱਲਾਂ:-

  • ਕਰਤਾਰਪੁਰ ਲਾਂਘਾ ਡੇਢ ਸਾਲ ਬਾਅਦ ਖੁਲ੍ਹ ਗਿਆ ਹੈ
  • ਭਾਰਤ ਵਿੱਚ ਛੋਟੇ ਕਿਸਾਨਾਂ ਦੀ ਸੰਖਿਆ 10 ਕਰੋੜ ਤੋਂ ਜ਼ਿਆਦਾ ਹੈ। ਛੋਟੀ ਜਿਹੀ ਜ਼ਮੀਨ ਸਹਾਰੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ
  • ਦੇਸ਼ ਦੇ ਛੋਟੇ ਕਿਸਾਨਾਂ ਦੀ ਚੁਣੌਤੀਆਂ ਦੂਰ ਕਰਨ ਲਈ ਸਰਕਾਰ ਨੇ ਬੀਮਾ, ਬੀਜ, ਆਦਿ ਲਈ ਅਸੀਂ ਚੌਤਰਫਾ ਕੰਮ ਕੀਤਾ ਹੈ
  • ਛੋਟੇ ਕਿਸਾਨਾਂ ਲਈ ਪੈਂਸਨਾਂ ਵੀ ਲੈ ਕੇ ਆਏ
  • ਅਸੀਂ ਕਿਸਾਨਾਂ ਨੂੰ ਆਪਣੀ ਫਸਲ ਕਿਤੇ ਵੀ ਵੇਚਣ ਦੀ ਸਹੁਲਤ ਦਿੱਤੀ
  • ਕੇਂਦਰ ਦਾ ਖੇਤੀ ਬਜਟ ਪੰਜ ਗੁਣਾ ਵੱਧ ਗਿਆ ਹੈ
  • ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਲਗਾਤਾਰ ਕਦਮ ਚੁੱਕ ਰਹੀ ਹੈ
  • ਕਿਸਾਨਾਂ ਦੀ ਸਥਿਤੀ ਸੁਧਾਰਨ ਲਈ ਤਿੰਨ ਖੇਤੀ ਕਾਨੂੰਨ ਲੈ ਕੇ ਆਏ ਗਏ। ਪਹਿਲਾਂ ਵੀ ਕਈ ਸਰਕਾਰਾਂ ਨੇ ਇਸ ਉੱਪਰ ਮੰਥਨ ਵੀ ਕੀਤਾ
  • ਇਹ ਡਿਮਾਂਡ ਕਿਸਾਨਾਂ ਤੇ ਸੰਗਠਨਾਂ ਵੱਲੋਂ ਕੀਤੀ ਗਈ ਸੀ। ਕਈ ਕਿਸਾਨ ਸੰਗਠਨਾਂ ਨੇ ਇਨ੍ਹਾਂ ਕਾਨੂੰਨਾਂ ਦੇ ਸਵਾਗਤ ਕੀਤਾ
  • ਅਸੀਂ ਨੇਕ ਨੀਯਤ ਤੋਂ ਕਾਨੂੰਨ ਲੈ ਕੇ ਆਏ
  • ਪਰ ਅਸੀਂ ਕੁਝ ਕਿਸਾਨਾਂ ਨੂੰ ਇਹ ਸਮਝਾ ਨਹੀਂ ਪਾਏ। ਕਿਸਾਨਾਂ ਦਾ ਇੱਕ ਵਰਗ ਹੀ ਵਿਰੋਧ ਕਰ ਰਿਹਾ ਹੈ। ਅਸੀਂ ਖੁਲ੍ਹੇ ਮੰਨ ਨਾਲ ਉਨ੍ਹਾਂ ਨੂੰ ਸਮਝਾਤੇ ਰਹੇ
  • ਅਸੀਂ ਕਿਸਾਨਾਂ ਦੇ ਤਰਕ ਨੂੰ ਸਮਝਣ ਵਿੱਚ ਕੋਈ ਕਸਰ ਨਹੀਂ ਛੱਡੀ
  • ਮੈਂ ਦੇਸ਼ ਵਾਸੀਆਂ ਤੋਂ ਮਾਫੀ ਮੰਗਦਾ ਹਾਂ
  • ਸਾਡੇ ਵਿੱਚ ਕਮੀ ਰਹਿ ਗਈ ਹੋਣੀ ਜੋ ਅਸੀਂ ਇਹ ਸੱਚ ਕਿਸਾਨਾਂ ਨੂੰ ਸਮਝਾ ਨਹੀਂ ਸਕੇ
  • ਅਸੀਂ ਆਉਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਕਿਰਿਆ ਸ਼ੁਰੂ ਕਰਾਂਗੇ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)