ਕੋਰੋਨਾਵਾਇਰਸ: ਮਹਾਰਾਸ਼ਟਰ 'ਚ ਲੱਗੀਆਂ ਸਖ਼ਤ ਪਾਬੰਦੀਆਂ ਤੇ WHO ਨੇ ਕੋਰੋਨਾ ਖ਼ਤਮ ਹੋਣ ਬਾਰੇ ਕੀ ਕਿਹਾ - 5 ਅਹਿਮ ਖ਼ਬਰਾਂ

ਮਹਾਰਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸੂਬੇ ਵਿੱਚ ਕੋਰੋਨਾਵਾਇਰਸ ਕਾਰਨ ਗੰਭੀਰ ਹਾਲਾਤ ਹੋਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਹਾਲਾਤ ਬਹੁਤ ਡਰਾਉਣੇ ਹਨ। ਉਨ੍ਹਾਂ 14 ਅਪ੍ਰੈਲ ਰਾਤ 8 ਵਜੇ ਤੋਂ ਪੂਰੇ ਸੂਬੇ ਵਿਚ ਧਾਰਾ 144 ਲਾਗੂ ਕਰਨ ਦਾ ਐਲਾਨ ਕੀਤਾ ਹੈ। ਪਰ ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਲੌਕਡਾਊਨ ਨਹੀਂ ਕਹਾਂਗਾ।

ਉੱਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਹਸਪਤਾਲਾਂ 'ਤੇ ਬਹੁਤ ਦਬਾਅ ਹੈ, ਆਕਸੀਜ਼ਨ ਸਿਲੰਡਰ ਦੀ ਸਖ਼ਤ ਲੋੜ ਹੈ। ਦੂਰ ਦੇ ਸੂਬਿਆਂ ਤੋਂ ਆਕਸੀਜ਼ਨ ਸਲੰਡਰ ਲਿਆਉਣ ਵਿੱਚ ਬਹੁਤ ਸਮਾਂ ਲੱਗੇਗਾ।

ਇਹ ਵੀ ਪੜ੍ਹੋ-

ਉੱਥੇ ਹੀ ਵਿਸ਼ਵ ਸਿਹਤ ਸੰਗਠਨ ਮੁਖੀ ਟ੍ਰੇਡੌਸ ਐਡਹਾਨਮ ਗੀਬ੍ਰਿਐੱਸੁਸ ਨੇ ਚੇਤਾਵਨੀ ਦਿੱਤੀ ਹੈ ਕਿ ਜਨਤਕ ਸਿਹਤ ਲਈ ਕੁਝ ਮਹੀਨਿਆਂ ਵਿੱਚ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਤਾਂ ਪਾਇਆ ਜਾ ਸਕਦਾ ਹੈ ਪਰ ਇਹ ਵਾਇਰਸ ਹੁਣ ਜਾਣ ਵਾਲਾ ਨਹੀਂ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਾਂਗਰਸ ਵਿੱਚ ਕਿਵੇਂ ਦਿੱਤੀਆਂ ਜਾਂਦੀਆਂ ਨੇ ਟਿਕਟਾਂ

ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਦੇ ਨਵ ਨਿਯੁਕਤ ਪ੍ਰਮੁੱਖ ਸਲਾਹਕਾਰ ਵਜੋਂ ਪ੍ਰਸ਼ਾਤ ਕਿਸ਼ੌਰ ਦੀ ਟਿਕਟਾਂ ਦੀ ਵੰਡ ਵਿੱਚ ਭੂਮਿਕਾ ਨੂੰ ਲੈਕੇ ਪੰਜਾਬ ਕਾਂਗਰਸ ਵਿਚ ਰੋਸ ਪਾਇਆ ਜਾ ਰਿਹਾ ਹੈ।

ਪਰ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਰਿਪੋਰਟਾਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਦੀ ਸਾਰੇ ਸੂਬਿਆਂ ਲਈ ਇੱਕ ਤੈਅ ਪ੍ਰਕਿਰਿਆ ਹੈ, ਜਿਸ ਦੀ ਹਰ ਵਾਰ ਪਾਲਣਾ ਕੀਤੀ ਜਾਂਦੀ ਹੈ। ਇਹ ਲਈ ਪੰਜਾਬ ਦਾ ਕੇਸ ਕੋਈ ਅਣਹੋਣਾ ਨਹੀਂ ਹੈ।

ਕੈਪਟਨ ਅਮਰਿੰਦਰ ਨੇ ਇੰਨਾ ਜਰੂਰ ਕਿਹਾ ਕਿ ਟਿਕਟਾਂ ਤੈਅ ਕਰਨ ਵਾਲੀ ਕਮੇਟੀ ਅੰਦਰੂਨੀ, ਬਾਹਰੀ ਸੰਸਥਾਵਾਂ ਅਤੇ ਏਜੰਸੀਆਂ ਅਤੇ ਪਾਰਟੀ ਦੀ ਸੂਬਾ ਇਕਾਈ ਤੋਂ ਸਲਾਹ ਜਰੂਰ ਲੈਂਦੀਆਂ ਹਨ।

ਇਸੇ ਪ੍ਰਕਿਰਿਆ ਦੀ 2017 ਵਿੱਚ ਪਾਲਣਾ ਕੀਤੀ ਗਈ ਸੀ ਅਤੇ ਇਸੇ ਦੀ 2022 ਵਿੱਚ ਕੀਤੀ ਜਾਣੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅੰਬੇਡਕਰ ਦਲਿਤਾਂ ਨੂੰ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ ਤੇ ਉਨ੍ਹਾਂ ਇਹ ਵਿਚਾਰ ਕਿਉਂ ਛੱਡਿਆ

13 ਅਕਤੂਬਰ, 1935 ਨੂੰ ਮਹਾਰਾਸ਼ਟਰ ਦੇ ਯੋਲਾ ਵਿੱਚ ਇੱਕ ਕਾਨਫਰੰਸ ਦੌਰਾਨ ਡਾ. ਬੀ ਆਰ ਅੰਬੇਡਕਰ ਨੇ ਕਿਹਾ ਸੀ, "ਬਦਕਿਸਮਤੀ ਨਾਲ ਮੈਂ ਇੱਕ ਹਿੰਦੂ ਅਛੂਤ ਵਜੋਂ ਪੈਦਾ ਹੋਇਆ ਸੀ। ਇਸ ਨੂੰ ਰੋਕਣਾ ਮੇਰੀ ਤਾਕਤ ਤੋਂ ਪਰੇ ਸੀ…ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਹਿੰਦੂ ਵਜੋਂ ਨਹੀਂ ਮਰਾਂਗਾ।"

ਉਨ੍ਹਾਂ ਨੇ ਦਰਸ਼ਕਾਂ ਨੂੰ ਹਿੰਦੂ ਧਰਮ ਨਾਲੋਂ ਆਪਣਾ ਸਬੰਧ ਤੋੜਨ ਲਈ ਕਿਹਾ ਪਰ ਨਾਲ ਹੀ ਸਲਾਹ ਅਤੇ ਚਿਤਾਵਨੀ ਦਿੱਤੀ ਕਿ ਉਹ ਧਿਆਨ ਨਾਲ ਨਵੇਂ ਧਰਮ ਦੀ ਚੋਣ ਕਰਨ।

ਕਈ ਹਿੰਦੂ ਨੇਤਾਵਾਂ ਅਤੇ ਗਾਂਧੀ ਨੇ ਅੰਬੇਡਕਰ ਦੇ ਫੈਸਲੇ ਦੀ ਆਲੋਚਨਾ ਕੀਤੀ। ਜਦੋਂ ਕਿ ਇਸਲਾਮ, ਈਸਾਈ, ਬੁੱਧ ਅਤੇ ਸਿੱਖ ਧਰਮ ਦੇ ਧਾਰਮਿਕ ਆਗੂਆਂ ਨੇ ਅੰਬੇਡਕਰ ਨੂੰ ਚਿੱਠੀ ਲਿਖ ਕੇ ਆਪੋ-ਆਪਣੇ ਧਰਮ ਨੂੰ ਦੱਬੇ ਕੁਚਲੇ ਵਰਗਾਂ ਲਈ ਇੱਕ ਆਦਰਸ਼ ਵਿਕਲਪ ਵਜੋਂ ਪੇਸ਼ ਕੀਤਾ।

ਤਫ਼ਸੀਲ ਵਿੱਚ ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

IPL 2021- Punjab Kings :'ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ'

ਸੋਮਵਾਰ ਦੇ ਆਈਪੀਐੱਲ ਮੈਚ ਤੋਂ ਬਾਅਦ ਸੁਰਖ਼ੀਆਂ ਇਹ ਸਨ ਕਿ ਪੰਜਾਬ ਨੇ ਰਾਜਸਥਾਨ ਨੂੰ ਸੰਜੂ ਸੈਮਸਨ ਦੇ ਜ਼ਬਰਦਸਤ ਸੈਂਕੜੇ ਦੇ ਬਾਵਜੂਦ ਹਰਾ ਦਿੱਤਾ। ਪਰ ਪੰਜਾਬ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਇੱਕ ਖਿਡਾਰੀ ਸੀ ਅਰਸ਼ਦੀਪ ਸਿੰਘ।

ਰਾਜਸਥਾਨ ਨੂੰ ਆਖ਼ਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ ਜਦੋਂ ਪੰਜਾਬ ਦੇ ਕਪਤਾਨ ਕੇ ਐੱਲ ਰਾਹੁਲ ਨੇ ਉਨ੍ਹਾਂ ਨੂੰ ਗੇਂਦ ਸੌਂਪੀ।

22 ਸਾਲਾ ਪੰਜਾਬ ਦੇ ਖਿਡਾਰੀ ਦੇ ਮਾਪੇ ਸਪਸ਼ਟ ਤੌਰ 'ਤੇ ਮਾਣ ਮਹਿਸੂਸ ਕਰਦੇ ਹਨ। ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਅਜਿਹਾ ਮਹਿਸੂਸ ਨਹੀਂ ਕੀਤਾ ਸੀ।

ਚੰਡੀਗੜ੍ਹ ਤੋਂ ਬਾਅਦ ਹੁਣ ਖਰੜ ਵਿੱਚ ਵਸੇ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਮੈਂ ਚਾਹੁੰਦਾ ਸੀ ਕਿ ਉਹ ਕੈਨੇਡਾ ਜਾਵੇ।"

ਇਹ ਇਸ ਲਈ ਸੀ ਕਿ ਦਰਸ਼ਨ ਸਿੰਘ ਨੂੰ ਫ਼ਿਕਰ ਸੀ ਕਿ ਉਸ ਦੇ ਬੇਟੇ ਨੂੰ ਇੱਥੇ ਕੋਈ ਚੰਗਾ ਕੰਮ ਜਾਂ ਨੌਕਰੀ ਨਹੀਂ ਮਿਲੇਗੀ।

"ਪਰ ਅਰਸ਼ਦੀਪ ਨੇ ਕਿਹਾ- ਮੈਨੂੰ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਸਾਲ ਦੇ ਦਿਓ ਅਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਹ ਕਰਾਂਗਾ। ਸੋ, ਮੈਂ ਉਸ ਨੂੰ ਇੱਕ ਸਾਲ ਦੀ ਇਜਾਜ਼ਤ ਦੇ ਦਿੱਤੀ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਪਾਕਿਸਤਾਨ ਵਿੱਚ ਸਕੂਲੀ ਕਿਤਾਬਾਂ ਹਿੰਦੂ-ਸਿੱਖਾਂ ਖ਼ਿਲਾਫ਼ ਨਫ਼ਰਤ ਸਿਖਾ ਰਹੀਆਂ ਹਨ

ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ ਇਨ੍ਹਾਂ ਨੌਜਵਾਨਾਂ ਨੇ, ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਨੇ ਆਪਣੇ ਚਾਰੇ ਪਾਸੇ ਸਹਿਣਸ਼ੀਲਤਾ ਅਤੇ ਭਾਈਚਾਰੇ ਵਾਲਾ ਮਾਹੌਲ ਦੇਖਿਆ।

ਚਾਹੇ ਉਹ ਦੋਸਤ ਹੋਣ, ਗੁਆਂਢੀ ਹੋਣ, ਜਾਂ ਫਿਰ ਈਦ, ਹੋਲੀ, ਦਿਵਾਲੀ ਮੌਕੇ ਘੱਟੋ-ਘੱਟ ਵਿਅਕਤੀਗਤ ਤੌਰ 'ਤੇ ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਕੋਈ ਫਰਕ ਮਹਿਸੂਸ ਨਹੀਂ ਕੀਤਾ।

ਪਰ ਜਦੋਂ ਇਹ ਵਿਦਿਆਰਥੀ ਘਰ ਛੱਡ ਕੇ ਸਕੂਲ ਅਤੇ ਕਾਲਜ ਗਏ, ਉਸ ਸਮੇਂ ਪਹਿਲੀ ਵਾਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਨਫ਼ਰਤ ਅਤੇ ਪੱਖਪਾਤ ਦੇ ਬੀਜ ਬੀਜੇ ਜਾ ਰਹੇ ਹਨ।

ਉਨ੍ਹਾਂ ਮੁਤਾਬਕ ਇਸ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀਆਂ ਆਪਣੀਆਂ ਸਕੂਲੀ ਕਿਤਾਬਾਂ ਹਨ।

ਨੌਜਵਾਨ ਡਾਕਟਰ ਰਾਜਵੰਤੀ ਕੁਮਾਰੀ ਨੇ ਆਪਣੀ ਨੌਵੀਂ ਅਤੇ ਦਸਵੀਂ ਕਲਾਸ ਦੀ ਪਾਕਿਸਤਾਨ ਸਟੱਡੀਜ਼ ਵਿਸ਼ੇ ਦੀ ਕਿਤਾਬ ਬਾਰੇ ਦੱਸਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਹਿੰਦੂਆਂ ਨੂੰ ਮੁਸਲਮਾਨਾਂ ਦਾ ਦੁਸ਼ਮਣ ਦੱਸਿਆ ਗਿਆ ਸੀ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)