ਕਿਸਾਨ ਅੰਦੋਲਨ: ਦਿਸ਼ਾ ਰਾਵੀ ਨੂੰ ਟੂਲਕਿਟ ਮਾਮਲੇ ਵਿਚ ਇੱਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ - ਅਹਿਮ ਖ਼ਬਰਾਂ

ਦਿੱਲੀ ਹਾਈਕੋਰਟ ਨੇ ਵਾਤਾਵਰਨ ਕਾਰਕੁੰਨ ਦਿਸ਼ਾ ਰਾਵੀ ਨੂੰ ਇੱਕ ਦਿਨ ਹੋਰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਦਿਸ਼ਾ ਨੂੰ ਕਿਸਾਨ ਅੰਦੋਲਨ ਨਾਲ ਸਬੰਧਤ ਨਾਲ ਸਬੰਧਤ ਟੂਲ ਕਿਟ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਬੀਬੀਸੀ ਪੱਤਰਕਾਰ ਸੁਚਿੱਤਰਾ ਮੌਹੰਤੀ ਮੁਤਾਬਕ ਪੁਲਿਸ ਨੇ ਦਿਸ਼ਾ ਰਾਵੀ ਦੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪੁਲਿਸ ਨੇ ਦਲੀਲ ਦਿੱਤੀ ਕਿ ਉਹ ਇਸ ਮਾਮਲੇ ਦੇ ਸਹਿ ਮੁਲਜ਼ਮ ਸ਼ਾਂਤਨੂੰ ਅਤੇ ਨਿਕਤਾ ਦੇ ਸਾਹਮਣੇ ਪੁੱਛਗਿੱਛ ਕਰਨਾ ਚਾਹੁੰਦੀ ਹੈ।

ਦਿਸ਼ਾ ਰਾਵੀ ਦੇ ਵਕੀਲ ਸਿਧਰਾਥ ਅਗਰਵਾਲ ਨੇ ਡਾਕਟਰ ਪੰਕਜ ਸ਼ਰਮਾਂ ਦੀ ਅਦਲਾਤ ਨੂੰ ਦੱਸਿਆ ਕਿ ਪੁਲਿਸ ਰਿਮਾਂਡ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਪੁਲਿਸ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਦੀ ਲੋੜ ਕਿਉਂ ਹੈ।

ਉਨ੍ਹਾਂ ਦਲੀਲ ਦਿੱਤੀ ਕਿ ਪੁੱਛਗਿੱਛ ਤਾਂ ਅਦਾਲਤੀ ਰਿਮਾਂਡ ਵਿਚ ਵੀ ਹੋ ਸਕਦੀ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਤਾਂ ਸ਼ੁਰੂ ਹੋ ਚੁੱਕੀ ਹੈ। ਅਗਰਵਾਲ ਨੇ ਸਵਾਲ ਕੀਤਾ ਕਿ ਜਦੋਂ ਪਹਿਲਾਂ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਤਾਂ ਪੁਲਿਸ ਨੇ ਬੰਗਲੂਰੂ ਲਿਜਾ ਕੇ ਸਹਿ ਮੁਲਜ਼ਮਾਂ ਸਾਹਮਣੇ ਪੁੱਛਗਿੱਛ ਕਿਉਂ ਨਹੀਂ ਕੀਤੀ।

ਵਾਰਵਰਾ ਰਾਓ ਨੂੰ 6 ਮਹੀਨੇ ਦੀ ਜਮਾਨਤ

ਮਨੁੱਖੀ ਅਧਿਕਾਰ ਦੇ ਕਾਰਕੁਨ ਵਰਵਰਾ ਰਾਓ ਨੂੰ ਬੰਬੇ ਹਾਈ ਕੋਰਟ ਨੇ ਸਿਹਤ ਕਾਰਨਾਂ ਕਰਕੇ ਜ਼ਮਾਨਤ ਦੇ ਦਿੱਤੀ ਹੈ।

ਇਸ ਖ਼ਬਰ ਦੀ ਪੁਸ਼ਟੀ ਖ਼ਬਰ ਏਜੰਸੀ ਏਐੱਨਆਈ ਤੇ ਪੀਟੀਆਈ ਨੇ ਕੀਤੀ ਹੈ।

ਇਹ ਵੀ ਪੜ੍ਹੋ:

ਵਰਵਰਾ ਰਾਓ ਭੀਮਾ ਕੋਰੇਗਾਂਓ ਹਿੰਸਾ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।

ਅਦਾਲਤ ਨੇ ਜ਼ਮਾਨਤ ਦੇ ਨਾਲ ਇਹ ਸ਼ਰਤ ਰੱਖੀ ਹੈ ਕਿ ਵਰਵਰਾ ਰਾਓ ਮੁੰਬਈ ਵਿੱਚ ਹੀ ਰਹਿਣਗੇ ਤੇ ਜਾਂਚ ਪ੍ਰਕਿਰਿਆ ਲਈ ਮੌਜੂਦ ਰਹਿਣਗੇ।

ਪੋਂਡੂਚੇਰੀ ਵਿੱਚ ਸਰਕਾਰ ਡਿੱਗੀ, ਮੁੱਖ ਮੰਤਰੀ ਦਾ ਅਸਤੀਫ਼ਾ

ਯੂਨੀਅਨ ਟੈਰੀਟਰੀ ਪੋਂਡੂਚੇਰੀ ਵਿੱਚ ਮੁੱਖ ਮੰਤਰੀ ਵੀ ਨਾਰਾਇਣ ਸਵਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਸੈਂਬਲੀ ਵਿੱਚ ਫਲੋਰ ਟੈਸਟ ਹਾਰ ਗਈ ਹੈ।

ਮੁੱਖ ਮੰਤਰੀ ਨੇ ਆਪਣਾ ਅਸਤੀਫ਼ਾ ਰਾਜਪਾਲ ਤਾਮਿਲੀਸਾਈ ਸੁੰਦਰਾ-ਰਜਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।

ਉਨ੍ਹਾਂ ਨੇ ਅਸੈਂਬਲੀ ਵਿੱਚ ਆਪਣੇ ਭਾਸ਼ਣ ਦੌਰਾਨ ਵਿਰੋਧੀ ਧਿਰ ਉੱਪਰ ਸਰਕਾਰ ਡੇਗਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ ਕਿ ਸਾਬਕਾ ਰਾਜਪਾਲ ਕਿਰਨ ਬੇਦੀ, ਕੇਂਦਰਸ ਸਰਕਾਰ ਨੇ ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ।

ਅਸੈਂਬਲੀ ਦੇ ਇਸ ਖ਼ਾਸ ਇਜਲਾਸ ਵਿੱਚ ਭਰੋਸੇ ਦਾ ਮਤੇ ਉੱਪਰ ਵੋਟਿੰਗ ਤੋਂ ਪਹਿਲਾਂ ਹੀ ਸੱਤਾਧਾਰੀ ਧਿਰ ਦੇ ਵਿਧਾਇਕ ਅਤੇ ਮੁੱਖ ਮੰਤਰੀ ਅਸੈਂਬਲੀ ਵਿੱਚੋਂ ਉੱਠ ਕੇ ਬਾਹਰ ਚਲੇ ਗਏ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅਮਰੀਕਾ ਵਿੱਚ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਮੁਜ਼ਾਹਰਾ

ਐਤਵਾਰ ਨੂੰ ਅਮਰੀਕਾ ਦੇ ਸਾਨਫਰਾਂਸਿਸਕੋ ਬੇਅ ਇਲਾਕੇ ਵਿੱਚ ਕੁਝ ਗੈਰ-ਪ੍ਰਵਾਸੀ ਭਾਰਤੀਆਂ ਨੇ ਭਾਰਤ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)