You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ : ਰਣਜੀਤ ਸਿੰਘ ਸਣੇ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੇ ਕੇਸਾਂ ਦਾ ਕੀ ਹੈ ਸਟੇਟਸ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇੱਕ ਬਿਆਨ ਜਾਰੀ ਕਰਕੇ ਦਿੱਲੀ ਬਾਰਡਰਾਂ ਉੱਤੇ ਕਿਸਾਨਾਂ ਨੂੰ ਧਰਨੇ ਵਿਚ ਪੱਕੇ ਮਕਾਨ ਨਾ ਉਸਾਰਨ ਲਈ ਕਿਹਾ ਹੈ।
ਕਿਸਾਨ ਏਕਤਾ ਮੋਰਚਾ ਵਲੋਂ ਜਾਰੀ ਬਿਆਨ ਮੁਤਾਬਕ ਇਹ ਫੈਸਲਾ 12 ਮਾਰਚ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ।
ਇਸ ਫੈਸਲੇ ਮੁਤਾਬਕ ਮੁਜਾਹਰਕਾਰੀਆਂ ਵੱਲੋਂ ਮੋਰਚਿਆਂ ਨਾਲ ਸਬੰਧਤ ਥਾਂਵਾਂ 'ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ। ਇਹ ਫ਼ੈਸਲਾ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਕੁਝ ਪੱਕੇ ਕਮਰਿਆਂ ਦੀ ਉਸਾਰੀ ਦੇ ਸਬੰਧ ਵਿੱਚ ਲਿਆ ਗਿਆ ਹੈ।
ਇਸੇ ਦੌਰਾਨ ਸੰਯੁਕਤ ਮੋਰਚੇ ਨੇ ਦਾਅਵਾ ਕੀਤਾ ਕਿ ਯੂਨਾਈਟਿਡ ਕਿੰਗਡਮ ਦੇ ਹਾਊਸ ਆਫ ਕਾਮਨਜ਼ ਵਿੱਚ ਕਿਸਾਨੀ ਅੰਦੋਲਨ ਉੱਤੇ ਬਹਿਸ ਤੋਂ ਬਾਅਦ ਆਸਟ੍ਰੇਲੀਆ ਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਵਿੱਚ ਇੱਕ ਬਹਿਸ ਹੋ ਸਕਦੀ ਹੈ, ਜੋ ਸਦਨ ਨੂੰ ਪਟੀਸ਼ਨ ਰਾਹੀਂ ਇਹ ਮਾਮਲਾ ਉਠਾ ਸਕਦੀ ਹੈ।
ਇਹ ਵੀ ਪੜ੍ਹੋ
26 ਜਨਵਰੀ ਨਾਲ ਸਬੰਧਤ ਕੇਸਾਂ ਦਾ ਸਟੇਟਸ
ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਮੁਤਾਬਕ ਲਾਲ ਕਿਲੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਵੱਖ-ਵੱਖ ਐਫਆਈਆਰਜ਼ ਵਿੱਚ ਗ੍ਰਿਫ਼ਤਾਰ 151 ਕਿਸਾਨਾਂ ਵਿੱਚੋਂ 147 ਹੁਣ ਤੱਕ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹਨ।
ਜਮਾਨਤ ਉੱਤੇ ਰਿਹਾਅ ਹੋਏ ਬਹੁਤ ਸਾਰੇ ਕਿਸਾਨ/ਨੌਜਵਾਨ ਧਰਨਿਆਂ 'ਤੇ ਵਾਪਸ ਪਰਤ ਆਏ ਹਨ। ਜਦੋਂਕਿ 4 ਕਿਸਾਨ (ਤਿੰਨ ਪੰਜਾਬ ਤੋਂ ਅਤੇ ਇੱਕ ਹਰਿਆਣਾ ਤੋਂ) ਜ਼ਮਾਨਤ ਦਾ ਇੰਤਜ਼ਾਰ ਕਰ ਰਹੇ ਹਨ।
29 ਜਨਵਰੀ 2021 ਨੂੰ ਗ੍ਰਿਫਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਹੁਣ ਇਸ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਜਾਵੇਗੀ।
ਬੰਗਾਲ ਸਣੇ ਦੂਜੇ ਸੂਬਿਆਂ ਦੀਆਂ ਸਰਗਰਮੀਆਂ
ਪੱਛਮੀ ਬੰਗਾਲ ਦੌਰੇ 'ਤੇ ਕਿਸਾਨ-ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਕਿਸਾਨ-ਮਹਾਂਪੰਚਾਇਤਾਂ ਰਾਹੀਂ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸਾਨ ਵਿਰੋਧੀ ਭਾਜਪਾ ਨੂੰ ਵੋਟ ਨਾ ਦੇਣ।
ਐਤਵਾਰ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨੇ ਸਿੰਗੂਰ ਅਤੇ ਆਸਨਸੋਲ ਵਿੱਚ ਮਹਾਂ ਪੰਚਾਇਤਾਂ ਨੂੰ ਸੰਬੋਧਿਤ ਕੀਤਾ।
ਸੰਯੁਕਤ ਮੋਰਚੇ ਦੇ ਬਿਆਨ ਮੁਤਾਬਕ ਉੜੀਸਾ 'ਚ ਜਾਰੀ ਕਿਸਾਨ-ਯਾਤਰਾ ਰਾਏਗਾੜਾ ਜ਼ਿਲ੍ਹੇ ਦੇ ਗੁਣੂਪੁਰ ਪਹੁੰਚੀ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। 7 ਵੱਖ-ਵੱਖ ਇਲਾਕਿਆਂ 'ਚ ਪਹੁੰਚਣ ਵਾਲੀ ਇਹ ਯਾਤਰਾ ਚੌਥੇ ਦਿਨ 'ਚ ਦਾਖ਼ਲ ਹੋ ਗਈ ਹੈ। ਇਹ ਯਾਤਰਾ ਪੂਰੇ ਬਿਹਾਰ ਵਿੱਚ ਵੀ ਕਿਸਾਨਾਂ ਨੂੰ ਜਾਗਰੂਕ ਕਰੇਗੀ।
ਐਤਵਾਰ ਨੂੰ ਰੰਗਕਰਮੀਆਂ ਦੇ "ਦਿ ਪਾਰਟੀਕਲ ਕੁਲੈਕਟਿਵ" ਨੇ ਸਿੰਘੂ ਬਾਰਡਰ 'ਤੇ ਇਕ ਨਾਟਕ "ਦਾਣਾ ਦਾਣਾ ਇਨਕਲਾਬ" ਪੇਸ਼ ਕੀਤਾ। ਇਸ ਨਾਟਕ ਵਿਚ ਕਿਸਾਨ ਅੰਦੋਲਨ ਦੇ ਗੀਤ ਵੀ ਸ਼ਾਮਲ ਕੀਤੇ ਗਏ ਸਨ।
ਕਲਾਕਾਰਾਂ ਨੇ ਕਲਾ ਦੇ ਸਹੀ ਅਰਥਾਂ ਨੂੰ ਸਮਝਦਿਆਂ ਸਰਕਾਰਾਂ ਦੇ ਹਮਲਿਆਂ 'ਤੇ ਵਿਅੰਗ ਕੱਸਿਆ ਅਤੇ ਕਿਸਾਨੀ ਲਹਿਰ ਦਾ ਖੁੱਲ੍ਹ ਕੇ ਸਮਰਥਨ ਕੀਤਾ।
ਉਤਰਾਖੰਡ ਤੋਂ ਸ਼ੁਰੂ ਹੋਈ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਦਾ ਅੱਜ ਨੌਵਾਂ ਦਿਨ ਸੀ। ਅੱਜ ਯਾਤਰਾ ਸ਼ਾਹਜਹਾਂਪੁਰ ਜ਼ਿਲੇ ਦੇ ਖੁੱਟਾਰ ਤੋਂ ਸ਼ੁਰੂ ਹੋਈ। ਇਹ ਯਾਤਰਾ 300 ਤੋਂ ਵੱਧ ਪਿੰਡ ਅਤੇ 20 ਤੋਂ ਵੱਧ ਸ਼ਹਿਰਾਂ ਵਿਚੋਂ ਲੰਘੀ ਹੈ। ਹੁਣ ਤੱਕ 600 ਕਿਲੋਮੀਟਰ ਦੀ ਯਾਤਰਾ ਪੁਰੀ ਹੋ ਚੁਕੀ ਹੈ।
ਬੀ.ਕੇ.ਯੂ ਅਤੇ ਏ.ਆਈ.ਕੇ.ਐਮ.ਐੱਸ ਦੀ ਅਗਵਾਈ ਵਿੱਚ ਕਿਸਾਨ ਅੱਜ ਇਲਾਹਾਬਾਦ ਰੀਵਾ ਰੋਡ 'ਤੇ ਹੈਰੋ ਟੋਲ ਪਲਾਜ਼ਾ' ਤੇ ਕਿਸਾਨ ਆਗੂ ਰਾਕੇਸ਼ ਟਿਕਟ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ। ਲੋਕਾਂ ਨੇ 3 ਕਿਸਾਨੀ ਕਾਨੂੰਨਾਂ ਦੇ ਰੱਦ ਕੀਤੇ ਜਾਣ ਦੀ ਮੰਗ ਕੀਤੀ ਅਤੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਵਿਰੁੱਧ ਨਾਅਰੇਬਾਜ਼ੀ ਕਰ ਗੁੱਸਾ ਜ਼ਾਹਰ ਕੀਤਾ।
ਇਹ ਵੀ ਪੜ੍ਹੋ: