You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਦਿੱਲੀ 'ਚ ਵੀਕੈਂਡ ਕਰਫਿਊ ਦਾ ਐਲਾਨ, ਕੀ ਹਨ ਨਵੀਆਂ ਪਾਬੰਦੀਆਂ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿੱਚ ਵੀਕੈਂਡ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੀ ਚੌਥੀ ਲਹਿਰ ਬਹੁਤ ਗੰਭੀਰ ਦਿਖਾਈ ਦੇ ਰਹੀ ਹੈ ਅਤੇ ਕੇਸ ਲਗਾਤਾਰ ਵੱਧ ਰਹੇ ਹਨ। ਇਸੇ ਨੂੰ ਧਿਆਨ 'ਚ ਰੱਖਦਿਆਂ ਸਾਨੂੰ ਕੁਝ ਸਖ਼ਤ ਫ਼ੈਸਲੇ ਲੈਣੇ ਪੈ ਰਹੇ ਹਨ।
ਇਹ ਵੀ ਪੜ੍ਹੋ:
ਦਿੱਲੀ ਵਾਸੀਆਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿ ਕਿ ਦਿੱਲੀ ਵਿੱਚ ਕੋਵਿਡ ਬੈੱਡਾਂ ਦੀ ਫ਼ਿਲਹਾਲ ਕੋਈ ਕਮੀ ਨਹੀਂ ਹੈ ਅਤੇ ਅੱਜ ਵੀ ਪੰਜ ਹਜ਼ਾਰ ਤੋਂ ਜ਼ਿਆਦਾ ਬੈੱਡ ਉਪਲਬਧ ਹਨ ਅਤੇ ਇਹ ਗਿਣਤੀ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਕੇਜਰੀਵਾਲ ਨੇ ਹੋਰ ਕੀ ਕਿਹਾ:
- ਹਫ਼ਤੇ ਦੌਰਾਨ ਲੋਕਾਂ ਨੂੰ ਕੰਮ-ਕਾਜ ਲਈ ਆਉਣਾ ਜਾਣਾ ਪੈਂਦਾ ਹੈ ਪਰ ਵੀਕੈਂਡ ਉੱਤੇ ਜ਼ਿਆਦਾਤਰ ਲੋਕ ਮਨੋਰੰਜਨ ਲਈ ਬਾਹਰ ਨਿਕਲਦੇ ਹਨ। ਅਜਿਹੇ 'ਚ ਇਸ ਸਥਿਤੀ ਨੂੰ ਰੋਕਿਆ ਜਾ ਸਕਦਾ ਹੈ। ਇਸ ਪਿੱਛੇ ਮਕਸਦ ਸਿਰਫ਼ ਲਾਗ ਦੀ ਲੜੀ ਨੂੰ ਤੋੜਨਾ ਹੈ।
- ਇਸ ਕਰਕੇ ਦਿੱਲੀ ਵਿੱਚ ਵੀਕੈਂਡ ਕਰਫਿਊ ਲਗਾਇਆ ਜਾਵੇਗਾ। ਇਹ ਫ਼ੈਸਲਾ ਦਿੱਲੀ ਦੇ ਉੱਪ-ਰਾਜਪਾਲ ਨਾਲ ਚਰਚਾ ਤੋਂ ਬਾਅਦ ਲਿਆ ਗਿਆ ਹੈ।
- ਮੌਲਜ਼, ਜਿਮ, ਸਪਾ, ਆਡਿਓਟੋਰੀਅਮ ਬੰਦ ਰੱਖਣੇ ਦੇ ਹੁਕਮ ਦਿੱਤੇ ਜਾਣਗੇ।
- ਸਿਨੇਮਾਘਰ 30 ਫੀਸਦੀ ਦੀ ਸਮਰੱਥਾ ਦੇ ਨਾਲ ਚੱਲ ਸਕਣਗੇ।
- ਰੈਸਟਰੋਰੈਂਟ 'ਚ ਬਹਿ ਕੇ ਖਾਣ ਦੀ ਇਜਾਜ਼ਤ ਹੁਣ ਨਹੀਂ ਹੋਵੇਗੀ।
- ਲੋਕ ਅਜੇ ਵੀ ਬਿਨਾਂ ਮਾਸਕ ਦੇ ਘੁੰਮ ਰਹੇ ਹਨ, ਇਸ ਬਾਰੇ ਸਖ਼ਤੀ ਵਰਤੀ ਜਾਵੇਗੀ।
ਪਿਛਲੇ 24 ਘੰਟਿਆਂ 'ਚ 2 ਲੱਖ ਤੋਂ ਵੱਧ ਕੋਰੋਨਾ ਕੇਸ
ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤ ਵਿੱਚ ਲੰਘੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁੱਲ 2 ਲੱਖ 739 ਕੇਸ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਨਸ਼ਰ ਇਸ ਜਾਣਕਾਰੀ ਮੁਤਾਬਕ ਲੰਘੇ 24 ਘੰਟਿਆਂ ਦੌਰਾਨ 93,528 ਲੋਕ ਡਿਸਚਾਰਜ ਹੋਏ ਹਨ ਅਤੇ 1038 ਮੌਤਾਂ ਵੀ ਹੋਈਆਂ ਹਨ।
- ਹੁਣ ਤੱਕ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 1,40,74,564 ਹੈ।
- ਠੀਕ ਹੋ ਚੁੱਕੇ ਕੁੱਲ ਮਾਮਲੇ 1,24,29,564 ਹਨ।
- ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 14,71,877 ਹੈ।
- ਕੁੱਲ ਮੌਤਾਂ ਹੁਣ ਤੱਕ 1,73,123 ਹੋ ਚੁੱਕੀਆ ਹਨ।
- ਕੋਰੋਨਾ ਦਾ ਟੀਕਾ 11 ਕਰੋੜ 44 ਲੱਖ 93 ਹਜ਼ਾਰ 238 ਲੋਕਾਂ ਨੂੰ ਲੱਗ ਚੁੱਕਿਆ ਹੈ।
ਪੰਜਾਬ ਮੁੱਖ ਮੰਤਰੀ ਦਾ ਐਲਾਨ, 5ਵੀਂ, 8ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨਾਂ ਦੇ ਪ੍ਰਮੋਸ਼ਨ
ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ 5ਵੀਂ, 8ਵੀਂ ਅਤੇ 10ਵੀਂ ਦੇ ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨਾਂ ਦੇ ਪ੍ਰਮੋਟ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਇਹ ਫ਼ੈਸਲਾ ਕੋਵਿਡ ਰਿਵੀਊ ਮੀਟਿੰਗ ਤੋਂ ਬਾਅਦ ਲਿਆ ਹੈ।
ਇਸ ਦੌਰਾਨ ਅਧਿਕਾਰੀਆਂ ਤੋਂ ਇਲਾਵਾ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਚੀਫ਼ ਸੈਕੇਟਰੀ ਵਿੰਨੀ ਮਹਾਜਨ ਅਤੇ ਡੀਜਪੀ ਦਿਨਕਰ ਗੁਪਤਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: