ਰਾਹੁਲ ਗਾਂਧੀ ਕਾਂਗਰਸ ਨੂੰ ਡੋਬ ਰਹੇ ਹਨ, ਸਿੱਧੂ ਦੇ ਲਈ ਅਮਰਿੰਦਰ ਨੂੰ ਹਟਾਇਆ ਗਿਆ ਤੇ ਹੁਣ...˸ ਸ਼ਿਵਰਾਜ ਚੌਹਾਨ - ਪ੍ਰੈੱਸ ਰਿਵੀਊ

ਪੰਜਾਬ ਕਾਂਗਰਸ ਦੇ ਸੰਕਟ ਬਾਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਤੰਜ ਕਸਦਿਆਂ ਕਿਹਾ ਕਿ ਜਦੋਂ ਤੱਕ ਰਾਹੁਲ ਗਾਂਧੀ ਹਨ, ਭਾਜਪਾ ਨੂੰ 'ਡੁੱਬਦੀ' ਕਾਂਗਰਸ ਨੂੰ ਹਰਾਉਣ ਲਈ ਕੁਝ ਕਰਨ ਦੀ ਲੋੜ ਨਹੀਂ।

ਨਿਊਜ਼ 18 ਦੀ ਖ਼ਬਰ ਮੁਤਾਬਕ, ਚੌਹਾਨ ਨੇ ਪ੍ਰਿਥਵੀਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ, "ਰਾਹੁਲ ਗਾਂਧੀ ਕਾਂਗਰਸ ਨੂੰ ਡੁਬਾ ਰਹੇ ਹਨ, ਉਹ ਚੰਗੀ ਤਰ੍ਹਾਂ ਨਾਲ ਸਥਾਪਿਤ ਪੰਜਾਬ ਕਾਂਗਰਸ ਨੂੰ ਡੁਬਾ ਰਹੇ ਹਨ।"

"ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਕਰਕੇ ਹਟਾਇਆ ਗਿਆ ਤੇ ਹੁਣ ਸਿੱਧੂ ਭੱਜ ਰਹੇ ਹਨ। ਜਦੋਂ ਤੱਕ ਰਾਹੁਲ ਗਾਂਧੀ ਹਨ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ।"

ਦਰਅਸਲ ਪੰਜਾਬ ਕਾਂਗਰਸ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਖਿੱਚੋਤਾਣ ਵਾਲਾ ਮਾਹੌਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ-

ਤਾਲਿਬਾਨ ਵੱਲੋਂ ਭਾਰਤ ਨੂੰ ਮੁੜ ਉਡਾਣਾਂ ਸ਼ੁਰੂ ਕਰਨ ਦੀ ਅਪੀਲ, ਫ਼ੈਸਲਾ ਸਮੀਖਿਆ ਅਧੀਨ

ਤਾਲਿਬਾਨ ਨੇ ਭਾਰਤ ਨੂੰ ਮੁੜ ਕਮਰਸ਼ੀਅਲ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਅਤੇ ਰਿਪੋਰਟ ਮੁਤਾਬਕ ਉਹ ਫ਼ੈਸਲਾ ਸਮੀਖਿਆ ਅਧੀਨ ਚੱਲ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਨੇ ਏਐੱਨਆਈ ਦੇ ਹਵਾਲੇ ਨਾਲ ਦੱਸਿਆ ਹੈ ਕਿ ਕਾਬੁਲ ਲਈ ਮੁੜ ਵਣਜ ਉਡਾਣਾਂ ਸ਼ੁਰੂ ਕਰਨ ਦੇ ਫ਼ੈਸਲੇ ਦੀ ਸਿਵਿਲ ਏਵੀਏਸ਼ਨ ਦੇ ਡੀਜੀ ਅਤੇ ਵਿਦੇਸ਼ ਮੰਤਰਾਲੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਫ਼ਗਾਨਿਸਤਾਨ ਦੇ ਸਿਵਿਲ ਏਵੀਏਸ਼ਨ ਆਫ ਇਸਲਾਮਿਕ ਐਮੀਰੇਟ ਨੇ ਡੀਜੀਸੀਏ ਨੂੰ ਚਿੱਠੀ ਲਿਖ ਕੇ ਕਾਬੁਲ ਲਈ ਵਣਜ ਉਡਾਣਾਂ ਦੇ ਸੰਚਾਲਨ ਦੀ ਅਪੀਲ ਕੀਤੀ ਸੀ।

ਦਰਅਲ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 15 ਅਗਸਤ ਨੂੰ ਇਹ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਿਡ ਡੇਅ ਮੀਲ ਹੁਣ ਬਣੀ ਪੀਐੱਮ ਪੋਸ਼ਣ ਸਕੀਮ

ਮਿਡ ਡੇਅ ਮੀਲ ਯੋਜਨਾ ਹੁਣ ਪੀਐੱਮ ਪੋਸ਼ਣ ਸਕੀਮ ਵਜੋਂ ਜਾਣੀ ਜਾਵੇਗੀ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਇਸ ਦੇ ਤਹਿਤ ਸਰਕਾਰ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪ੍ਰੀ-ਪ੍ਰਾਈਮਰੀ ਸਿੱਖਿਆ ਹਾਸਿਲ ਕਰਨ ਵਾਲੇ ਕਰੀਬ 24 ਲੱਖ ਬੱਚਿਆਂ ਨੂੰ ਅਗਲੇ ਸਾਲ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।

ਮਿਡ ਡੇਅ ਮੀਲ ਤਹਿਤ 11.20 ਲੱਖ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਲਾਸ ਪਹਿਲੀ ਤੋਂ ਅਠਵੀਂ ਤੱਕ ਦੇ 11.80 ਕਰੋੜ ਬੱਚਿਆਂ ਨੂੰ ਗਰਮ ਅਤੇ ਪੱਕਿਆ ਹੋਇਆ ਭੋਜਨ ਵੰਡਿਆਂ ਜਾਂਦਾ ਹੈ।

ਪੀਐੱਮ ਪੋਸ਼ਣ ਸ਼ਕਤੀ ਨਿਰਮਾਣ ਅਤੇ ਪੀਐੱਮ ਪੋਸ਼ਣ ਤਹਿਤ ਵਰਤਮਾਨ ਵਿੱਚ ਆਈਸੀਡੀਐੱਸ ਤਹਿਤ ਆਉਣ ਵਾਲੇ ਪ੍ਰੀ-ਪ੍ਰਾਈਮਰੀ ਵਾਲੇ 24 ਲੱਖ ਹੋਰ ਬੱਚਿਆਂ ਨੂੰ ਵੀ ਲਿਆ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)