You’re viewing a text-only version of this website that uses less data. View the main version of the website including all images and videos.
ਅਸ਼ਵਨੀ ਸ਼ਰਮਾ ਦੇ ਕਾਫ਼ਲੇ ਉੱਪਰ ਹਮਲਾ, ਕੈਪਟਨ ਨੇ ਕਿਹਾ ਪੰਜਾਬ ਬਣੇਗਾ ਭਾਜਪਾ ਦੇ ਪਤਨ ਦਾ ਕਾਰਨ - ਪ੍ਰੈੱਸ ਰਿਵੀਊ
ਮੰਗਲਵਾਰ ਨੂੰ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਫਿਰੋਜ਼ਪੁਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ਹਿਰ ਦੀ ਮੱਲਵਾਲ ਰੋਡ ਸਥਿਤ ਸਿਟੀ ਪਲਾਜ਼ਾ ਪੈਲੇਸ ਅੱਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਕਿਸਾਨਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਉੱਪਰ ਹਮਲਾ ਕੀਤਾ ਅਤੇ ਪਿਛਲਾ ਸ਼ੀਸ਼ਾ ਤੋੜ ਦਿੱਤਾ। ਪੁਲਿਸ ਵੱਲੋਂ ਗੱਲ ਵਿਗੜਦੀ ਦੇਖ ਕੇ ਕਿਸਾਨਾਂ ਉੱਪਰ ਹਲਕੇ ਲਾਠੀਚਾਰਜ ਦਾ ਸਹਾਰਾ ਲਿਆ ਗਿਆ।
ਦਿ ਟ੍ਰਿਬਿਊਨ ਦੀ ਇੱਕ ਹੋਰ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਭਾਜਪਾ ਦੀ ਮੌਤ ਦੀ ਘੰਟੀ ਹਨ ਅਤੇ ਪੰਜਾਬ ਭਾਜਪਾ ਦੇ ਪਤਨ ਦਾ ਕਾਰਨ ਬਣੇਗਾ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਭਾਜਪਾ ਨਾ ਸਿਰਫ਼ ਲੋਕਲ ਬਾਡੀ ਚੋਣਾਂ ਹਾਰੇਗੀ ਸਗੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਹਾਰੇਗੀ।
ਉਨ੍ਹਾਂ ਨੇ ਕਿਹਾ ਕਿ 'ਸ਼ਹਿਰੀ ਪਾਰਟੀ' ਪਿੰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਦਿਖਾਵੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਪੁਲਿਸ ਆਪ ਨਜ਼ਰ ਰੱਖ ਰਹੀ ਹੈ।
ਅਮਰੀਰੀ ਭਾਰਤੀ: ਅਮਰੀਕਾ ਲਈ ਉਦਾਰਵਾਦੀ ਭਾਰਤ ਲਈ ਰਵਾਇਤੀ
ਭਾਰਤੀ ਮੂਲ ਦੇ ਲੋਕ ਦੁਨੀਆਂ ਦਾ ਸਭ ਤੋਂ ਵੱਡਾ ਡਾਇਸਪੋਰਾ ਹਨ ਜੋ ਕਿ ਦੁਨੀਆਂ ਦੇ ਲਗਭਗ 200 ਦੇਸ਼ਾਂ ਵਿੱਚ ਵਸਦੇ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਮਰੀਕਾ ਵਿੱਚ ਵਸਦੇ ਭਾਰਤੀ ਅਮਰੀਕਾ ਲਈ ਤਾਂ ਉਦਾਰਵਾਦੀ ਸੋਚ ਰੱਖਦੇ ਹਨ ਪਰ ਭਾਰਤ ਪ੍ਰਤੀ ਉਨ੍ਹਾਂ ਦੀ ਸੋਚ ਰਵਾਇਤੀ ਹੈ।
ਸਰਵੇਖਣ ਵਿੱਚ ਦੇਖਿਆ ਗਿਆ ਕਿ ਅਮਰੀਕਾ ਵਿੱਚ ਵਸਦੇ ਭਾਰਤੀ ਅਮਰੀਕੀ ਸਿਆਸਤ ਵਿੱਚ ਗੋਰਿਆਂ ਦੇ ਦਬਦਬੇ ਨੂੰ ਤਾਂ ਅਮਰੀਕਾ ਲਈ ਖ਼ਤਰਾ ਮੰਨਦੇ ਹਨ ਪਰ ਭਾਰਤ ਵਿੱਚ ਹਿੰਦੂ ਬਹੁਗਿਣਤੀਵਾਦ ਲਈ ਉਨ੍ਹਾਂ ਦੀ ਰਾਇ ਵੱਖਰੀ ਹੈ।
ਇਹ ਸਰਵੇਖਣ ਜੌਹਨ ਹੌਪਕਿਨਸ ਯੂਨੀਵਰਸਿਟੀ ਵੱਲੋਂ ਸਤੰਬਰ 2020 ਵਿੱਚ ਕੀਤਾ ਗਿਆ ਅਤੇ ਇਸ ਵਿੱਚ 1200 ਭਾਰਤੀ ਅਮਰੀਕੀਆਂ ਨੂੰ ਸ਼ਾਮਲ ਕੀਤਾ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਯੂਪੀ: ਯੋਗੀ ਸਰਕਾਰ ਨੇ ਪੰਚਾਈਤਾਂ ਵਿੱਚ ਕੋਟੇ ਬਾਰੇ ਨਿਯਮ ਬਦਲੇ
ਅਲਾਹਾਬਾਦ ਹਾਈ ਕੋਰਟ ਵੱਲੋਂ ਸੂਬੇ ਵਿੱਚ 30 ਅਪ੍ਰੈਲ ਤੱਕ ਪੰਚਾਇਤੀ ਚੋਣਾਂ ਕਰਵਾਉਣ ਬਾਰੇ ਦਿੱਤੀ ਡੈਡਲਾਈਨ ਬਾਰੇ ਪੰਚਾਇਤੀ ਰਾਜ ਮੰਤਰੀ ਵੱਲੋਂ ਐਲਾਨ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੀ ਯੋਗੀ ਆਦਿਤਿਆਨਾਥ ਦੀ ਕੈਬਨਿਟ ਵੱਲੋਂ ਪੰਚਾਇਤਾਂ ਵਿੱਚ ਸੀਟਾਂ ਦੀ ਵੰਡ ਬਾਰੇ ਨਿਯਮਾਂ ਵਿੱਚ ਬਦਲਾਅ ਨੂੰ ਪਰਵਾਨਗੀ ਦੇ ਦਿੱਤੀ ਗਈ ਹੈ।
ਜਾਗਰਣ ਦੀ ਖ਼ਬਰ ਮੁਤਾਬਕ ਇਸ ਬਦਲਾਅ ਤੋਂ ਬਾਅਦ ਸਾਲ 2015 ਦੀਆਂ ਪੰਚਾਇਤ ਚੋਣਾਂ ਸਮੇਂ ਜਿਹੜੀ ਸੀਟ ਜਿਸ ਵਰਗ ਲਈ ਰਾਖਵੀਂ ਸੀ ਹੁਣ ਉਸ ਵਰਗ ਲਈ ਰਾਖਵੀਂ ਨਹੀਂ ਰਹੇਗੀ।
ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਅਨੁਸੂਚਿਤ ਅਤੇ ਪਿਛੜੇ ਵਰਗਾਂ ਦੇ ਨਾਲ ਜਨਰਲ ਵਰਗ ਦੀਆਂ ਔਰਤਾਂ ਦਾ 33 ਫ਼ੀਸਦੀ ਰਾਖਵਾਂਕਰਨ ਵੀ ਲਾਜ਼ਮੀ ਤੌਰ 'ਤੇ ਪੂਰਾ ਹੋਵੇ।
ਭਾਰਤ ਵਿੱਚ ਚਾਰ ਦਿਨਾਂ ਦੇ ਕੰਮ ਕਾਜੀ ਹਫ਼ਤੇ ਉੱਪਰ ਵਿਚਾਰ
ਭਾਰਤ ਸਰਕਾਰ ਦਾ ਕਿਰਤ ਮੰਤਰਾਲਾ ਨਵੇਂ ਕਿਰਤ ਕੋਡ ਉੱਪਰ ਕੰਮ ਕਰ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਰਾਹੀਂ ਕੰਪਨੀਆਂ ਨੂੰ ਚਾਰ ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨ ਦੀ ਖੁੱਲ੍ਹ ਦੇ ਦੇਵੇਗੀ।
ਦਿ ਬਿਜ਼ਨਸ ਇਨਸਾਈਡਰ ਦੀ ਖ਼ਬਰ ਮੁਤਾਬਕ ਹਾਲਾਂਕਿ ਨਵੀਂ ਤਰਤੀਬ ਮੁਤਾਬਕ 40 ਦੀ ਬਜਾਇ 48 ਘੰਟੇ ਕੰਮ ਕਰਨਗੇ ਮਤਲਬ ਸ਼ਿਫਟਾਂ ਦੇ ਸਮੇਂ ਵਿੱਚ ਇਜ਼ਾਫ਼ਾ ਕੀਤਾ ਜਾਵੇਗਾ। ਜਾਣੀ ਕੰਮ ਦੇ ਘਾਂਟੇ ਅੱਠ ਤੋਂ 12 ਹੋ ਜਾਣਗੇ।
ਸਾਲ 2020 ਦੇ ਇੱਕ ਸਰਵੇਖਣ ਵਿੱਚ ਅਖ਼ਬਾਰ ਮੁਤਾਬਕ ਸਾਹਮਣੇ ਆਇਆ ਸੀ ਕਿ ਕਈ ਮਾਮਲਿਆਂ ਵਿੱਚ ਮੁਲਾਜ਼ਮਾਂ ਤੋਂ ਪੰਜ ਤੋਂ ਵਧੇਰੇ ਦਿਨ ਕੰਮ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ: