ਬਿਸ਼ਨ ਸਿੰਘ ਬੇਦੀ ਦਾ ਦੇਹਾਂਤ: ‘ਸਰਦਾਰ ਆਫ਼ ਸਪਿਨ’ ਵਜੋਂ ਜਾਣੇ ਜਾਂਦੇ ਕ੍ਰਿਕਟਰ ਦੀ ਜ਼ਿੰਦਗੀ ਦੇ ਰੋਚਕ ਪਲ਼

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, Getty Images

    • ਲੇਖਕ, ਆਦੇਸ਼ ਕੁਮਾਰ ਗੁਪਤ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 77 ਵਰ੍ਹਿਆਂ ਦੇ ਸਨ। ਬਿਸ਼ਨ ਸਿੰਘ ਬੇਦੀ ਖੱਬੇ ਹੱਥ ਨਾਲ ਫਿਰਕੀ ਗੇਂਦਬਾਜ਼ੀ ਕਰਨ ਵਾਲੇ ਗੇਦਬਾਜ਼ ਸਨ, ਜਿਨ੍ਹਾਂ 22 ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ।

ਉਨ੍ਹਾਂ 1967 ਤੋਂ 1979 ਤੱਕ ਕ੍ਰਿਕਟ ਸਰਗਰਮੀ ਨਾਲ ਖੇਡੀ ਜਿਸ ਦੌਰਾਨ ਉਨ੍ਹਾਂ 67 ਟੈਸਟ ਮੈਚਾਂ ਵਿੱਚ 266 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 19 ਇੱਕਰੋਜ਼ਾ ਮੈਚ ਵੀ ਖੇਡੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ 7 ਵਿਕਟਾਂ ਹਾਸਲ ਹੋਈਆਂ ਸਨ।

ਉਨ੍ਹਾਂ ਨੂੰ ਭਾਰਤੀ ਗੇਂਦਬਾਜ਼ੀ ਦੇ ਮਹਾਨਤਮ ਫਿਰਕੀ ਗੇਂਦਬਾਜ਼ਾਂ ਵਿੱਚ ਇੱਕ ਸਮਝਿਆ ਜਾਂਦਾ ਸੀ। ਉਹ ਫਿਰਕੀ ਗੇਦਬਾਜ਼ੀ ਵਿੱਚ ਇਨਕਲਾਬੀ ਤਬਦੀਲੀਆਂ ਕਰਨ ਵਾਲਿਆਂ ਵਿੱਚੋਂ ਸਨ।

ਉਨ੍ਹਾਂ ਭਾਰਤ ਦੀ ਸਭ ਤੋਂ ਪਹਿਲੀ ਇੱਕਰੋਜ਼ਾ ਮੈਚ ਵਿੱਚ ਜਿੱਤ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਕੁਝ ਸਮਾਂ ਪਹਿਲਾਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਸਾਬਕਾ ਕ੍ਰਿਕਟਰ ਵੈਂਕਟ ਸੁੰਦਰਮ ਅਤੇ ਲੇਖਕ ਸਚਿਨ ਬਜਾਜ ਦੀ ਸੰਪਾਦਿਤ ਪੁਸਤਕ 'ਬਿਸ਼ਨ ਸਿੰਘ ਬੇਦੀ, ਦਿ ਸਰਦਾਰ ਆਫ਼ ਸਪਿਨ' ਨੂੰ ਰਿਲੀਜ਼ ਕੀਤੀ ਗਈ ਸੀ।

ਉਸ ਮੌਕੇ ਬੀਬੀਸੀ ਸਹਿਯੋਗੀ ਆਦੇਸ਼ ਕੁਮਾਰ ਗੁਪਤ ਨੇ ਉਨ੍ਹਾਂ ਬਾਰੇ ਇੱਕ ਲੇਖ ਲਿਖਿਆ ਸੀ, ਜਿਸ ਨੂੰ ਇੱਥੇ ਪਾਠਕਾਂ ਦੀ ਰੂਚੀ ਲਈ ਹੂਬਹੂ ਮੁੜ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਗੋ ਹਾਥ ਕੋ ਜੁਬਿੰਸ਼ ਨਹੀਂ ਆਂਖੋਂ ਮੇਂ ਤੋ ਦਮ ਹੈ , ਰਹਿਨੇ ਦੋ ਅਭੀ ਸਾਗ਼ਰੋ-ਮੀਨਾ ਮੇਰੇ ਆਗੇ

ਉਨ ਕੇ ਦੇਖੇ ਸੇ ਜੋ ਆ ਜਾਤੀ ਹੈ ਮੂੰਹ ਪਰ ਰੌ, ਵੋ ਸਮਝਤੇ ਹੈਂ ਕਿ ਬੀਮਾਰ ਕਾ ਹਾਲ ਅੱਛਾ ਹੈ

ਜਿਸ ਅੰਦਾਜ਼ ਨਾਲ ਬਿਸ਼ਨ ਸਿੰਘਸ ਬੇਦੀ ਬਾਰੇ ਕਿਤਾਬ ਰਿਲੀਜ਼ ਕੀਤੀ ਗਈ ਉਸ ਨੂੰ ਦੇਖ ਕੇ ਮਿਰਜ਼ਾ ਗ਼ਾਲਿਬ ਦੇ ਉਕਤ ਸ਼ੇਅਰ ਜ਼ਹਿਨ ਵਿੱਚ ਅਚਾਨਕ ਤੈਰ ਗਏ।

25 ਸਤੰਬਰ 1946 ਨੂੰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਪੈਦਾ ਹੋਏ ਬਿਸ਼ਨ ਸਿੰਘ ਬੇਦੀ ਨੇ ਆਪਣੇ ਜੀਵਨ ਦੇ 75 ਬਸੰਤ ਪੂਰੇ ਕੀਤੇ ਹਨ।

ਉਹ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ, ਕੋਚ, ਚੋਣਕਰਤਾ ਰਹੇ ਹਨ।

ਹਵਾ ਵਿੱਚ ਲਹਿਰਾਉਂਦੀ ਅਤੇ ਦਿਸ਼ਾ ਬਦਲਦੀਆਂ ਆਪਣੀਆਂ ਚਤੁਰਾਈ ਭਰੀਆਂ ਫਲਾਈਟਿਡ ਗੇਂਦਾਂ ਦੇ ਦਮ 'ਤੇ 67 ਟੈਸਟ ਮੈਚਾਂ ਵਿੱਚ ਉਨ੍ਹਾਂ 266 ਵਿਕਟ ਹਾਸਲ ਕੀਤੇ ਹਨ।

ਜ਼ਾਹਿਰ ਹੈ ਚਰਚਾ ਤਾਂ ਉਨ੍ਹਾਂ ਦੀ ਗੇਂਦਬਾਜ਼ੀ ਦੀ ਹੋਣੀ ਚਾਹੀਦੀ ਸੀ, ਪਰ ਇਹ ਸ਼ਾਮ ਉਨ੍ਹਾਂ ਦੀ ਮਯਕਸ਼ੀ ਅਤੇ ਆਸ਼ਿਕ ਮਿਜ਼ਾਜੀ ਦੇ ਕਿੱਸਿਆਂ ਵਿੱਚ ਬੀਤੀ।

ਵਿਚ ਵਿਚਾਲੇ ਹੀ ਬਿਸ਼ਨ ਸਿੰਘ ਬੇਦੀ ਦੀ ਖੇਡ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, Adesh kumar gupta

ਗੇਂਦਾਂ ਦੀ ਵਿਭਿੰਨਤਾ ਦੇ ਦਮ 'ਤੇ ਦੁਨੀਆ ਭਰ ਦੇ ਦਿੱਗਜ ਅਤੇ ਸਰਬੋਤਮ ਬੱਲੇਬਾਜ਼ਾਂ ਦੇ ਕਦਮਾਂ ਦੀ ਲੈਅ ਵਿਗਾੜਨ ਗੇਂਦਬਾਜ਼ ਸਨ ਬਿਸ਼ਨ ਸਿੰਘ ਬੇਦੀ।

ਉਹ ਹੁਣ ਆਪਣੀਆਂ ਸਿਹਤ ਸਬੰਧੀ ਪਰੇਸ਼ਾਨੀਆਂ ਕਾਰਨ ਵ੍ਹੀਲਚੇਅਰ 'ਤੇ ਬੈਠ ਕੇ ਇਸ ਸਮਾਗਮ ਵਿਚ ਹਾਜ਼ਰ ਹੋਏ।

ਆਪਣੇ ਪਰਿਵਾਰ ਦੇ ਮੈਂਬਰਾਂ, ਸਾਬਕਾ ਖਿਡਾਰੀਆਂ, ਦੋਸਤਾਂ, ਗੁਆਂਢੀਆਂ, ਸਬੰਧੀਆਂ, ਖੇਡ ਪੱਤਰਕਾਰਾਂ ਅਤੇ ਹੋਰ ਲੋਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਪਹੁੰਚੇ ਤਾਂ ਤਾੜੀਆਂ ਦੀ ਗੂੰਜ ਉਨ੍ਹਾਂ ਦਾ ਸਵਾਗਤ ਹੋਇਆ।

ਹਾਲ ਵਿੱਚ ਬਿਸ਼ਨ ਸਿੰਘ ਬੇਦੀ ਦੀ ਪਤਨੀ, ਨੂੰਹ ਨੇਹਾ, ਪੁੱਤਰ ਅੰਗਦ ਬੇਦੀ, ਸਾਬਕਾ ਕ੍ਰਿਕਟਰ ਮਦਨ ਲਾਲ, ਅੰਸ਼ੁਮਾਨ ਗਾਇਕਵਾੜ, ਕੀਰਤੀ ਆਜ਼ਾਦ, ਗੁਰਸ਼ਰਣ ਸਿੰਘ, ਵੈਂਕਟ ਸੁੰਦਰਮ, ਵਿਨੇ ਲਾਂਬਾ ਅਤੇ ਸੀਨੀਅਰ ਸਿਆਸੀ ਪੱਤਰਕਾਰ-ਲੇਖਕ ਰਾਜਦੀਪ ਸਰਦੇਸਾਈ ਵਰਗੀਆਂ ਹਸਤੀਆਂ ਵੀ ਮੌਜੂਦ ਸਨ।

ਬੇਦੀ ਦੀਆਂ ਬਤੌਰ ਕ੍ਰਿਕਟਰ ਸੁਨਹਿਰੀ ਯਾਦਾਂ

ਬਿਸ਼ਨ ਸਿੰਘ ਬੇਦੀ ਦੀਆਂ ਖੇਡ ਅਤੇ ਵਿਅਕਤੀਗਤ ਜੀਵਨ ਨਾਲ ਜੁੜੀਆਂ ਗੱਲਾਂ ਨੂੰ ਸਭ ਨਾਲ ਸਾਂਝਾ ਕਰਨ ਲਈ ਇੱਕ ਮੰਚ ਬਣਿਆ ਸੀ।

ਇਸ ਮੰਚ ਦਾ ਸੰਚਾਲਨ ਭਾਰਤ ਦੇ ਸਾਬਕਾ ਕ੍ਰਿਕਟਰ ਦਿਲੀਪ ਸਰਦੇਸਾਈ ਦੇ ਪੁੱਤਰ ਰਾਜਦੀਪ ਸਰਦੇਸਾਈ ਅਤੇ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਅੰਗਦ ਬੇਦੀ ਕਰ ਰਹੇ ਸਨ।ਉਨ੍ਹਾਂ ਦਾ ਸਾਥ ਅੰਸ਼ੁਮਾਨ ਗਾਇਕਵਾੜ ਨੇ ਵੀ ਦਿੱਤਾ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, Adesh kumar gupta

ਰਾਜਦੀਪ ਸਰਦੇਸਾਈ ਨੇ ਆਪਣੇ ਇੱਕ ਅਨੁਭਵ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਇੱਕ ਆਪਸੀ ਮੈਚ ਵਿੱਚ ਉਹ ਬਿਸ਼ਨ ਸਿੰਘ ਬੇਦੀ ਦਾ ਸਾਹਮਣਾ ਕਰਨ ਮੈਦਾਨ ਵਿੱਚ ਉਤਰੇ ਸਨ।

ਉਨ੍ਹਾਂ ਦੇ ਪਹਿਲੇ ਹੀ ਓਵਰ ਵਿੱਚ ਦੋ ਤਿੰਨ ਗੇਂਦਾਂ ਦਾ ਸਾਹਮਣਾ ਕਰਨ ਦੇ ਬਾਅਦ ਜਦੋਂ ਉਹ ਇੱਕ ਸ਼ਾਟ ਖੇਡਣ ਲਈ ਕੁਝ ਕਦਮ ਅੱਗੇ ਵਧੇ ਤਾਂ ਗੇਂਦ ਉਨ੍ਹਾਂ ਦਾ ਸਟੰਪ ਲੈ ਉੱਡੀ।

ਬਾਅਦ ਵਿੱਚ ਬਿਸ਼ਨ ਸਿੰਘ ਬੇਦੀ ਨੇ ਕਿਹਾ ਕਿ ਅਜੇ ਵੀ ਲੈਫਟ ਹੈਂਡ ਯਾਨੀ ਖੱਬਾ ਹੱਥ ਚੱਲਦਾ ਹੈ।

ਇਸ ਦੇ ਬਾਅਦ ਰਾਜਦੀਪ ਸਰਦੇਸਾਈ ਨੇ ਨਿੱਜੀ ਗੱਲਬਾਤ ਵਿੱਚ ਕਿਹਾ ਕਿ ਬੇਦੀ ਸਾਹਬ ਦੀਆਂ ਯਾਦਾਂ ਤਾਂ ਬਚਪਨ ਨਾਲ ਜੁੜੀਆਂ ਹੋਈਆਂ ਹਨ।

ਜਦੋਂ ਉਹ ਕ੍ਰਿਕਟ ਦੇ ਸ਼ੌਕੀਨ ਸਨ, ਉਦੋਂ ਬੇਦੀ ਜੀ ਭਾਰਤ ਦੇ ਕਪਤਾਨ ਸਨ।ਉਹ ਪਿਤਾ ਨਾਲ ਖੇਡੇ ਤਾਂ ਉਸ ਦੀਆਂ ਵੀ ਯਾਦਾਂ ਹਨ।

ਉਨ੍ਹਾਂ ਨੇ ਕ੍ਰਿਕਟ ਦੇ ਮੈਦਾਨ ਦੇ ਬਾਹਰ ਵੀ ਬਹੁਤ ਕੁਝ ਕੀਤਾ ਹੈ ਅਤੇ ਹਮੇਸ਼ਾਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਖਾਸ ਕਰਕੇ ਬੀਸੀਸੀਆਈ ਵਰਗੀ ਤਾਕਤਵਰ ਸੰਸਥਾ ਨੂੰ ਲੈ ਕੇ।

ਉਨ੍ਹਾਂ ਨੇ ਦਿਖਾਇਆ ਹੈ ਕਿ ਕ੍ਰਿਕਟਰ ਸਿਰਫ਼ ਮੈਦਾਨ ਦੇ ਅੰਦਰ ਹੀ ਨਹੀਂ ਹਨ, ਬਲਕਿ ਉਸ ਦੀ ਆਵਾਜ਼ ਬਾਹਰ ਵੀ ਹੈ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, Roli books

ਬਿਸ਼ਨ ਸਿੰਘ ਬੇਦੀ ਨਾਲ ਜੁੜੀਆਂ ਯਾਦਾਂ ਨੂੰ ਲੈ ਕੇ ਸਾਬਕਾ ਚੋਣਕਰਤਾ ਅਤੇ ਕ੍ਰਿਕਟਰ ਆਕਾਸ਼ ਲਾਲ ਨੇ ਸਾਲ 1969 ਵਿੱਚ ਆਸਟਰੇਲੀਆ ਅਤੇ ਭਾਰਤ ਵਿਚਕਾਰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਦੀ ਕਿੱਸਾ ਸੁਣਾਇਆ।

ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਸੀ ਅਤੇ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਡਗ ਵਾਲਟਰਜ਼ ਨੂੰ ਬੇਦੀ ਨੇ ਜਿਸ ਤਰ੍ਹਾਂ ਆਊਟ ਕੀਤਾ, ਉਸ ਨੂੰ ਉਹ ਭੁੱਲਦੇ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਡਗ ਵਾਲਟਰਜ਼ ਨੇ ਬੇਦੀ ਦੀਆਂ ਹਵਾ ਵਿੱਚ ਹੌਲੀ ਰੂਪ ਨਾਲ ਲੂਪ ਬਣਾਉਂਦੀਆਂ ਹੋਈਆਂ ਲਗਾਤਾਰ ਚਾਰ ਗੇਂਦਾਂ ਨੂੰ ਰੱਖਿਆਤਮਕ ਰੂਪ ਨਾਲ ਖੇਡਿਆ।

ਅਗਲੀ ਗੇਂਦ ਨੂੰ ਜਿਵੇਂ ਹੀ ਬੇਦੀ ਨੇ ਕਰੀਜ਼ ਦੇ ਕੋਨੋ ਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਮੂੰਹ ਤੋਂ ਨਿਕਲਿਆ, ਹੁਣ ਵਾਲਟਰਜ਼ ਗਿਆ।

ਉਹ ਬੇਦੀ ਦੀ ਤੇਜ਼ ਆਰਮ ਬਾਲ ਸੀ, ਜਿਸ 'ਤੇ ਵਾਲਟਰਜ਼ ਨੇ ਸਕੂਆਇਰ ਕੱਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਆਫ ਸਟੰਪ ਉੱਖੜ ਗਿਆ, ਬੋਲਡ ਹੋ ਗਏ।

ਆਕਾਸ਼ ਲਾਲ ਨੇ ਕਿਹਾ ਕਿ ਉਹ ਕਦੇ ਵੀ ਉਸ ਪਲ ਨੂੰ ਭੁੱਲ ਨਹੀਂ ਸਕਦੇ ਅਤੇ ਨਾ ਹੀ ਉਸ ਗੇਂਦਬਾਜ਼ੀ ਦੇ ਐਕਸ਼ਨ ਨੂੰ।

ਅਭੀ ਤੋਂ ਮੈਂ ਜਵਾਨ ਹੂੰ…

ਬਿਸ਼ਨ ਸਿੰਘ ਨਿਰਵਿਵਾਦ ਰੂਪ ਨਾਲ ਸਰਬੋਤਮ ਖਿਡਾਰੀ ਸਨ, ਪਰ ਉਹ ਭਾਰਤੀ ਕ੍ਰਿਕਟ ਦੇ ਅਜਿਹੇ ਖਿਡਾਰੀ ਵੀ ਰਹੇ ਜਿਨ੍ਹਾਂ ਨੂੰ ਕਦੇ ਵੀ ਸਹੀ ਰੂਪ ਨਾਲ ਸਮਝਿਆ ਨਹੀਂ ਗਿਆ।

ਵਿਜੇ ਹਜ਼ਾਰੇ ਵੀ ਅਜਿਹੇ ਹੀ ਸਨ ਅਤੇ ਦੋਵਾਂ ਨੇ ਆਪਣੇ ਬਾਰੇ ਵਿੱਚ ਕਦੇ ਕੁਝ ਨਹੀਂ ਕਿਹਾ।

ਅਸੀਂ ਬੇਦੀ ਬਾਰੇ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕੁਝ ਨਹੀਂ ਬੋਲੇ ਜੋ ਉਨ੍ਹਾਂ ਦੀ ਮਹਾਨਤਾ ਹੈ। ਉਨ੍ਹਾਂ ਵਰਗੀਆਂ ਯੋਗਤਾਵਾਂ ਕ੍ਰਿਕਟਰਾਂ ਵਿੱਚ ਘੱਟ ਪਾਈਆਂ ਜਾਂਦੀਆਂ ਹਨ।

ਉਹ ਹਮੇਸ਼ਾਂ ਨਿਆਂ ਦੇ ਪੱਖ ਵਿੱਚ ਖੜ੍ਹੇ ਰਹਿੰਦੇ ਹਨ। ਉਹ ਕਦੇ ਵੀ ਗਲਤ ਆਦਮੀ ਦਾ ਸਾਥ ਨਹੀਂ ਦਿੰਦੇ।

ਉਨ੍ਹਾਂ ਨੇ ਹਮੇਸ਼ਾਂ ਕ੍ਰਿਕਟ ਦੀ ਬਿਹਤਰੀ ਲਈ ਕੰਮ ਕੀਤਾ ਹੈ ਕਿਉਂਕਿ ਉਹ ਕ੍ਰਿਕਟ ਨਾਲ ਪਿਆਰ ਕਰਦੇ ਹਨ।

ਅਜੇ ਅਜਿਹੀਆਂ ਗੱਲਾਂ ਦਾ ਸਿਲਸਿਲਾ ਚੱਲ ਹੀ ਰਿਹਾ ਸੀ ਕਿ ਜਦੋਂ ਬੇਦੀ ਕਦੇ ਨੌਜਵਾਨ ਹੁੰਦੇ ਹੋਏ ਦਿੱਲੀ ਦੇ ਪੰਚਸ਼ੀਲ ਇਲਾਕੇ ਵਿੱਚ ਰਹਿੰਦੇ ਸਨ।

ਉਦੋਂ ਦੇ ਦਿਨਾਂ ਦੀਆਂ ਯਾਦਾਂ ਦੱਸਦੇ ਹੋਏ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਕਿਹਾ ਕਿ ਬੇਦੀ ਉਨ੍ਹਾਂ ਨੂੰ ਆਪਣੀ ਮਾਂ ਵਰਗਾ ਸਮਝਦੇ ਹਨ।

ਬੇਦੀ ਨੂੰ ਉਨ੍ਹਾਂ ਦੇ ਹੱਥ ਦੀ ਬਣੀ ਆਂਡੇ ਦੀ ਭੁਰਜੀ ਬਹੁਤ ਪਸੰਦ ਹੈ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, THE SYDNEY MORNING HERALD/GETTYIMAGES

ਉਸ ਔਰਤ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਆਵਾਜ਼ ਬਹੁਤ ਚੰਗੀ ਸੀ ਅਤੇ ਜੇਕਰ ਉਹ ਠੀਕ ਹੁੰਦੀ ਤਾਂ ਬਿਸ਼ਨ ਲਈ ਆਪਣਾ ਪਸੰਦੀਦਾ ਮਲਿਕਾ ਪੁਖਰਾਜ ਦਾ ਗੀਤ ਸੁਣਾਉਂਦੀ-ਅਭੀ ਤੋਂ ਮੈਂ ਜਵਾਨ ਹੂੰ…

ਇੱਕ ਪਲ ਲਈ ਮਾਹੌਲ ਵਿੱਚ ਹਾਸਾ ਗੂੰਜਿਆ ਅਤੇ ਮੰਚ ਸੰਚਾਲਨ ਕਰ ਰਹੇ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਤੁਸੀਂ ਅਜੇ ਵੀ ਜਵਾਨ ਹੀ ਹੋ ਅਤੇ ਤੁਸੀਂ ਪੂਰਾ ਗੀਤ ਨਹੀਂ ਤਾਂ ਇੱਕ ਦੋ ਲਾਈਨਾਂ ਹੀ ਸੁਣਾ ਦਿਓ।

ਇਸ ਤੋਂ ਬਾਅਦ ਉਸ ਔਰਤ ਨੇ ਪੂਰਾ ਗੀਤਾ ਸੁਣਾਇਆ-ਅਭੀ ਤੋਂ ਮੈਂ ਜਵਾਨ ਹੂੰ, ਅਭੀ ਤੋ ਮੈਂ ਜਵਾਨ ਹੂੰ…ਜ਼ਾਹਿਰ ਹੈ ਜਮ ਕੇ ਤਾੜੀਆਂ ਤਾਂ ਵੱਜਣੀਆਂ ਹੀ ਸਨ।

'ਅੰਗਰੇਜ਼ੀ ਸਮਝ ਵਿੱਚ ਨਹੀਂ ਆਈ'

ਬਿਸ਼ਨ ਸਿੰਘ ਬੇਦੀ ਨਾਲ ਜੁੜੇ ਕਿੱਸੇ ਸੁਣਾਉਂਦੇ ਹੋਏ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਕਿਹਾ ਕਿ ਹਾਲਾਂਕਿ ਉਹ ਦਿੱਲੀ ਦੇ ਮਾਡਰਨ ਸਕੂਲ ਬਾਰਾਖੰਬਾ ਰੋਡ ਅਤੇ ਉਸ ਦੇ ਬਾਅਦ ਸੇਂਟ ਸਟੀਫਨ'ਜ਼ ਕਾਲਜ ਤੋਂ ਪੜ੍ਹੇ ਹਨ।

ਪਰ ਉਨ੍ਹਾਂ ਨੂੰ ਕਦੇ ਵੀ ਬਿਸ਼ਨ ਜੀ ਦੀ ਅੰਗਰੇਜ਼ੀ ਸਮਝ ਵਿੱਚ ਨਹੀਂ ਆਈ, ਉਹ ਉਸ ਦੇ ਬੇਹੱਦ ਸ਼ਾਨਦਾਰ ਜਾਣਕਾਰ ਹਨ। ਉਨ੍ਹਾਂ ਨੂੰ ਤਾਂ ਬਸ ਬਿਸ਼ਨ ਦੇ ਸ਼ੁਰੂਆਤ ਅਤੇ ਅੰਤ ਦੇ ਦੋ ਸ਼ਬਦ ਸਮਝ ਵਿੱਚ ਆਉਂਦੇ ਸਨ।

ਕੀਰਤੀ ਆਜ਼ਾਦ ਨੇ ਅੱਗੇ ਕਿਹਾ ਕਿ ਬਿਸ਼ਨ ਉਨ੍ਹਾਂ ਦੇ ਕਪਤਾਨ ਰਹੇ ਅਤੇ ਹਰ ਮੈਚ ਵਿੱਚ ਲੰਚ ਤੋਂ ਪਹਿਲਾਂ ਹਰੇ, ਫਿਰ ਨੀਲੇ-ਪੀਲੇ ਪਟਕੇ ਬਦਲ ਕੇ ਖੇਡਣ ਦੇ ਲਈ ਵੀ ਮਸ਼ਹੂਰ ਰਹੇ।

ਪਰ ਇਹ ਹਰ ਕੋਈ ਨਹੀਂ ਜਾਣਦਾ ਕਿ ਉਹ ਔਰਤਾਂ ਵਿੱਚ ਵੀ ਬਹੁਤ ਹਰਮਨਪਿਆਰੇ ਰਹੇ ਹਨ, ਚਾਹੇ ਉਹ ਸੋਲ੍ਹਾਂ ਸਾਲ ਦੀ ਹੋਵੇ ਜਾਂ ਸੱਠ ਸਾਲ ਦੀ।

ਮੈਦਾਨ ਦੇ ਬਾਹਰ ਉਹ ਉਨ੍ਹਾਂ ਨਾਲ ਘਿਰੇ ਰਹਿੰਦੇ ਸਨ।

ਕੀਰਤੀ ਆਜ਼ਾਦ ਦੀ ਬੇਬਾਕੀ ਤੋਂ ਖੁਸ਼ ਹੋ ਕੇ ਰਾਜਦੀਪ ਸਰਦੇਸਾਈ ਨੇ ਸਾਬਕਾ ਕ੍ਰਿਕਟਰ ਮਦਨ ਲਾਲ ਨੂੰ ਕਿਹਾ ਕਿ ਤੁਸੀਂ ਵੀ ਬੇਦੀ ਸਾਹਬ ਦੀ ਕੋਈ ਅਨਸੈਂਸਰਡ ਸਟੋਰੀ ਯਾਨੀ ਬਿਨਾਂ ਸੈਂਸਰ ਕੀਤੇ ਹੋਏ ਕੁਝ ਰਾਜ਼ ਖੋਲ੍ਹੋ ਤਾਂ ਮਦਨ ਲਾਲ ਥੋੜ੍ਹਾ ਸ਼ਰਮਾ ਗਏ। ਬੋਲੇ, ਅਨਸੈਂਸਰਡ ਸਟੋਰੀ ਹੈ ਤਾਂ ਉਸ ਨੂੰ ਇੱਥੇ ਥੋੜ੍ਹੀ ਦੱਸ ਸਕਦੇ ਹਾਂ।

ਫਿਰ ਮਦਨ ਲਾਲ ਅੰਗਰੇਜ਼ੀ ਵਿੱਚ ਬੋਲੇ 'ਬਿਸ਼ਨ ਵਾਜ਼ ਮਾਈ ਕੈਪਟਨ, ਆਈ ਹੈਵ ਗ੍ਰੇਟ ਰਿਸਪੈਕਟ ਫਾਰ ਹਿਮ,ਸੋ ਆਈ ਡੋਂਟ ਟੈੱਲ ਸੀਕਰੇਟ ਸਟੋਰੀ,' ਹੁਣ ਮੈਂ ਹਿੰਦੀ ਵਿੱਚ ਬੋਲਾਂਗਾ ਨਹੀਂ ਤਾਂ ਸਭ ਮੇਰੀ ਅੰਗਰੇਜ਼ੀ ਫੜ ਲੈਣਗੇ।

ਮਦਨ ਅੱਗੇ ਬੋਲੇ, ਅਸੀਂ ਦੋਵੇਂ ਇੱਕ ਹੀ ਸ਼ਹਿਰ ਅੰਮ੍ਰਿਤਸਰ ਨਾਲ ਨਾਤਾ ਰੱਖਦੇ ਹਾਂ ਅਤੇ ਸਾਡੇ ਉਸਤਾਦ ਵੀ ਇੱਕ ਸਨ, ਸਵਰਗੀ ਗਿਆਨ ਪ੍ਰਕਾਸ਼ ਜੀ, ਉਨ੍ਹਾਂ ਨੇ ਸਿਖਾਇਆ ਕਿ ਨਿਮਰ ਕਿਵੇਂ ਰਹਿਣਾ ਹੈ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, THE SYDNEY MORNING HERALD/GETTYIMAGES

ਪਾਕਿਸਤਾਨ ਦੀ ਉਹ ਘਟਨਾ

ਅਜਿਹੇ ਹੀ ਹਲਕੇ ਫੁਲਕੇ ਮਾਹੌਲ ਨੂੰ ਨਸ਼ੀਲਾ ਬਣਾਉਂਦੇ ਹੋਏ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਬਿਸ਼ਨ ਅਤੇ ਡ੍ਰਿੰਕਸ ਯਾਨੀ ਪੀਣ ਨੂੰ ਲੈ ਕੇ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹਨ।

ਕੁਝ ਸਾਲ ਪਹਿਲਾਂ ਜਦੋਂ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਦਿੱਲੀ ਦੇ ਏਅਰਪੋਰਟ 'ਤੇ ਬੇਦੀ ਡਿਊਟੀ ਫ੍ਰੀ ਸ਼ਾਪ 'ਤੇ ਇੱਕ ਰਮ ਦੀ ਅਤੇ ਤਿੰਨ ਦੂਜੀਆਂ ਬੋਤਲਾਂ ਖਰੀਦ ਰਹੇ ਸਨ। ਇਹ ਸਾਲ 1978 ਦੀ ਗੱਲ ਹੈ ਜਦੋਂ ਉਹ ਕਪਤਾਨ ਸਨ।

ਰਾਜਦੀਪ ਨੇ ਕਿਹਾ ਕਿ ਪਾਕਿਸਤਾਨ ਵਿੱਚ ਕਸਟਮ ਵਿੱਚ ਦੇਖ ਲਈ ਜਾਵੇਗੀ। ਇਸ 'ਤੇ ਬੇਦੀ ਬੋਲੇ ਚਿੰਤਾ ਨਾ ਕਰੋ ਕੁਝ ਨਹੀਂ ਹੋਵੇਗਾ, ਅਤੇ ਜਦੋਂ ਉਹ ਪਾਕਿਸਤਾਨ ਪਹੁੰਚੇ ਤਾਂ ਦੇਖਿਆ ਕਿ ਕਸਟਮ 'ਤੇ ਦੋ ਲਾਈਨਾਂ ਲੱਗ ਗਈਆਂ।

ਇੱਕ ਬਿਸ਼ਨ ਸਿੰਘ ਬੇਦੀ ਲਈ ਅਤੇ ਦੂਜੀ ਬਾਕੀ ਸਭ ਦੇ ਲਈ।

ਸਭ ਨੇ ਦੇਖਿਆ ਕਿ ਬੇਦੀ ਸਾਹਬ ਰਮ ਅਤੇ ਦੂਜੀਆਂ ਬੋਤਲਾਂ ਨਾਲ ਆਰਾਮ ਨਾਲ ਨਿਕਲ ਗਏ। ਇਨ੍ਹਾਂ ਦੇ ਪਾਕਿਸਤਾਨ ਵਿੱਚ ਬਹੁਤ ਦੋਸਤ ਹਨ। ਨਵਜੋਤ ਸਿੰਘ ਸਿੱਧੂ ਤੋਂ ਵੀ ਜ਼ਿਆਦਾ।

ਉਹ ਮੈਚ ਜਦੋਂ 97 'ਤੇ ਪੰਜ ਵਿਕਟ ਡਿੱਗਣ 'ਤੇ ਪਾਰੀ ਐਲਾਨ ਦਿੱਤੀ ਸੀ

ਬਿਸ਼ਨ ਸਿੰਘ ਬੇਦੀ ਨੂੰ ਲੈ ਕੇ ਭਾਰਤ ਦੇ ਸਾਬਕਾ ਬੱਲੇਬਾਜ਼ ਅਤੇ ਕੋਚ ਰਹੇ ਅੰਸ਼ੁਮਾਨ ਗਾਇਕਵਾੜ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਇੱਕ ਸਮਾਨ ਸਮਝਿਆ ਚਾਹੇ ਉਹ ਸੁਨੀਲ ਗਾਵਸਕਰ ਹੋਣ ਜਾਂ ਮਦਨ ਲਾਲ ਜਾਂ ਫਿਰ ਕੋਈ ਹੋਰ ਜਿਵੇਂ ਨੌਜਵਾਨ ਕਰਸਨ ਘਾਵਰੀ।

ਬੇਦੀ ਨੇ ਹਮੇਸ਼ਾਂ ਨੌਜਵਾਨਾਂ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਵਿੱਚ ਬਹੁਤ ਜ਼ਿਆਦਾ ਆਤਮ ਸਨਮਾਨ ਹੈ।

ਉਹ ਉਹੀ ਕਰਦੇ ਹਨ ਜੋ ਕਹਿੰਦੇ ਹਨ ਅਤੇ ਉਹ ਕਹਿੰਦੇ ਹਨ ਜੋ ਕਰਦੇ ਹਨ। ਬਿਸ਼ਨ ਬਿਲਕੁਲ ਅਲੱਗ ਹੈ, ਇਸ ਲਈ ਉਹ ਇੱਥੇ ਆਏ ਹਨ।

ਬਾਅਦ ਵਿੱਚ ਗਾਇਕਵਾੜ ਨੇ ਦੱਸਿਆ ਕਿ ਉਨ੍ਹਾਂ ਵਰਗਾ ਕਪਤਾਨ ਉਨ੍ਹਾਂ ਨੇ ਨਹੀਂ ਦੇਖਿਆ।

ਉਹ ਬਹੁਤ ਮਨੁੱਖੀ ਰਹੇ ਅਤੇ ਆਪਣੇ ਬਾਰੇ ਕਦੇ ਜ਼ਿਆਦਾ ਨਹੀਂ ਸੋਚਦੇ ਸਨ, ਇਸ ਲਈ ਉਹ ਬੜੌਦਾ ਤੋਂ ਕਿਤਾਬ ਰਿਲੀਜ਼ ਲਈ ਆਏ।

ਸਾਲ 1975-76 ਦੇ ਵੈਸਟਇੰਡੀਜ਼ ਦੌਰੇ ਵਿੱਚ ਜਦੋਂ ਜਮਾਇਕਾ ਵਿੱਚ ਇੱਕ ਤੋਂ ਬਾਅਦ ਇੱਕ ਭਾਰਤੀ ਖਿਡਾਰੀ ਲਹੂਲੁਹਾਣ ਹੋ ਰਹੇ ਸਨ।

ਉਦੋਂ ਬਿਸ਼ਨ ਸਿੰਘ ਬੇਦੀ ਨੇ ਦੂਜੀ ਪਾਰੀ ਪੰਜ ਵਿਕਟ 'ਤੇ 97 ਰਨ 'ਤੇ ਐਲਾਨ ਦਿੱਤੀ ਅਤੇ ਭਾਰਤ ਹਾਰ ਗਿਆ।

ਗਾਇਕਵਾੜ ਜ਼ਖਮੀ ਹੋਣ ਕਾਰਨ ਖੁਦ ਬੱਲੇਬਾਜ਼ੀ ਕਰਨ ਨਹੀਂ ਉਤਰੇ।

ਬੇਦੀ ਦੇ ਉਸ ਫੈਸਲੇ ਨੂੰ ਲੈ ਕੇ ਅੰਸ਼ੁਮਾਨ ਗਾਇਕਵਾੜ ਨੇ ਕਿਹਾ ਕਿ ਉਦੋਂ ਤਾਂ ਅਲੱਗ ਸਥਿਤੀ ਸੀ ਅਤੇ ਵੈਸਟਇੰਡੀਜ਼ ਦੇ ਗੇਂਦਬਾਜ਼ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕਰ ਰਹੇ ਸਨ।

ਉਸ ਵਿੱਚ ਜਿੱਤਣ ਹਾਰਨ ਦਾ ਤਾਂ ਸਵਾਲ ਹੀ ਨਹੀਂ ਸੀ। ਜਦੋਂ ਉਨ੍ਹਾਂ ਵਰਗੇ ਬੱਲੇਬਾਜ਼ ਨੂੰ ਸੱਟ ਲੱਗ ਗਈ ਤਾਂ ਗੇਂਦਬਾਜ਼ ਕਿਵੇਂ ਬਚਦੇ?

ਬਿਸ਼ਨ ਭਾਜੀ ਨੇ ਜੋ ਕੀਤਾ, ਸਹੀ ਕੀਤਾ ਨਹੀਂ ਤਾਂ ਚੰਦਰਸ਼ੇਖਰ ਅਤੇ ਵੈਂਕਟ ਰਾਘਵਨ ਜਾ ਕੇ ਕੀ ਕਰਦੇ?

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, Hindustan times

ਕਲੱਬ ਕਲਾਸ ਟੂ ਵਰਲਡ ਕਲਾਸ

ਬਿਸ਼ਨ ਸਿੰਘ ਬੇਦੀ ਨੂੰ ਲੈ ਕੇ ਖੇਡ ਪੱਤਰਕਾਰ ਜੀ ਰਾਜਾਰਮਨ ਨੇ ਦੱਸਿਆ ਕਿ ਉਨ੍ਹਾਂ ਬਾਰੇ ਨਵੀਂ ਚੀਜ਼ ਕਹਿਣਾ ਮੁਸ਼ਕਿਲ ਹੈ। ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ। ਉਹ ਆਪਣੇ ਹਿਸਾਬ ਨਾਲ ਸਭ ਨੂੰ ਸਿਖਾਉਂਦੇ ਹਨ।

ਖਿਡਾਰੀ ਤਾਂ ਮਹਾਨ ਰਹੇ ਹੀ ਹਨ, ਬੇਹੱਦ ਪੜ੍ਹੇ ਲਿਖੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। 266 ਵਿਕਟ ਨਾਲ ਉਨ੍ਹਾਂ ਨੂੰ ਮਾਪਣਾ ਸਹੀ ਨਹੀਂ ਹੋਵੇਗਾ।

ਭਾਰਤ ਦੇ ਕਪਤਾਨ, ਕੋਚ ਅਤੇ ਚੋਣਕਰਤਾ ਵੀ ਰਹੇ। ਭਾਰਤ ਵਿੱਚ ਆਈ ਨਿਊਜ਼ੀਲੈਂਡ ਟੀਮ ਦੇ ਡੇਨੀਅਲ ਵਿਟੋਰੀ ਨੂੰ ਸਿਖਾ ਕੇ ਦੱਸਿਆ ਕਿ ਭਾਰਤ ਦੇ ਨਹੀਂ ਬਲਕਿ ਵਿਸ਼ਵ ਦੇ ਗੁਰੂ ਹਨ।

ਉਨ੍ਹਾਂ ਨੇ ਕਿਹਾ, ਗਾਵਸਕਰ ਦੇ ਆਖਰੀ ਟੈਸਟ ਮੈਚ ਵਿੱਚ ਪਾਕਿਸਤਾਨ ਦੇ ਤੌਸੀਫ ਅਹਿਮਦ ਅਤੇ ਇਕਬਾਲ ਕਾਸਿਮ ਨੂੰ ਦੱਸਿਆ ਕਿ ਜਦੋਂ ਪਿੱਚ ਵਿੱਚ ਬਹੁਤ ਕੁਝ ਹੈ ਤਾਂ ਗੇਂਦ ਨੂੰ ਬੱਸ ਸਿੱਧੀ ਰੱਖੋ। ਲੋਕਾਂ ਨੇ ਭਾਰਤ ਦੀ ਹਾਰ ਦੇ ਬਾਅਦ ਇਨ੍ਹਾਂ ਦੇ ਖਿਲਾਫ਼ ਖੂਬ ਲਿਖਿਆ, ਪਰ ਇਹ ਨਹੀਂ ਬਦਲੇ।

ਕ੍ਰਿਕਟ ਸਮੀਖਿਆਕਾਰ ਪ੍ਰਦੀਪ ਮੈਗਜ਼ੀਨ ਨੇ ਕਿਹਾ ਕਿ ਇਸ ਸਮਾਰੋਹ ਵਿੱਚ ਸਭ ਨੇ ਦੇਖਿਆ ਕਿ ਕਿਵੇਂ ਕ੍ਰਿਕਟਰ ਅਤੇ ਦੂਜਿਆਂ ਨੇ ਉਨ੍ਹਾਂ ਦੀ ਖੇਡ ਦੇ ਇਲਾਵਾ ਉਨ੍ਹਾਂ ਦੀ ਦੂਜੀ ਕਮਾਲ ਦੀ ਕਹਾਣੀ ਸੁਣਾਈ।

ਇਹ ਦੱਸਿਆ ਹੈ ਕਿ ਇੱਕ ਕਪਤਾਨ, ਕੋਚ ਦੇ ਇਲਾਵਾ ਚੋਣਕਰਤਾ ਦੇ ਰੂਪ ਵਿੱਚ ਉਨ੍ਹਾਂ ਦਾ ਕਿੰਨਾ ਯੋਗਦਾਨ ਰਿਹਾ ਅਤੇ ਉਨ੍ਹਾਂ ਨੇ ਹਮੇਸ਼ਾਂ ਕ੍ਰਿਕਟ ਲਈ ਆਵਾਜ਼ ਉਠਾਈ।

ਉਨ੍ਹਾਂ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਕਹੀ ਚਾਹੇ ਉਹ ਬੀਸੀਸੀਆਈ, ਪਦਅਧਿਕਾਰੀ ਜਾਂ ਸਰਕਾਰ ਦੇ ਖਿਲਾਫ਼ ਹੀ ਕਿਉਂ ਨਾ ਹੋਵੇ।

ਉਨ੍ਹਾਂ ਦੀ ਕੋਚਿੰਗ ਵਿੱਚ ਜਦੋਂ ਪੰਜਾਬ ਚੈਂਪੀਅਨ ਬਣਿਆ ਤਾਂ ਉਨ੍ਹਾਂ ਨੇ ਇੱਕ ਹੀ ਗੱਲ ਖਿਡਾਰੀਆਂ ਨੂੰ ਸਮਝਾਈ ਸੀ ਕਿ ਮੈਦਾਨ ਵਿੱਚ ਅੰਪਾਇਰ ਚਾਹੇ ਗਲਤ ਫੈਸਲਾ ਦੇਵੇ, ਪਰ ਉਨ੍ਹਾਂ ਖਿਲਾਫ਼ ਅਪੀਲ ਨਹੀਂ ਕਰਨੀ ਹੈ।

ਬਿਸ਼ਨ ਸਿੰਘ ਬੇਦੀ 'ਸਰਦਾਰ ਆਫ਼ ਸਪਿਨ' ਕਿਤਾਬ ਦੇ ਸਲਾਹਕਾਰ ਸੰਪਾਦਕ ਅਤੇ ਦਿੱਲੀ ਦੇ ਸਾਬਕਾ ਕ੍ਰਿਕਟਰ ਵੈਂਕਟ ਸੁੰਦਰਮ ਨੇ ਦੱਸਿਆ ਕਿ ਉਹ ਪਿਛਲੇ ਪਚਵੰਜਾ ਸਾਲ ਤੋਂ ਬਿਸ਼ਨ ਸਿੰਘ ਬੇਦੀ ਨੂੰ ਜਾਣਦੇ ਹਨ ਅਤੇ ਇਹ ਉਨ੍ਹਾਂ ਦਾ 75ਵਾਂ ਜਨਮ ਦਿਨ ਹੈ ਤਾਂ ਅਸੀਂ ਸੋਚਿਆ, ਉਨ੍ਹਾਂ ਲਈ ਕੁਝ ਵਿਸ਼ੇਸ਼ ਕਰੀਏ।

ਅਸੀਂ ਲਿਖਦੇ ਤਾਂ ਸ਼ਾਇਦ ਚਾਰ ਪੰਜ ਕਿਤਾਬਾਂ ਹੋ ਜਾਂਦੀਆਂ, ਇੰਨੀ ਜ਼ਿਆਦਾ ਸਾਡੇ ਕੋਲ ਜਾਣਕਾਰੀ ਹੈ, ਫਿਰ ਸੋਚਿਆ ਕਿ ਇਹ ਮੌਕਾ ਉਨ੍ਹਾਂ ਨੂੰ ਦਿਓ ਜੋ ਬਿਸ਼ਨ ਸਿੰਘ ਬੇਦੀ ਨਾਲ ਭਾਰਤ ਅਤੇ ਵਿਦੇਸ਼ ਵਿੱਚ ਖੇਡੇ ਹਨ।

ਉਨ੍ਹਾਂ ਤੋਂ ਲੇਖ ਲਿਖਵਾਏ ਤਾਂ ਕਿ ਅਲੱਗ ਵਿਚਾਰ ਅਤੇ ਨਜ਼ਰੀਆ ਮਿਲੇ। ਇਸ ਵਿੱਚ ਭਾਰਤ ਦੇ ਛੇ ਅਤੇ ਵਿਦੇਸ਼ ਦੇ ਤਿੰਨ ਕਪਤਾਨਾਂ ਨੇ ਲਿਖੇ ਲੇਖ ਹਨ। ਬਾਕੀ ਅਲੱਗ ਹਨ।

ਇਸ ਕਿਤਾਬ ਵਿੱਚ ਕਿੱਸੇ ਹੀ ਕਿੱਸੇ ਹਨ। ਵੈਂਕਟ ਸੁੰਦਰਮ ਨੇ ਇਸ ਕਿਤਾਬ ਵਿੱਚ ਇੱਕ ਲੇਖ ਲਿਖਿਆ ਹੈ 'ਕਲੱਬ ਕਲਾਸ ਟੂ ਵਰਲਡ ਕਲਾਸ'।

ਵੈਂਕਟ ਕਹਿੰਦੇ ਹਨ ਕਿ ਉਹ ਤਾਂ ਦਿੱਲੀ ਦੇ ਕਲੱਬ ਕ੍ਰਿਕਟਰ ਸਨ। ਬੇਦੀ ਨੇ ਪ੍ਰੋਤਸਾਹਿਤ ਕੀਤਾ। ਜਦੋਂ ਉਹ ਖੇਡੇ ਤਾਂ ਸ਼ੁਰੂ ਵਿੱਚ ਕੁਝ ਨਹੀਂ ਸੀ, ਪਰ ਅਗਲੇ ਦਸ ਸਾਲ ਵਿੱਚ ਦਿੱਲੀ ਦੇ ਕੋਲ ਸਾਰੇ ਖਿਤਾਬ਼ ਸਨ।

ਅੰਤ ਵਿੱਚ ਇਸ ਸਮਾਰੋਹ ਵਿੱਚ ਬਿਸ਼ਨ ਸਿੰਘ ਬੇਦੀ ਦੇ ਕਿਸੇ ਵਕੀਲ ਦੋਸਤ ਨੇ ਸਲਾਹ ਦਿੱਤੀ ਕਿ ਅੰਗਦ ਬੇਦੀ ਆਪਣੀ ਦਾੜ੍ਹੀ ਮੁੱਛਾਂ ਵਧਾ ਕੇ ਬੇਦੀ 'ਤੇ ਫ਼ਿਲਮ ਬਣਾਏ ਅਤੇ ਖੁਦ ਬਿਸ਼ਨ ਦਾ ਰੋਲ ਕਰੇ।

ਇਸ 'ਤੇ ਸੰਚਾਲਨ ਕਰ ਰਹੇ ਰਾਜਦੀਪ ਸਰਦੇਸਾਈ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਅੰਗਦ ਤਾਂ ਹੀਰੋ ਬਣ ਜਾਵੇਗਾ, ਪਰ ਇੱਕ ਹੀਰੋਇਨ ਨਾਲ ਕੰਮ ਥੋੜ੍ਹੇ ਚੱਲੇਗਾ। ਬੇਦੀ ਸਾਹਬ ਦੀਆਂ ਤਾਂ ਪਤਾ ਨਹੀਂ ਕਿੰਨੀਆਂ ਹੀਰੋਇਨਾਂ ਹਨ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, FAIRFAX MEDIA

ਕਿਸ ਕਦਰ ਹਰਮਨਪਿਆਰੇ ਸਨ ਬੇਦੀ

ਵੈਸੇ ਬਿਸ਼ਨ ਸਿੰਘ ਬੇਦੀ ਮੀਡੀਆ ਵਿੱਚ ਕਿੰਨੇ ਹਰਮਨਪਿਆਰੇ ਰਹੇ ਹਨ, ਇਸ ਦਾ ਜਿਉਂਦਾ ਜਾਗਦਾ ਉਦਾਹਰਨ ਮੈਂ ਖੁਦ ਦੇਖਿਆ ਹੈ ਜਦੋਂ ਉਹ ਦਿੱਲੀ ਦੇ ਕੋਚ ਸਨ।

ਦਿੱਲੀ ਵਿੱਚ ਇੱਕ ਰਣਜੀ ਟਰਾਫੀ ਮੁਕਾਬਲੇ ਦੇ ਪਹਿਲੇ ਹੀ ਦਿਨ ਲਗਾਤਾਰ ਹਲਕੀ ਹਲਕੀ ਬਾਰਿਸ਼ ਹੁੰਦੀ ਰਹੀ।

ਦਿਨ ਵਿੱਚ ਇੱਕ ਵਜੇ ਤੱਕ ਮੈਦਾਨ ਬਹੁਤ ਗਿੱਲਾ ਹੋ ਚੁੱਕਿਆ ਸੀ, ਇਸ ਲਈ ਖੇਡ ਹੋਣੀ ਮੁਮਕਿਨ ਨਹੀਂ ਸੀ,ਪਰ ਬੇਦੀ ਸਾਹਬ ਨੇ ਸਾਰੇ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ।

ਕਿਸੇ ਨੂੰ ਮੈਦਾਨ ਦੇ ਚੱਕਰ ਲਗਾਉਣ ਨੂੰ ਕਿਹਾ, ਕਿਸੇ ਨੂੰ ਬੈਟਿੰਗ ਅਤੇ ਕਿਸੇ ਨੂੰ ਗੇਂਦਬਾਜ਼ੀ ਅਤੇ ਕਿਸੇ ਨੂੰ ਕੈਚ ਦੇ ਅਭਿਆਸ ਨਾਲ ਜੋੜਿਆ।

ਇਸ ਦੌਰਾਨ ਉਹ ਬਾਊਂਡਰੀ ਲਾਈਨ ਕੋਲ ਰੱਖੀ ਕੁਰਸੀ 'ਤੇ ਬੈਠ ਕੇ ਪਾਣੀ ਪੀਂਦੇ।

ਮੈਂ ਕਈ ਵਾਰ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰ ਬਾਰ ਉਨ੍ਹਾਂ ਨੇ ਹੱਸ ਕੇ ਟਾਲ ਦਿੱਤਾ।

ਪਰ ਮੈਂ ਦੇਖਿਆ ਕਿ ਉਹ ਟੀਵੀ ਚੈਨਲ ਦੀ ਪੱਤਰਕਾਰ ਨਾਲ ਲਗਾਤਾਰ ਗੱਲ ਕਰਦੇ ਰਹੇ।

ਜਦੋਂ ਸ਼ਾਮ ਦੇ ਕਰੀਬ ਪੰਜ ਵੱਜ ਗਏ ਤਾਂ ਮੇਰੇ ਤੋਂ ਰਿਹਾ ਨਾ ਗਿਆ ਅਤੇ ਮੈਂ ਹੱਸਦੇ ਹੋਏ ਕਿਹਾ ਕਿ ਬੇਦੀ ਸਾਹਬ ਜੇਕਰ ਮੈਂ ਵੀ ਲੜਕੀ ਹੁੰਦਾ ਤਾਂ ਕੀ ਤੁਸੀਂ ਮੈਨੂੰ ਇੰਟਰਵਿਊਂ ਦਿੰਦੇ।

ਜਵਾਬ ਵਿੱਚ ਬੇਦੀ ਸਾਹਬ ਨੇ ਹੱਸਦੇ ਹੋਏ ਕਿਹਾ ਜਲਦੀ ਪੁੱਛੋ ਜੋ ਪੁੱਛਣਾ ਹੈ।

ਕਮਾਲ ਦੀ ਗੱਲ ਹੈ, ਉਦੋਂ ਕਿਸੇ ਨੇ ਦਿੱਲੀ ਦੇ ਸਹਿਵਾਗ ਜਾਂ ਦੂਜੇ ਖਿਡਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਇਹ ਸੀ ਬੇਦੀ ਸਾਹਬ ਦਾ ਜਲਵਾ।

ਕਦੇ ਸਪਿਨ ਤਿੱਕੜੀ ਦੇ ਨਾਂ ਨਾਲ ਮਸ਼ਹੂਰ ਬੇਦੀ, ਚੰਦਰਾ, ਪ੍ਰਸੰਨਾ ਦੀ ਮਹੱਤਵਪੂਰਨ ਕੜੀ ਭਾਗਵਤ ਚੰਦਰਸ਼ੇਖਰ ਕਿਤਾਬ ਵਿੱਚ ਲਿਖਦੇ ਹਨ ਕਿ ਉਨ੍ਹਾਂ ਨੇ ਬੇਦੀ ਨਾਲ ਮਿਲ ਕੇ 42 ਟੈਸਟ ਮੈਚ ਖੇਡੇ।

ਉਹ ਅਕਸਰ ਬੇਦੀ ਨਾਲ ਇੱਕ ਹੀ ਕਮਰੇ ਵਿੱਚ ਠਹਿਰੇ। ਚੰਦਰਾ ਕੋਲ ਮੁਕੇਸ਼ ਅਤੇ ਬੇਦੀ ਕੋਲ ਪੰਜਾਬੀ ਉਰਦੂ ਅਤੇ ਹਿੰਦੀ ਦੀਆਂ ਕੈਸਿਟਾਂ ਹੁੰਦੀਆਂ ਸਨ।

ਇਸ ਤਿੱਕੜੀ ਦੀ ਤੀਜੀ ਕੜੀ ਇਰਾਪੱਲੀ ਪ੍ਰਸੰਨਾ ਲਿਖਦੇ ਹਨ ਕਿ ਸਪਿਨ ਗੇਂਦਬਾਜ਼ੀ ਦੀ ਕਲਾ ਵਿੱਚ ਬੇਦੀ ਜੀਨੀਅਸ ਹਨ।

ਉੱਥੇ ਹੀ ਸਾਬਕਾ ਵਿਕਟ ਕੀਪਰ ਬੱਲੇਬਾਜ਼ਾ ਫਾਰੂਖ ਇੰਜੀਨੀਅਰ ਨੇ ਲਿਖਿਆ, 'ਭਾਜੀ ਦੀ ਗੇਂਦਬਾਜ਼ੀ 'ਤੇ ਕੀਪਿੰਗ ਕਰਨਾ ਮਹਾਨ ਵੀਨੂ ਮਾਂਕੜ ਨੂੰ ਕੀਪਿੰਗ ਕਰਨ ਵਰਗਾ ਮਹਾਨ ਅਨੁਭਵ ਸੀ।

ਉਨ੍ਹਾਂ ਦਾ ਆਸਾਨ ਗੇਂਦਬਾਜ਼ੀ ਐਕਸ਼ਨ ਅਜਿਹਾ ਸੀ ਜਿਵੇਂ ਲੈਅ ਵਿੱਚ ਕਵਿਤਾ ਪੜ੍ਹੀ ਜਾ ਰਹੀ ਹੋਵੇ।

ਉਹ ਕਦੇ ਵੀ ਬੈਟਸਮੈਨ ਤੋਂ ਘਬਰਾਉਂਦੇ ਨਹੀਂ ਸਨ। ਉਹ ਉਸ ਦਾ ਦਿਮਾਗ਼ ਪੜ੍ਹ ਲੈਂਦੇ ਸਨ।

ਉਨ੍ਹਾਂ ਦੀ ਆਰਮਰ ਤੇਜ਼ ਹੁੰਦੀ ਸੀ ਅਤੇ ਲਾਈਨ-ਲੈਂਥ ਵਿੱਚ ਵਿਭਿੰਨਤਾ, ਉਨ੍ਹਾਂ ਦੇ ਚਿਹਰੇ 'ਤੇ ਹਮੇਸ਼ਾਂ ਮੁਸਕਾਨ ਰਹਿੰਦੀ ਅਤੇ ਉਹ ਜਿੱਥੇ ਵੀ ਖੇਡੇ ਬੇਹੱਦ ਹਰਮਨਪਿਆਰ ਹੋਏ।

ਇਤਫਾਕ ਨਾਲ ਸਿਰਫ਼ ਛੇ ਸਾਲ ਦੀ ਉਮਰ ਵਿੱਚ ਹੀ ਇੰਜੀਨੀਅਰ ਨੂੰ ਵੀਨੂ ਮਾਂਕੜ ਦੀਆਂ ਗੇਂਦਾਂ 'ਤੇ ਵਿਕਟ ਕੀਪਿੰਗ ਦਾ ਮੌਕਾ ਮਿਲਿਆ ਸੀ।

ਬਿਸ਼ਨ ਸਿੰਘ ਬੇਦੀ

ਤਸਵੀਰ ਸਰੋਤ, FAIRFAX MEDIA

ਬੇਦੀ 'ਤੇ ਕੀ ਬੋਲੇ ਕਪਿਲ, ਗਾਵਸਕਰ?

ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਲਿਖਿਆ ਹੈ ਕਿ ਜਦੋਂ ਤੱਕ ਵਸੀਮ ਅਕਰਮ ਤਸਵੀਰ ਵਿੱਚ ਸਾਹਮਣੇ ਨਹੀਂ ਆਏ ਸਨ ਉਦੋਂ ਉਦੋਂ ਬੇਦੀ ਸਰਵਸ਼੍ਰੇਸ਼ਠ ਖੱਬੂ ਗੇਂਦਬਾਜ਼ ਸਨ।

ਗਾਵਸਕਰ ਇਸ ਨੂੰ ਆਪਣੇ ਲਈ ਸਭ ਤੋਂ ਵੱਡਾ ਸਨਮਾਨ ਮੰਨਦੇ ਹਨ ਕਿ ਸਾਲ 1971 ਦੇ ਵੈਸਟਇੰਡੀਜ਼ ਦੌਰੇ ਵਿੱਚ ਤ੍ਰਿਨਿਆਡ ਵਿੱਚ ਖੇਡੇ ਗਏ ਆਖਰੀ ਟੈਸਟ ਮੈਚ ਦੌਰਾਨ ਬੇਦੀ ਨੂੰ ਪਹਿਲੀ ਬਾਰ ਪਿਤਾ ਬਣਨ ਦਾ ਸੁਭਾਗ ਮਿਲਿਆ ਤਾਂ ਉਨ੍ਹਾਂ ਨੇ ਬੱਚੇ ਦਾ ਨਾ ਗਾਵਸ ਇੰਦਰ ਸਿੰਘ ਰੱਖਿਆ।

ਸਾਬਕਾ ਕਪਤਾਨ ਕਪਿਲ ਦੇਵ ਲਿਖਦੇ ਹਨ ਕਿ ਉਨ੍ਹਾਂ ਦੀਆਂ ਸ਼ੁਰੂਆਤੀ ਯਾਦਾਂ ਵਿੱਚ ਬਿਸ਼ਨ ਖੁੱਲ੍ਹੇ ਬਟਣ ਅਤੇ ਖੜ੍ਹੇ ਕਾਲਰ ਵਾਲੀ ਕਮੀਜ਼ ਪਹਿਨ ਕੇ ਗੇਂਦਬਾਜ਼ੀ ਕਰਦੇ ਦਿਖਦੇ ਹਨ।

ਬੇਦੀ ਕਪਿਲ ਦੇ ਪਹਿਲੇ ਕਪਤਾਨ ਅਤੇ ਮੈਨੇਜਰ ਵੀ ਰਹੇ ਜਦੋਂ ਟੀਮ ਨੇ ਸਾਲ 1990 ਵਿੱਚ ਨਿਊਜ਼ੀਲੈਂਡ ਅਤੇ ਇੰਗਲੈਂਡ ਦਾ ਦੌਰਾ ਕੀਤਾ।

ਬੇਦੀ ਨਾਲ ਦਿਨ ਰਾਤ ਕਦੇ ਵੀ ਕ੍ਰਿਕਟ ਦੀ ਗੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਾਲ 1976 ਵਿੱਚ ਵੈਸਲੀਨ ਕਾਂਡ ਵਿੱਚ ਲੀਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੌਹਨ ਲੀਵਰ ਦੇ ਖਿਲਾਫ਼ ਇਕੱਲੇ ਦਮ 'ਤੇ ਲੜਾਈ ਲੜੀ।

ਬੇਦੀ ਨੂੰ ਇਹ ਬਿਲਕੁਲ ਸਵੀਕਾਰ ਨਹੀਂ ਸੀ ਕਿ ਕੋਈ ਗੇਂਦਬਾਜ਼ ਵਿਕਟ ਲੈਣ ਲਈ ਗਲਤ ਤਰੀਕਿਆਂ ਦੀ ਵਰਤੋਂ ਕਰੇ।

ਕਪਿਲ ਲਿਖਦੇ ਹਨ ਕਿ ਸਾਲ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਚੋਣਕਰਤਾਵਾਂ ਵਿੱਚੋਂ ਇੱਕ ਬੇਦੀ ਸਨ ਅਤੇ ਜਦੋਂ ਉਸ ਦੇ ਇੱਕ ਸਾਲ ਬਾਅਦ ਇੰਗਲੈਂਡ ਦੇ ਖਿਲਾਫ਼ ਦਿੱਲੀ ਵਿੱਚ ਹਾਰਨ ਦੇ ਬਾਅਦ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤਾ ਗਿਆ, ਉਦੋਂ ਵੀ ਬੇਦੀ ਹੀ ਚੋਣਕਾਰਾਂ ਵਿੱਚੋਂ ਇੱਕ ਸਨ।

ਉਹ ਆਪਣੇ ਟੈਸਟ ਕਰੀਅਰ ਵਿੱਚ ਉਦੋਂ ਹੀ ਸਿਰਫ਼ ਇੱਕ ਵਾਰ ਬਾਹਰ ਹੋਏ ਅਤੇ ਇਸ ਲਈ ਉਹ ਖ਼ੁਦ ਨੂੰ ਜ਼ਿੰਮੇਵਾਰ ਮੰਨਦੇ ਹਨ।

ਕਪਿਲ ਲਿਖਦੇ ਹਨ, 'ਬਿਸ਼ਨ ਭਾਜੀ ਕੁਝ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਉਹ ਆਪਣੇ ਜੋਸ਼ ਦੇ ਦਮ 'ਤੇ ਖੇਡ ਦੇ ਦਿਨਾਂ ਵਰਗੀ ਹੀ ਵਾਪਸੀ ਕਰਨਗੇ।

ਉਨ੍ਹਾਂ ਨੇ ਰਾਜੇ ਦੀ ਤਰ੍ਹਾਂ ਜ਼ਿੰਦਗੀ ਜੀਅ ਹੈ ਅਤੇ ਅਸੀਂ ਸਭ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਲਗਾਤਾਰ ਦੇਖਣਾ ਚਾਹੁੰਦੇ ਹਾਂ-ਅੱਜ ਵੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)