You’re viewing a text-only version of this website that uses less data. View the main version of the website including all images and videos.
ਪ੍ਰਸ਼ਾਂਤ ਕਿਸ਼ੋਰ ਛੱਡਣਗੇ ਚੋਣ ਰਣਨੀਤੀ ਦਾ ਕੰਮ, ਪਰ ਕੈਪਟਨ ਦੇ ਸਲਾਹਕਾਰ ਬਣਨ ਬਾਰੇ ਕੀ ਵਿਚਾਰ
ਚੋਣ ਨਤੀਜਿਆਂ ਤੋਂ ਪਹਿਲਾਂ ਹੀ ਬੰਗਾਲ ਚੋਣਾਂ ਵਿੱਚ ਭਾਜਪਾ ਨੂੰ ਕਿਸੇ ਸੂਰਤ-ਏ- ਹਾਲ ਸੈਂਕੜਾ ਨਾ ਮਿਲਣ ਦਾ ਦਾਅਵਾ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਕਿਹਾ, "ਮੈਂ ਉਸ ਕੰਮ ਨੂੰ ਜਾਰੀ ਨਹੀਂ ਰੱਖਣਾ ਚਾਹੁੰਦਾ ਜੋ ਮੈਂ ਕਰ ਰਿਹਾ ਸੀ। ਮੈਂ ਬਹੁਤ ਕਰ ਲਿਆ। ਮੇਰੇ ਲਈ ਇੱਕ ਬਰੇਕ ਲੈਣ ਦਾ ਸਮਾਂ ਹੈ ਅਤੇ ਜ਼ਿੰਦਗੀ ਵਿੱਚ ਕੁਝ ਹੋਰ ਕਰਨ ਦਾ। ਮੈਂ ਇਹ ਜਗ੍ਹਾ ਛੱਡਣਾ ਚਾਹੁੰਦਾ ਹਾਂ।"
ਪੱਛਮੀ ਬੰਗਾਲ ਵਿਚ ਚੋਣ ਜਿੱਤੀ ਪਾਰਟੀ ਟੀਐੱਮਸੀ ਲਈ ਚੋਣ ਰਣਨੀਤੀਕਾਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣਾ ਕੰਮ ਛੱਡਣ ਲਈ ਕਿਹਾ।
ਪ੍ਰਸ਼ਾਂਤ ਕਿਸ਼ੋਰ ਨੇ ਪਹਿਲਾਂ 21 ਦਸੰਬਰ, 2020 ਨੂੰ ਇੱਕ ਟਵੀਟ ਵਿੱਚ ਮੀਡੀਆ ਦੇ ਇੱਕ ਹਿੱਸੇ ਵਲੋਂ ਵਧਾ ਚੜ੍ਹਾ ਕੇ ਪ੍ਰਚਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਲਿਖਿਆ ਸੀ ਭਾਜਪਾ ਸੈਂਕੜੇ ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਲਈ ਜਦੋਜ਼ਹਿਦ ਕਰੇਗੀ।
ਇਹ ਵੀ ਪੜ੍ਹੋ
ਪ੍ਰਸ਼ਾਂਤ ਕਿਸ਼ੋਰ ਵਲੋਂ ਚੁਣੌਤੀ ਦਿੰਦਿਆ ਭਾਜਪਾ ਨੂੰ ਇਹ ਟਵੀਟ ਸੰਭਾਲ ਕੇ ਰੱਖਣ ਨੂੰ ਵੀ ਕਿਹਾ ਗਿਆ ਸੀ।
ਪ੍ਰਸ਼ਾਂਤ ਕਿਸ਼ੋਰ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਕੰਪਨੀ ਆਈਪੈਕ ਨੇ ਸੂਬਿਆਂ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਲਈ ਕੰਮ ਕੀਤਾ ਸੀ।
ਬੰਗਾਲ ਚੋਣਾਂ ਦੀ ਸ਼ੁਰੂਆਤ ਤੋਂ ਹੀ ਜਿੱਥੇ ਭਾਜਪਾ ਦੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੇ ਤ੍ਰਿਣਮੂਲ ਕਾਂਗਰਸ ਦੇ ਮਮਤਾ ਦਰਮਿਆਨ ਟੱਕਰ ਦਿਲਚਸਪ ਰਹੀ, ਉਥੇ ਹੀ ਪ੍ਰਸ਼ਾਂਤ ਕਿਸ਼ੋਰ ਵੀ ਲੋਕਾਂ ਦੀ ਦਿਲਚਸਪੀ ਦਾ ਹਿੱਸਾ ਰਹੇ।
ਉਨ੍ਹਾਂ ਨੇ ਮਾਰਚ ਮਹੀਨੇ ਇੰਡੀਆ ਟੂਡੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਜੇ ਭਾਜਪਾ ਚੋਣਾਂ ਵਿੱਚ ਸੌ ਦਾ ਅੰਕੜਾ ਪਾਰ ਕਰ ਲਵੇਗੀ ਤਾਂ ਉਹ ਆਪਣਾ ਕੰਮ ਛੱਡ ਦੇਣਗੇ।
ਬੰਗਾਲ ਚੋਣਾਂ ਦੇ ਨਤੀਜਿਆਂ ਦੇ ਆ ਰਹੇ ਰੁਝਾਨਾਂ ਵਿੱਚ ਮਮਤਾ ਬੈਨਰਜ਼ੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਜਿੱਤ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ ਅਤੇ ਭਾਜਪਾ ਸੈਂਕੜੇ ਤੋਂ ਵੀ ਕਿਤੇ ਪਿੱਛੇ ਹੈ ਪਰ ਪ੍ਰਸ਼ਾਂਤ ਨੇ ਅੱਜ ਆਪਣਾ ਫ਼ੈਸਲਾ ਸੁਣਾਉਂਦਿਆ ਸਿਆਸੀ ਕਰੀਅਰ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ।
ਚੋਣ ਪ੍ਰਬੰਧਨ ਦਾ ਕੰਮ ਛੱਡਣ ਦਾ ਫ਼ੈਸਲਾ ਕਿਉਂ
ਅੱਜ ਬੰਗਾਲ ਚੋਣਾਂ ਦੇ ਰੁਝਾਨਾਂ ਤੋਂ ਮਮਤਾ ਬੈਨਰਜੀ ਦੀ ਜਿੱਤ ਸਪੱਸ਼ਟ ਹੋਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਵਲੋਂ ਇੰਡੀਆ ਟੂਡੇ ਨੂੰ ਵੀ ਇੱਕ ਇੰਟਰਵਿਊ ਦਿੱਤਾ ਗਿਆ।
ਜਿਸ ਵਿੱਚ ਇਸ ਫ਼ੈਸਲੇ ਦੀ ਵਜ੍ਹਾ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਬਾਰੇ ਸੋਚ ਰਹੇ ਸਨ ਪਰ ਕਿਸੇ ਢੁੱਕਵੇਂ ਸਮੇਂ ਦੀ ਉਡੀਕ ਵਿੱਚ ਸਨ।
ਉਨ੍ਹਾਂ ਕਿਹਾ ਕਿ ਬੰਗਾਲ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਨੂੰ ਇਹ ਛੱਡਣ ਦਾ ਬਿਹਰਤ ਸਮਾਂ ਲੱਗਦਾ ਹੈ।
ਪ੍ਰਸ਼ਾਂਤ ਕਿਸ਼ੋਰ ਦੀ ਅਗਲੀ ਯੋਜਨਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਂ ਇਸ ਬਾਰੇ ਹਾਲੇ ਕੁਝ ਤੈਅ ਨਹੀਂ ਕੀਤਾ। ਮੈਂ ਸਿਰਫ਼ ਛੱਡਣ ਬਾਰੇ ਸੋਚ ਰਿਹਾ ਸੀ ਤੇ ਅਜਿਹਾ ਕਰ ਰਿਹਾ ਹਾਂ।"
ਇਹ ਵੀ ਪੜ੍ਹੋ
ਕੀ ਉਹ ਸਿਆਸਤ ਵਿੱਚ ਬਣੇ ਰਹਿਣਗੇ
ਪ੍ਰਸ਼ਾਂਤ ਕਿਸ਼ੋਰ ਸਿਆਸਤ ਵਿੱਚ ਵੱਖਰੀ ਪਛਾਣ ਪਹਿਲਾਂ ਹੀ ਬਣਾ ਚੁੱਕੇ ਹਨ ਅਤੇ ਕੀ ਉਹ ਸਿਆਸਤ ਵਿੱਚ ਬਣੇ ਰਹਿਣਗੇ ਜਾਂ ਨਹੀਂ ਇਹ ਸਵਾਲ ਲਗਾਤਾਰ ਉਨ੍ਹਾਂ ਨੂੰ ਪੁੱਛਿਆ ਜਾ ਰਿਹਾ ਹੈ।
ਕੀ ਉਹ ਆਪਣੇ ਸੂਬੇ ਤੋਂ ਸਿਆਸਤ ਵਿੱਚ ਹੱਥ ਅਜਮਾਉਣਗੇ ਤਾਂ ਉਨ੍ਹਾਂ ਨੇ ਮੰਨਿਆ ਕਿ ਸਿਆਸਤ ਹਮੇਸ਼ਾਂ ਹੀ ਉਨ੍ਹਾਂ ਦੇ ਰਡਾਰ 'ਤੇ ਰਿਹਾ ਹੈ।
ਉਨ੍ਹਾਂ ਸਿਆਸਤ ਜੁਆਇਨ ਵੀ ਕੀਤੀ ਨਾਲ ਹੀ ਉਨ੍ਹਾਂ ਕਿਹਾ, "ਮੈਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਮੈਂ ਅਸਫ਼ਲ ਰਿਹਾ,ਇਸ ਲਈ ਜੇ ਮੈਂ ਸਿਆਸਤ ਮੁੜ ਜੁਆਇਨ ਕਰਨੀ ਵੀ ਹੋਈ ਤਾਂ ਮੈਂ ਇਸ ਬਾਰੇ ਘੋਖ ਕਰਾਂਗਾ ਕਿ ਮੈਨੂੰ ਕੀ ਪਤਾ ਹੈ ਅਤੇ ਕੀ ਨਹੀਂ ਪਤਾ, ਕੀ ਮੈਨੂੰ ਬਿਹਤਰ ਤਰੀਕੇ ਨਾਲ ਜਾਣਨ ਦੀ ਲੋੜ ਹੈ।
ਤਦ ਮੈਂ ਫ਼ੈਸਲਾ ਲਵਾਂਗਾ। ਹਾਲ ਦੀ ਘੜੀ ਮੈਂ ਇਸ ਬਾਰੇ ਫ਼ੈਸਲਾ ਨਹੀਂ ਲਿਆ ਜੋ ਲਿਆ ਹੈ ਉਹ ਇਹ ਹੀ ਕਿ ਮੈਂ ਬਹੁਤ ਕਰ ਲਿਆ।"
ਪੱਛਮ ਬੰਗਾਲ ਦੇ ਨਤੀਜਿਆਂ ਵਿੱਚ ਕੀ ਰਿਹਾ ਹਾਵੀ
ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਚਾਹੇ ਨਤੀਜੇ ਇੱਕਪਾਸੜ ਅਤੇ ਤ੍ਰਿਣਮੂਲ ਕਾਂਗਸਰ ਦੇ ਹੱਕ ਵਿੱਚ ਲੱਗ ਰਹੇ ਹੋਣ,ਇਹ ਇੱਕ ਮੁਸ਼ਕਿਲ ਜੰਗ ਸੀ। "ਅਸੀਂ ਬਹੁਤ ਮੁਸ਼ਕਿਲ ਦੌਰ ਵਿੱਚੋਂ ਗੁਜ਼ਰੇ। ਚੋਣ ਕਮਿਸ਼ਨ ਜ਼ਾਹਰਾ ਤੌਰ 'ਤੇ ਪੱਖਪਾਤੀ ਸੀ ਅਤੇ ਸਾਡੀ ਚੋਣ ਮੁਹਿੰਮ ਨੂੰ ਔਖਾ ਬਣਾਇਆ।"
ਉਨ੍ਹਾਂ ਅੱਗੇ ਕਿਹਾ, "ਸਾਨੂੰ ਬਿਹਤਰ ਕਰਨ ਬਾਰੇ ਪੂਰਾ ਭਰੋਸਾ ਸੀ ਅਤੇ ਜਿੰਨੇ ਲੋਕ ਵੋਟਾਂ ਦੇਣ ਨੂੰ ਤਿਆਰ ਦਿਖ ਰਹੇ ਸਨ, ਟੀਐੱਮਸੀ ਉਸ ਤੋਂ ਵੱਧ ਜਿੱਤ ਰਹੀ ਸੀ। ਭਾਜਪਾ ਵੱਡੇ ਪੱਧਰ ''ਤੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਬੰਗਾਲ ਵਿੱਚ ਜਿੱਤ ਰਹੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਜਪਾ ਨੂੰ ਜਾਣਦੇ ਹਨ ਅਤੇ ਜਾਣਦੇ ਹਨ ਕਿ ਉਹ ਸਿਆਸੀ ਲੜਾਈ ਕਿਵੇਂ ਲੜਦੀ ਹੈ। ਇਸ ਲਈ ਇਹ ਚੋਣ ਬਹੁਤੀ ਔਖੀ ਨਹੀਂ ਲੱਗੀ।
ਇੰਡੀਆ ਟੂਡੇ ਵਲੋਂ ਪ੍ਰਸ਼ਾਂਤ ਨੂੰ ਪੰਜਾਬ ਚੋਣਾਂ ਵਿੱਚ ਸਲਾਹਕਾਰ ਦੀ ਜਾਂ ਕੋਈ ਹੋਰ ਭੂਮਿਕਾ ਨਿਭਾਉਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਪ੍ਰਸ਼ਾਂਤ ਕਿਸ਼ੋਰ ਨੇ ਨਾਂਹ ਵਿਚ ਦਿੱਤਾ। ਇਸ ਦਾ ਅਰਥ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਨਵਾਂ ਚੋਣ ਰਣਨੀਤੀਕਾਰ ਲੱਭਣਾ ਪਵੇਗਾ।
ਪ੍ਰਸ਼ਾਤ ਕਿਸ਼ੋਰ ਨੂੰ ਕੁਝ ਹਫ਼ਤੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ। ਸਮਝਿਆ ਜਾ ਰਿਹਾ ਕਿ ਉਹ 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਚ ਕਾਂਗਰਸ ਦੀ ਰਣਨੀਤੀ ਘੜਨਗੇ।
ਪ੍ਰਸ਼ਾਤ ਕਿਸੋਰ ਉੱਤੇ ਮੀਡੀਆ ਦੇ ਕੁਝ ਹਿੱਸੇ ਵਿਚ ਪੰਜਾਬ ਦੇ ਕੁਝ ਵਿਧਾਇਕਾਂ ਤੇ ਮੰਤਰੀਆਂ ਦੀਆਂ ਟਿਕਟਾਂ ਕੱਟਣ ਦੀ ਸਿਫ਼ਾਰਿਸ਼ ਕਰਨ ਦੀ ਸਲਾਹ ਦੇਣ ਇਲਜ਼ਾਮ ਲੱਗੇ ਸਨ , ਜਿਸ ਦੀ ਕੈਪਟਨ ਅਮਰਿੰਦਰ ਸਿੰਘ ਨੇ ਬਾਕਇਦਾ ਪ੍ਰੈਸ ਬਿਆਨ ਜਾਰੀ ਕਰਕੇ ਸਫ਼ਾਈ ਵੀ ਦਿੱਤੀ ਸੀ।
ਪ੍ਰਸ਼ਾਂਤ ਕਿਸ਼ੋਰ ਦੇ ਹਿੱਸੇ 2014 ਵਿੱਚ ਭਾਜਪਾ ਦੀ ਚੋਣ ਮੁਹਿੰਮ ਅਤੇ 2015 ਵਿੱਚ ਨਿਤਿਸ਼ ਕੁਮਾਰ ਦੀ ਜਿੱਤ ਦਾ ਸਿਹਰਾ ਵੀ ਹੈ।
ਬਿਨ੍ਹਾਂ ਸ਼ੱਕ ਬੰਗਾਲ ਉਨ੍ਹਾਂ ਲਈ ਸਭ ਤੋਂ ਔਖੀ ਚੁਣੌਤੀ ਸੀ, ਇੱਕ ਅਜਿਹੀ ਚੁਣਾਵੀ ਜੰਗ ਜਿਸ ਵਿੱਚ ਭਾਜਪਾ ਵਲੋਂ ਵੱਡੇ ਪੈਮਾਨੇ 'ਤੇ ਜ਼ੋਰ ਅਜ਼ਮਾਇਸ਼ੀ ਕੀਤੀ ਗਈ ਸੀ।
ਇਹ ਵੀ ਪੜ੍ਹੋ: