ਨਵਜੋਤ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਬੋਲੇ, ‘ਕਾਂਗਰਸ ਇੱਕਜੁੱਟ’, ਕੈਪਟਨ ਅਮਰਿੰਦਰ ਨੇ ਕਿਹਾ, ‘ਨਵੇਂ ਪ੍ਰਧਾਨ ਨੂੰ ਡਟ ਕੇ ਸਪੋਰਟ ਕਰੋ’

ਸ਼ੁੱਕਰਵਾਰ ਸਵੇਰੇ ਵੇਲੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦੀਆਂ ਤਸਵੀਰਾਂ

ਤਸਵੀਰ ਸਰੋਤ, Raveen thukral/Twitter

ਤਸਵੀਰ ਕੈਪਸ਼ਨ, ਸ਼ੁੱਕਰਵਾਰ ਸਵੇਰੇ ਵੇਲੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦੀਆਂ ਤਸਵੀਰਾਂ

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਸਮਾਗਮ ਮੌਕੇ ਕਿਹਾ, “ਅਸੀਂ ਦੋਵਾਂ ਨੇ ਹੁਣ ਪੰਜਾਬ ਲਈ ਮਿਲ ਕੇ ਕੰਮ ਕਰਨਾ ਹੈ, ਸਾਰੇ ਮਿਲ ਕੇ ਨਵੇਂ ਪ੍ਰਧਾਨ ਦੀ ਸਪੋਰਟ ਕਰੋ।”

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁਦਾ ਸਾਂਭਣ ਤੋਂ ਬਾਅਦ ਕਿਹਾ ਹੈ ਕਿ ਕਾਂਗਰਸ ਇੱਕਜੁੱਟ ਤੇ ਇੱਕਮੁੱਠ ਹੈ।

18 ਜੁਲਾਈ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਇਹ ਅਹੁਦਾ ਸੰਭਾਲਿਆ।

ਸਿੱਧੂ ਦੇ ਸਮਾਗਮ ਵਿੱਚ ਮੰਚ ਤੇ ਕੈਪਟਨ ਅਮਰਿੰਦਰ ਸਿੰਘ,ਹਰੀਸ਼ ਰਾਵਤ, ਰਾਜਿੰਦਰ ਕੌਰ ਭੱਠਲ ਸਮੇਤ ਕਈ ਆਗੂ ਨਜ਼ਰ ਆਏ।

ਨਵਜੋਤ ਸਿੰਘ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਵੀ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ, ਨਵਜੋਤ ਸਿੰਘ ਸਿੱਧੂ ਤਾਜਪੋਸ਼ੀ ਮਗਰੋਂ ਬੋਲੇ, ਕਾਂਗਰਸ ਇਕਜੁੱਟ, ਇਕਮੁੱਠ

'ਮਸਲਾ ਪੰਜਾਬ ਦਾ ਹੈ'

ਸਟੇਜ ’ਤੇ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਅਹੁਦੇ ਮਾਅਨੇ ਨਹੀਂ ਰੱਖਦੇ ਅਤੇ ਉਨ੍ਹਾਂ ਨੇ ਕੈਬਨਿਟ ਤੋਂ ਵੀ ਅਸਤੀਫਾ ਦਿੱਤਾ ਸੀ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਅਹੁਦੇ ਮਾਅਨੇ ਨਹੀਂ ਰੱਖਦੇ

ਤਸਵੀਰ ਸਰੋਤ, TWITTER/NAVJOT SINGH SIDHU

ਤਸਵੀਰ ਕੈਪਸ਼ਨ, ਆਪਣੇ ਭਾਸ਼ਣ ਦੌਰਾਨ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਅਤੇ ਡਾਕਟਰਾਂ ਦਾ ਜ਼ਿਕਰ ਵੀ ਕੀਤਾ

ਅੱਗੇ ਸਿੱਧੂ ਨੇ ਕਿਹਾ ਕਿ ਮਸਲਾ ਕਿਸਾਨਾਂ ਦਾ ਹੈ,ਗੁਰੂ ਦੀ ਬੇਅਦਬੀ ਦਾ ਹੈ, ਈਟੀਟੀ ਅਧਿਆਪਕਾਂ ਦਾ ਹੈ, ਸੜਕਾਂ ਤੇ ਪ੍ਰਦਰਸ਼ਨਕਾਰੀ ਨਰਸਾਂ ਦਾ ਹੈ ਅਤੇ ਉਨ੍ਹਾਂ ਸਭ ਨੂੰ ਇਨਸਾਫ ਦਿਵਾਉਣ ਦਾ ਹੈ।

ਮਹਿੰਗੀ ਬਿਜਲੀ ਦੀ ਚਰਚਾ ਵੀ ਸਿੱਧੂ ਨੇ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਿੱਧੂ ਨੇ ਕਿਹਾ ਕਿ ਕਾਂਗਰਸ ਅੱਜ ਇਕਜੁੱਟ ਹੈ, ਇਕਮੁੱਠ ਹੈ ਅਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।

ਆਮ ਆਦਮੀ ਪਾਰਟੀ ਨੂੰ ਅਸਿੱਧੇ ਤਰੀਕੇ ਨਾਲ ਨਿਸ਼ਾਨੇ ਤੇ ਲੈਂਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਜਿੱਤੇਗਾ ਅਤੇ ਪੰਜਾਬ ਮਾਡਲ ਦਿੱਲੀ ਦੇ ਮਾਡਲ ਨੂੰ ਪਿੱਛੇ ਛੱਡ ਦੇਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਥਾਪੇ ਜਾਣ ਦਾ ਹਾਈਕਮਾਨ ਕੋਲ ਵਿਰੋਧ ਜਤਾਇਆ ਸੀ ਅਤੇ ਦੋਨਾਂ ਆਗੂਆਂ ਦੀ ਕੋਈ ਬੈਠਕ ਨਹੀਂ ਹੋਈ ਸੀ। ਕੈਪਟਨ ਅਮਰਿੰਦਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਕੀਤੇ ਟਵੀਟਸ ਲਈ ਮਾਫੀ ਮੰਗਣ ਬਾਰੇ ਕਿਹਾ ਜਾ ਰਿਹਾ ਸੀ। ਮੰਚ ਉਪਰ ਸੰਬੋਧਨ ਦੌਰਾਨ ਦੋਨਾਂ ਆਗੂਆਂ ਨੇ ਇੱਕ ਦੂਜੇ ਦਾ ਜ਼ਿਕਰ ਕੀਤਾ।

ਹੁਣ ਫਿਲਹਾਲ ਮੌਜੂਦਾ ਵੇਲੇ ਲਈ ਦੋਹਾਂ ਵਿਚਾਲੇ ਸੁਲਾਹ ਨਜ਼ਰ ਆ ਰਹੀ ਹੈ। ਚਾਹ ਪਾਰਟੀ ਮੌਕੇ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਦੀ ਇਕੱਠਿਆਂ ਬੈਠੇ ਦੀ ਤਸਵੀਰ ਵੀ ਨਜ਼ਰ ਆਈ।

ਵੀਡੀਓ ਕੈਪਸ਼ਨ, ਨਵਜੋਤ ਸਿੰਘ ਸਿੱਧੂ: ਪੰਜਾਬ ਦੀ ਸਿਆਸਤ ’ਚ ਸਿੱਧੂ ਕਿਵੇਂ ਘਿਰਦੇ ਰਹੇ ਹਨ

ਕੈਪਟਨ ਦੇ ਸੰਬੋਧਨ ਦੀਆਂ ਅਹਿਮ ਗੱਲਾਂ

ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਵਧਾਈਆਂ ਦਿੱਤੀਆਂ।

ਸਰਹੱਦ ਪਾਰੋਂ ਪੰਜਾਬ ਲਈ ਆਉਂਦੇ ਅਸਲੇ ਅਤੇ ਡਰੋਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਜਾਬੀਆਂ ਨੂੰ ਨਿਗਰਾਨੀ ਰੱਖਣੀ ਪਵੇਗੀ।

ਨਵਜੋਤ ਸਿੰਘ ਸਿੱਧੂ ਨੇ ਅਕਸਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬੇਅਦਬੀ ਕਾਂਡ ਬਾਰੇ ਘੇਰਿਆ ਹੈ।

ਵੀਡੀਓ ਕੈਪਸ਼ਨ, ‘ਤਾਜਪੋਸ਼ੀ’ ਤੋਂ ਪਹਿਲਾਂ ਸਿੱਧੂ ਤੇ ਕੈਪਟਨ ਹੋਏ 'ਇਕੱਠੇ'

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਵੱਲੋਂ ਸਭ ਕੋਸ਼ਿਸ਼ਾਂ ਕੀਤੀਆਂ ਹਨ, ਚਲਾਨ ਵੀ ਜਾਰੀ ਹੋਏ ਹਨ ਪਰ ਕੁਝ ਮੁੱਦੇ ਅਦਾਲਤਾਂ ਕੋਲ ਹੁੰਦੇ ਹਨ। ਕੈਪਟਨ ਨੇ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ 1963 ਵਿੱਚ ਜਦੋਂ ਨਵਜੋਤ ਦਾ ਜਨਮ ਹੋਇਆ ਉਦੋਂ ਉਹ ਫੌਜ ਵਿੱਚ ਭਰਤੀ ਹੋਏ। ਨਵਜੋਤ ਸਿੰਘ ਸਿੱਧੂ ਦੇ ਪਿਤਾ ਦੇ ਕਾਂਗਰਸ ਨਾਲ ਸਬੰਧਾਂ ਦਾ ਜ਼ਿਕਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।

ਪ੍ਰਾਈਮਰੀ ਸਿੱਖਿਆ ਵਿੱਚ ਪੰਜਾਬ ਦੇ ਦੇਸ਼ ਦਾ ਮੋਹਰੀ ਸੂਬਾ ਬਣਨ ਦਾ ਜ਼ਿਕਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕੀਤਾ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ ਗਿਆ ਸੱਦਾ ਪੱਤਰ

ਤਸਵੀਰ ਸਰੋਤ, TWITTER/RAVEEN THUKRAL

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਭੇਜਿਆ ਗਿਆ ਸਵੇਰ ਦੀ ਚਾਹ ਦਾ ਸੱਦਾ ਪੱਤਰ

ਪੰਜਾਬ ਦੀ ਸੱਤਾ ਦਾ ਰਾਹ ਕੋਟਕਪੂਰਾ-ਬਰਗਾੜੀ ਤੋਂ ਹੋ ਕੇ ਗੁਜ਼ਰਦਾ - ਜਾਖੜ

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ, "ਕੈਪਟਨ ਅਮਰਿੰਦਰ ਨੇ ਮੈਨੂੰ ਕਦੇ ਨਾਂਹ ਨਹੀਂ ਕੀਤੀ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਾਂਗਰਸੀ ਵਰਕਰਾਂ ਦੀਆਂ ਇੱਛਾਵਾਂ ਨਾਲ ਨਿਆਂ ਨਹੀਂ ਕਰ ਸਕਿਆ ਹਾਂ।"

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਸੱਤਾ ਦਾ ਰਾਹ ਕੋਟਕਪੂਰਾ ਤੇ ਬਰਗਾੜੀ ਤੋਂ ਹੋ ਕੇ ਗੁਜ਼ਰਦਾ ਹੈ ਤੇ ਕਾਂਗਰਸ ਲਈ ਕੇਂਦਰ ਵਿੱਚ ਜਾਣ ਦਾ ਰਸਤਾ ਪੰਜਾਬ ਤੋਂ ਹੋ ਕੇ ਗੁਜ਼ਰਦਾ ਹੈ।

ਵੀਡੀਓ ਕੈਪਸ਼ਨ, ਜਦੋਂ ਕੈਪਟਨ ਨੇ ਸਿੱਧੂ ਬਾਰੇ ਕਿਹਾ, ਪ੍ਰਧਾਨ ਦਾ ਡਟ ਕੇ ਸਾਥ ਦਿਓ

ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੇ ਰਹਿਣ ਲਈ ਤਾਰੀਫ਼ ਵੀ ਕੀਤੀ।

ਉਨ੍ਹਾਂ ਕਿਹਾ, "ਅਜੇ 6 ਮਹੀਨੇ ਬਾਕੀ ਹਨ ਤੇ ਉਮੀਦ ਹੈ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਹਨ ਉਨ੍ਹਾਂ ਨੂੰ ਸਜ਼ਾ ਕੈਪਟਨ ਅਮਰਿੰਦਰ ਦਿਵਾਉਣਗੇ।"

ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਫਾਈਲ ਤਸਵੀਰ

ਤਸਵੀਰ ਸਰੋਤ, TWITTER/ NAVJOT SINGH SIDHU

ਤਸਵੀਰ ਕੈਪਸ਼ਨ, ਪੰਜਾਬ ਕਾਂਗਸ ਦੇ ਪ੍ਰਧਾਨ ਬਣਨ ਤੋੰ ਪਹਿਲਾਂ ਸਿੱਧੂ ਨੇ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਸੀ, ਉਸ ਸਮੇਂ ਦੀ ਤਸਵੀਰ

ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲਨ ਮੌਕੇ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਉੱਪਰ ਭਰੋਸਾ ਜਤਾਇਆ।

ਜਾਖੜ ਨੇ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਕੇ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ।

ਜਾਖੜ ਨੇ ਕਾਂਗਰਸ ਦੇ ਅਜਿਹੇ ਆਗੂਆਂ ਉੱਪਰ, ਜੋ ਨਾਰਾਜ਼ ਹੁੰਦੇ ਹਨ ਅਤੇ ਪਾਰਟੀ ਛੱਡਣ ਦੀਆਂ ਧਮਕੀਆਂ ਦਿੰਦੇ ਹਨ, ਬਾਰੇ ਵੀ ਨਾਰਾਜ਼ਗੀ ਜਤਾਈ।

ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ਤੇ ਪੰਜਾਬ ਕਾਂਗਰਸ ਦੇ ਸਾਂਸਦ

ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਮੌਕੇ ਪੰਜਾਬ ਦੇ ਕਾਂਗਰਸੀ ਸਾਂਸਦ ਵੀ ਮੌਜੂਦ ਰਹੇ। ਮਨੀਸ਼ ਤਿਵਾੜੀ,ਪ੍ਰਤਾਪ ਸਿੰਘ ਬਾਜਵਾ, ਜਸਬੀਰ ਸਿੰਘ ਗਿੱਲ, ਮੁਹੰਮਦ ਸਦੀਕ ਆਦਿ ਮੌਜੂਦ ਸਨ। ਬਠਿੰਡਾ ਤੋਂ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੇ ਪੰਜਾਬ ਦੇ ਸਾਂਸਦਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੈਸ਼ਨ ਦੌਰਾਨ ਉਹ ਸੰਸਦ ਚ' ਮੌਜੂਦ ਰਹਿਣ।

ਸੰਸਦ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਹੋਏ ਕਰਦੇ ਅਕਾਲੀ ਸਾਂਸਦ

ਤਸਵੀਰ ਸਰੋਤ, SHIROMANI AKALI DAL MEDIA

ਤਸਵੀਰ ਕੈਪਸ਼ਨ, ਸੰਸਦ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਹੋਏ ਕਰਦੇ ਅਕਾਲੀ ਸਾਂਸਦ (ਖੱਬਿਓਂ ਸੱਜੇ- ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਸੁਖਬੀਰ ਸਿੰਘ ਬਾਦਲ ਅਤੇ ਨਰੇਸ਼ ਗੁਜਰਾਲ)

ਬਾਦਲ ਨੇ ਕਿਹਾ ਕਿ ਅੱਠ ਮਹੀਨੇ ਤੋਂ ਕਿਸਾਨ ਆਪਣਾ ਘਰ ਬਾਰ ਛੱਡ ਕੇ ਸੜਕਾਂ ’ਤੇ ਬੈਠੇ ਹੋਏ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ," ਅੱਜ ਸੰਸਦ ਵਿੱਚ ਜਿਸ ਪਾਰਟੀ ਦੇ ਪੰਜਾਬ ਤੋਂ ਸਭ ਤੋਂ ਵੱਧ ਸਾਂਸਦ ਹਨ ਉਨ੍ਹਾਂ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ। ਅਸੀਂ ਇਨ੍ਹਾਂ 19 ਦਿਨਾਂ ਵਿੱਚ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣ ਲਈ ਮਜਬੂਰ ਕਰਨਾ ਹੈ ਪਰ ਅਜਿਹੇ ਵਿੱਚ ਇਹ ਸਾਂਸਦ ਤਾਜਪੋਸ਼ੀ ਲਈ ਚੰਡੀਗੜ੍ਹ ਬੈਠੇ ਹਨ।"

ਇਹ ਵੀ ਪੜ੍ਹੋ-

ਇਹ ਵੀ ਵੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)