You’re viewing a text-only version of this website that uses less data. View the main version of the website including all images and videos.
Election Result: ਬੰਗਾਲ 'ਚ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਹਾਰੀ ਪਰ TMC ਦੀ ਸੂਬੇ ਵਿਚ ਵੱਡੀ ਜਿੱਤ
ਅੱਜ ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ
ਲਾਈਵ ਕਵਰੇਜ
ਪੱਛਮੀ ਬੰਗਾਲ ਵਿਚ ਭਾਵੇਂ ਟੀਐੱਮਸੀ ਜਿੱਤ ਗਈ, ਪਰ ਮਮਤਾ ਬੈਨਰਜੀ ਆਪ ਨੰਦੀਗ੍ਰਾਮ ਤੋਂ ਹਾਰ ਗਈ
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ਉੱਤੋਂ ਭਾਜਪਾ ਦੇ ਉਮੀਦਵਾਰ ਸ਼ੁਭੇਦੂ ਅਧਿਕਾਰੀ ਨੂੰ ਜੇਤੂ ਐਲਾਨ ਦਿੱਤਾ ਹੈ। ਉਹ 1956 ਵੋਟਾਂ ਨਾਲ ਜੇਤੂ ਰਹੇ ਹਨ।
ਚੋਣ ਕਮਿਸ਼ਨ ਮੁਤਾਬਕ ਨੰਦੀਗ੍ਰਾਮ ਵਿਚ17 ਵੇਂ ਰਾਊਂਡ ਦੀ ਗਿਣਤੀ ਖਤਮ ਹੋ ਚੁੱਕੀ ਹੈ ਅਤੇ ਭਾਜਪਾ ਉਮੀਦਵਾਰ ਨੂੰ 109,673 ਵੋਟਾਂ ਪਈਆਂ ਹਨ ,ਜਦਕਿ ਮਮਤਾ ਬੈਨਰਜੀ ਦੇ ਖਾਤੇ ਵਿਚ 107,937 ਵੋਟਾਂ ਆਈਆਂ ਹਨ।
ਰਾਤ 11.44 ਤੱਕ ਐਲਾਨੇ ਨਤੀਜੇ , ਟੀਐੱਮਸੀ ਨੂੰ ਸਪੱਸ਼ਟ ਬਹੁਮਤ
ਪੰਜਾਬ ਵਿਚ ਇੱਕ ਦਿਨ ਦੌਰਾਨ ਸਭ ਤੋਂ ਵੱਡਾ ਅੰਕੜਾ - 157 ਮੌਤਾਂ
- ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹੁਣ ਤੱਕ ਮੌਤਾਂ ਦਾ ਸਭ ਤੋਂ ਵੱਡਾ ਮੌਤਾਂ ਦਾ ਅੰਕੜਾ ਪਿਛਲੇ 24 ਘੰਟੇ ਦੌਰਾਨ ਸਾਹਮਣੇ ਆਇਆ ਹੈ। ਸੂਬੇ ਵਿਚ 157 ਮੌਤਾਂ ਹੋਈਆਂ ਹਨ ਅਤੇ ਕੁੱਲ ਮੌਤਾਂ ਦਾ ਅੰਕੜਾ 9317 ਹੋ ਗਿਆ ਹੈ।
- ਪਿਛਲੇ 24 ਘੰਟੇ ਦੌਰਾਨ ਪੰਜਾਬ ਵਿਚ 7327 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਪੌਜ਼ਿਟਿਵ ਕੇਸਾਂ ਦਾ ਅੰਕੜਾ 3,85,270 ਹੋ ਗਿਆ ਹੈ।
- ਇਸ ਦੌਰਾਨ ਪੰਜਾਬ ਨੇ ਭਾਵੇਂ ਲੌਕਡਾਊਨ ਨਹੀਂ ਲਾਇਆ ਹੈ ਪਰ ਪਾਬੰਦੀਆਂ ਕਾਫ਼ੀ ਸਖ਼ਤ ਕਰਨ ਦਾ ਐਲਾਨ ਕੀਤਾ ਹੈ।
- ਸਾਰੀਆਂ ਗੈਰ ਜਰੂਰੀ ਦੁਕਾਨਾਂ 15 ਮਈ 2021 ਤੱਕ ਬੰਦ ਰਹਿਣਗੀਆਂ
- ਪੰਜਾਬ ਵਿਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਹੋਵੇਗਾ
- ਦੋ-ਪਹੀਆਂ ਵਾਹਨ ਉੱਤੇ ਇੱਕ ( ਪਰਿਵਾਰ ਮੈਂਬਰ ਨੂੰ ਛੱਡ ਕੇ) ਤੇ ਚਾਰ ਪਹੀਆਂ ਵਾਹਨ ਉੱਤੇ ਸਿਰਫ਼ 2 ਵਿਅਕਤੀ ਹੀ ਬੈਠ ਸਕਣਗੇ.
- ਮਰਕਤ ਅਤੇ ਵਿਆਹ ਵਿਚ 10 ਤੋਂ ਵੱਧ ਵਿਅਕਤੀਆਂ ਦੇ ਸ਼ਾਮਲ ਹੋਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।
ਚੋਣ ਨਤੀਜੇ: ਪੱਛਮੀ ਬੰਗਾਲ ਦੇ ਅਪਡੇਟ
ਰਾਤੀਂ 10.34 ਮਿੰਟ ਉੱਤੇ ਚੋਣ ਕਮਿਸ਼ਨ ਦੀ ਵੈੱਬਸਾਇਠ ਮੁਤਾਬਕ ਮਮਤਾ ਬੈਨਰਜੀ ਦੀ ਪਾਰਟੀ ਨੇ 175 ਸੀਟਾਂ ਜਿੱਤ ਲਈਆਂ ਸਨ ਅਤੇ 40 ਉੱਤੇ ਅੱਗੇ ਚੱਲ ਰਹੀ ਸੀ।
ਭਾਰਤੀ ਜਨਤਾ ਪਾਰਟੀ ਨੇ ਇਸ ਮੌਕੇ 56 ਸੀਟਾਂ ਜਿੱਤੀਆਂ ਸਨ ਅਤੇ 19 ਉੱਤੇ ਅੱਗੇ ਸੀ।
ਇੱਕ ਸੀਟ ਅਜਾਦ ਅਤੇ ਇੱਕ ਆਰਐਸਐਮਪੀ ਨੂੰ ਮਿਲਦੀ ਦਿਖ ਰਹੀ ਸੀ। ਕਾਂਗਰਸ ਅਤੇ ਸੀਪੀਐੱਮ ਦਾ ਖਾਤਾ ਨਹੀਂ ਖੁੱਲਿਆ ਸੀ।
ਭਾਜਪਾ ਨੂੰ ਪਛਾੜਨ ਤੋਂ ਬਾਅਦ ਭਾਜਪਾ ਦੀ ਸਿਆਸਤ, ਨੰਦੀਗ੍ਰਾਮ ਤੇ ਚੋਣ ਕਮਿਸ਼ਨ ਉ੍ੱਤੇ ਕੀ ਬੋਲੀ ਮਮਤਾ
ਪਿਨਰਾਈ ਵਿਜਯਨ: ਮੋਦੀ ਤੇ ਸਟਾਲਿਨ ਨਾਲ ਤੁਲਨਾ ਕਿਉਂ ਕੀਤੀ ਜਾਂਦੀ ਤੇ ਉਨ੍ਹਾਂ ਨੂੰ 'ਕੈਪਟਨ' ਕਿਉਂ ਕਿਹਾ ਜਾਂਦਾ ਹੈ
ਕੋਰੋਨਾਵਾਇਰਸ : ਭਾਰਤ ਦਾ ਅੱਜ ਦਾ ਅੰਕੜਾ
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ 2 ਮਈ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅਧਿਕਾਰਤ ਅੰਕੜਾ ਥੋੜਾ ਘਟਿਆ ਹੈ।
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਦਾ ਅੰਕੜਾ 3,92,488 ਹੈ।
2 ਮਈ ਦੇ ਅੰਕੜੇ ਨਾਲ ਭਾਰਤ ਦੇ ਕੋਵਿਡ ਕੇਸਾਂ ਦਾ ਅੰਕੜਾ 1,95, 57, 457 ਹੋ ਗਿਆ ਹੈ।
ਪਿਛਲੇ 24 ਘੰਟਿਆਂ ਦੌਰਾਨ 3689 ਮੌਤਾਂ ਹੋਈਆਂ ਹਨ ਅਤੇ ਮੌਤਾਂ ਦਾ ਅੰਕੜਾ 2,15,542 ਹੋ ਗਿਆ ਹੈ।
ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਕਿਹਾ, 'ਮੋਦੀ ਦਾ ਇਹ ਹਾਲ ਹੋਣਾ ਹੀ ਸੀ'
ਮੋਦੀ ਨੇ ਦਿੱਤੀ ਮਮਤਾ ਬੈਨਰਜੀ ਨੂੰ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ, ਨਾਲ ਹੀ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਭਰੋਸਾ ਦੁਆਇਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਹਰ ਸੰਭਵ ਮਦਦ ਕਰੇਗਾ
ਨੰਦੀਗ੍ਰਾਮ ਦਾ ਨਤੀਜਾ ਸਵਿਕਾਰ ਪਰ ਗੜਬੜ ਖ਼ਿਲਾਫ਼ ਅਦਾਲਤ ਜਾਵਾਂਗੀ -ਮਮਤਾ
ਪੱਛਮੀ ਬੰਗਾਲ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕੀਤੀ।
ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੇ ਮਮਤਾ ਬੈਨਰਜੀ ਨੂੰ ਵਧਾਈਆਂ ਦਿੱਤੀਆਂ ਹਨ।
ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਉੱਪਰ ਪੈਸਾ, ਤਾਕਤ ਅਤੇ ਮਾਫ਼ੀਆ ਦੀ ਵਰਤੋਂ ਦੇ ਦੋਸ਼ ਲਗਾਏ ਅਤੇ ਕਿਹਾ ਕਿ ਭਾਜਪਾ ਗੰਦੀ ਰਾਜਨੀਤੀ ਕਰਦੀ ਹੈ।
ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ ਅਤੇ ਇਸ ਲਈ ਦੂਜੀਆਂ ਪਾਰਟੀਆਂ ਨੂੰ ਵੀ ਇਕਜੁੱਟ ਹੋਣ ਦੀ ਅਪੀਲ ਕੀਤੀ।
ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਭਾਜਪਾ ਦਾ 'ਮਾਊਥਪੀਸ' ਕਹਿ ਕੇ ਸੰਬੋਧਨ ਕੀਤਾ।
ਨੰਦੀਗ੍ਰਾਮ ਬਾਰੇ ਪੁੱਛੇ ਜਾਣ ਤੇ ਮਮਤਾ ਬੈਨਰਜੀ ਨੇ ਕਿਹਾ," ਨੰਦੀਗ੍ਰਾਮ ਬਾਰੇ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਸੰਘਰਸ਼ ਦੇ ਦੌਰਾਨ ਤੁਹਾਨੂੰ ਕੁਰਬਾਨੀ ਦੇਣੀ ਪੈਂਦੀ ਹੈ। ਮੈਂ ਨੰਦੀਗ੍ਰਾਮ ਲਈ ਸੰਘਰਸ਼ ਕੀਤਾ ਕਿਉਂਕਿ ਮੈਂ ਇੱਕ ਅੰਦੋਲਨ ਲੜਿਆ ਹੈ। ਨੰਦੀਗ੍ਰਾਮ ਦੇ ਲੋਕਾਂ ਦਾ ਜੋ ਵੀ ਫ਼ੈਸਲਾ ਹੋਵੇਗਾ, ਮੈਨੂੰ ਮਨਜ਼ੂਰ ਹੈ।"
ਪਰ ਮੈਨੂੰ ਪਤਾ ਜਾਣਕਾਰੀ ਮਿਲੀ ਹੈ ਕਿ ਜਿੱਤ ਹੋਣ ਤੋਂ ਕੁਝ ਸਮੇਂ ਬਾਅਦ ਮੈਨੂੰ ਹਾਰਿਆ ਐਲਾਨ ਦਿੱਤਾ ਗਿਆ , ਇਹ ਗੜਬੜ ਕੀਤੀ ਗਈ ਹੈ, ਮੈਂ ਇਸ ਖ਼ਿਲਾਫ਼ ਅਦਾਲਤ ਜਾਵਾਂਗੀ।
ਸੋਸ਼ਲ ਮੀਡੀਆ ਤੇ ਮਮਤਾ ਬੈਨਰਜੀ ਨੂੰ ਵਧਾਈਆਂ ਮਿਲ ਰਹੀਆਂ ਹਨ ਜਿਸ ਤੇ ਉਨ੍ਹਾਂ ਨੇ ਧੰਨਵਾਦ ਕੀਤਾ ਅਤੇ ਅਤੇ ਆਉਣ ਵਾਲੇ ਦਿਨਾਂ ਵਿਚ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਨੂੰ ਆਪਣੀ ਪ੍ਰਾਥਮਿਕਤਾ ਦੱਸਿਆ।
ਬੰਗਾਲ ਦੇ ਹੁਗਲੀ ਵਿੱਚ ਭਾਜਪਾ ਦੇ ਦਫਤਰ ਨੂੰ ਲਗਾਈ ਗਈ ਅੱਗ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ, ਟੀਐਮਸੀ ਕਾਫੀ ਅੱਗੇ ਚਲ ਰਹੀ ਹੈ।
ਐਤਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਜ਼ਿਲ੍ਹੇ ਦੇ ਆਰਾਮਬਾਗ ਵਿੱਚ ਭਾਜਪਾ ਦੇ ਇੱਕ ਦਫਤਰ ਨੂੰ ਅੱਗ ਲਗਾ ਦਿੱਤੀ। ਭਾਜਪਾ ਨੇ ਇਸ ਲਈ ਟੀਐਮਸੀ ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਰ ਟੀਐਮਸੀ ਨੇ ਇਸ ਤੋਂ ਇਨਕਾਰ ਕੀਤਾ ਹੈ। ਹੁਗਲੀ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਭਾਜਪਾ ਦੇ ਹੇਸਟਿੰਗਜ਼ ਸਥਿਤ ਦਫਤਰ ਦਾ ਵੀ ਟੀਐੱਮਸੀ ਸਮਰਥਕਾਂ ਨੇ ਕਥਿਤ ਤੌਰ ਤੇ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਹਾਲਾਂਕਿ ਪੁਲੀਸ ਨੇ ਉਨ੍ਹਾਂ ਨੂੰ ਬਾਅਦ ਵਿਚ ਉਥੋਂ ਹਟਾ ਦਿੱਤਾ।
ਕੋਰੋਨਾਵਾਇਰਸ ਕਾਰਨ ਚੋਣ ਕਮਿਸ਼ਨ ਨੇ ਜੇਤੂ ਜਲੂਸ ਅਤੇ ਜਸ਼ਨ ਮਨਾਉਣ 'ਤੇ ਪਾਬੰਦੀ ਲਗਾਈ ਹੈ ਪਰ ਕਈ ਟੀਐਮਸੀ ਸਮਰਥਕ ਪਟਾਕੇ ਚਲਾਉਂਦੇ ਅਤੇ ਜਸ਼ਨ ਮਨਾਉਂਦੇ ਨਜ਼ਰ ਆਏ।
ਚੋਣ ਕਮਿਸ਼ਨ ਨੇ ਅਜਿਹੇ ਸਮਰਥਕਾਂ ਉਪਰ ਕਾਰਵਾਈ ਦੇ ਆਦੇਸ਼ ਦਿੱਤੇ ਹਨ।
ਟੀਐਮਸੀ ਨੂੰ ਬਹੁਮਤ ਮਿਲਣ ਦੇ ਸੰਕੇਤ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੇ ਘਰ ਦੇ ਬਾਹਰ ਸਮਰਥਕਾਂ ਨੂੰ ਘਰੇ ਵਾਪਸ ਜਾਣ ਅਤੇ ਕੋਈ ਜੇਤੂ ਜਲੂਸ ਨਾ ਕੱਢਣ ਦੀ ਅਪੀਲ ਕੀਤੀ ਹੈ ਅਤੇ ਮਹਾਂਮਾਰੀ ਦੌਰਾਨ ਸਾਵਧਾਨੀ ਵਰਤਣ ਲਈ ਕਿਹਾ ਹੈ।
ਰਾਹੁਲ ਗਾਂਧੀ ਦੀ ਸਟਾਲਿਨ ਨੂੰ ਵਧਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਮ ਕੇ ਸਟਾਲਿਨ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਤਾਮਿਲ ਨਾਡੂ ਦੇ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਹੈ।
'ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਹਰਾਇਆ ਜਾ ਸਕਦਾ ਹੈ'
ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਜਿੱਤ ਨੇ ਇੱਕ ਸਪਸ਼ੱਟ ਸੰਦੇਸ਼ ਦਿੱਤਾ ਹੈ ਕਿ ਮੋਦੀ ਤੇ ਅਮਿਤ ਸ਼ਾਹ ਅਜਿੱਤ ਨਹੀਂ ਹਨ। ਉਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ।
ਰਾਜਨਾਥ ਸਿੰਘ ਨੇ ਮਮਤਾ ਬੈਨਰਜੀ ਨੂੰ ਦਿੱਤੀ ਵਧਾਈ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਮਤਾ ਬੈਨਰਜੀ ਨੂੰ ਟੀਐਮਸੀ ਦੀ ਜਿੱਤ ਦੀ ਵਧਾਈ ਦਿੱਤੀ।
ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ, ਟੀਐਮਸੀ 207 ਸੀਟਾਂ 'ਤੇ ਅੱਗੇ ਹੈ ਤੇ ਭਾਜਪਾ 81 'ਤੇ।
ਪੱਛਮੀ ਬੰਗਾਲ ਸਣੇ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੋਟਾਂ ਦੀ ਗਿਣਤੀ ਦੇ ਤਾਜ਼ਾ ਰੁਝਾਨ
ਸੁਖਬੀਰ ਬਾਦਲ ਨੇ ਦਿੱਤੀ ਮਮਤਾ ਬੈਨਰਜੀ ਨੂੰ ਵਧਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ।
ਮਮਤਾ ਬੈਨਰਜੀ ਦਾ ਸਫ਼ਰ ਕਿਹੜੇ ਸਿਆਸੀ ਸੰਘਰਸ਼ਾਂ ’ਚੋਂ ਗੁਜ਼ਰਿਆ
ਸੰਜੇ ਰਾਉਤ ਨੇ ਕਿਹਾ 'ਬੰਗਾਲ ਦੀ ਸ਼ੇਰਨੀ' ਤਾਂ ਕੇਜਰੀਵਾਲ ਨੇ ਕਿਹਾ 'ਕੀ ਟੱਕਰ ਸੀ'
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮਮਤਾ ਬੈਨਰਜੀ ਨੂੰ 'ਬੰਗਾਲ ਦੀ ਸ਼ੇਰਨੀ' ਦੱਸਦਿਆਂ ਵਧਾਈ ਦਿੱਤੀ ਹੈ।
ਰਾਉਤ ਨੇ ਟਵੀਟ ਰਾਹੀਂ ਦਿੱਤੇ ਵਧਾਈ ਸੰਦੇਸ਼ ਵਿੱਚ ਲਿਖਿਆ, "ਵਧਾਈ ਹੋਵੇ ਬੰਗਾਲ ਦੀ ਸ਼ੇਰਨੀ...ਓਹ ਦੀਦੀ, ਦੀਦੀ ਓਹ ਦੀਦੀ!"
ਦਿੱਲੀ ਦੇ ਮੁੱਖ ਮੰਤਰੀ ਨੇ ਵੀ ਮਮਤਾ ਬੈਨਰਜੀ ਨੂੰ ਟਵੀਟ ਕਰਕੇ ਵਧਾਈ ਦਿੱਤੀ।
ਉਨ੍ਹਾਂ ਨੇ ਲਿਖਿਆ, "ਭਾਰੀ ਜਿੱਤ ਲਈ ਮਮਤਾ ਦੀਦੀ ਨੂੰ ਵਧਾਈ, ਕੀ ਟੱਕਰ ਸੀ। ਪੱਛਮੀ ਬੰਗਾਲ ਦੀ ਜਨਤਾ ਨੂੰ ਵਧਾਈ।"
ਅਖਿਲੇਸ਼ ਯਾਦਵ ਨੇ ਦਿੱਤੀ ਮਮਤਾ ਬੈਨਰਜੀ ਨੂੰ ਵਧਾਈ ਕਿਹਾ, 'ਦੀਦੀ ਜੀਓ ਦੀਦੀ'
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਵਿੱਚ ਜਿੱਤ ਦੀ ਵਧਾਈ ਦਿੱਤੀ।
ਅਖਿਲੇੇਸ਼ ਯਾਦਵ ਨੇ ਟਵੀਟ ਕਰਕੇ ਕਿਹਾ, "ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਨਫ਼ਰਤ ਦੀ ਸਿਆਸਤ ਨੂੰ ਹਰਾਉਣ ਵਾਲੀ ਜਾਗਰੂਕ ਜਨਤਾ, ਮਮਤਾ ਬੈਨਰਜ਼ੀ ਅਤੇ ਟੀਐੱਮਸੀ ਦੇ ਸਮਰਪਿਤ ਆਗੂਆਂ ਅਤੇ ਕਾਰਕੁਨਾਂ ਨੂੰ ਵਧਾਈ।"
ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਇਹ ਭਾਜਪਾਈਆਂ ਦੇ ਇੱਕ ਔਰਤ 'ਤੇ ਕੀਤੇ ਗਏ ਨਿਰਾਦਰ ਭਰੇ ਵਿਅੰਗ 'ਦੀਦੀ ਓ ਦੀਦੀ' ਦਾ ਜਨਤਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ।ਇਸ ਦੇ ਨਾਲ ਹੀ ਉਨ੍ਹਾਂ ਹੈਸ਼ਟੈਗ ਲਿਖਿਆ, 'ਦੀਦੀ ਜੀਓ ਦੀਦੀ'।ਹੁਣ ਤੱਕ ਸੂਬੇ ਦੇ 292 ਸੀਟਾਂ ਵਿੱਚੋਂ 284 ਦੇ ਰੁਝਾਨ ਸਾਹਮਣੇ ਆਏ ਹਨ ਜਿਨਾਂ ਵਿੱਚ ਤ੍ਰਿਣਮੂਲ ਕਾਂਗਰਸ 202 ਸੀਟਾਂ 'ਤੇ ਅੱਗੇ ਹਾ ਅਤੇ ਭਾਜਪਾ 77 'ਤੇ ਅੱਗੇ ਚੱਲ ਰਹੀ ਹੈ।