ਕੋਰੋਨਾਵਾਇਰਸ: ਭਾਰਤ ਤੋਂ ਕੁਤਾਹੀ ਕਿੱਥੇ ਹੋਈ ਕਿ 'ਸੁਨਾਮੀ' ਆ ਗਈ - 5 ਅਹਿਮ ਖ਼ਬਰਾਂ

ਜਾਣਕਾਰਾਂ ਦਾ ਕਹਿਣਾ ਹੈ ਕਿ ਅਕਸੀਜਨ ਦੀ ਕਮੀ, ਉਨ੍ਹਾਂ ਕਈ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਅਤੇ ਹੋਰ ਸੂਬਾ ਸਰਕਾਰਾਂ ਕੋਰੋਨਾ ਦੀ ਦੂਜੀ ਲਹਿਰ ਲਈ ਤਿਆਰ ਨਹੀਂ ਸਨ।

ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ, ਸਰਕਾਰ ਦੇ ਬਣਾਏ ਵਿਗਿਆਨੀਆਂ ਦੇ ਇੱਕ ਮਾਹਰ ਸਮੂਹ ਨੇ ਕੋਰੋਨਾਵਾਇਰਸ ਦੇ ਕਿਤੇ ਵੱਧ ਲਾਗ਼ ਲਗਾਉਣ ਵਾਲੇ ਵੇਰੀਐਂਟ ਸਬੰਧੀ ਅਧਿਕਾਰੀਆਂ ਕੋਲ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ।

ਇੱਕ ਵਿਗਿਆਨੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਬਾਰੇ ਰੋਕਥਾਮ ਦੇ ਕੋਈ ਅਹਿਮ ਉਪਾਅ ਨਾ ਕਰਨ 'ਤੇ ਚਿਤਾਵਨੀ ਦਿੱਤੀ ਗਈ ਸੀ। ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ:

ਇਸ ਦੇ ਬਾਵਜੂਦ, 8 ਮਾਰਚ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕੋਰੋਨਾ ਮਹਾਂਮਾਰੀ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ। ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਿਰ ਸਰਕਾਰ ਤੋਂ 'ਕੁਤਾਹੀ' ਕਿੱਥੇ ਹੋ ਗਈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਲੌਕਡਾਊਨ ਦੇ ਵਿਰੋਧ ਵਿੱਚ ਕਿਸਾਨ ਆਗੂ ਕੀ ਕਹਿੰਦੇ?

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸ਼ਨੀਵਾਰ ਨੂੰ ਲੌਕਡਾਊਨ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋ ਕੋਰੋਨਾ ਸੰਬੰਧੀ ਲਗਾਈਆਂ ਪਾਬੰਦੀਆਂ ਦਾ ਵੀ ਵਿਰੋਧ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੁਖੀ ਨੇ ਕੋਰੋਨਾਵਾਇਰਸ ਨੂੰ ਲੈ ਕੇ ਸਰਕਾਰ ਦੀਆਂ ਤਿਆਰੀਆਂ ਕੇ ਸਵਾਲ ਚੁੱਕੇ ਤੇ ਲੌਕਡਾਊਨ ਖਿਲਾਫ ਕੀਤੇ ਗਏ ਵਿਰੋਧ ਨੂੰ ਸਹੀ ਠਹਿਰਾਇਆ।

ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ।

ਕਿਸਾਨਾਂ ਨੇ ਸ਼ਨੀਵਾਰ ਨੂੰ ਕਈ ਥਾਈਂ ਸੂਬੇ ਵਿੱਚ ਹਫ਼ਤਾਵਾਰੀ ਲੌਕਡਾਊਨ ਦਾ ਵਿਰੋਧ ਕੀਤਾ ਅਤੇ ਦੁਕਾਨਾਂ ਖੁੱਲ੍ਹਵਾਈਆਂ।

ਇੱਥੇ ਕਲਿੱਕ ਕਰ ਕੇ ਜਾਣੋ ਸ਼ਨਿੱਚਰਾਵਾਰ ਦੀਆਂ ਮੁੱਖ ਸਰਗਰਮੀਆਂ।

ਮੋਦੀ ਸਰਕਾਰ ਕੋਰੋਨਾ ਬਾਰੇ ਆਪਣੀਆਂ ਗ਼ਲਤੀਆਂ ਮੰਨੇ - ਲਾਂਸੇਟ

ਦੁਨੀਆਂ ਦੇ ਮੰਨੇ ਪ੍ਰਮੰਨੇ ਮੈਡੀਕਲ ਤੇ ਸਾਈਂਸ ਜਰਨਲ ਲਾਂਸੇਟ ਨੇ ਆਪਣੇ ਸੰਪਾਦਕੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਕੋਵਿਡ ਦੇ ਕਹਿਰ 'ਤੇ ਕਾਬੂ ਨਾ ਕਰਨ ਦੀ ਆਲੋਚਨਾ ਕੀਤੀ ਹੈ।

ਆਪਣੇ ਸੰਪਾਦਕੀ ਵਿੱਚ ਲਾਂਸੇਟ ਨੇ ਲਿਖਿਆ ਹੈ ਕਿ ਭਾਰਤ ਦੇ ਦ੍ਰਿਸ਼ ਪਰੇਸ਼ਾਨ ਕਰਨ ਵਾਲੇ ਹਨ। ਕੋਰੋਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ 3 ਲੱਖ ਤੋਂ ਉੱਤੇ ਕੋਰੋਨਾ ਕੇਸ ਆ ਰਹੇ ਹਨ।

ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਹਸਪਤਾਲ ਭਰੇ ਪਏ ਹਨ ਅਤੇ ਸਿਹਤ ਕਰਮਚਾਰੀ ਬੇਵੱਸ ਹੋਏ ਪਏ ਹਨ ਤੇ ਉਨ੍ਹਾਂ ਨੂੰ ਵੀ ਲਾਗ ਲੱਗ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹਰਿਆਣਾ ਦੇ ਕਈ ਪਿੰਡਾਂ ਵਿੱਚ ਪਹਿਲਾਂ ਬੁਖ਼ਾਰ, ਫ਼ਿਰ ਮੌਤ

ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਲੌਕਡਾਊਨ ਲਗਾਉਣ ਤੋਂ ਬਾਅਦ ਹਰਿਆਣਾ ਸਰਕਾਰ ਕੋਰੋਨਾਵਾਇਰਸ ਦੀ ਹਾਲਤ ਨੂੰ ਸੰਭਾਲਣ ਦਾ ਦਾਅਵਾ ਕਰ ਰਹੀ ਹੈ।

ਪਰ ਦੂਜੇ ਪਾਸੇ ਪੇਂਡੂ ਇਲਾਕਿਆਂ ਵਿੱਚ ਲੰਘੇ ਕੁਝ ਦਿਨਾਂ ਤੋਂ ਕਈ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ।

ਰੋਹਤਕ ਤੋਂ 10 ਕਿਲੋਮੀਟਰ ਦੂਰ ਟਿਟੌਲੀ ਪਿੰਡ ਵਿੱਚ ਲੰਘੇ ਦੋ ਹਫ਼ਤਿਆਂ ਵਿੱਚ 30 ਤੋਂ ਜ਼ਿਆਦਾ ਲੋਕ ਮਰੇ ਹਨ।

ਪਿੰਡ ਦੀ ਸਰਪੰਚ ਪ੍ਰੋਮਿਲਾ ਦੇ ਨੁਮਾਇੰਦੇ ਸੁਰੇਸ਼ ਕੁਮਾਰ ਕਹਿੰਦੇ ਹਨ ਕਿ ਸਾਰੀਆਂ ਮੌਤਾਂ ਦਾ ਕਾਰਨ ਇੱਕੋ ਜਿਹਾ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਖ਼ਿਲਾਫ਼ ਭਾਰਤ ਦੀ ਦਿਲ ਖੋਲ੍ਹ ਕੇ ਮਦਦ ਕਰਨ ਵਾਲੀ ਪੰਜਾਬਣ

ਭਾਰਤੀ ਮੂਲ ਦੇ ਕੁਝ ਵੱਡੇ ਨਾਮ ਜਿਵੇਂ ਗੂਗਲ ਦੇ ਸੁੰਦਰ ਪਿਚਾਈ, ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ, ਸਿਲੀਕੌਨ ਵੈਲੀ ਦੇ ਅਰਬਪਤੀ ਇਨਵੈਸਟਰ ਵਿਨੋਦ ਖੋਸਲਾ ਵਰਗੇ ਲੋਕਾਂ ਨੇ ਪਹਿਲਾਂ ਹੀ ਇਸ ਦਿਸ਼ਾ ਵਿੱਚ ਆਪਣੇ ਕਦਮ ਵਧਾ ਦਿੱਤੇ ਹਨ।

ਸਿੰਗਾਪੁਰ ਦੇ ਹੈਲਥ ਕੇਅਰ ਟ੍ਰੇਡ ਐਸੋਸੀਏਸ਼ਨ 'ਏਪੀਏਸੀਐੱਮਈਡੀ' ਦੀ ਸੀਈਓ ਹਰਜੀਤ ਗਿੱਲ ਕਹਿੰਦੇ ਹਨ, "ਸਾਨੂੰ ਪੂਰੇ ਭਾਰਤ ਤੋਂ ਮਦਦ ਲਈ ਸੁਨੇਹੇ ਆ ਰਹੇ ਹਨ।''

''ਖਾਸਕਰ ਦਿੱਲੀ ਵਿੱਚੋਂ, ਜਿਥੋਂ ਸਾਨੂੰ ਆਕਸੀਜਨ, ਪੀਪੀਈ ਕਿੱਟ, ਦਵਾਈਆਂ, ਵੈਂਟੀਲੇਟਰ ਜਾਂ ਹਸਪਤਾਲ ਵਿੱਚ ਕੰਮ ਆਉਣ ਵਾਲੀ ਕਿਸੇ ਵੀ ਚੀਜ਼ ਲਈ ਕਿਹਾ ਜਾ ਰਿਹਾ ਹੈ।"

ਹਰਜੀਤ ਗਿੱਲ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਹੈ। ਉਹ ਕਹਿੰਦੇ ਹਨ ਕਿ ਹਰ ਪਾਸਿਓਂ ਮਦਦ ਮਿਲ ਰਹੀ ਹੈ ਕਿਉਂਕਿ ਭਾਰਤੀ ਮੂਲ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜੋ ਇਸ ਤੋਂ ਅਛੂਤਾ ਰਿਹਾ ਹੋਵੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)