ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਬਾਰੇ ਉੱਥੋਂ ਦੀਆਂ ਔਰਤਾਂ ਕੀ ਕਹਿ ਰਹੀਆਂ -5 ਅਹਿਮ ਖ਼ਬਰਾਂ

ਅਫ਼ਗਾਨਿਸਤਾਨ 'ਚ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਵਾਪਸ ਪਰਤ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਬੀਬੀਸੀ ਨੇ ਤਿੰਨ ਪੀੜ੍ਹੀਆਂ ਦੀਆਂ ਵੱਖ-ਵੱਖ ਤਿੰਨ ਅੋਰਤਾਂ ਨਾਲ ਭਵਿੱਖ ਦੇ ਲਈ ਉਨ੍ਹਾਂ ਦੇ ਡਰ ਬਾਰੇ ਗੱਲਬਾਤ ਕੀਤੀ।
ਇੱਕ ਤਜਰਬੇਕਾਰ ਅਧਿਆਪਕ, ਇੱਕ ਯੂਨੀਵਰਸਿਟੀ ਗ੍ਰੈਜੂਏਟ ਅਤੇ ਇੱਕ ਸਕੂਲੀ ਵਿਦਿਆਰਥਣ...ਇੰਨ੍ਹਾਂ ਤਿੰਨਾਂ ਨੇ ਹੀ ਦੱਸਿਆ ਹੈ ਕਿ ਇਸ ਮਹਾਂਮਾਰੀ ਕਾਲ ਦੌਰਾਨ ਕਿਵੇਂ ਉਨ੍ਹਾਂ ਨੇ ਨਾ ਸਿਰਫ ਡਿਜੀਟਲ ਪਾੜੇ ਦਾ ਸਾਹਮਣਾ ਕੀਤਾ, ਬਲਕਿ ਉਨ੍ਹਾਂ ਨੂੰ ਲਿੰਗ ਅਸਮਾਨਤਾ, ਸੱਭਿਆਚਾਰ ਅਤੇ ਸੰਘਰਸ਼ ਨਾਲ ਵੀ ਨਜਿੱਠਣਾ ਪਿਆ ਹੈ।
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸ਼ਾਹਿਲਾ ਫਰੀਦ ਨੇ ਕਿਤਾਬਾਂ ਨੂੰ ਲੁਕਾਉਣਾ ਸ਼ੁਰੂ ਕੀਤਾ ਅਤੇ ਨਾ ਹੀ ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਕਿਸੇ ਗੁਪਤ ਸਕੂਲ 'ਚ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮੋਦੀ ਕੈਬਨਿਟ: ਕੌਣ-ਕੌਣ ਬਣੇ ਮੰਤਰੀ ਕੀਹਦੀ ਹੋਈ ਛੁੱਟੀ

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਗਠਜੋੜ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਬੁੱਧਵਾਰ ਸ਼ਾਮੀਂ ਵਿਸਥਾਰ ਕੀਤਾ ਗਿਆ।
ਨਵੀਂ ਦਿੱਲੀ ਵਿਚਲੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਕੋਵਿਡ ਨਿਯਮਾਂ ਦੀ ਪਾਲਣਾਂ ਨਾਲ ਕੀਤੇ ਗਏ ਸਹੁੰ ਚੁੱਕ ਸਮਾਗਮ ਵਿੱਚ 43 ਮੰਤਰੀਆਂ ਨੇ ਸਹੁੰ ਚੁੱਕੀ।
ਇਸ ਵਿਸਥਾਰ ਨਾਲ ਮੋਦੀ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਕੁੱਲ ਮੰਤਰੀਆਂ ਦੀ ਗਿਣਤੀ 77 ਹੋ ਗਈ ਹੈ।
ਨਰਿੰਦਰ ਮੋਦੀ ਨੇ ਜਿੰਨ੍ਹਾਂ ਮੰਤਰੀਆਂ ਦੀ ਛੁੱਟੀ ਕੀਤੀ, ਉਨ੍ਹਾਂ ਵਿੱਚ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ, ਸਿਹਤ ਮੰਤਰੀ ਹਰਸ਼ ਵਰਧਨ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦਾ ਨਾਂ ਪ੍ਰਮੁੱਖ ਹੈ।
ਕੇਂਦਰੀ ਮੰਤਰੀ ਮੰਡਲ ਵਿੱਚ ਜਿੰਨ੍ਹਾਂ ਸੰਸਦ ਮੈਂਬਰਾਂ ਨੂੰ ਥਾਂ ਦਿੱਤੀ ਗਈ , ਉਨ੍ਹਾਂ ਵਿੱਚ ਜਯੋਤੀਰਾਦਿਤਿਆ ਸਿੰਧੀਆ, ਪਸ਼ੂਪਤੀ ਕੁਮਾਰ ਪਾਰਸ, ਭੁਪਿੰਦਰ ਯਾਦਵ, ਅਨੁਪ੍ਰਿਆ ਪਟੇਲ, ਸ਼ੋਭਾ ਕਾਰਾਂਡਲਾਜੇ, ਮੀਨਾਕਸ਼ੀ ਲੇਖੀ, ਅਜੇ ਭੱਟ, ਅਨੁਰਾਗ ਠਾਕੁਰ ਅਤੇ ਹਰਦੀਪ ਪੁਰੀ ਸ਼ਾਮਲ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਵਿਡ ਦੇ 2 ਵੈਕਸੀਨ ਲਵਾਕੇ ਇਹ ਲੋਕ ਤੀਜਾ ਕਿਉਂ ਮੰਗ ਰਹੇ

ਤਸਵੀਰ ਸਰੋਤ, ANTARA/REUTERS
ਇੰਡੋਨੇਸ਼ੀਆ ਦੇ ਡਾਕਟਰਾਂ ਅਤੇ ਨਰਸਾਂ ਦੀ ਐਸੋਸੀਏਸ਼ਨ ਅਨੁਸਾਰ ਇਸ ਸਾਲ ਫਰਵਰੀ ਤੋਂ ਜੂਨ ਮਹੀਨੇ ਦੌਰਾਨ ਦੇਸ਼ 'ਚ ਘੱਟੋ-ਘੱਟ 20 ਡਾਕਟਰਾਂ ਅਤੇ 10 ਨਰਸਾਂ ਦੀ ਮੌਤ ਹੋਈ ਹੈ।
ਇਹ ਸਾਰੇ ਕੋਵਿਡ-19 ਦੀ ਵੈਕਸੀਨ ਲਗਵਾ ਚੁੱਕੇ ਸਨ।
ਮਾਹਰਾਂ ਨੇ ਇਸ ਸਥਿਤੀ ਦੀ ਗੰਭੀਰਤਾ ਨੂੰ ਭਾਪਦਿਆਂ ਸਿਹਤ ਕਰਮਚਾਰੀਆਂ ਨੂੰ ਸੀਨੋਵੇਕ ਵੈਕਸੀਨ ਦੀ ਤੀਜੀ ਖੁਰਾਕ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਦੇਸ਼ 'ਚ ਵਾਇਰਸ ਦੇ ਨਵੇਂ ਵੇਰੀਐਂਟਾਂ ਕਾਰਨ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾਵਾਇਰਸ ਡਾਕਟਰਾਂ 'ਤੇ ਹਮਲੇ:'ਮੈਨੂੰ ਲੱਗਿਆ ਜ਼ਿੰਦਾ ਨਹੀਂ ਬਚਾਂਗਾ'

ਤਸਵੀਰ ਸਰੋਤ, Getty Images
ਡਾਕਟਰ ਸਿਉਜ ਕੁਮਾਰ ਸੇਨਾਪਤੀ ਨੂੰ ਅਜੇ ਵੀ ਜੂਨ ਦੀ ਉਹ ਦੁਪਹਿਰ ਚੇਤੇ ਹੈ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਮਰ ਜਾਣਗੇ।
ਇਹ ਡਾਕਟਰ ਸਿਉਜ ਦੀ ਪਹਿਲੀ ਨੌਕਰੀ ਦਾ ਕੰਮ ਉੱਤੇ ਦੂਜਾ ਦਿਨ ਸੀ, ਉਹ ਅਸਮ ਦੇ ਹੋਜਾਈ ਜ਼ਿਲ੍ਹੇ ਵਿੱਚ ਕੋਵਿਡ ਕੇਅਰ ਸੈਂਟਰ 'ਚ ਡਿਊਟੀ 'ਤੇ ਸਨ।
ਉਸ ਸਵੇਰ ਕੋਵਿਡ ਕੇਅਰ ਸੈਂਟਰ ਵਿੱਚ ਦਾਖਲ ਹੋਏ ਇੱਕ ਮਰੀਜ਼ ਨੂੰ ਦੇਖਣ ਲਈ ਉਨ੍ਹਾਂ ਨੂੰ ਕਿਹਾ ਗਿਆ ਸੀ। ਜਦੋਂ ਉਨ੍ਹਾਂ ਉਸ ਮਰੀਜ਼ ਨੂੰ ਦੇਖਿਆ ਤਾਂ ਮਰੀਜ਼ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਆ ਰਹੀ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਦਿਲੀਪ ਕੁਮਾਰ ਦੀ ਜ਼ਿੰਦਗੀ ਦੀਆਂ ਕੁਝ ਦੁਰਲੱਭ ਤਸਵੀਰਾਂ

ਤਸਵੀਰ ਸਰੋਤ, SAIRA BANO
ਟਰੈਜਿਡੀ ਕਿੰਗ ਜਾਣੀ ਦੁਖਾਂਤ ਦੇ ਸਮਰਾਟ ਵਜੋਂ ਜਾਣੇ ਜਾਂਦੇ ਉੱਘੇ ਫ਼ਿਲਮ ਅਦਾਕਾਰ ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ਵਿੱਚ ਬੁੱਧਵਾਰ ਨੂੰ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਸਿਹਤ ਸੰਬੰਧੀ ਸਮੱਸਿਆਵਾਂ ਦੇ ਕਾਰਨ ਉਹ ਕਈ ਮਹੀਨਿਆਂ ਤੋਂ ਪਰੇਸ਼ਾਨ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ।
ਦਿਲੀਪ ਕੁਮਾਰ ਦੀ ਯਾਦ ਵਿੱਚ ਪੇਸ਼ ਹਨ ਉਨ੍ਹਾਂ ਦੀਆਂ ਕੁਝ ਦੁਰਲੱਭ ਤਸਵੀਰਾਂ। ਬੀਬੀਸੀ ਨੂੰ ਇਹ ਤਸਵੀਰਾਂ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ, ਦਿਲੀਪ ਕੁਮਾਰ ਦੇ ਦੋਸਤਾਂ ਅਤੇ ਕੁਝ ਪ੍ਰਕਾਸ਼ਕਾਂ ਨੇ ਮੁਹਈਆ ਕਰਵਾਈਆਂ ਹਨ।
ਗੈਲਰੀ ਅਤੇ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












