ਕੋਟਕਪੂਰਾ ਗੋਲੀਕਾਂਡ: ਜਾਂਚ ਟੀਮ ਵੱਲੋਂ ਸੁਖਬੀਰ ਬਾਦਲ ਤਲਬ - ਪ੍ਰੈੱਸ ਰਿਵੀਊ

ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਸਪੈਸ਼ਲ ਜਾਂਚ ਟੀਮ (ਸਿਟ) ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਲਈ ਤਲਬ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿਟ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਥਿਤ ਮਿੰਨੀ ਪੁਲਿਸ ਕੇਂਦਰ ਵਿੱਚ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਸਿਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਸੀ।

ਇਹ ਵੀ ਪੜ੍ਹੋ-

14 ਅਕਤੂਬਰ ਨੂੰ ਵਾਪਰੀ ਇਸ ਘਟਨਾ ਵੇਲੇ ਸੁਖਬੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ।

ਕੋਟਕਪੂਰਾ ਗੋਲੀਕਾਂਡ ਵਾਪਰਨ ਤੋਂ ਇੱਕ ਘੰਟਾ ਪਹਿਲਾਂ ਫਰੀਦਕੋਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੁੱਖ ਦਫ਼ਤਰ ਵਿੱਚ 157 ਵਾਰ ਫੋਨ ਰਾਹੀਂ ਗੱਲ ਹੋਈ ਸੀ।

ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਫੋਨ ਸੁਖਬੀਰ ਬਾਦਲ ਨੂੰ ਵੀ ਕੀਤੇ ਗਏ ਸਨ।

ਕਿਸਾਨਾਂ ਖ਼ਿਲਾਫ਼ ਪੁਲਿਸ ਦੇ 'ਅੱਤਿਆਚਾਰ' ਨੂੰ ਲੈ ਕੇ ਗਠਿਤ ਪੈਨਲ ਨੇ ਕੀਤੀ ਪੀੜਤਾਂ ਨਾਲ ਗੱਲਬਾਤ

ਦਿੱਲੀ ਦੇ ਸਰਹੱਦ 'ਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੈਠੇ ਕਿਸਾਨਾਂ ਨਾਲ ਅੱਤਿਆਚਾਰ ਦੀ ਜਾਂਚ ਲਈ ਪੰਜਾਬ ਵਿਧਾਨ ਸਭਾ ਵੱਲੋਂ ਕਮੇਟੀ ਬਣਾਈ ਗਈ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕਮੇਟੀ ਨੇ ਇਸੇ ਦੇ ਤਹਿਤ ਨਵਾਂਸ਼ਿਹਰ ਦਾ ਦੌਰਾ ਕੀਤਾ ਅਤੇ ਪੀੜਤਾਂ ਦੇ ਬਿਆਨ ਦਰਜ ਕੀਤੇ।

ਕਮੇਟੀ ਉਨ੍ਹਾਂ ਸਾਰੇ ਕਿਸਾਨਾਂ ਦੀ ਜਾਣਕਾਰੀ ਇਕੱਠਾ ਕਰ ਰਹੀ ਹੈ ਜਿਨ੍ਹਾਂ ਨੂੰ ਕੇਸ ਦਰਜ ਕਰਕੇ ਅਤੇ ਜੇਲ੍ਹ 'ਚ ਪਾ ਕੇ "ਤੰਗ-ਪਰੇਸ਼ਾਨ" ਕੀਤਾ ਗਿਆ ਹੈ।

ਇਸ ਬਾਰੇ ਵਿਸਥਾਰ ਵਿੱਚ ਰਿਪੋਰਟ ਤਿਆਰ ਕੀਤੀ ਜਾਵੇਗੀ।

ਕਮੇਟੀ ਦੇ ਮੈਂਬਰ ਜਨਵਰੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਰਣਜੀਤ ਸਿੰਘ ਨੂੰ ਵੀ ਮਿਲੇ। ਦਿੱਲੀ ਪੁਲਿਸ ਵੱਲੋਂ ਰਣਜੀਤ ਸਿੰਘ ਨਾਲ ਖਿੱਚ-ਧੂਹ ਕਰਨ ਵਾਲੀ ਤਸਵੀਰ ਵਾਇਰਲ ਵੀ ਹੋਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੈਪਾਲ ਭੁੱਲਰ: ਦੂਜੇ ਪੋਸਟਮਾਰਟਮ ਤੋਂ ਬਾਅਦ ਹੋਇਆ ਸਸਕਾਰ

ਅਦਾਲਤ ਦੇ ਆਦੇਸ਼ ਤੋਂ ਬਾਅਦ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਬਕ ਗੈਂਗਸਟਰ ਜੈਪਾਲ ਸਿੰਘ ਭੁੱਲਰ ਦੀ ਦੂਜੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਉੱਤੇ ਤਸ਼ੱਦਦ ਢਾਹੁਣ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਕਿ ਭੁੱਲਰ ਦੇ ਸਰੀਰ 'ਤੇ ਸੱਟ ਦਾ ਕੋਈ ਵਾਧੂ ਨਿਸ਼ਾਨ ਨਹੀਂ ਸੀ ਤੇ ਉਸ ਦੀ ਮੌਤ ਗੋਲੀਆਂ ਲੱਗਣ ਕਰ ਕੇ ਹੀ ਹੋਈ ਹੈ।

ਰਿਪੋਰਟ ਮੁਤਾਬਕ, "ਬਹੁਤੇ ਜਖ਼ਮ ਗੋਲੀਆਂ ਕਰ ਕੇ ਹਨ ਤੇ ਖੱਬੀ ਬਾਂਹ 'ਤੇ ਫਰੈਕਚਰ, ਜਿਸ ਦਾ ਦਾਅਵਾ ਕੀਤਾ ਗਿਆ ਸੀ ਕਥਿਤ ਤਸ਼ੱਦਦ ਕਰ ਕੇ, ਉਹ ਵੀ ਗੋਲੀ ਦਾ ਅਸਰ ਹੈ, ਜਿਸ ਕਾਰਨ ਫਰੈਕਟਰ ਹੋਇਆ ਤੇ ਹੱਡੀ ਟੁੱਟ ਗਈ।"

ਉੱਧਪ ਭੁੱਲਰ ਦੇ ਪਿਤਾ ਭਾਵੇਂ ਸਸਕਾਰ ਲਈ ਰਾਜ਼ੀ ਹੋ ਗਏ ਪਰ ਉਨ੍ਹਾਂ ਨੇ ਕਿਹਾ ਕਿ ਰਿਪੋਰਟ ਪੁਲਿਸ ਦੇ ਦਬਾਅ ਹੇਠ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)