You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ : ਤੁਸੀਂ 'ਆਪ' ਵਿੱਚ ਆਓਗੇ ਤਾਂ ਕੋਈ ਗੱਲ ਨਹੀਂ... ਆਖ਼ਰ ਕੀ ਹਨ ਸਿੱਧੂ ਦੇ ਇਸ਼ਾਰੇ
ਨਵਜੋਤ ਸਿੰਘ ਸਿੱਧੂ ਕੀ ਸੰਕੇਤ ਦੇਣਾ ਚਾਹੁੰਦੇ ਹਨ? ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਕੀ ਇੱਕ ਨਵੀਂ ਟੀਮ ਕੀ ਤਲਾਸ਼ ਵਿੱਚ ਹੈ?
ਇੱਕ ਅਜਿਹੇ ਦਿਨ, ਜਦੋਂ ਕਈ ਦੂਜੇ ਖਿਡਾਰੀ ਵੱਖ ਕਾਰਨਾਂ ਤੋਂ ਚਰਚਾ ਵਿੱਚ ਰਹੇ, ਉਦੋਂ ਸਿੱਧੂ ਨੇ ਵੀ ਸੁਰਖ਼ੀਆਂ ਬਟੋਰੀਆਂ ਹਨ, ਪਰ ਆਪਣੇ ਕਈ ਟਵੀਟਸ ਕਾਰਨ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ਵਿੱਚ ਸਿੱਧੂ ਦੇ ਟਵੀਟਸ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ।
ਇਹ ਵੀ ਪੜ੍ਹੋ-
ਭਾਰਤੀ ਜਨਤਾ ਪਾਰਟੀ ਤੋਂ ਬਾਅਦ ਸਿੱਧੂ ਫਿਲਹਾਲ ਕਾਂਗਰਸ ਵਿੱਚ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇੱਥੇ ਵੀ ਉਹ ਨਾਰਾਜ਼ ਚੱਲ ਰਹੇ ਹਨ।
ਕਿੱਥੇ ਹੈ ਨਿਸ਼ਾਨਾ?
ਉਨ੍ਹਾਂ ਨੇ ਮੰਗਲਵਾਰ ਨੂੰ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।
ਇਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਰਹੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, "ਸਾਡੇ ਵਿਰੋਧੀ ਮੇਰੇ ਅਤੇ ਦੂਜੇ ਲਾਇਨ ਦੇ ਕਾਂਗਰਸ ਵਾਲਿਆਂ ਲਈ ਕਹਿ ਰਹੇ ਹਨ, ਤੁਸੀਂ ਜੇਕਰ (ਆਪ) ਵਿੱਚ ਆਓਗੇ ਤਾਂ ਕੋਈ ਗੱਲ ਨਹੀਂ, ਤੁਸੀਂ ਜੇਕਰ ਕਾਂਗਰਸ ਵਿੱਚ ਰਹੋਗੇ ਤਾਂ ਮੁਸ਼ਕਿਲ ਹੋਵੇਗੀ।"
ਸਿੱਧੂ ਪੰਜਾਬ ਵਿੱਚ ਅੰਮ੍ਰਿਤਸਰ ਤੋਂ ਵਿਧਾਇਕ ਹੈ। ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਛੱਡਣਾ ਪਿਆ।
ਸੂਬੇ ਵਿੱਚ ਚੋਣਾਂ ਕਰੀਬ ਹਨ ਅਤੇ ਇੱਕ ਵਾਰ ਫਿਰ ਦੋਵੇਂ ਆਗੂਆਂ ਦੀ ਤਕਰਾਰ ਜਾਰੀ ਹੈ।
ਇਸ ਲਈ ਸਿੱਧੂ ਨੇ ਹਾਲ ਵਿੱਚ ਦਿੱਲੀ ਦੇ ਵੀ ਕਈ ਚੱਕਰ ਲਗਾਏ। ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ।
ਵਿਰੋਧੀਆਂ ਦੀ ਤਾਰੀਫ਼
ਸਿੱਧੂ ਨੇ ਮੰਗਲਵਾਰ ਨੂੰ ਇਹ ਵੀ ਕਿਹਾ ਕਿ ਵਿਰੋਧੀ ਉਨ੍ਹਾਂ ਦੀ ਗੱਲਾਂ ਬਿਹਤਰ ਤਰੀਕੇ ਨਾਲ ਸਮਝਦੇ ਹਨ ਅਤੇ ਵਿਰੋਧੀਆਂ ਵਿੱਚ ਉਹ ਆਮ ਆਦਮੀ ਪਾਰਟੀ ਦੀ ਹੀ ਗੱਲ ਕਰ ਰਹੇ ਸਨ।
ਸਿੱਧੂ ਨੇ ਲਿਖਿਆ, "ਸਾਡੀ ਵਿਰੋਧੀ 'ਆਪ' ਨੇ ਹਮੇਸ਼ਾ ਪੰਜਾਬ ਲਈ ਮੇਰੇ ਵਿਜ਼ਨ ਅਤੇ ਕੰਮ ਨੂੰ ਮਾਨਤਾ ਦਿੱਤੀ। ਭਾਵੇਂ 2017 ਤੋਂ ਪਹਿਲਾਂ ਮੇਰੇ ਵੱਲੋਂ ਚੁੱਕੇ ਗਏ ਬੇਅਦਬੀ, ਡਰੱਗਜ਼, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ, ਬਿਜਲੀ ਸੰਕਟ ਦੇ ਮੁੱਦੇ ਹੋਣ ਜਾਂ ਅੱਜ ਜਦੋਂ ਮੈਂ ਪੰਜਾਬ ਮਾਡਲ ਪੇਸ਼ ਕਰ ਰਿਹਾ ਹਾਂ।"
"ਇਹ ਸਾਫ਼ ਹੈ ਕਿ ਉਹ ਜਾਣਦੇ ਹੈ ਕਿ ਅਸਲ ਵਿੱਚ ਪੰਜਾਬ ਲਈ ਕੌਣ ਸੰਘਰਸ਼ ਕਰ ਰਿਹਾ ਹੈ।"
ਇਸ ਦੇ ਨਾਲ ਸਿੱਧੂ ਨੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਇਸ ਆਮ ਆਦਮੀ ਪਾਰਟੀ ਨੇਤਾ ਸੰਜੇ ਸਿੰਘ ਅਤੇ ਭਗਵੰਤ ਮਾਨ ਸਿੱਧੂ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।
ਕੈਪਟਨ ਨਾਲ ਮੁਕਾਬਲਾ?
ਕਾਂਗਰਸ ਨੇਤਾ ਵਜੋਂ ਨਵਜੋਤ ਸਿੰਘ ਸਿੱਧੂ ਇਹ ਗੱਲ ਉਸ ਦਿਨ ਕਰ ਰਹੇ ਹਨ, ਜਦੋਂ ਦਿੱਲੀ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਮੁਲਾਕਾਤ ਦੀ ਚਰਚਾ ਹੈ।
ਪ੍ਰਸ਼ਾਂਤ ਕਿਸ਼ੋਰ ਸਾਲ 2017 ਦੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਨਾਲ ਕੰਮ ਕਰ ਚੁੱਕੇ ਹਨ ਅਤੇ ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਹਨ।
ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਹਨ, ਉਨ੍ਹਾਂ ਸਾਰੇ ਮੁੱਖ ਮੰਤਰੀਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਦਰਜਾ ਵੱਖਰਾ ਹੈ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸਿਰਕੱਢ ਆਗੂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਸੀਟ ਤੋਂ ਮਾਤ ਦਿੱਤੀ ਸੀ।
ਉਸ ਤੋਂ ਬਾਅਦ 2017 ਵਿੱਚ ਪੰਜਾਬ ਵਿੱਚ ਕਾਂਗਰਸ ਉਨ੍ਹਾਂ ਦੀ ਅਗਵਾਈ ਵਿੱਚ ਚੋਣ ਮੈਦਾਨ ਵਿੱਚ ਉਤਰੀ ਅਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ।
ਅਕਾਲੀ-ਭਾਜਪਾ ਗਠਜੋੜ ਦੇ ਮੁਕਾਬਲੇ ਪੰਜਾਬ ਦੇ ਵੋਟਰਾਂ ਨੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਨੂੰ ਚੁਣਿਆ।
ਆਮ ਆਦਮੀ ਪਾਰਟੀ ਵਿੱਚ ਹੀ ਅੱਗ ਵਧਣ ਦਾ ਸੰਕੇਤ ਦੇ ਚੁੱਕੀ ਹੈ।
ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਆਪਣੇ ਨਾਲ ਜੁੜਨ ਦਾ ਸੱਦਾ ਦਿੱਤਾ ਸੀ, ਪਰ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਨਾਲ ਜਾਣਾ ਪਸੰਦ ਕੀਤਾ।
ਸਾਲ 2014 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਨਹੀਂ ਬਣਾਇਆ, ਤਾਂ ਉਨ੍ਹਾਂ ਨੇ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ।
ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਪਰ ਭਾਜਪਾ ਦੇ ਉਦੋਂ ਸਹਿਯੋਗੀ ਅਕਾਲੀ ਦਲ ਨਾਲ ਤਕਰਾਰ ਕਾਰਨ ਉਨ੍ਹਾਂ ਨੇ ਰਾਜਸਭਾ ਦੀ ਸੀਟ ਛੱਡ ਦਿੱਤੀ ਅਤੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ।
ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਤਕਰਾਰ ਨੂੰ ਲੈ ਕੇ ਵੀ ਚਰਚਾ ਵਿੱਚ ਰਹੇ।
ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਦੇ ਸੱਦੇ 'ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨ ਜਾਣ ਅਤੇ ਉਥੋਂ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਨੂੰ ਲੈ ਕੇ ਵੀ ਆਲੋਚਕਾਂ ਦੇ ਨਿਸ਼ਾਨੇ 'ਤੇ ਰਹੇ।
ਕਾਂਗਰਸ ਅੰਦਰ ਉਨ੍ਹਾਂ ਦੀ ਨਾਰਾਜ਼ਗੀ ਦੀ ਖ਼ਬਰਾਂ ਵਿਚਾਲੇ ਅਕਾਲੀ ਦਲ ਨੇਤਾ ਸੁਖਬੀਰ ਸਿੰਘ ਬਾਦਲ ਨੇ ਬੀਤੀ 30 ਜੂਨ ਨੂੰ ਉਨ੍ਹਾਂ ਨੇ ਅਜਿਹੀ 'ਮਿਸਗਾਈਡੇਡ ਮਿਸਾਇਲ ਦੱਸਿਆ ਸੀ, ਜੋ ਕੰਟ੍ਰੋਲ ਤੋਂ ਬਾਹਰ ਹੈ ਅਤੇ ਉਹ ਆਪਣੇ ਸਣੇ ਕਿਸੇ ਵੀ ਦਿਸ਼ਾ ਵਿੱਚ ਟਕਰਾ ਸਕਦੀ ਹੈ।"
ਸਿੱਧੂ ਨੇ ਇਸ 'ਤੇ ਪਲਟਵਾਰ ਕਰਦੇ ਹੋਇਆ ਕਿਹਾ ਸੀ ਕਿ ਉਨ੍ਹਾਂ ਦਾ 'ਨਿਸ਼ਾਨਾ ਬਾਦਲ ਦਾ ਭ੍ਰਿਸ਼ਟ ਤੰਤਰ ਹੈ।'
ਹੁਣ ਦੇਖਣਾ ਇਹ ਹੈ ਕਿ ਸਿੱਧੂ ਦਾ ਅਗਵਾ ਕਦਮ ਕੀ ਹੁੰਦਾ ਹੈ?