ਮਮਤਾ ਬੈਨਰਜੀ ਦੀ ਜ਼ਿੰਦਗੀ ਦੇ ਦਿਲਚਸਪ ਅਤੇ ਅਣਸੁਣੇ ਪਹਿਲੂ - 5 ਅਹਿਮ ਖ਼ਬਰਾਂ

ਤਰੀਕ: 12 ਮਈ, 2011, ਸਥਾਨ: ਕਲਕੱਤਾ ਦੇ ਕਾਲੀਘਾਟ ਇਲਾਕੇ 'ਚ ਮਮਤਾ ਬੈਨਰਜੀ ਦਾ ਸਲੇਟੀ ਪੱਥਰ ਦੀ ਛੱਤ ਵਾਲਾ ਦੋ ਕਮਰਿਆਂ ਦਾ ਕੱਚਾ ਘਰ।

ਜਿਵੇਂ ਜਿਵੇਂ 2011 ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ, ਘਰ ਦੇ ਬਾਹਰ ਇਕੱਠੇ ਹੋਏ ਤ੍ਰਿਣਮੂਲ ਕਾਂਗਰਸ ਦੇ ਹਜ਼ਾਰਾਂ ਸਮਰਥਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ।

ਕਾਂਗਰਸ ਨਾਲ ਨਾਤਾ ਤੋੜਕੇ ਵੱਖਰੀ ਪਾਰਟੀ ਬਣਾਉਣ ਤੋਂ ਲਗਭਗ 13 ਸਾਲ ਬਾਅਦ ਖੱਬੇ ਪੱਖੀਆਂ ਨੂੰ ਸੱਤਾਂ ਤੋਂ ਬਾਹਰ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀ ਇੱਕ ਪੁਰਾਣੀ ਸਹੁੰ ਵੀ ਪੂਰੀ ਹੋਣ ਵਾਲੀ ਸੀ। ਮਮਤਾ ਬੈਨਰਜੀ ਬੇਹੱਦ ਸ਼ਾਂਤ ਬੈਠੇ ਸਨ।

ਇਹ ਵੀ ਪੜ੍ਹੋ:

ਜਦੋਂ ਇਹ ਸਾਫ਼ ਹੋ ਗਿਆ ਕਿ ਟੀਐੱਮਸੀ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਉਣ ਵਾਲੀ ਹੈ ਤਾਂ ਮਮਤਾ ਜਸ਼ਨ ਮਨਾਉਣ ਦੀ ਬਜਾਇ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਜੁੱਟ ਗਏ। ਉਹ ਕੇਂਦਰੀ ਰੇਲ ਮੰਤਰੀ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ।

ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ 'ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ। ਨਾਮ ਦੀ ਬਜਾਇ ਉਹ ਹਮੇਸ਼ਾਂ ਮਮਤਾ ਨੂੰ 'ਉਹ ਔਰਤ' ਕਹਿ ਕੇ ਸੰਬੋਧਿਤ ਕਰਦੇ ਸਨ।

ਮਮਤਾ ਦੇ ਸਿਆਸੀ ਸਫ਼ਰ 'ਤੇ 'ਡੀਕੋਡਿੰਗ ਦੀਦੀ' ਨਾਮ ਦੀ ਕਿਤਾਬ ਲਿਖਣ ਵਾਲੇ ਪੱਤਰਕਾਰ ਦੋਲਾ ਮਿੱਤਰ ਕਹਿੰਦੇ ਹਨ, ''ਦੇਸ ਵਿੱਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ 'ਦੀਦੀ' ਦੇ ਨਾਮ ਨਾਲ ਮਸ਼ਹੂਰ ਮਮਤਾ ਬੈਨਰਜ਼ੀ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਵਿਅਕਤੀਤਵ ਦਾ ਹੀ ਕ੍ਰਿਸ਼ਮਾ ਹੈ।"

ਮਮਤਾ ਬੈਨਰਜੀ ਬਾਰੇ ਹੋਰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਕਿੱਥੋਂ, ਕੀ ਰਹੇ ਚੋਣ ਨਤੀਜੇ

ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਂਦੇ ਹੋਏ ਮੁੜ ਸੱਤਾ 'ਤੇ ਕਾਬਜ਼ ਰਹਿਣ ਵਾਲ ਰਾਹ ਬਣਾ ਲਿਆ ਹੈ।

ਤਮਿਲਨਾਡੂ ਵਿਚ ਡੀਐਮਕੇ ਸਰਕਾਰ ਬਣਾਵੇਗੀ ਤੇ ਐਮ ਕੇ ਸਟਾਲਿਨ ਮੁੱਖ ਮੰਤਰੀ ਹੋਣਗੇ।

ਕੇਰਲ ਵਿਚ ਸੀਪੀਐੱਮ ਨੇ ਜਿੱਤ ਹਾਸਲ ਕੀਤੀ ਹੈ ਅਤੇ ਪਿਨਰਾਈ ਵਿਜਯਨ ਮੁੱਖ ਮੰਤਰੀ ਹੋਣਗੇ। 140 ਸੀਟਾਂ ਵਾਲੇ ਕੇਰਲ ਵਿੱਚ ਪਿਨਰਾਈ ਵਿਜਯਨ ਦੀ ਅਗਵਾਈ ਵਿੱਚ ਲੈਫ਼ਟ ਡੇਮੋਕ੍ਰੇਟਿਕ ਫਰੰਟ (LDF) ਨੇ ਜਿੱਤ ਹਾਸਲ ਕੀਤੀ ਹੈ। ਇੱਥੇ CPM ਨੇ 12 ਪਾਰਟੀਆਂ ਨਾਲ ਮਿਲਕੇ ਚੋਣਾਂ ਲੜੀਆਂ ਸਨ। LDF ਨੂੰ ਬਹੁਮਤ ਤੋਂ ਜ਼ਿਆਦਾ 92 ਸੀਟਾਂ ਮਿਲੀਆਂ ਹਨ।

ਅਸਮ ਵਿੱਚ ਭਾਜਪਾ ਨੂੰ ਸੱਤਾ ਮਿਲੀ ਹੈ ਅਤੇ ਸਰਬਾਨੰਦ ਸੋਨੋਵਾਲ ਮੁੱਖ ਮੰਤਰੀ ਹੋ ਸਕਦੇ ਹਨ।

ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ ਪਹਿਲੀ ਵਾਰ ਐਨਡੀਏ ਦੀ ਸਰਕਾਰ ਬਣੇਗੀ। ਇੱਥੋਂ ਮੁੱਖ ਮੰਤਰੀ ਦਾ ਅਹੁਦਾ AINRC ਦੇ ਪ੍ਰਧਾਨ ਐਨ ਰੰਗਾਸਵਾਮੀ ਸੰਭਾਲਣਗੇ। ਕੁੱਲ 30 ਸੀਟਾਂ ਵਿੱਚੋਂ 16 ਸੀਟਾਂ AINRC ਦੀ ਅਗਵਾਈ ਵਿੱਚ ਭਾਜਪਾ ਤੇ AIDMK ਨੇ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ।

ਚੋਣ ਨਤੀਜਿਆਂ ਅਤੇ ਹੋਰ ਅਹਿਮ ਖ਼ਬਰਾਂ ਲਈ 2 ਮਈ ਦਾ LIVE ਪੇਜ ਇੱਥੇ ਦੇਖੋ

ਸ਼ੁਭੇਂਦੂ ਅਧਿਕਾਰੀ: ਪੱਛਮੀ ਬੰਗਾਲ ਚੋਣ 'ਚ ਨੰਦੀਗ੍ਰਾਮ ਤੋਂ ਮਮਤਾ ਨੂੰ ਹਰਾਉਣ ਵਾਲਾ ਸ਼ਖ਼ਸ

ਟੀਐੱਮਸੀ ਸਰਕਾਰ ਵਿੱਚ ਤਤਕਾਲੀ ਮੰਤਰੀ ਅਤੇ ਮਮਤਾ ਬੈਨਰਜੀ ਦੇ ਨਜ਼ਦੀਕੀ ਰਹੇ ਸ਼ੁਭੇਂਦੂ ਅਧਿਕਾਰੀ ਨੇ ਤੇਜ਼ੀ ਨਾਲ ਬਦਲੇ ਹਾਲਾਤ ਵਿੱਚ ਲੰਘੇ ਦਸੰਬਰ ਵਿੱਚ ਭਾਜਪਾ ਦਾ ਹੱਥ ਫੜ ਲਿਆ।

ਕਦੇ ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਸਭ ਤੋਂ ਨਜ਼ਦੀਕੀ ਰਹੇ ਸ਼ੁਭੇਂਦੂ ਹੁਣ ਉਨ੍ਹਾਂ ਦੇ ਸਭ ਤੋਂ ਕੱਟੜ ਵਿਰੋਧੀ ਬਣਨ ਤੱਕ ਦਾ 360 ਡਿਗਰੀ ਦਾ ਅਸਰ, ਰਾਜਨੀਤੀ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ।

ਪੁਰਾਣੀ ਕਹਾਵਤ ਹੈ ਕਿ ਰਾਜਨੀਤੀ ਵਿੱਚ ਨਾ ਤਾਂ ਦੋਸਤੀ ਸਥਾਈ ਹੁੰਦੀ ਹੈ ਅਤੇ ਨਾ ਹੀ ਦੁਸ਼ਮਣੀ।

ਮਮਤਾ ਦੀ ਪਾਰਟੀ ਤਾਂ ਜਿੱਤ ਗਈ ਪਰ ਮਮਤਾ ਨੂੰ ਹਰਾਉਣ ਵਾਲੇ ਸ਼ੁਭੇਂਦੂ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪ੍ਰਸ਼ਾਤ ਕਿਸ਼ੋਰ ਛੱਡਣਗੇ ਚੋਣ ਰਣਨੀਤੀ ਦਾ ਕੰਮ

ਚੋਣ ਨਤੀਜਿਆਂ ਤੋਂ ਪਹਿਲਾਂ ਹੀ ਬੰਗਾਲ ਚੋਣਾਂ ਵਿੱਚ ਭਾਜਪਾ ਨੂੰ ਕਿਸੇ ਸੂਰਤ-ਏ-ਹਾਲ ਸੈਂਕੜਾ ਨਾ ਮਿਲਣ ਦਾ ਦਾਅਵਾ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਿਹਾ, "ਮੈਂ ਉਸ ਕੰਮ ਨੂੰ ਜਾਰੀ ਨਹੀਂ ਰੱਖਣਾ ਚਾਹੁੰਦਾ ਜੋ ਮੈਂ ਕਰ ਰਿਹਾ ਸੀ। ਮੈਂ ਬਹੁਤ ਕਰ ਲਿਆ। ਮੇਰੇ ਲਈ ਇੱਕ ਬਰੇਕ ਲੈਣ ਦਾ ਸਮਾਂ ਹੈ ਅਤੇ ਜ਼ਿੰਦਗੀ ਵਿੱਚ ਕੁਝ ਹੋਰ ਕਰਨ ਦਾ। ਮੈਂ ਇਹ ਜਗ੍ਹਾ ਛੱਡਣਾ ਚਾਹੁੰਦਾ ਹਾਂ।"

ਪੱਛਮੀ ਬੰਗਾਲ ਵਿਚ ਚੋਣ ਜਿੱਤੀ ਪਾਰਟੀ ਟੀਐੱਮਸੀ ਲਈ ਚੋਣ ਰਣਨੀਤੀਕਾਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣਾ ਕੰਮ ਛੱਡਣ ਲਈ ਕਿਹਾ।

21 ਦਸੰਬਰ, 2020 ਨੂੰ ਇੱਕ ਟਵੀਟ ਵਿੱਚ ਮੀਡੀਆ ਦੇ ਇੱਕ ਹਿੱਸੇ ਵਲੋਂ ਵਧਾ ਚੜ੍ਹਾ ਕੇ ਪ੍ਰਚਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਲਿਖਿਆ ਸੀ ਭਾਜਪਾ ਸੈਂਕੜੇ ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਲਈ ਜਦੋਜ਼ਹਿਦ ਕਰੇਗੀ।

ਪ੍ਰਸ਼ਾਂਤ ਕਿਸ਼ੋਰ ਵਲੋਂ ਚੁਣੌਤੀ ਦਿੰਦਿਆ ਭਾਜਪਾ ਨੂੰ ਇਹ ਟਵੀਟ ਸੰਭਾਲ ਕੇ ਰੱਖਣ ਨੂੰ ਵੀ ਕਿਹਾ ਗਿਆ ਸੀ।

ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਕੰਪਨੀ ਆਈਪੈਕ ਨੇ ਸੂਬਿਆਂ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਲਈ ਕੰਮ ਕੀਤਾ ਸੀ।

ਪ੍ਰਸ਼ਾਂਤ ਕਿਸ਼ੋਰ ਨੇ ਚੋਣ ਪ੍ਰਬੰਧਨ ਦਾ ਕੰਮ ਛੱਡਣ ਦਾ ਫ਼ੈਸਲਾ ਕਿਉਂ ਲਿਆ, ਇੱਥੇ ਪੜ੍ਹੋ

ਪਿਨਰਾਈ ਵਿਜਯਨ ਦੀ ਮੋਦੀ ਤੇ ਸਟਾਲਿਨ ਨਾਲ ਤੁਲਨਾ ਕਿਉਂ ਤੇ 'ਕੈਪਟਨ' ਕਿਉਂ ਕਿਹਾ ਜਾਂਦਾ ਹੈ

ਜਿਸ ਪਿਨਰਾਈ ਵਿਜਯਨ ਨੇ ਆਪਣੀ ਅਗਵਾਈ ਵਿੱਚ ਸੀਪੀਐੱਮ ਦੀ ਅਗਵਾਈ ਵਾਲੇ ਖੱਬੇਪੱਖੀ ਲੋਕਤੰਤਰਿਕ ਮੋਰਚੇ (ਐੱਲਡੀਐੱਫ਼) ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਿਵਾਈ ਹੈ, ਅੱਜ ਉਨ੍ਹਾਂ ਦੀ ਤੁਲਨਾ ਦੋ ਅਸਧਾਰਨ ਰੂਪ ਵਿੱਚ ਤਾਕਤਵਰ ਆਗੂਆਂ ਨਾਲ ਕੀਤੀ ਜਾ ਰਹੀ ਹੈ।

ਇਹ ਆਗੂ ਭਾਰਤ ਦੇ ਹੀ ਨਹੀਂ, ਬਲਕਿ ਸਾਬਕਾ ਸੋਵੀਅਤ ਯੂਨੀਅਨ ਦੇ ਨੇਤਾ ਵੀ ਸਨ।

ਅਜੀਬ ਹੀ ਹੈ ਕਿ ਪਿਨਰਾਈ ਵਿਜਯਨ ਦੇ ਅਲੋਚਕ ਹੀ ਨਹੀਂ, ਉਨ੍ਹਾਂ ਦੇ ਜ਼ਬਰਦਸਤ ਪ੍ਰਸ਼ੰਸਕ ਵੀ ਉਨ੍ਹਾਂ ਨੂੰ, 'ਧੋਤੀ ਪਹਿਨਣ ਵਾਲੇ ਮੋਦੀ' ਜਾਂ ਕੇਰਲ ਦੇ ਸਟਾਲਿਨ ਕਹਿੰਦੇ ਹਨ। ਯਾਨੀ ਵਿਜਯਨ ਦੀ ਤੁਲਨਾ ਸਾਬਕਾ ਸੋਵੀਅਤ ਯੂਨੀਅਨ ਦੇ ਬੇਹੱਦ ਤਾਕਤਵਰ ਆਗੂ ਜੋਸੇਫ਼ ਸਟਾਲਿਨ ਨਾਲ ਵੀ ਕੀਤੀ ਜਾ ਰਹੀ ਹੈ।

ਚੋਣ ਮੁਹਿੰਮ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂਆਂ ਨੇ ਇਸ ਗੱਲ 'ਤੇ ਇਤਰਾਜ਼ ਵੀ ਕੀਤਾ ਸੀ ਕਿ ਪਿਨਰਾਈ ਵਿਜਯਨ ਨੂੰ 'ਕੈਪਟਨ' ਕਿਉਂ ਕਿਹਾ ਜਾ ਰਿਹਾ ਹੈ? ਕਮਿਊਨਿਸਟ ਵਿਚਾਰਧਾਰਾ ਵਾਲੇ ਕਿਸੇ ਵੀ ਦਲ ਦੇ ਲਈ ਅਜਿਹੀਆਂ ਉਪਾਧੀਆਂ ਸਰਾਪ ਤੋਂ ਘੱਟ ਨਹੀਂ ਮੰਨੀਆਂ ਜਾਂਦੀਆਂ।

ਵਿਜਯਨ ਨੇ ਕੇਰਲ ਨੂੰ ਉਨ੍ਹਾਂ ਮੌਕਿਆਂ 'ਤੇ ਵੀ ਮਜ਼ਬੂਤ ਅਗਵਾਈ ਦਿੱਤੀ ਹੈ, ਜਦੋਂ ਕੁਦਰਤੀ ਆਫ਼ਤਾਂ ਨੇ ਕੇਰਲ 'ਤੇ ਹਮਲਾ ਕੀਤਾ। ਫ਼ਿਰ ਚਾਹੇ ਨਿਪਾਹ ਵਾਇਰਸ ਹੋਵੇ ਜਾਂ ਕੋਰੋਨਾ ਵਾਇਰਸ ਦਾ ਪ੍ਰਕੋਪ।

ਪਿਨਰਾਈ ਵਿਜਯਨ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)