ਨਿਹੰਗ : ਤਰਨ ਤਾਰਨ ਦੇ ਪੱਟੀ ਇਲਾਕੇ 'ਚ ਹੋਏ ਕਥਿਤ ਮੁਕਾਬਲੇ ਦੌਰਾਨ ਮਰਨ ਵਾਲੇ ਕੌਣ ਸਨ- ਅਹਿਮ ਖ਼ਬਰਾਂ

ਪੰਜਾਬ ਪੁਲਿਸ ਵਲੋਂ ਤਰਨ ਤਾਰਨ ਦੇ ਪੱਟੀ ਇਲਾਕੇ 'ਚ ਇੱਕ ਕਥਿਤ ਪੁਲਿਸ ਮੁਕਾਬਲਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕਥਿਤ ਪੁਲਿਸ ਮੁਕਾਬਲੇ ਵਿੱਚ ਦੋ ਨਿਹੰਗਾਂ ਦੇ ਮਾਰੇ ਜਾਣ ਅਤੇ ਦੋ ਥਾਣੇਦਾਰਾਂ ਦੇ ਜ਼ਖ਼ਮੀ ਹੋਣ ਵੀ ਦੀ ਖ਼ਬਰ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿੱਚ ਵਲਟੋਹਾ ਤੇ ਖੇਮਕਰਨ ਦੇ ਐੱਸਐੱਚਓ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਪੁਲਿਸ ਮੁਤਾਬਕ ਮਾਰੇ ਗਏ ਦੋਵੇਂ ਸ਼ਖਸ ਇੱਕ ਮਹਾਰਾਸ਼ਟਰ ਦੇ ਨਾਦੜੇ ਸਾਹਿਬ ਵਿਚ ਹੋਏ ਇੱਕ ਕਾਰਸੇਵਕ ਦੇ ਕਤਲ ਕੇਸ ਵਿੱਚ ਲੋੜੀਂਦੇ ਸਨ। ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪੰਜਾਬ: ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਰੈਲੀ

ਪੰਜਾਬ ਵਿਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 20 ਬੰਦਿਆਂ ਤੋਂ ਵੱਡਾ ਇਕੱਠ ਕਰਨ ਉੱਤੇ ਪਾਬੰਦੀ ਸਣੇ ਕਈ ਨਿਯਮ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।

ਪਰ ਕੈਪਟਨ ਅਮਰਿੰਦਰ ਸਰਕਾਰ ਦੇ ਹੁਕਮਾਂ ਦੇ ਖ਼ਿਲਾਫ਼ ਜਾ ਕੇ ਸੂਬੇ ਵਿਚ ਸਿਆਸੀ, ਸਮਾਜਿਕ ਅਤੇ ਜਨਤਕ ਇਕੱਠ ਕੀਤੇ ਜਾ ਰਹੇ ਹਨ।

ਆਮ ਆਦਮੀ ਪਾਰਟੀ ਦੀ ਐਤਵਾਰ ਨੂੰ ਬਾਘਾਪੁਰਾਣਾ ਵਿਚ ਰੈਲੀ ਹੋਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੰਗਰੂਰ ਵਿਚ ਨੌਜਵਾਨਾਂ ਦੀ ਮਹਾਂ ਪੰਚਾਇਤ ਹੋਈ ਅਤੇ ਗੁਰਦਾਸਪੁਰ ਵਿਚ ਢੀਂਡਸਾ ਅਕਾਲੀ ਦਲ ਵਲੋਂ ਨਨਕਾਣਾ ਸਾਹਿਬ ਉੱਤੇ ਸੈਮੀਨਾਰ ਕਰਵਾਇਆ ਗਿਆ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤ ਪ੍ਰਤੀ ਬੰਗਲਾਦੇਸ਼ ਵਿਚ ਕਿਉਂ ਵਧ ਰਹੀ ਹੈ ਕੁੜੱਤਣ

ਭਾਰਤ ਅਤੇ ਬੰਗਲਾਦੇਸ਼ ਦੇ ਦੁਵੱਲੇ ਰਿਸ਼ਤਿਆਂ ਵਿੱਚ ਤਲਖ਼ੀਆਂ ਵਧ ਰਹੀਆਂ ਹਨ, ਇਸੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਦੌਰੇ ਉੱਤੇ ਜਾ ਰਹੇ ਹਨ।

ਨਰਿੰਦਰ ਮੋਦੀ ਦੀਆਂ ਮੁਸਲਿਮ ਕੇਂਦਰਿਤ ਨੀਤੀਆਂ ਅਤੇ ਨਾਗਰਿਕਤਾ ਕਾਨੂੰਨ ਨੇ ਅਕਸਰ ਬੰਗਲਾਦੇਸ਼ ਨੂੰ ਮੁਸ਼ਕਲ ਵਿੱਚ ਪਾਇਆ ਹੈ।

ਸਵਾਲ ਉੱਠੇ ਹਨ ਕਿ ਭਾਰਤ ਨੂੰ ਲਾਂਘੇ ਸਮੇਤ ਹੋਰ ਸਹੂਲਤਾਂ ਦੇ ਬਦਲੇ ਬੰਗਲਾਦੇਸ਼ ਨੇ ਕੀ ਖੱਟਿਆ? ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤ-ਪਾਕਸਰਹੱਦ ਦੇ ਨੇੜੇ ਹੋਏ ਵਿਆਹ ਦੀ ਐਨੀ ਚਰਚਾ ਕਿਉਂ

25 ਸਾਲਾ ਰਾਜਾ ਜ਼ੁਬੈਰ ਰਸ਼ੀਦ ਬ੍ਰਿਟਿਸ਼ ਨਾਗਰਿਕ ਹੈ ਅਤੇ ਉਹ ਪਾਕਿਸਤਾਨ ਸ਼ਾਸਿਤ ਦੱਖਣੀ ਕਸ਼ਮੀਰ ਦੇ ਕੋਟਲੀ ਜ਼ਿਲੇ ਦੀ ਚਾਰੋ ਤਹਿਸੀਲ ਦੇ ਪਿੰਡ ਕਾਜਲਾਨੀ ਦਾ ਵਸਨੀਕ ਹੈ। ਉਸ ਦੀ ਲਾੜੀ ਵੀ ਉਸੇ ਪਿੰਡ ਦੀ ਹੈ।

ਬ੍ਰਿਟੇਨ ਵਿਚ ਕੋਵਿਡ ਮਹਾਂਮਾਰੀ ਕਾਰਨ ਸਥਿਤੀ ਨਾਜ਼ੁਕ ਹੈ ਅਤੇ ਲੌਕਡਾਊਨ ਲੱਗਿਆ ਹੋਇਆ ਸੀ। ਇਹ ਪਰਿਵਾਰ ਆਪਣੇ ਬੱਚਿਆਂ ਦਾ ਵਿਆਹ ਧੂਮਧਾਮ ਨਾਲ ਕਰਨਾ ਚਾਹੁੰਦਾ ਸੀ।

ਇਸ ਦੇ ਲਈ ਇਹ ਪਰਿਵਾਰ ਨਾ ਸਿਰਫ ਪਾਕਿਸਤਾਨ ਆਇਆ, ਬਲਕਿ ਵਿਆਹ ਨੂੰ ਵਧੀਆ ਬਣਾਉਣ ਲਈ ਹਰ ਕੋਸ਼ਿਸ਼ ਵੀ ਕੀਤੀ।

ਜਦੋਂ ਇਹ ਬ੍ਰਿਟਿਸ਼ ਪਰਿਵਾਰ ਵਿਆਹ ਲਈ ਉਨ੍ਹਾਂ ਦੇ ਜੱਦੀ ਪਿੰਡ ਆਇਆ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਅਨੋਖੇ ਵਿਆਹ ਦੇ ਗਵਾਹ ਬਣਨ ਵਾਲੇ ਹਨ। ਪੂਰੀ ਖਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

'ਮੈਂ ਸਮਲਿੰਗੀ ਹਾਂ, ਪਤਾ ਲੱਗਣ ਉੱਤੇ ਮੈਨੂੰ ਘਰੋਂ ਕੱਢ ਦਿੱਤਾ'

"ਆਪਣਾ ਦੇਸ ਬਹੁਤ ਚੰਗਾ ਹੈ। ਇੱਥੇ ਮੌਕਿਆਂ ਦੀ ਵੀ ਭਰਮਾਰ ਹੈ। ਇਸ ਲਈ ਮੈਂ ਇਸ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ। ਹਾਲਾਂਕਿ ਸਾਡੇ ਮੌਜੂਦਾ ਕਾਨੂੰਨ ਸਮਲਿੰਗੀ ਵਿਆਹਾਂ ਦੀ ਆਗਿਆ ਨਹੀਂ ਦਿੰਦੇ।

ਸਰਕਾਰ ਵੀ ਕਾਨੂੰਨਾਂ ਵਿੱਚ ਸੋਧ ਕਰਨ ਨੂੰ ਤਿਆਰ ਨਹੀਂ ਹੈ, ਫ਼ਿਰ ਵੀ ਮੈਂ ਇਸ ਦੇਸ ਨੂੰ ਛੱਡ ਕੇ ਨਹੀਂ ਜਾਵਾਂਗਾ।" ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਰਾਘਵ ਨੇ ਆਪਣਾ ਇਰਾਦਾ ਦੱਸ ਦਿੱਤਾ।

ਭਾਰਤ ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਹੈ, ਇਸ ਲਈ ਕਈ ਗੇਅ ਅਤੇ ਲੈਸਬੀਅਨ ਜੋੜੇ ਦੂਜੇ ਦੇਸਾਂ ਵਿੱਚ ਜਾ ਕੇ ਆਪਣੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਂਦੇ ਹਨ। ਕਈ ਵਾਰ ਉਹ ਉਥੇ ਹੀ ਸਥਾਈ ਤੌਰ 'ਤੇ ਰਹਿਣ ਲੱਗ ਜਾਂਦੇ ਹਨ।

ਪਰ ਰਾਘਵ ਦਾ ਇਰਾਦਾ ਅਜਿਹਾ ਕਰਨ ਦਾ ਨਹੀਂ ਹੈ। ਉਹ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਸਾਥੀ ਨਾਲ ਭਾਰਤ ਵਿੱਚ ਹੀ ਵਿਆਹ ਕਰਵਾਇਆ ਸੀ। ਰਾਘਵ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)