You’re viewing a text-only version of this website that uses less data. View the main version of the website including all images and videos.
ਕੀ ਹਰਿਆਣਾ ਵਿਚ ਮੁਸਲਮਾਨ ਨੌਜਵਾਨ ਨੂੰ ਘੇਰ ਕੇ ਕਤਲ ਦਾ ਮਾਮਲਾ ਮੌਬ ਲਿਚਿੰਗ ਸੀ?
- ਲੇਖਕ, ਸੱਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਗੁਰੂਗ੍ਰਾਮ ਤੋਂ 58 ਕਿਲੋਮੀਟਰ ਦੂਰ ਮੇਵਾਤ ਦੇ ਪਿੰਡ ਖਲੀਲਪੁਰ ਵਿੱਚ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਇੱਕ 26 ਸਾਲਾ ਜਿਮ ਟ੍ਰੇਨਰ ਨੂੰ ਅਗਵਾ ਕਰਕੇ ਮਾਰ ਦੇਣ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਘਟਨਾ 16 ਮਈ ਦੀ ਹੈ।
ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਪ੍ਰੇਮ ਪਾਲ ਉਰਫ਼ ਭੱਲਾ ਇੱਕ ਰਾਸ਼ਟਰੀ ਸਿਆਸੀ ਦਲ ਵੱਲੋਂ ਨੂੰਹ ਦੀ ਮਾਰਕਿਟ ਕਮੇਟੀ ਦਾ ਚੇਅਰਮੈਨ ਰਹਿ ਚੁੱਕਾ ਹੈ।
ਮ੍ਰਿਤਕ ਆਸਿਫ਼ ਖ਼ਾਨ ਬੌਡੀ ਬਿਲਡਰ ਸੀ ਅਤੇ ਮੇਵਾਤ ਦੀ ਇੱਕ ਜਿਮ ਵਿੱਚ ਕਸਰਤ ਕਰਦਾ ਸੀ। 16 ਮਈ ਨੂੰ ਸ਼ਾਮ ਵੇਲੇ ਜਦੋਂ ਉਹ ਆਪਣੇ ਦੋ ਰਿਸ਼ਤੇਦਾਰਾਂ ਨਾਲ ਦਵਾਈਆਂ ਖਰੀਦਣ ਗਿਆ ਸੀ ਤਾਂ ਉਸ ਦੀ ਗੱਡੀ 'ਤੇ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ-
ਉਸ ਨੂੰ ਅਗਵਾ ਕਰਨ ਤੋਂ ਬਾਅਦ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਹੈ ਅਤੇ ਉਸ ਦੀ ਲਾਸ਼ ਸੋਹਣਾ ਇਲਾਕੇ ਵਿੱਚ ਸੁੱਟ ਦਿੱਤੀ।
ਪਰਿਵਾਰ ਮੈਂਬਰਾਂ ਸਣੇ ਹੋਰਨਾਂ ਲੋਕਾਂ ਨੇ ਸੋਹਣਾ ਰੋਡ 'ਤੇ ਨਿਆਂ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਜਾਮ ਲਗਾਇਆ।
ਨੂੰਹ ਦੇ ਡੀਐੱਸਪੀ (ਹੈੱਡਕੁਆਟਰ) ਸੁਧੀਰ ਤਨੇਜਾ ਨੇ ਕਿਹਾ ਕਿ ਗੁੱਜਰ ਅਤੇ ਮੁਸਲਮਾਨ ਪਰਿਵਾਰ ਵਿੱਚ ਪੁਰਾਣੀ ਰੰਜਿਸ਼ ਸੀ ਅਤੇ ਉਨ੍ਹਾਂ ਦੇ ਬੱਚੇ ਪਹਿਲਾਂ ਵੀ ਝਗੜਾ ਕਰਦੇ ਸਨ ਤੇ ਹੁਣ ਇੱਕ ਧਿਰ ਨੇ ਦੂਜੀ ਧਿਰ 'ਤੇ ਹਮਲਾ ਕੀਤਾ ਜਿਸ ਕਾਰਨ ਆਸਿਫ਼ ਦੀ ਮੌਤ ਹੋ ਗਈ।
ਪੁਰਾਣੀ ਰੰਜਿਸ਼ ਮੌਤ ਦਾ ਕਾਰਨ ਬਣੀ: ਰਿਸ਼ਤੇਦਾਰ
ਸਥਾਨਕ ਪੁਲਿਸ 'ਤੇ ਸਵਾਲ ਚੁੱਕਦਿਆਂ ਖਲੀਲਪੁਰ ਪਿੰਡ ਦੇ ਇੱਕ ਵਾਸੀ ਇਲੀਆਸ ਮੁਹੰਮਦ ਨੇ ਕਿਹਾ, "ਮੁਲਜ਼ਮ ਇਸ ਇਲਾਕੇ ਵਿੱਚ ਇੱਕ ਸਰਗਰਮ ਗੰਭੀਰ ਅਪਰਾਧੀ ਰਿਹਾ ਹੈ।"
ਇਲੀਆਸ ਨੇ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਹੁਣ ਇਹ ਆਸਿਫ਼ ਖ਼ਾਨ ਦੀ ਮੌਤ ਦਾ ਕਾਰਨ ਬਣਿਆ ਹੈ।
ਆਸਿਫ਼ ਦੇ ਇੱਕ ਰਿਸ਼ਤੇਦਾਰ ਸ਼ੌਕਤ ਨੇ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ ਆਸਿਫ਼ ਦੀ ਮੌਤ ਦੀ ਸਾਜਿਸ਼ ਮੁਲਜ਼ਮ ਭੱਲਾ ਤੇ ਨੱਥੂ ਨੇ ਰਚੀ ਅਤੇ ਸਿਆਸੀ ਪਹੁੰਚ ਹੋਣ ਕਾਰਨ ਅਜੇ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਨਹੀਂ ਹੋਈ।
ਨੂੰਹ ਤੋਂ ਕਾਂਗਰਸੀ ਵਿਧਾਇਕ ਚੌਧਰੀ ਆਫ਼ਤਾਬ ਅਹਿਮਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਗਏ।
ਉਨ੍ਹਾਂ ਨੇ ਵੀ ਕਥਿਤ ਤੌਰ 'ਤੇ ਇਲਜ਼ਾਮ ਲਗਾਇਆ ਕਿ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਸ ਦੀ ਸੁਣਵਾਈ ਫਾਸਟ ਟ੍ਰੇਕ ਵਿੱਚ ਹੋਣੀ ਚਾਹੀਦੀ ਹੈ ਤਾਂ ਪੀੜਤ ਦੇ ਪਰਿਵਾਰ ਨੂੰ ਨਿਆਂ ਮਿਲ ਸਕੇ।
ਇਹ ਵੀ ਪੜ੍ਹੋ-
14 ਖ਼ਿਲਾਫ਼ ਐੱਫਆਈਆਰ ਤੇ 6 ਕਾਬੂ
ਮ੍ਰਿਤਕ ਦੇ ਪਿਤਾ ਜ਼ਾਕਿਰ ਹੁਸੈਨ ਦੀ ਸ਼ਿਕਾਇਤ ਦੇ ਆਧਾਰ ਮੇਵਾਤ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ 14 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੇਵਾਤ ਦੇ ਐੱਸਪੀ ਨਰਿੰਦਰ ਬਿਜਰਨੀਆ ਨੇ ਕਿਹਾ ਕਿ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਗਈ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੌਤ ਦੇ ਉਦੇਸ਼ ਬਾਰੇ ਐੱਸਪੀ ਨੇ ਕਿਹਾ, "ਸ਼ੁਰੂਆਤੀ ਜਾਂਚ ਮੁਤਾਬਕ ਮੁਲਜ਼ਮ ਅਤੇ ਪੀੜਤ ਵਿਚਾਲੇ ਪਹਿਲਾ ਵੀ ਝਗੜਾ ਹੋਇਆ ਸੀ ਅਤੇ ਪੁਰਾਣੀ ਰੰਜਿਸ਼ ਵੀ ਚੱਲ ਰਹੀ ਸੀ ਪਰ ਪਹਿਲਾਂ ਇੰਨਾਂ ਵੱਡਾ ਅਪਰਾਧ ਕਦੇ ਦਰਜ ਨਹੀਂ ਹੋਇਆ।"
ਕਿਸੇ ਵੀ ਫਿਰਕੂ ਵਾਰਦਾਤ ਤੋਂ ਇਨਕਾਰ ਕਰਦਿਆਂ ਐੱਸਪੀ ਨੇ ਦੱਸਿਆ ਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਘਟਨਾ ਨੂੰ ਵੱਖਰਾ ਰੰਗ ਦੇ ਰਹੇ ਹਨ ਪਰ ਅਜਿਹਾ ਕੁਝ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ: