You’re viewing a text-only version of this website that uses less data. View the main version of the website including all images and videos.
ਲਖੀਮਪੁਰ ਖੀਰੀ : ਪ੍ਰਿਅੰਕਾ ਗਾਂਧੀ ਦੇ ਮੋਰਚੇ ਦਾ ਭਾਜਪਾ ਨੂੰ ਕਿਵੇਂ ਲਾਹਾ ਮਿਲ ਸਕਦਾ ਹੈ
- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਲਈ
ਬੀਤੇ ਇੱਕ ਹਫ਼ਤੇ ਦੌਰਾਨ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਜਿਸ ਇੱਕ ਨੇਤਾ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਤਾਂ ਉਹ ਹੈ, ਪ੍ਰਿਅੰਕਾ ਗਾਂਧੀ।
ਉੱਤਰ ਦੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਇੱਕ ਹਫ਼ਤੇ ਦੌਰਾਨ ਪ੍ਰਿਅੰਕਾ ਗਾਂਧੀ ਨੇ ਸ਼ਾਇਦ ਓਨਾਂ ਕੁਝ ਕਰ ਕੇ ਦਿਖਾਇਆ ਹੈ, ਜਿੰਨਾਂ ਉਹ ਤੱਕ ਆਪਣੇ ਪੂਰੇ ਸਿਆਸਤ ਕਰੀਅਰ ਵਿੱਚ ਨਹੀਂ ਕਰ ਸਕੀ ਸੀ।
ਹਾਲਾਂਕਿ, ਉਨ੍ਹਾਂ ਨੇ ਪ੍ਰਦੇਸ਼ ਦੀ ਸਿਆਸਤ ਵਿੱਚ ਸਰਗਰਮ ਹੋਏ ਬਹੁਤੇ ਦਿਨ ਨਹੀਂ ਹਨ। ਅਮੇਠੀ ਅਤੇ ਰਾਇਬਰੇਲੀ ਦੀਆਂ ਪਰਿਵਾਰਕ ਸੀਟਾਂ ਤੋਂ ਬਾਹਰ ਨਿਕਲ ਕੇ ਪਹਿਲੀ ਵਾਰ 2019 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਸਰਗਰਮ ਹੋਈ ਸੀ।
ਅਜਿਹੇ ਬਹੁਤ ਘੱਟ ਹੀ ਮੌਕੇ ਰਹੇ ਹਨ ਜਦੋਂ ਪ੍ਰਿਅੰਕਾ ਗਾਂਧੀ ਕਾਂਗਰਸ ਵੱਲੋਂ ਲੜਦੀ ਭਿੜੀ ਦਿਖੀ ਹੈ ਪਰ ਲਖੀਮਪੁਰ ਮਾਮਲੇ ਵਿੱਚ ਉਨ੍ਹਾਂ ਨੇ ਸੜਕ 'ਤੇ ਉਤਰਨ ਦਾ ਫੈਸਲਾ ਕੀਤਾ।
ਬੀਤੇ ਐਤਵਾਰ (ਤਿੰਨ ਅਕਤੂਬਰ) ਦੀ ਰਾਤ ਸਾਢੇ 12 ਵਜੇ ਲਖਨਊ ਦੀਆਂ ਸੜਕਾਂ 'ਤੇ ਪੈਦਲ ਨਿਕਲਣ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਿਲਸਿਲਾ ਇਸ ਐਤਵਾਰ (10 ਅਕਤੂਬਰ) ਨੂੰ ਪ੍ਰਧਾਨ ਮੰਤਰੀ ਦੇ ਖੇਤਰ ਵਾਰਾਣਸੀ ਵਿੱਚ ਕਿਸਾਨ ਨਿਆਂ ਰੈਲੀ ਤੱਕ ਪਹੁੰਚਿਆ ਹੈ।
ਪ੍ਰਧਾਨ ਮੰਤਰੀ ਦੇ ਖੇਤਰ ਵਿੱਚ ਆਸ ਤੋਂ ਕਿਤੇ ਜਿਆਦਾ ਵੱਡੀ ਭੀੜ ਸੀ, ਜ਼ਰੂਰ ਪਰ ਇਹ ਭੀੜ ਕਾਂਗਰਸੀ ਦਾਅਵਿਆਂ ਜਿੰਨੀ ਵੀ ਨਹੀਂ ਸੀ।
ਵਾਰਾਣਸੀ ਵਿੱਚ ਪ੍ਰਿਅੰਕਾ ਦੀ ਇਸ ਰੈਲੀ ਬਾਰੇ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਇਸ ਵਿਚ ਕਰੀਬ ਪੰਜਾਹ ਹਜਾਰ ਲੋਕ ਜੁਟੇ ਸਨ।
ਇਸ ਭੀੜ ਦੇ ਸਾਹਮਣੇ ਪ੍ਰਿਅੰਕਾ ਗਾਂਧੀ ਨੇ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ, "ਦੁਨੀਆਂ ਦੇ ਕੋਨੇ-ਕੋਨੇ ਤੱਕ ਸਾਡੇ ਪ੍ਰਧਾਨ ਮੰਤਰੀ ਘੁੰਮ ਸਕਦੇ ਹਨ, ਪਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨ ਲਈ ਆਪਣੇ ਘਰ ਤੋਂ ਮਾਤਰ 10 ਕਿਲੋਮੀਟਰ ਦੂਰ ਦਿੱਲੀ ਦੇ ਬਾਰਡਰ ਤੱਕ ਨਹੀਂ ਜਾ ਸਕਦੇ ਹਨ।"
"ਆਪਣੇ ਆਪ ਨੂੰ ਗੰਗਾ ਪੁੱਤਰ ਕਹਿਣ ਵਾਲੇ ਸਾਡੇ ਪ੍ਰਧਾਨ ਮੰਤਰੀ ਨੇ ਗੰਗਾ ਪੁੱਤਰਾਂ ਦਾ ਅਪਮਾਨ ਕੀਤਾ ਹੈ।"
ਕਾਂਗਰਸ ਮੁਤਾਬਕ ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਕੇਂਦਰੀ ਮੰਤਰੀ ਅਜੇ ਮਿਸ਼ਰ ਟੇਨੀ ਦੀ ਬਰਖਾਸਤੀ ਦੀ ਵਾਰੀ ਹੈ।
ਇਸੇ ਮੰਗ ਨੂੰ ਪ੍ਰਿਅੰਕਾ ਨੇ ਕਾਂਗਰਸ ਦੇ ਸੰਘਰਸ਼ ਦਾ ਅਗਲਾ ਪੜਾਅ ਬਣਾਉਂਦਿਆਂ ਹੋਇਆ ਕਿਹਾ, "ਸਾਨੂੰ ਜੇਲ੍ਹ ਵਿੱਚ ਸੁੱਟੋ, ਸਾਨੂੰ ਮਾਰੋ, ਸਾਨੂੰ ਕੁਝ ਵੀ ਕਰ ਦਿਓ, ਅਸੀਂ ਲੜਦੇ ਰਹਾਂਗੇ। ਜਦੋਂ ਤੱਕ ਉਹ ਗ੍ਰਹਿ ਰਾਜ ਮੰਤਰੀ ਅਸਤੀਫਾ ਨਹੀਂ ਦਿੰਦਾ, ਅਸੀਂ ਲੜਦੇ ਰਹਾਂਗੇ, ਲੜਦੇ ਰਹਾਂਗੇ। ਅਸੀਂ ਡਰਾਂਗੇ ਨਹੀਂ, ਅਸੀਂ ਹਟਾਂਗੇ ਨਹੀਂ।"
ਨਵੇਂ ਅੰਦਾਜ਼ ਵਿੱਚ ਪ੍ਰਿਅੰਕਾ
ਪ੍ਰਿਅੰਕਾ ਦੇ ਇਸ ਨਵੇਂ ਅੰਦਾਜ਼ 'ਤੇ ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਕਹਿੰਦੇ ਹਨ, "ਅਜੇ ਤੱਕ ਜਦੋਂ ਪ੍ਰਿਅੰਕਾ ਦਾ ਦੌਰਾ ਹੁੰਦਾ ਸੀ ਤਾਂ ਲਗਦਾ ਸੀ ਕਿ ਉਹ ਸਿਰਫ਼ ਦੇਖਣ ਲਈ ਆਈ ਹੈ, ਪਰ ਇਸ ਵਾਰ ਜੋ ਪ੍ਰਿਅੰਕਾ ਨੇ ਕੀਤਾ ਹੈ ਉਹ ਇੱਕਦਮ ਸੁਭਾਵਕ ਕੰਮ ਹੈ।"
"ਉਹ ਲਖਨਊ ਨਾਲ ਪੁਲਿਸ ਨੂੰ ਚਕਮਾ ਦੇ ਕੇ ਨਿਕਲ ਗਈ ਅਤੇ ਕਾਫੀ ਦੇਰ ਤੱਕ ਪੁਲਿਸ ਉਨ੍ਹਾਂ ਨੇ ਤਲਾਸ਼ਦੀ ਰਹੀ।"
"ਇਹ ਪਹਿਲਾ ਮੌਕਾ ਸੀ, ਜਦੋਂ ਪ੍ਰਿਅੰਕਾ ਦੇ ਅੰਦਰ ਜੋ ਅੰਦਰੂਨੀ ਲੀਡਰਸ਼ਿਪ ਕੁਆਲਿਟੀ ਹੈ, ਉਹ ਜਾਗੀ ਅਤੇ ਬਾਹਰ ਦਿਖੀ ਹੈ।"
ਪ੍ਰਿਅੰਕਾ ਗਾਂਧੀ ਨੇ ਕਰੀਬ 60 ਘੰਟੇ ਤੱਕ ਸੀਤਾਪੁਰ ਪੀਐੱਸਸੀ ਗੈਸਟ ਹਾਊਸ ਵਿੱਚ ਕੈਦ ਰਹਿ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਲੋਕਾਂ ਲਈ ਲੜਨ ਦਾ ਮਾਦਾ ਰੱਖਦੀ ਹੈ।
ਇਸ ਤੋਂ ਬਾਅਦ ਲਖੀਮਪੁਰ ਖੀਰੀ ਹਿੰਸਾ ਵਿੱਚ ਮਰਨ ਵਾਲੇ 18 ਸਾਲ ਦੇ ਕਿਸਾਨ ਲਵਪ੍ਰੀਤ ਸਿੰਘ ਦੇ ਘਰ ਛੋਟੇ ਜਿਹਾ ਅਧਬਣੇ ਕਮਰੇ ਵਿੱਚ ਲਵਪ੍ਰੀਤ ਦੀ ਭੈਣ ਨੂੰ ਗਲੇ ਨਾਲ ਲਗਾਇਆ ਅਤੇ ਚੰਦ ਮਿੰਟਾਂ ਦੀ ਦੂਰੀ 'ਤੇ ਨਿਘਾਸ਼ਨ ਵਿੱਚ ਪੱਤਰਕਾਰ ਰਮਨ ਕਸ਼ਯਪ ਦੇ ਘਰ ਪਹੁੰਚ ਕੇ ਪਤਨੀ ਆਰਾਧਨਾ ਦਾ ਦੁੱਖ ਵੰਡਾਇਆ।
ਇਸ ਤੋਂ ਬਾਅਦ ਉਹ ਬਹਿਰਾਇਚ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨਾਲ ਮਿਲੀ, ਵਿਚ ਰਸਤਿਓਂ ਵਿੱਚ ਮੀਡੀਆ ਨੂੰ ਬਿਆਨ ਦੇਣਾ ਨਹੀਂ ਭੁੱਲੀ ਕਿ ਉਹ ਹਿੰਸਾ ਵਿੱਚ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰ ਵਾਲਿਆਂ ਨਾਲ ਵੀ ਮਿਲਣਾ ਚਾਹੁੰਦੀ ਸੀ।
ਜਦੋਂ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੀਤਾਪੁਰ ਵਿੱਚ ਗ੍ਰਿਫ਼ਤਾਰ ਦੌਰਾਨ ਝਾਝੂ ਲਗਾਉਣ ਦਾ ਮਜਾਕ ਉਡਾਇਆ ਤਾਂ ਪ੍ਰਿਅੰਕਾ ਨੇ ਵਾਲਮੀਕੀ ਬਸਤੀ ਵਿੱਚ ਝਾੜੂ ਲਗਾ ਕੇ ਯੋਗੀ ਸਰਕਾਰ ਨੂੰ ਇੱਕੋ ਵੇਲੇ ਕਿਸਾਨ ਅਤੇ ਦਲਿਤ ਵਿਰੋਧੀ ਠਹਿਰਾਉਣ ਕੋਸ਼ਿਸ਼ ਕੀਤੀ।
ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮਿਡੀਆ 'ਤੇ ਖੂਬ ਚਰਚਾ ਹੋਈ।
ਕਾਂਗਰਸ ਨੂੰ ਫਾਇਦਾ ਹੋਵੇਗਾ?
ਯੂਪੀ ਦੀ ਸਿਆਸਤ 'ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੀਆਂ ਸਰਗਰਮੀਆਂ ਰਾਹੀਂ ਇੱਕ ਹਦ ਤੱਕ ਤਾਂ ਸ਼ਾਇਦ ਪ੍ਰਿਅੰਕਾ ਗਾਂਧੀ ਸਿਆਸੀ ਅਕਸ ਦੇ ਖੇਡ ਵਿੱਚ ਵਿਰੋਧੀ ਧਿਰ ਦੇ ਦੂਜਿਆਂ ਨੇਤਾਵਾਂ ਤੋਂ ਲੀਡ ਲੈਂਦੀ ਦਿਖੀ ਹੈ।
ਪਰ ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਕੀ ਇਸ ਨਾਲ ਕਾਂਗਰਸ ਨੂੰ ਯੂਪੀ ਵਿੱਚ ਕੋਈ ਫਾਇਦਾ ਹੋਵੇਗਾ?
ਸ਼ਰਤ ਪ੍ਰਧਾਨ ਕਹਿੰਦੇ ਹਨ, "ਪ੍ਰਿਅੰਕਾ ਕੋਲ ਸੰਗਠਨ ਨਹੀਂ ਹਨ ਪਰ ਉਹ ਇਕੱਲੇ ਚੱਲ ਪਏ। ਜਿਨ੍ਹਾਂ ਕੋਲ ਕਾਡਰ ਹੈ, ਉਹ ਘਰ ਵਿੱਚ ਬੈਠੇ ਹੋਏ ਹਨ। ਅਖਿਲੇਸ਼ ਯਾਦਵ ਨੇ ਆਪਣੇ ਆਪ ਨੂੰ ਘਰ ਦੇ ਬਾਹਰ ਕੋਰਟ ਅਰੈਸਟ ਕਰਵਾ ਕੇ ਰਸਮੀਂ ਨਿਭਾਈ।"
ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਕੋਲ ਮਜ਼ਬੂਤ ਸੰਗਠਨ ਨਹੀਂ ਹੈ, ਜੇਕਰ ਸੰਗਠਨ ਹੁੰਦਾ ਤਾਂ ਪ੍ਰਿਅੰਕਾ ਦੇ ਇੱਕ ਹਫ਼ਤਾ ਦੀ ਮਿਹਨਤ ਦਾ ਅਸਰ ਸ਼ਾਇਦ ਕੁਝ ਅਤੇ ਦਿਖਦਾ।
ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖੀਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਦੋਵੇਂ ਓਨੇ ਹੀ ਬੇਬਾਕ ਨਹੀਂ ਦਿਖੇ ਹਨ, ਜਿੰਨੀ ਪ੍ਰਿਅੰਕਾ ਦਿਖੀ ਹੈ।
ਇੱਕ ਤਰ੍ਹਾਂ ਨਾਲ ਇਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੁਟੀਨ ਦਿੱਖ ਨੂੰ ਤੋੜ ਕੇ ਪ੍ਰਿਅੰਕਾ ਗਾਂਧੀ ਦੀ ਪੌਲੀਟੀਕਲ ਇਮੇਜ ਮੇਕਓਵਰ ਦੀ ਕੋਸ਼ਿਸ਼ ਵੀ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਕੀ ਕਿਹਾ
ਸੂਬੇ ਦੇ ਸੀਨੀਅਰ ਸਿਆਸੀ ਪੱਤਰਕਾਰ ਰਤਨ ਮਣੀ ਲਾਲ ਕਹਿੰਦੇ ਹਨ, "ਪ੍ਰਿਅੰਕਾ ਦਾ ਜੋ ਵੀ ਯਤਨ ਹੈ, ਉਹ ਉਨ੍ਹਾਂ ਦਾ ਇਕੱਲਾ ਯਤਨ ਹੈ। ਪੂਰੇ ਦਾ ਪੂਰੇ ਇਰਾਦਾ ਲਗਦਾ ਹੈ ਕਿ ਕੇਵਲ ਗਾਂਧੀ ਵਾਡਰਾ ਨੂੰ ਸਥਾਪਿਤ ਕਰਨ ਲਈ ਹੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਪ੍ਰਦੇਸ਼ ਪ੍ਰਧਾਨ ਤੱਕ ਵਰਕਰਾਂ ਦੀ ਭੂਮਿਕਾ ਵਿੱਚ ਹਨ।
"ਉਹ ਲਖੀਮਪੁਰ ਤੋਂ ਹੋ ਕੇ ਬਨਾਰਸ ਆਉਂਦੀ ਹੈ ਤਾਂ ਉੱਥੇ ਵੀ ਅਜਿਹਾ ਕੋਈ ਦ੍ਰਿਸ਼ ਨਹੀਂ ਦਿਖਦਾ, ਜਿਸ ਤੋਂ ਇਹ ਲੱਗੇ ਕਿ ਕਾਂਗਰਸ ਪਾਰਟੀ ਦੇ ਪ੍ਰਚਾਰ ਦੀ ਸ਼ੁਰੂਆਤ ਹੈ। ਇਹ ਪ੍ਰਿਅੰਕਾ ਦੀ ਲਖੀਮਪੁਰ ਦੀ ਯਾਤਰਾ ਦਾ ਇੱਕ ਐਕਸਟੈਂਸ਼ਨ ਜਿਹਾ ਲਗਦਾ ਹੈ।"
ਪਰ ਕਈ ਸੂਬਿਆਂ ਵਿੱਚ ਕਾਂਗਰਸ ਪਾਰਟੀ ਲਈ ਚੋਣਾਵੀਂ ਮੈਨੇਜਰ ਦੀ ਭੂਮਿਕਾ ਨਿਭਾ ਚੁੱਕੇ ਪ੍ਰਸ਼ਾਂਤ ਕਿਸ਼ੋਰ ਇਸ ਮਾਮਲੇ ਵਿੱਚ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਅਗਾਹ ਕਰਦੇ ਹਨ ਕਿ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ।
ਉਨ੍ਹਾਂ ਨੇ ਇਸੇ ਸਵਾਲ 'ਤੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਜੋ ਲੋਕ ਲਖੀਮਪੁਰ ਦੀ ਘਟਨਾ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਧਿਰ ਲੀਡਰਸ਼ਿਪ ਤਲਾਸ਼ ਰਹੇ ਹਨ, ਉਨ੍ਹਾਂ ਅੱਗੇ ਵੱਡੀ ਨਿਰਾਸ਼ਾ ਹੋਵੇਗੀ।"
"ਕਾਂਗਰਸ ਦੀਆਂ ਸਮੱਸਿਆਵਾਂ ਦਾ ਕੋਈ ਤੁਰੰਤ ਹੱਲ ਨਹੀਂ ਹੈ ਕਿਉਂ ਕਿ ਉਸ ਦਾ ਢਾਂਚਾ ਕਮਜੋਰ ਹੈ ਅਤੇ ਸਮੱਸਿਆਵਾਂ ਪਾਰਟੀ ਦੀਆਂ ਜੜਾਂ ਦੀਆਂ ਡੂੰਘਾਈਆਂ ਨਾਲ ਜੁੜੀਆਂ ਹੋਈਆਂ ਹਨ।"
ਇਹ ਵੀ ਪੜ੍ਹੋ-
ਪ੍ਰਿਅੰਕਾ ਗਾਂਧੀ ਦੀ ਸਰਗਰਮੀ
ਹਾਲਾਂਕਿ, ਕੁਝ ਆਮ ਲੋਕਾਂ ਅਤੇ ਖਾਸ ਕਰਕੇ ਕਾਂਗਰਸ ਦੇ ਵਰਕਰਾਂ ਦੀ ਸੋਚ ਵੱਖਰੀ ਹੈ।
ਲਖੀਮਪੁਰ ਖੀਰੀ ਦੇ ਪਲੀਆ ਦੇ ਕਿਸਾਨ ਹਰਵਿੰਦਰ ਸਿੰਘ ਗਾਂਧੀ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀ ਵਿੱਚ ਸਭ ਤੋਂ ਅੱਗੇ ਕਾਂਗਰਸ ਆ ਗਈ ਹੈ, ਉਹ ਵੀ ਸਿਰਫ਼ ਪ੍ਰਿਅੰਕਾ ਗਾਂਧੀ ਦੀ ਬਦੌਲਤ ਹਨ।
"ਅਖਿਲੇਸ਼ ਵੀ ਪੂਰਾ ਜੋਰ ਲਗਾ ਰਹੇ ਹਨ, ਪਰ ਜੋ ਕਹਿੰਦੇ ਹਨ ਕਿ ਕਾਂਗਰਸ ਦੀ ਕੋਈ ਹੋਂਦ ਨਹੀਂ ਹੈ, ਉਹ ਭੁੱਲ ਰਹੇ ਹਨ ਕਿ ਚੋਣਾਂ ਅਜੇ ਦੂਰ ਹੈ ਅਤੇ ਸਿਆਸਤ ਵਿੱਚ ਕਿਸਮਤ ਬਦਲਦਿਆਂ ਦੇਰ ਨਹੀਂ ਲਗਦੀ।"
ਪੱਤਰਕਾਰ ਰਤਨ ਮਣੀ ਲਾਲ ਇਸੇ ਨੂੰ ਵੱਖਰੀ ਤਰ੍ਹਾਂ ਦੇਖਦੇ ਹਨ।
ਰਤਨ ਮਣੀ ਲਾਲ ਕਹਿੰਦੇ ਹੈ, "ਪ੍ਰਿਅੰਕਾ ਗਾਂਧੀ ਸਰਗਰਮੀ ਨਾਲ ਜੋ ਮੌਜੂਦਾ ਸਮੇਂ ਵਿੱਚ ਅਸਲ ਵਿਰੋਧੀ ਹੈ, ਉਹ ਕਮਜੋਰ ਹੋਵੇਗਾ। ਅਖਿਲੇਸ਼ ਯਾਦਵ ਕੋਲ ਸੰਗਠਨ ਵੀ ਹੈ, ਭੀੜ ਇਕੱਠੀ ਕਰਨ ਦੀ ਸਮਰੱਥਾ ਹੈ"
"ਅਤੇ ਆਪਣਾ ਅਕਸ ਵੀ ਹੈ, ਪਰ ਜੇਕਰ ਪਿਕਚਰ ਅਜਿਹੀ ਬਣ ਗਈ ਹੈ ਕਿ ਪੂਰੀ ਵਿਰੋਧੀ ਧਿਰ ਦਾ ਕੈਂਪੇਨ ਪ੍ਰਿਅੰਕਾ ਲੀਡ ਕਰ ਰਹੈ ਤਾਂ ਲੋਕ ਧਾਰਨਾ ਵਿੱਚ ਇਹੀ ਆਵੇਗਾ ਕਿ ਟੱਕਰ ਤਾਂ ਪ੍ਰਿਅਂਕਾ ਨੇ ਹੀ ਦਿੱਤੀ।"
"ਅਜਿਹੇ ਵਿੱਚ ਜੋ ਅਸਲ 'ਚ ਟੱਕਰ ਦੇ ਰਿਹਾ ਹੈ ਉਸ ਦੀ ਸਥਿਤੀ ਕਮਜੋਰ ਹੋਵੇਗੀ।"
ਭਾਜਪਾ 'ਤੇ ਕੀ ਅਸਰ ਹੋਵੇਗਾ?
ਪ੍ਰਿਅੰਕਾ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਬੀਤੇ ਇੱਕ ਹਫ਼ਤੇ ਦੌਰਾਨ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਮਹੱਤਵ ਮਿਲਿਆ ਹੈ, ਖਾਸ ਕਰ ਕੇ ਮੀਡੀਆ ਨਾਲ ਵੀ ਅਤੇ ਸੂਬਾ ਪ੍ਰਸ਼ਾਸਨ ਨਾਲ ਵੀ, ਅਜਿਹੇ ਵਿੱਚ ਸਵਾਲ ਇਹ ਉਭਰ ਰਿਹਾ ਹੈ ਕਿ ਕਿਤੇ ਉਨ੍ਹਾਂ ਸਰਗਰਮੀ ਦਾ ਲਾਭ ਭਾਜਪਾ ਨੂੰ ਤਾਂ ਨਹੀਂ ਮਿਲ ਜਾਵੇਗਾ।
ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਮਜ਼ਬੂਤ ਹੋਵੇਗਾ ਅਤੇ ਇਹ ਸਮਾਜਵਾਦੀ ਪਾਰਟੀ ਦਾ ਹੀ ਵੋਟ ਕੱਟੇਗੀ।
ਕਾਂਗਰਸ ਦਾ ਵੋਟ ਬੈਂਕ ਜੇਕਰ ਵਧਦਾ ਹੈ ਤਾਂ ਇਹ ਵੋਟ ਭਾਜਪਾ ਵਿੱਚ ਸੰਨ੍ਹ ਲਾਉਣ ਲਈ ਨਹੀਂ ਬਲਿਕ ਭਾਜਪਾ ਦੇ ਵਿਰੋਧੀਆਂ ਦੇ ਵੋਟਾਂ ਵਿੱਚ ਖੋਰਾ ਲਾਉਣ ਦਾ ਕਾਰਨ ਹੋਵੇਗਾ।
ਭਾਜਪਾ ਦੇ ਵੋਟਰਾਂ ਵਿੱਚ ਕੋਈ ਵੰਡੀ ਪਵੇ, ਅਜਿਹੀ ਆਸ ਅਜੇ ਘੱਟ ਹੀ ਜਤਾਈ ਜਾ ਰਹੀ ਹੈ।
ਇਸ ਬਾਰੇ ਸਮਾਜਵਾਦੀ ਪਾਰਟੀ ਦੇ ਕੌਮੀ ਬੁਲਾਰੇ ਅਬਦੁੱਲ ਹਫੀਜ਼ ਗਾਂਧੀ ਕਹਿੰਦੇ ਹਨ, "ਹੋ ਸਕਦਾ ਹੈ ਕਿ ਭਾਜਪਾ ਦੀ ਰਣਨੀਤੀ ਹੋਵੇ ਕਿ ਵੋਟਰਾਂ ਵਿੱਚ ਵੰਡੀ ਪੈਦਾ ਕੀਤੀ ਜਾਵੇ।"
"ਪਰ ਸਾਡੀ ਪਾਰਟੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਹਾਸਿਲ ਕੀਤੀ ਜਾਵੇ। ਜੇਕਰ ਮੌਜੂਦਾ ਸਮੇਂ ਵਿੱਚ ਭਾਜਪਾ ਨੂੰ ਕਿਤਿਓਂ ਚੁਣੌਤੀ ਮਿਲ ਰਹੀ ਹੈ ਤਾਂ ਉਹ ਕੇਵਲ ਸਮਾਜਵਾਦੀ ਪਾਰਟੀ ਹੀ ਹੈ। ਤੁਸੀਂ ਪੰਚਾਇਤੀ ਚੋਣਾਂ ਦੇ ਨਤੀਜੇ ਦੇਖ ਲਏ ਹਨ।"
ਪ੍ਰਿਅੰਕਾ ਗਾਂਧੀ ਦੀ ਸਰਗਰਮੀ ਨੂੰ ਅਬਦੁੱਲ ਹਫੀਜ਼ ਗਾਂਧੀ ਬਹੁਤ ਅਹਿਮੀਅਤ ਨਹੀਂ ਦਿੰਦੇ ਹਨ।
ਉਨ੍ਹਾਂ ਦੇ ਕਿਹਾ, "ਲੋਕ ਉਨ੍ਹਾਂ ਦੀ ਸਿਆਸਤ ਸਰਗਰਮੀ ਬਾਰੇ ਜਾਣਦੇ ਹਾਂ, ਉਹ ਦਿੱਲੀ ਤੋਂ ਆਉਂਦੀ ਹੈ ਅਤੇ ਕੁਝ ਦਿਨਾਂ ਵਿੱਚ ਫਿਰ ਵਾਪਸ ਚਲੀ ਜਾਂਦੀ ਹੈ, ਤੁਸੀਂ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਅਕਿਰਿਆਸ਼ੀਲਤਾ ਦੇਖ ਲਓ, ਵੈਸੇ ਵੀ ਉਨ੍ਹਾਂ ਸਰਗਰਮੀ ਦਾ ਬਹੁਤ ਅਸਰ ਪਿਆ ਤਾਂ ਉਹ ਸ਼ਹਿਰੀ ਖੇਤਰ ਦੀਆਂ ਸੀਟਾਂ 'ਤੇ ਹੀ ਦਿਖੇਗਾ।"
ਪ੍ਰਿਅੰਕਾ ਗਾਂਧੀ ਵਾਕਈ ਪਿਛਲੇ ਸਾਲਾਂ ਵਿੱਚ ਬਹੁਤ ਸਰਗਰਮ ਨਹੀਂ ਰਹੀ ਹੈ, ਪਰ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਜਿਆਦਾ ਦੇਰ ਨਹੀਂ ਕੀਤੀ ਜਾ ਸਕਦੀ।
2024, ਵਿੱਚ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿੱਚ ਹਰ ਹਾਲ ਵਿੱਚ ਮਜ਼ਬੂਤ ਕਰਨਾ ਹੋਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲਈ ਸ਼ਾਇਦ ਉਹ ਇੱਕ ਸਟ੍ਰੀਟ ਫਾਈਟਰ ਵਰਗਾ ਅਕਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਲਖੀਮਪੁਰ ਖੀਰੀ ਦੀ ਘਟਨਾ ਨਾਲ ਉਨ੍ਹਾਂ ਨੇ ਸ਼ੁਰੂਆਤ ਜ਼ਰੂਰ ਕੀਤੀ ਹੈ ਪਰ ਪੂਰੇ ਸੂਬੇ ਵਿੱਚ ਉਨ੍ਹਾਂ ਦਾ ਸੰਗਠਨ ਬੇਹੱਦ ਕਮਜੋਰ ਹੈ ਅਤੇ ਮੌਜੂਦਾ ਸਮੇਂ ਵਿੱਚ ਸੂਬੇ ਦੀਆਂ ਅੱਧੀਆਂ ਸੀਟਾਂ 'ਤੇ ਵੀ ਉਨ੍ਹਾਂ ਨੂੰ ਦਮਦਾਰ ਉਮੀਦਵਾਰ ਮਿਲਣਗੇ ਜਾਂ ਨਹੀਂ, ਇਹ ਕਹਿਣਾ ਵੀ ਮੁਸ਼ਕਿਲ ਹੈ।
ਅਜਿਹੇ ਵਿੱਚ ਉਨ੍ਹਾਂ ਦੇ ਸਾਹਮਣੇ ਸੰਗਠਨ ਨੂੰ ਖੜ੍ਹਾ ਕਰਨ ਦੀ ਚੁਣੌਤੀ ਹੈ ਅਤੇ ਉਹਾਂ ਕੋਲ ਸਮਾਂ ਬਹੁਤ ਜਿਆਦਾ ਨਹੀਂ ਹੈ।
ਰਤਨ ਮਣੀ ਲਾਲ ਕਹਿੰਦੇ ਹਨ, "ਪ੍ਰਿਅੰਕਾ ਭਾਜਪਾ ਨੂੰ ਟੱਕਰ ਦੇਣ ਲਾਇਕ ਬਣ ਗਈ ਹੈ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਮੌਜੂਦਾ ਸਮੇਂ ਵਿੱਚ ਉਗ ਅਖਿਲੇਸ਼ ਯਾਦਵ ਦੀ ਨੰਬਰ ਵਨ ਪੋਜੀਸ਼ਨ ਨੂੰ ਜਰੂਰ ਟੱਕਰ ਦੇ ਰਹੀ ਹੈ।"
ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਸੱਤ ਹੈ ਅਤੇ ਅਜਿਹੇ ਵਿੱਚ ਪ੍ਰਿਅੰਕਾ ਗਾਂਧੀ ਨੇ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਇਸੇ ਦੋਹਰੇ ਅੰਕ ਵਿੱਚ ਲੈ ਜਾਣ ਦੀ ਹੋਵੇਗੀ।
403 ਵਿਧਾਨ ਸਭਾ ਸੀਟਾਂ ਵਾਲੀਆਂ ਚੋਣਾਂ ਵਿੱਚ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਦਾ ਚੁਣੌਤੀ ਕਿੰਨੀ ਦਮਦਾਰ ਹੈ।
ਬਾਵਜੂਦ ਇਸ ਦੇ ਲਖੀਮਪੁਰ ਦੇ ਕਿਸਾਨ ਅੰਗਰੇਜ਼ ਸਿੰਘ ਨੂੰ ਵੀ ਪ੍ਰਿਅੰਕਾ ਗਾਂਧੀ ਨਾਲ ਆਸ ਹੈ।
ਉਹ ਕਹਿੰਦੇ ਹਨ, "ਜਿਸ ਤਰ੍ਹਾਂ ਪ੍ਰਿਅੰਕਾ ਗਾਂਧੀ ਨੂੰ ਲਖੀਮਪੁਰ ਆਉਣ ਤੋਂ ਰੋਕਿਆ ਗਿਆ, ਉਸ ਦਾ ਬਹੁਤ ਵੱਡਾ ਅਸਰ ਪਵੇਗਾ ਆਉਣ ਵਾਲੇ ਦਿਨਾਂ ਵਿੱਚ।"
ਇਹ ਵੀ ਪੜ੍ਹੋ: