ਕੀ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀਣ ਨਾਲ ਕੈਂਸਰ ਹੋ ਸਕਦਾ ਹੈ

ਖਾਣ-ਪੀਣ ਦੀਆਂ ਵਸਤੂਆਂ ਦੀ ਪੈਕਿੰਗ ਵਿੱਚ ਵਰਤੇ ਜਾਣ ਵਾਲੇ ਪਲਾਸਟਿਕ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਹਮੇਸ਼ਾ ਹੀ ਦਾਅਵੇ ਹੁੰਦੇ ਰਹੇ ਹਨ।

ਹੁਣ ਇੱਕ ਈਮੇਲ ਵਾਇਰਲ ਹੋ ਰਿਹਾ ਹੈ।

ਇਸ ਮੇਲ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਨੂੰ ਧੁੱਪ ਵਿੱਚ ਰੱਖਣ ਨਾਲ ਉਨ੍ਹਾਂ ਵਿੱਚੋਂ ਅਜਿਹੇ ਰਸਾਇਣ ਨਿਕਲਦੇ ਹਨ, ਜੋ ਪਾਣੀ ਵਿੱਚ ਘੁਲ ਕੇ ਸਰੀਰ ਅੰਦਰ ਪਹੁੰਚ ਜਾਂਦੇ ਹਨ ਅਤੇ ਜਿਸ ਨਾਲ ਕੈਂਸਰ ਹੋ ਸਕਦਾ ਹੈ।

ਇਸ ਈਮੇਲ ਵਿੱਚ ਕਈ ਵਾਰ ਇੱਕ ਯੂਨੀਵਰਸਿਟੀ ਦੇ ਖੋਜ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ ਪਰ ਇਹ ਈਮੇਲ ਫਰਜ਼ੀ ਹੈ।

ਬਿਸਫੇਨੌਲ ਏ ਬਾਰੇ ਕੁਝ ਚਿੰਤਾ ਜ਼ਰੂਰ ਹੈ

ਹਾਲਾਂਕਿ, ਬਿਸਫੇਨੌਲ ਏ (ਬੀਪੀਏ) ਨਾਮਕ ਰਸਾਇਣ ਨੂੰ ਲੈ ਕੇ ਵਾਕਈ ਕੁਝ ਵਿਗਿਆਨਕ ਚਿੰਤਾਵਾਂ ਹਨ।

ਪੌਲੀਕਾਰਬੋਨੇਟ ਕੰਟੇਨਰਾਂ, ਭੋਜਨ ਦੇ ਡੱਬਿਆਂ ਦੇ ਅਸਤਰਾਂ ਤੋਂ ਇਲਾਵਾ ਰਸੀਦਾਂ ਅਤੇ ਟਿਕਟਾਂ ਲਈ ਵਰਤੇ ਜਾਂਦੇ ਕਾਗਜ਼ ਤੱਕ 'ਚ ਵੀ ਬੀਪੀਏ ਰਸਾਇਣ ਪਾਇਆ ਜਾਂਦਾ ਹੈ।

ਦਾਅਵਾ ਕੀਤਾ ਜਾਂਦਾ ਹੈ ਕਿ ਬੀਪੀਏ, ਇੱਕ ਮਾਦਾ ਹਾਰਮੋਨ ਵਾਂਗ ਆਪਣਾ ਪ੍ਰਭਾਵ ਦਿਖਾ ਕੇ ਨੁਕਸਾਨ ਪਹੁੰਚਾ ਸਕਦਾ ਹੈ।

ਹਾਲਾਂਕਿ, ਅਜੇ ਤੱਕ ਇਹ ਸਾਬਿਤ ਨਹੀਂ ਹੋਇਆ ਹੈ ਕਿ ਇਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ-

ਪਰ ਕੀ ਇਸ ਗੱਲ ਦੇ ਸਬੂਤ ਹਨ ਕਿ ਇਹ ਰਸਾਇਣ ਨੁਕਸਾਨਦੇਹ ਹੋ ਸਕਦਾ ਹੈ?

ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਜੇਕਰ ਬੀਪੀਏ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ਰੀਰ ਵਿੱਚ ਜਾਂਦਾ ਹੈ ਤਾਂ ਇਹ ਚੂਹਿਆਂ, ਖਾਸ ਕਰਕੇ ਬਹੁਤ ਛੋਟੇ ਚੂਹਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਪਰ ਮਨੁੱਖ, ਬੀਪੀਏ ਵਰਗੇ ਰਸਾਇਣਾਂ ਨੂੰ ਬਹੁਤ ਵੱਖਰੇ ਢੰਗ ਨਾਲ ਹਜ਼ਮ ਕਰਦੇ ਹਨ।

ਅਜੇ ਇਸ ਗੱਲ ਦੇ ਕੋਈ ਪੱਕੇ ਸਬੂਤ ਨਹੀਂ ਹੈ ਕਿ ਸਾਡੇ ਸ਼ਰੀਰ ਵਿੱਚ ਰੋਜ਼ਾਨਾ ਬੀਪੀਏ ਦੀ ਜਿਹੜੀ ਮਾਤਰਾ ਜਾ ਸਕਦੀ ਹੈ, ਕੀ ਉਸ ਨਾਲ ਸਾਨੂੰ ਨੁਕਸਾਨ ਹੋ ਸਕਦਾ ਹੈ ਜਾਂ ਨਹੀਂ।

ਪੈਕਿੰਗ ਦੇ ਕੰਮ ਵਿੱਚ ਬੀਪੀਏ ਦੀ ਵਰਤੋਂ ਸਾਲਾਂ ਤੋਂ ਕੀਤੀ ਜਾ ਰਹੀ ਹੈ ਅਤੇ ਇੱਕ ਅੰਦਾਜ਼ਾ ਹੈ ਕਿ ਵਿਕਸਤ ਦੇਸ਼ਾਂ ਦੇ ਜ਼ਿਆਦਾਤਰ ਬਾਲਗਾਂ ਦੇ ਪਿਸ਼ਾਬ ਵਿੱਚ ਬੀਪੀਏ ਪਾਇਆ ਜਾ ਸਕਦਾ ਹੈ।

ਹਾਲਾਂਕਿ, ਪਲਾਸਟਿਕ ਪੈਕਿੰਗ ਵਿੱਚ ਬੀਪੀਏ ਦੀ ਵਰਤੋਂ ਨਾ ਕਰਕੇ ਇਸ ਦੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।

ਜ਼ਿਆਦਾਤਰ ਪਲਾਸਟਿਕਸ ਉੱਤੇ ਇੱਕ ਨੰਬਰ ਦਰਜ ਹੁੰਦਾ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਵਿੱਚ ਬੀਪੀਏ ਹੈ ਜਾਂ ਨਹੀਂ।

ਪਲਾਸਟਬੀਪੀਏ ਦਾ ਪਤਾ ਕਿਵੇਂ ਲਗਾਇਆ ਜਾਵੇ?

ਇਹ ਨੰਬਰ ਇੱਕ ਤ੍ਰਿਕੋਣੇ (♲) ਰੀਸਾਈਕਲਿੰਗ ਪ੍ਰਤੀਕ ਦੇ ਅੰਦਰ ਦਰਜ ਹੁੰਦੇ ਹਨ। 1, 2, 4 ਜਾਂ 5 ਦਾ ਮਤਲਬ ਹੈ ਕਿ ਪਲਾਸਟਿਕ 'ਬੀਪੀਏ ਮੁਕਤ' ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜਦਕਿ 3 ਜਾਂ 7 ਦਾ ਮਤਲਬ ਹੈ ਕਿ ਪਲਾਸਟਿਕ ਵਿੱਚ ਬੀਪੀਏ ਹੋ ਸਕਦਾ ਹੈ।

ਜੇਕਰ ਤੁਸੀਂ ਪਲਾਸਟਿਕ ਨੂੰ ਗਰਮ ਕਰਦੇ ਹੋ ਜਾਂ ਉਸ 'ਤੇ ਡਿਟਰਜੈਂਟ ਪਾਉਂਦੇ ਹੋ ਤਾਂ ਉਸ ਤੋਂ ਬੀਪੀਏ ਨਿੱਕਲ ਸਕਦਾ ਹੈ।

ਪਲਾਸਟਿਕ 'ਤੇ ਦਰਜ ਨੰਬਰ 6 ਦਾ ਮਤਲਬ ਹੈ ਕਿ ਉਹ ਪੌਲੀਸਟਾਈਨਿਨ ਤੋਂ ਬਣਿਆ ਹੈ।

ਯੂਰਪੀਅਨ ਸੰਘ ਵਿੱਚ, ਬੱਚਿਆਂ ਦੀਆਂ ਬੋਤਲਾਂ ਅਤੇ ਖਿਡੌਣਿਆਂ ਲਈ ਵਰਤਿਆ ਜਾਣ ਵਾਲਾ ਪਲਾਸਟਿਕ 'ਬੀਪੀਏ-ਮੁਕਤ' ਹੋਣਾ ਚਾਹੀਦਾ ਹੈ।

ਹਾਲਾਂਕਿ, ਭੋਜਨ ਦੇ ਡੱਬਿਆਂ ਦੇ ਅਸਤਰਾਂ ਅਤੇ ਗਰਮੀ ਪ੍ਰਤੀ ਸੰਵੇਦਨਸ਼ੀਲ ਰਹਿਣ ਵਾਲੀਆਂ ਰਸੀਦਾਂ ਵਿੱਚ ਅਜੇ ਵੀ ਬੀਪੀਏ ਹੁੰਦਾ ਹੈ। ਇਸ ਲਈ ਆਮ ਜੀਵਨ ਵਿੱਚ ਬੀਪੀਏ ਤੋਂ ਬਚਣਾ ਲਗਭਗ ਅਸੰਭਵ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)