You’re viewing a text-only version of this website that uses less data. View the main version of the website including all images and videos.
ਭਾਰਤ 'ਚ ਹਿੰਦੂ-ਮੁਸਲਮਾਨ ਸਣੇ ਸਾਰੇ ਧਰਮਾਂ ਦੇ ਲੋਕ ਪੈਦਾ ਕਰ ਰਹੇ ਹਨ ਘੱਟ ਬੱਚੇ - ਪਿਊ ਰਿਸਰਚ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਪਿਊ ਰਿਸਰਚ ਸੈਂਟਰ ਦੇ ਇੱਕ ਅਧਿਐਨ ਵਿੱਚ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਸਾਰੇ ਧਾਰਮਿਕ ਸਮੂਹਾਂ ਦੀ ਪ੍ਰਜਨਨ ਦਰ ਵਿੱਚ ਕਾਫੀ ਕਮੀ ਆਈ ਹੈ।
ਸਿੱਟੇ ਵਜੋਂ ਸਾਲ 1951 ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਧਾਰਮਿਕ ਆਬਾਦੀ ਅਤੇ ਢਾਂਚੇ ਵਿੱਚ ਮਾਮੂਲੀ ਜਿਹਾ ਅੰਤਰ ਹੀ ਆਇਆ ਹੈ।
ਭਾਰਤ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵਾਲੇ ਹਿੰਦੂ ਅਤੇ ਮੁਸਲਮਾਨ ਦੇਸ਼ ਦੀ ਕੁਲ ਆਬਾਦੀ ਦਾ 94 ਫੀਸਦ ਹਿੱਸਾ ਹਨ ਯਾਨਿ ਕਰੀਬ 1.2 ਅਰਬ। ਇਸਾਈ, ਸਿੱਖ, ਬੌਧ ਅਤੇ ਜੈਨ ਧਰਮਾਂ ਨੂੰ ਮੰਨਣ ਵਾਲੇ ਭਾਰਤੀ ਜਨਸੰਖਿਆ ਦਾ 6 ਫੀਸਦ ਹਿੱਸਾ ਹੈ।
ਪਿਊ ਰਿਸਰਚ ਸੈਂਟਰ ਨੇ ਇਹ ਅਧਿਐਨ ਹਰ 10 ਸਾਲ ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਅਤੇ ਕੌਮੀ ਪਰਿਵਾਰ ਸਿਹਤ ਸਰਵੇਖਣ ਦੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਹੈ।
ਇਸ ਅਧਿਐਨ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤ ਦੀ ਧਾਰਮਿਕ ਆਬਾਦੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਹਨ ਅਤੇ ਇਸ ਦੇ ਪਿੱਛੇ ਮੁੱਖ ਕਾਰਨ ਕੀ ਹਨ।
ਆਜ਼ਾਦੀ ਦੇ ਬਾਅਦ ਇਸ ਤਰ੍ਹਾਂ ਦੀ ਬਦਲੀ ਆਬਾਦੀ
ਸਾਲ 1947 ਵਿੱਚ ਵੰਢ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਗਿਣਤੀ ਤਿੰਨ ਗੁਣਾ ਵੱਧੀ ਹੈ।
ਸਾਲ 1951 ਵਿੱਚ ਭਾਰਤ ਦੀ ਗਿਣਤੀ 36 ਕਰੋੜ ਸੀ, ਜੋ ਸਾਲ 2011 ਆਉਂਦੇ-ਆਉਂਦੇ 120 ਕਰੋੜ ਦੇ ਕਰੀਬ ਪਹੁੰਚ ਗਈ।
ਸੁੰਤਤਰ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਸਾਲ 1951 ਵਿੱਚ ਅਤੇ ਆਖ਼ਰੀ ਸਾਲ 2011 ਵਿੱਚ ਹੋਈ ਸੀ।
ਪਿਊ ਰਿਸਰਚ ਸੈਂਟਰ ਮੁਤਾਬਕ ਇਸ ਪੀਰੀਅਡ ਦੌਰਾਨ ਭਾਰਤ ਵਿੱਚ ਹਰ ਪ੍ਰਮੁੱਖ ਧਰਮਾਂ ਦੀ ਆਬਾਦੀ ਵਧੀ ਹੈ।
ਹਿੰਦੂਆਂ ਦੀ ਆਬਾਦੀ 30 ਕਰੋੜ ਤੋਂ ਵਧ ਕੇ 96.6 ਕਰੋੜ, ਮੁਸਲਮਾਨਾਂ ਦੀ ਆਬਾਦੀ 3.5 ਕਰੋੜ ਤੋਂ ਵਧ ਕੇ 17.2 ਕਰੋੜ ਅਤੇ ਇਸਾਈਆਂ ਦੀ ਆਬਾਦੀ 80 ਲੱਖ ਤੋਂ ਵਧ ਕੇ 2.8 ਕਰੋੜ ਹੋ ਗਈ।
ਇਹ ਵੀ ਪੜ੍ਹੋ-
ਭਾਰਤ 'ਚ ਧਾਰਮਿਕ ਸਮੂਹਾਂ ਦੀ ਮਰਦਮਸ਼ੁਮਾਰੀ
- ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ ਹਿੰਦੂਆਂ ਦੀ ਗਿਣਤੀ ਕੁੱਲ 121 ਕਰੋੜ ਜਾਂ ਆਬਾਦੀ ਦਾ 79.8 ਫੀਸਦ ਹਿੱਸਾ ਹੈ। ਦੁਨੀਆਂ ਦੇ 94 ਫੀਸਦ ਹਿੰਦੂ ਭਾਰਤ ਵਿੱਚ ਰਹਿੰਦੇ ਹਨ।
- ਮੁਸਲਮਾਨ ਭਾਰਤ ਦੀ ਕੁੱਲ ਆਬਾਦੀ ਦਾ 14.2 ਫੀਸਦ ਹਿੱਸਾ ਹੈ। ਇੰਡੋਨੇਸ਼ੀਆ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਸਲਮਾਨ ਭਾਰਤ ਵਿੱਚ ਹੀ ਰਹਿੰਦੇ ਹਨ।
- ਇਸਾਈ, ਸਿੱਖ, ਬੌਧ ਅਤੇ ਜੈਨ ਕੁੱਲ ਭਾਰਤੀ ਆਬਾਦੀ ਦਾ 6 ਫੀਸਦ ਹਿੱਸਾ ਹੈ।
- ਸਾਲ 2011 ਦੀ ਮਰਦਮਸ਼ੁਮਾਰੀ ਵਿੱਚ 30 ਹਜ਼ਾਰ ਭਾਰਤੀਆਂ ਨੇ ਖ਼ੁਦ ਨੂੰ ਨਾਸਤਿਕ ਦੱਸਿਆ ਸੀ।
- ਕਰੀਬ 80 ਲੱਖ ਲੋਕਾਂ ਨੇ ਕਿਹਾ ਸੀ ਕਿ ਉਹ ਛੇ ਪ੍ਰਮੁੱਖ ਧਰਮਾਂ ਵਿੱਚੋਂ ਕਿਸੇ ਨਾਲ ਵੀ ਤਾਲੁੱਕ ਨਹੀਂ ਰੱਖਦੇ ਹਨ।
- ਪਿਛਲੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ 83 ਛੋਟੇ ਧਾਰਮਿਕ ਸਮੂਹ ਸਨ ਅਤੇ ਸਭ ਨੂੰ ਮੰਨਣ ਵਾਲਿਆਂ ਦੀ ਘੱਟੋ-ਘੱਟ ਗਿਣਤੀ 100 ਸੀ।
- ਭਾਰਤ ਵਿੱਚ ਹਰ ਮਹੀਨੇ ਕਰੀਬ 10 ਲੱਖ ਪਰਵਾਸੀ ਰਹਿਣ ਆਉਂਦੇ ਹਨ ਅਤੇ ਇਸ ਦਰ ਨਾਲ ਇਹ ਸਾਲ 2030 ਤੱਕ ਚੀਨ ਨੂੰ ਪਛਾੜ ਕੇ ਦੁਨੀਆਂ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।
(ਸਰੋਤ˸ ਸਾਲ 2011 ਦੀ ਮਰਦਮਸ਼ੁਮਾਰੀ ਅਤੇ ਪਿਊ ਰਿਸਰਚ ਸੈਂਟਰ)
ਕਮੀ ਆਈ ਪਰ ਹੁਣ ਵੀ ਸਭ ਤੋਂ ਜ਼ਿਆਦਾ ਪ੍ਰਜਨਨ ਦਰ ਮੁਸਲਮਾਨਾਂ ਦੀ
ਭਾਰਤ ਵਿੱਚ ਹੁਣ ਵੀ ਮੁਸਲਮਾਨਾਂ ਦੀ ਪ੍ਰਜਨਨ ਦਰ ਸਾਰੇ ਧਾਰਮਿਕ ਸਮੂਹਾਂ ਤੋਂ ਵੱਧ ਹੈ। ਸਾਲ 2015 ਵਿੱਚ ਹਰ ਮੁਸਲਮਾਨ ਔਰਤ ਦੇ ਔਸਤਨ 2.6 ਬੱਚੇ ਸਨ।
ਉੱਥੇ, ਹਿੰਦੂ ਔਰਤਾਂ ਦੇ ਬੱਚਿਆਂ ਦੀ ਗਿਣਤੀ ਔਸਤਨ 2.1 ਸੀ। ਸਭ ਤੋਂ ਘੱਟ ਪ੍ਰਜਨਨ ਦਰ ਜੈਨ ਸਮੂਹ ਵਿੱਚ ਮਿਲੀ। ਜੈਨ ਔਰਤਾਂ ਦੇ ਬੱਚੇ ਦੀ ਔਸਤ ਗਿਣਤੀ 1.2 ਸੀ।
ਅਧਿਐਨ ਮੁਤਾਬਕ ਇਹ ਟਰੈਂਡ ਮੋਟੇ ਤੌਰ 'ਤੇ ਉਹੋ-ਜਿਹਾ ਹੀ ਹੈ, ਜਿਵੇਂ ਸਾਲ 1992 ਵਿੱਚ ਸੀ। ਉਸ ਵੇਲੇ ਵੀ ਮੁਸਲਮਾਨਾਂ ਦੀ ਪ੍ਰਜਨਨ ਦਰ ਸਭ ਤੋਂ ਜ਼ਿਆਦਾ (4.4) ਸੀ। ਦੂਜੇ ਨੰਬਰ 'ਤੇ ਹਿੰਦੂ (3.3) ਸੀ।
ਇਹ ਵੀ ਪੜ੍ਹੋ-
ਅਧਿਐਨ ਮੁਤਾਬਕ, "ਪ੍ਰਜਨਨ ਦਰ ਦਾ ਟਰੈਂਡ ਬੇਸ਼ੱਕ ਹੀ ਇੱਕੋ-ਜਿਹਾ ਹੀ ਹੋਵੇ ਪਰ ਸਾਰੇ ਧਾਰਮਿਕ ਸਮੂਹਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਪਹਿਲਾਂ ਦੀ ਤੁਲਨਾ ਵਿੱਚ ਘੱਟ ਹੋਈ ਹੈ।"
ਪਿਊ ਰਿਸਰਚ ਸੈਂਟਰ ਮੁਤਾਬਕ ਮਰਦਮਸ਼ੁਮਾਰੀ ਦਰ ਵਿੱਚ ਕਮੀ ਖ਼ਾਸ ਕਰ ਕੇ ਉਨ੍ਹਾਂ ਘੱਟ ਗਿਣਤੀ ਭਾਈਚਾਰਿਆਂ ਵਿੱਚ ਆਈ ਹੈ, ਜੋ ਪਿਛਲੇ ਕੁਝ ਦਹਾਕਿਆਂ ਤੱਕ ਹਿੰਦੂਆਂ ਤੋਂ ਕਿਤੇ ਜ਼ਿਆਦਾ ਹੁੰਦੀ ਸੀ।
25 ਸਾਲ ਵਿੱਚ ਪਹਿਲੀ ਵਾਰ ਇੰਨੀ ਘੱਟ ਹੋਈ ਮੁਸਲਮਾਨਾਂ ਦੀ ਪ੍ਰਜਨਨ ਦਰ
ਪਿਊ ਰਿਸਰਚ ਸੈਂਟਰ ਵਿੱਚ ਸੀਨੀਅਰ ਖੋਜਕਾਰ ਅਤੇ ਧਰਮ ਨਾਲ ਜੁੜੇ ਮਾਮਲਿਆਂ ਦੀ ਜਾਣਕਾਰ ਸਟੈਫਨੀ ਕ੍ਰੇਮਰ ਇੱਕ ਦਿਲਚਸਪ ਪਹਿਲੂ ਵੱਲ ਧਿਆਨ ਦਿਵਾਉਂਦੀ ਹੈ।
ਉਨ੍ਹਾਂ ਮੁਤਾਬਕ, "ਪਿਛਲੇ 25 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਮੁਸਲਮਾਨ ਔਰਤਾਂ ਦੀ ਪ੍ਰਜਨਨ ਦਰ ਘੱਟ ਹੋ ਕੇ ਪ੍ਰਤੀ ਔਰਤ ਦੋ ਬੱਚਿਆਂ ਦੇ ਕਰੀਬ ਪਹੁੰਚੀ ਹੈ।"
1990 ਦੀ ਸ਼ੁਰੂਆਤ ਵਿੱਚ ਭਾਰਤੀ ਔਰਤਾਂ ਦੀ ਪ੍ਰਜਨਨ ਦਰ ਔਸਤਨ 3.4 ਸੀ, ਜੋ ਸਾਲ 2015 ਵਿੱਚ 2.2 ਹੋ ਗਈ।
ਇਸ ਪੀਰੀਅਡ ਵਿੱਚ ਮੁਸਲਮਾਨ ਔਰਤਾਂ ਦੀ ਪ੍ਰਜਨਨ ਦਰ ਵਿੱਚ ਹੋਰ ਜ਼ਿਆਦਾ ਗਿਰਾਵਟ ਦੇਖੀ ਗਈ ਜੋ 4.4 ਤੋਂ ਘਟ ਕੇ 2.6 ਹੋ ਗਈ ਹੈ।
ਪਿਛਲੇ 60 ਸਾਲਾਂ ਵਿੱਚ ਭਾਰਤੀ ਮੁਸਲਮਾਨਾਂ ਦੀ ਗਿਣਤੀ ਵਿੱਚ 4 ਫੀਸਦ ਵਾਧਾ ਹੋਇਆ ਹੈ, ਜਦ ਕਿ ਹਿੰਦੂਆਂ ਦੀ ਗਿਣਤੀ ਕਰੀਬ 4 ਫੀਸਦ ਘਟੀ ਹੈ। ਬਾਕੀ ਧਾਰਮਿਕ ਸਮੂਹਾਂ ਦੀ ਆਬਾਦੀ ਦੀ ਦਰ ਕਰੀਬ ਓਨੀਂ ਹੀ ਬਣੀ ਹੋਈ ਹੈ।
ਸਟੈਫਨੀ ਕ੍ਰੇਮਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਇਸ ਜਨਸੰਖਿਆਕੀ ਬਦਲਾਅ ਦੇ ਕਾਰਨ ਅਜਿਹੇ ਸਮਝੇ ਜਾ ਸਕਦੇ ਹਨ ਕਿ ਹਾਲ ਦੇ ਸਾਲਾਂ ਤੋਂ ਪਹਿਲਾਂ ਤੱਕ ਭਾਰਤ ਵਿੱਚ ਮੁਸਲਮਾਨ ਔਰਤਾਂ ਹੋਰ ਧਾਰਮਿਕ ਸਮੂਹਾਂ ਦੀ ਔਰਤਾਂ ਦੀ ਤੁਲਨਾ ਵਿੱਚ ਜ਼ਿਆਦਾ ਬੱਚਿਆਂ ਨੂੰ ਜਨਮ ਦਿੰਦੀਆਂ ਹਨ।"
ਇਸ ਅਧਿਐਨ ਵਿੱਚ ਕਿਹਾ ਗਿਆ ਹੈ, "ਪਰਿਵਾਰ ਦੇ ਆਕਾਰ ਕਈ ਕਾਰਨਾਂ ਨਾਲ ਪ੍ਰਭਾਵਿਤ ਹੁੰਦੇ ਹਨ, ਇਸ ਲਈ ਇਹ ਕਹਿਣਾ ਅਸੰਭਵ ਹੈ ਕਿ ਪ੍ਰਜਨਨ ਦਰ ਦੇ ਇਸ ਬਦਲਾਅ ਵਿੱਚ ਧਰਮ ਦੀ ਇਕੱਲੇ ਕਿੰਨੀ ਭੂਮਿਕਾ ਹੈ।"
ਪਿਊ ਰਿਸਰਚ ਸੈਂਟਰ ਮੁਤਾਬਕ, "ਦੂਜੇ ਕਈ ਦੇਸ਼ਾਂ ਦੇ ਉਲਟ ਭਾਰਤ ਵਿੱਚ ਜਨਸੰਖਿਆਕੀ ਬਦਲਾਅ ਪਿੱਛੇ ਪਰਵਾਸ ਜਾਂ ਧਰਮ ਪਰਿਵਰਤਨ ਦੀ ਭੂਮਿਕਾ ਮਾਮੂਲੀ ਹੈ।"
ਇਸ ਬਦਲਾਅ ਦੇ ਪਿੱਛ ਕਾਰਨ ਕੀ ਹਨ?
ਅਧਿਐਨ ਮੁਤਾਬਕ ਭਾਰਤ ਦੀ ਧਾਰਮਿਕ ਆਬਾਦੀ ਵਿੱਚ ਜੋ ਮਾਮੂਲੀ ਬਦਲਾਅ ਹੋਏ ਹਨ, ਉਸ ਨੂੰ ਪ੍ਰਜਨਨ ਦਰ ਨੇ ਹੀ 'ਸਭ ਤੋਂ ਜ਼ਿਆਦਾ' ਪ੍ਰਭਾਵਿਤ ਕੀਤਾ ਹੈ।
ਆਬਾਦੀ ਵਿੱਚ ਵਾਧੇ ਦਾ ਇੱਕ ਕਾਰਨ ਇਹ ਵੀ ਹੈ ਕਿ ਜ਼ਿਆਦਾ ਨੌਜਵਾਨ ਆਬਾਦੀ ਵਾਲੇ ਸਮੂਹਾਂ ਵਿੱਚ ਔਰਤਾਂ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਉਮਰ ਵਿੱਚ ਛੇਤੀ ਪਹੁੰਚ ਜਾਂਦੀਆਂ ਹਨ।
ਸਿੱਟੇ ਵਜੋਂ, ਜ਼ਿਆਦਾ ਉਮਰ ਦੀ ਆਬਾਦੀ ਵਾਲੇ ਸਮੂਹ ਨਾਲ ਨੌਜਵਾਨ ਆਬਾਦੀ ਜ਼ਿਆਦਾ ਸਮੂਹਾਂ ਦੀ ਆਬਾਦੀ ਵੀ ਤੇਜ਼ੀ ਨਾਲ ਵਧਦੀ ਹੈ।
ਅਧਿਐਨ ਮੁਤਾਬਕ, ਸਾਲ 2020 ਤੱਕ ਹਿੰਦੂਆਂ ਦੀ ਔਸਤ ਉਮਰ 29, ਮੁਸਲਮਾਨਾਂ ਦੀ 24 ਅਤੇ ਇਸਾਈਆਂ ਦੀ ਉਮਰ 31 ਸਾਲ ਸੀ।
ਭਾਰਤ ਵਿੱਚ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕਾਂ ਵਿੱਚ ਔਰਤਾਂ ਦੀ ਸਿੱਖਿਆ ਦਰ ਵੀ ਸ਼ਾਮਿਲ ਹੈ।
ਉੱਚ ਸਿੱਖਿਆ ਵਾਲੀਆਂ ਔਰਤਾਂ ਘੱਟ ਪੜ੍ਹੀਆਂ-ਲਿਖੀਆਂ ਔਰਤਾਂ ਦੀ ਤੁਲਨਾ ਵਿੱਚ ਦੇਰੀ ਨਾਲ ਵਿਆਹ ਅਤੇ ਘੱਟ ਬੱਚੇ ਪੈਦਾ ਕਰਦੀਆਂ ਹਨ।
ਔਰਤਾਂ ਦੀ ਧਾਰਮਿਕ ਸਥਿਤੀ ਵੀ ਆਬਾਦੀ ਨੂੰ ਪ੍ਰਭਾਵਿਤ ਕਰਦੀ ਹੈ। ਗਰੀਬ ਔਰਤਾਂ ਦਾ ਵਿਆਹ ਅਮੀਰ ਔਰਤਾਂ ਦੀ ਤੁਲਨਾ ਵਿੱਚ ਛੇਤੀ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਬੱਚੇ ਵੀ ਜ਼ਿਆਦਾ ਹੁੰਦੇ ਹਨ। ( ਤਾਂਜੋ ਉਹ ਘਰ ਦੇ ਕੰਮਾਂ ਅਤੇ ਪੈਸੇ ਕਮਾਉਣ ਵਿੱਚ ਮਦਦ ਕਰ ਸਕਣ)
ਪਿਊ ਰਿਸਰਚ ਸੈਂਟਰ ਦੇ ਇਸ ਅਧਿਐਨ ਨੂੰ ਪੂਰੀ ਤਰ੍ਹਾਂ ਹੈਰਾਨ ਕਰਨ ਦੇਣ ਵਾਲਾ ਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਾਲ ਦੇ ਦਹਾਕਿਆਂ ਵਿੱਚ ਭਾਰਤੀਆਂ ਦੀ ਪ੍ਰਜਨਨ ਦਰ ਵਿੱਚ ਕਮੀ ਆ ਰਹੀ ਸੀ।
ਇੱਕ ਔਸਤ ਭਾਰਤੀ ਔਰਤ ਆਪਣੇ ਜੀਵਨ ਕਾਲ ਵਿੱਚ 2.2 ਬੱਚਿਆਂ ਨੂੰ ਜਨਮ ਦਿੰਦੀ ਹੈ।
ਇਹ ਅਮਰੀਕਾ (1.6) ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ ਪਰ 1992 (3.4) ਅਤੇ 1950 (5.9) ਦੇ ਭਾਰਤ ਦੀ ਤੁਲਨਾ ਵਿੱਚ ਘੱਟ ਹੈ।
ਧਰਮ ਵਿੱਚ ਵਿਸ਼ਵਾਸ਼ ਨਾ ਰੱਖਣ ਵਾਲੇ ਲੋਕ ਬਹੁਤ ਘੱਟ
ਅਧਿਐਨ ਵਿੱਚ ਇਹ ਹੋਰ ਦਿਲਚਸਪ ਗੱਲ ਸਾਹਮਣੇ ਆਈ ਹੈ। ਉਹ ਇਹ ਹੈ ਕਿ ਭਾਰਤ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਖ਼ੁਦ ਨੂੰ ਕਿਸੇ ਧਰਮ ਨਾਲ ਵਾਹ-ਵਾਸਤਾ ਨਾ ਰੱਖਣ ਵਾਲੇ ਦੱਸਦੇ ਹਨ।
ਵੈਸ਼ਵਿਕ ਪੱਧਰ 'ਤੇ ਦੇਖੀਏ ਤਾਂ ਇਸਾਈਆਂ ਅਤੇ ਮੁਸਲਮਾਨਾਂ ਤੋਂ ਬਾਅਦ ਤੀਜੇ ਨੰਬਰ 'ਤੇ ਉਹ ਲੋਕ ਹਨ ਜੋ ਖ਼ੁਦ ਨੂੰ ਕਿਸੇ ਧਰਮ ਨਾਲ ਜੁੜਿਆ ਨਹੀਂ ਦੱਸਦੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸਟੈਫਨੀ ਕ੍ਰੇਮਰ ਕਹਿੰਦੀ ਹੈ ਕਿ ਇੰਨੇ ਵੱਡੇ ਦੇਸ਼ ਵਿੱਚ ਅਜਿਹੇ ਲੋਕਾਂ ਦੀ ਇੰਨੀ ਘੱਟ ਗਿਣਤੀ ਵੀ ਆਪਣੇ ਆਪ ਵਿੱਚ ਦਿਲਚਸਪ ਹੈ।
ਇੱਕ ਹੌਰ ਮਹੱਤਵਪੂਰਨ ਤੱਥ ਇਹ ਹੈ ਕਿ ਭਾਰਤ ਵਿੱਚ ਕਈ ਧਰਮਾਂ ਦੇ ਲੋਕਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ।
ਮਸਲਨ, ਦੁਨੀਆਂ ਦੇ 94 ਫੀਸਦ ਹਿੰਦੂ ਭਾਰਤ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਜੈਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਅਤੇ ਦੁਨੀਆਂ ਦੇ 90 ਫੀਸਦ ਸਿੱਖ ਤਾਂ ਸਿਰਫ਼ ਭਾਰਤ ਦੇ ਪੰਜਾਬ ਸੂਬੇ ਵਿੱਚ ਰਹਿੰਦੇ ਹਨ।
ਉੱਥੇ, ਜੇਕਰ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਚੀਨ ਨਾਲ ਭਾਰਤ ਦੀ ਤੁਲਨਾ ਕਰੀਏ, ਤਾਂ ਉੱਥੇ ਦੁਨੀਆਂ ਦੇ ਕਰੀਬ ਅੱਧੇ ਬੌਧ ਰਹਿੰਦੇ ਹਨ।
ਚੀਨ ਵਿੱਚ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਵੀ ਚੰਗੀ-ਖ਼ਾਸੀ ਹੈ ਜੋ ਖ਼ੁਦ ਨੂੰ ਕਿਸੇ ਧਰਮ ਨਾਲ ਜੁੜਿਆ ਨਹੀਂ ਮੰਨਦੇ।
ਪਰ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਚੀਨ ਵਿੱਚ ਕਿਸੇ ਵੀ ਧਰਮ ਦੇ 90 ਫੀਸਦ ਲੋਕ ਨਹੀਂ ਰਹਿੰਦੇ ਹਨ।
ਸਟੈਫਨੀ ਕ੍ਰੇਮਰ ਕਹਿੰਦੀ ਹੈ, "ਦੁਨੀਆਂ ਵਿੱਚ ਕੋਈ ਹੋਰ ਦੇਸ਼ ਅਜਿਹਾ ਨਹੀਂ ਹੈ, ਜਿੱਥੇ ਭਾਰਤ ਵਰਗੀ ਧਾਰਮਿਕ ਆਬਾਦੀ ਹੋਵੇ।"
ਇਹ ਵੀ ਪੜ੍ਹੋ: