You’re viewing a text-only version of this website that uses less data. View the main version of the website including all images and videos.
ਤੀਰਥ ਸਿੰਘ ਰਾਵਤ: 'ਔਰਤਾਂ ਦੀ ਫਟੀ ਜੀਂਸ' ਵਾਲੇ ਬਿਆਨ 'ਤੇ ਕੀ ਕਹਿ ਰਹੀਆਂ ਕੁੜੀਆਂ
ਉੱਤਰਾਖੰਡ ਦੇ ਨਵੇਂ ਸੀਐੱਮ ਤੀਰਥ ਸਿੰਘ ਰਾਵਤ ਔਰਤਾਂ ਦੀ ਰਿਪਡ ਯਾਨਿ ਫਟੀ ਡਿਜਾਈਨਿੰਗ ਵਾਲੀ ਜੀਂਸ 'ਤੇ ਦਿੱਤੇ ਬਿਆਨ ਕਰਕੇ ਚਰਚਾ ਵਿੱਚ ਹਨ।
ਤੀਰਥ ਸਿੰਘ ਰਾਵਤ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, "ਇੱਕ ਵਾਰ ਜਹਾਜ਼ ਵਿੱਚ ਜਦੋਂ ਬੈਠਿਆ ਤਾਂ ਮੇਰੇ ਨਾਲ ਇੱਕ ਭੈਣਜੀ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਦੇਖਿਆ ਤਾਂ ਨੀਚੇ ਗਮਬੂਟ ਸਨ। ਜਦੋਂ ਹੋਰ ਉਪਰ ਦੇਖਿਆਂ ਤਾਂ ਗੋਡੇ ਪਾਟੇ ਹੋਏ ਸੀ। ਹੱਥ ਦੇਖੇ ਤਾਂ ਕਈ ਕੜੇ ਸਨ।"
ਰਾਵਤ ਨੇ ਕਿਹਾ, "ਜਦੋਂ ਗੋਡੇ ਦੇਖੇ ਅਤੇ ਦੋ ਬੱਚੇ ਨਾਲ ਦਿਖੇ ਤਾਂ ਮੇਰੇ ਪੁੱਛਣ 'ਤੇ ਪਤਾ ਲੱਗਾ ਕਿ ਪਤੀ ਜੇਐੱਨਯੂ ਵਿੱਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਕੋਈ ਐੱਨਜੀਓ ਚਲਾਉਂਦੀ ਹੈ। ਜੋ ਐੱਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਗੋਡੇ ਦਿਖਦੇ ਹਨ। ਸਮਾਜ ਵਿਚਾਲੇ ਜਾਂਦੇ ਹੈ, ਬੱਚੇ ਨਾਲ ਹਨ। ਕੀ ਸੰਸਕਾਰ ਦੇਵੇਗੀ?"
ਇਹ ਵੀ ਪੜ੍ਹੋ-
ਤੀਰਥ ਸਿੰਘ ਰਾਵਤ ਦੇ ਇਸ ਬਿਆਨ 'ਤੇ ਕੁੜੀਆਂ ਵੱਲੋਂ ਪ੍ਰਤਿਕਿਰਆਵਾਂ ਆ ਰਹੀਆਂ ਹਨ।
ਇਸ ਖ਼ਬਰ ਨੂੰ ਲਿਖੇ ਜਾਣ ਤੱਕ ਆਪਣੇ ਬਿਆਨ ਅਤੇ ਇਨ੍ਹਾਂ ਇਤਰਾਜ਼ਾਂ 'ਤੇ ਤੀਰਥ ਸਿੰਘ ਰਾਵਤ ਦੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਰਾਵਤ ਦੇ ਬਿਆਨ 'ਤੇ ਕੁੜੀਆਂ ਕੀ ਬੋਲੀਆਂ?
ਰਾਵਤ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ #RippedJeansTwitter ਦੇ ਹੈਸ਼ਟੈਗ ਦੇ ਨਾਲ ਕਈ ਕੁੜੀਆਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।
ਅਦਾਕਾਰਾ ਗੁਲ ਪਨਾਗ ਨੇ ਵੀ ਦੋ ਟਵੀਟਸ ਸ਼ੇਅਰ ਕਰ ਕੇ ਕਿਹਾ ਹੈ ਆਪਣੀ ਰਿਪਡ ਜੀਂਸ ਕੱਢ ਲਓ
ਅਪਰਨਾ ਤਿਵਾਰੀ ਲਿਖਦੀ ਹੈ, "ਰਿਪਡ ਜੀਂਸ ਪਹਿਨਣ ਵਾਲੀਆਂ ਔਰਤਾਂ ਕੀ ਸੰਸਕਾਰ ਦੇਣਗੀਆਂ? ਕੀ ਇਸੇ ਕਾਰਨ ਸ਼ਰਟਲੈੱਸ ਆਦਮੀ ਫੇਲ੍ਹ ਹੁੰਦੇ ਹਨ।"
ਰੀਵਾ ਸਿੰਘ ਜੀਂਸ ਵਿੱਚ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਦੀ ਹੈ, "ਅਸੀਂ ਸੰਸਕਾਰੀ ਹਾਂ ਜਾਂ ਨਹੀਂ, ਇਹ ਫਿਲਹਾਲ ਦਰਕਿਨਾਰ ਕਰ ਦਿਓ, ਪਹਿਲਾਂ ਇਹ ਦੱਸੋ ਕਿ ਸਾਡੇ ਕੋਲੋਂ ਹੀ ਸੰਸਕਾਰ ਦੀ ਆਸ ਕਿਉਂ ਰੱਖੀ ਜਾਂਦੀ ਹੈ? ਸਾਨੂੰ ਹੀ ਸੰਸਕਾਰ ਦੀ ਪਾਠਸ਼ਾਲਾ ਕਿਉਂ ਸਮਝਿਆਂ ਜਾਂਦਾ ਹੈ? ਕਿਉਂ ਦਈਏ ਅਸੀਂ ਸੰਸਕਾਰ? ਔਰਤਾਂ ਵਿਗੜ ਗਈਆਂ ਹਨ ਹੈ ਨਾ, ਤਾਂ ਪੁਰਸ਼ ਇਹ ਕਾਰਜਭਾਰ ਕਿਉਂ ਨਹੀਂ ਸਾਂਭਦੇ।"
ਰੀਵਾ ਲਿਖਦੀ ਹੈ, "ਰੋਜ਼ਾਨਾ ਸੂਰਜ ਨਿਕਲਣ ਤੋਂ ਪਹਿਲਾਂ ਉਠੋ ਤਾਂ ਜੋ ਬੱਚਿਆਂ ਨੂੰ ਕਹਿ ਸਕੀਏ ਕਿ ਜਲਦੀ ਉਠਣਾ ਚਾਹੀਦਾ ਹੈ। ਵਧੀਆ ਪੌਸ਼ਟਿਕ ਖਾਣਾ ਬਣਾ ਕੇ ਘਰ-ਪਰਿਵਾਰ ਨੂੰ ਖੁਆਓ ਤਾਂ ਜੋ ਮਨ੍ਹਾਂ ਕਰ ਸਕੇ ਚਾਈਨਜ਼, ਇਲੈਟਲੀਅਨ ਕੁਜ਼ੀਨ ਨੂੰ। ਸ਼ਾਮ ਨੂੰ ਸਾਰਿਆਂ ਖਾਣਾ ਖੁਆ ਕੇ ਬਿਸਤਰੇ ਵਿੱਚ ਜਾਓ। ਵਧੀਆ ਪਾਲਣ-ਪੋਸ਼ਣ, ਸ਼ੁਰੂ ਕਰੋ, ਕਦੋਂ ਤੋਂ ਕਰ ਰਹੇ ਹੋ।"
ਅਦਿਤੀ ਰਾਵਲ ਨੇ ਲਿਖਿਆ, "ਫਟੀ ਜੀਂਸ, ਫਟੀ ਮਾਨਸਿਕਤਾ ਦੀ ਸਿਲਾਈ ਦੀ ਲੋੜ ਹੈ।"
ਸ਼ਵੇਤਾ ਰਾਜ ਫੇਸਬੁੱਕ 'ਤੇ ਲਿਖਦੀ ਹੈ, "ਹੇ ਨਵੇਂ ਮੁੱਖ ਮੰਤਰੀ ਜੀ ਜੀਂਸ ਵਾਲੀਆਂ ਮਾਵਾਂ, ਤੁਹਾਡੀ ਸਮਝ ਦੇ ਉਪਰ ਦੀ ਚੀਜ਼ ਹੈ, ਇਸ ਲਈ ਤੁਸੀਂ ਰਹਿਣ ਦਿਓ। ਤੁਹਾਡੇ ਕੋਲੋਂ ਨਾਲ ਸਕੇਗਾ।"
ਅਮਿਤਾਭ ਬੱਚਨ ਦੀ ਨਾਤਿਨ ਨਵਿਆ ਨੇ ਵੀ ਇੰਸਟਗ੍ਰਾਮ ਸਟੋਰੀ ਵਿੱਚ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਨਵਿਆ ਨੇ ਲਿਖਿਆ, "ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਸੋਚ ਬਦਲੋ।"
ਇਸ ਤੋਂ ਇਲਾਵਾ ਸ਼ਿਵਸ਼ੈਨਾ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੈਦੀ ਸਣੇ ਕਈ ਹੋਰ ਔਰਤਾਂ ਨੇ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਤੀਰਥ ਸਿੰਘ ਰਾਵਤ ਕੁਝ ਦਿਨ ਪਹਿਲਾ ਹੀ ਉੱਤਰਖੰਡ ਦੇ ਸੀਐੱਮ ਬਣੇ ਹਨ।
ਕਾਫੀ ਭਾਲਣ 'ਤੇ ਵੀ ਤੀਰਥ ਸਿੰਘ ਰਾਵਤ ਨੇ ਬਿਆਨ ਦਾ ਸਮਰਥਨ ਕਰਨ ਵਾਲੀਆਂ ਔਰਤਾਂ ਦੀ ਪ੍ਰਤੀਕਿਰਿਆਵਾਂ ਨਹੀਂ ਮਿਲ ਸਕੀਆਂ ਹਨ।
ਹਾਲਾਂਕਿ, ਕੁਝ ਪੁਰਸ਼ ਜ਼ਰੂਰ ਰਹੇ, ਜਿਨ੍ਹਾਂ ਨੇ ਤੀਰਥ ਦੇ ਬਿਆਨ ਦਾ ਸਮਰਥਨ ਕੀਤਾ।
ਅਜਿਹਾ ਹੀ ਇੱਕ ਟਵੀਟ ਯੂਜ਼ਰ ਜਗਦੀਸ਼ ਲਿਖਦੇ ਹਨ, "ਕੀ ਤੁਸੀਂ ਔਰਤਾਂ ਦੇ ਫਟੀ ਜੀਂਸ ਪਹਿਨਣ ਦੀ ਵਕਾਲਤ ਕਰ ਰਹੇ ਹਨ? ਕੀ ਇਹ ਸਾਡੀ ਹਿੰਦੂ ਸੱਭਿਅਤਾ ਹੈ। ਫਟੀ ਜੀਂਸ ਦਾ ਸਮਰਥਨ ਕਰਨ ਵਾਲੇ ਲੋਕੋਂ ਸ਼ਰਮ ਕਰੋ।
ਇਹ ਵੀ ਪੜ੍ਹੋ: