You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਬਾਰੇ ਕੰਵਰ ਗਰੇਵਾਲ ਤੇ ਹਿੰਮਤ ਸਿੱਧੂ ਦੇ ਇਹ ਗਾਣੇ ਯੂਟਿਊਬ ਨੇ ਹਟਾਏ- ਪ੍ਰੈੱਸ ਰਿਵੀਊ
ਪੰਜਾਬੀ ਗਾਇਹਕ ਕੰਵਰ ਗਰੇਵਾਲ ਦਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਗੀਤ 'ਐਲਾਨ' ਅਤੇ ਹਿੰਮਤ ਸੰਧੂ ਦਾ 'ਅਸੀਂ ਵੱਢਾਂਗੇ' ਯੂਟਿਊਬ ਨੇ ਹਟਾ ਦਿੱਤੇ ਹਨ।
ਦਿ ਟ੍ਰਿਬਿਊਨ ਦੀ ਵੈਬਸਾਈਟ ਮੁਤਾਬਕ ਭਾਰਤ ਸਰਕਾਰ ਵੱਲੋਂ ਇਨ੍ਹਾਂ ਗੀਤਾਂ ਦੀ ਕਾਨੂੰਨੀ ਸ਼ਿਕਾਇਤ ਕੀਤੀ ਗਈ ਸੀ।
ਪਿਛਲੇ ਸਾਲ 25 ਸਤੰਬਰ ਤੋਂ ਬਹੁਤ ਸਾਰੀਆਂ ਪੰਜਾਬੀ ਸੈਲੀਬਰਿਟੀਜ਼ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਈਆਂ ਹਨ ਅਤੇ ਗੀਤ ਰਿਲੀਜ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਗੀਤਾਂ ਨੇ ਅੰਦੋਲਨ ਵਿੱਚ ਜਜ਼ਬਾ ਕਾਇਮ ਰੱਖਣ ਦਾ ਕੰਮ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਇਸ ਅੰਦੋਲਨ ਨਾਲ ਮੁੱਢ ਤੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਗਾਣਾ ਇੱਕ ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਸੀ।
ਇਹ ਵੀ ਪੜ੍ਹੋ:
ਕੰਵਰ ਗਰੇਵਾਲ ਨੇ ਆਪਣੇ ਫੇਸਬੁੱਕ ਪੰਨੇ ਉੱਪਰ ਯੂਟਿਊਬ ਦਾ ਸਕ੍ਰੀਨਸ਼ਾਟ ਜਿਸ ਵਿੱਚ ਯੂਟਿਊਬ ਵੱਲੋਂ ਸਰਕਾਰੀ ਸ਼ਿਕਾਇਤ ਉੱਪਰ ਗਾਣੇ ਹਟਾਏ ਜਾਣ ਦਾ ਨੋਟਿਸ ਦਿਖਾਈ ਦੇ ਰਿਹਾ ਹੈ ਸਾਂਝਾ ਕੀਤਾ। ਉਨ੍ਹਾਂ ਨੇ ਕੈਪਸ਼ਨ ਦਿੱਤਾ," ਫੈਸਲੇ ਤਾਂ ਫ਼ੇਰ ਵੀ ਕਿਸਾਨ ਹੀ ਕਰੂਗਾ ਸਰਕਾਰ ਜੀ।"
ਚੋਣ ਨਿਸ਼ਾਨ 'ਟਰੈਕਟਰ 'ਤੇ ਬੈਠਾ ਕਿਸਾਨ' ਦੀ ਮੰਗ ਜ਼ੋਰਾਂ 'ਤੇ
ਪੰਜਾਬ ਵਿੱਚ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਲੋਕਲ ਬਾਡੀਜ਼ ਚੋਣਾਂ ਵਿੱਚ ਟਰੈਕਟਰ ਉੱਪਰ ਬੈਠੇ ਕਿਸਾਨ ਦੀ ਤਸਵੀਰ ਵਾਲੇ ਚੋਣ ਨਿਸ਼ਾਨ ਦੀ ਮੰਗ ਸਭ ਤੋਂ ਜ਼ਿਆਦਾ ਉਮੀਦਵਾਰਾਂ ਵੱਲੋਂ ਕੀਤੀ ਜਾ ਰਹੀ ਹੈ।
ਦਿ ਟ੍ਰਿਬਿਊਨ ਦੀ ਵੈਬਸਾਈਟ ਮੁਤਾਬਕ ਇਸ ਚੋਣ ਨਿਸ਼ਾਨ ਦੀ ਬਹੁਤ ਸਾਰੇ ਅਜ਼ਾਦ ਉਮੀਦਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ।
ਉਮੀਦਵਾਰਾਂ ਨੂੰ ਉਮੀਦ ਹੈ ਕਿ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਦਿਖਾਉਣ ਲਈ ਵੋਟਰ ਟਰੈਕਟਰ ਚਲਾ ਰਹੇ ਕਿਸਾਨ ਦਾ ਬਟਨ ਦਬਾਉਣਗੇ।
ਮੁਹਾਲੀ ਵਿੱਚ 23 ਆਦਮਪੁਰ ਵਿੱਚ 12, ਹੁਸ਼ਿਆਰਪੁਰ ਵਿੱਚ 25 ਇਸੇ ਤਰ੍ਹਾਂ ਹੋਰ ਥਾਵਾਂ ਉੱਪਰ ਵੀ ਅਜ਼ਾਦ ਉਮੀਦਵਾਰਾਂ ਨੇ ਇਸ ਚੋਣ ਨਿਸ਼ਾਨ ਦੀ ਮੰਗ ਚੋਣ ਕਮਿਸ਼ਨ ਤੋਂ ਕੀਤੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪੋਇਟਕ ਫਾਊਂਡੇਸ਼ਨ ਨੇ ਟੂਲਕਿੱਟ ਬਾਰੇ ਕੀ ਕਿਹਾ?
ਕੇਨੇਡਾ ਤੋਂ ਆਪਣਾ ਕੰਮ ਕਾਜ ਚਲਾ ਰਹੀ ਪੋਇਟਿਕ ਜਸਟਸ ਫਾਊਂਡੇਸ਼ਨ ਨੇ ਇੱਕ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਉਸਨੇ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਗਤੀਵਿਧਿਆਂ ਨਾਲ ਕੋਈ ਤਾਲੁਕ ਨਹੀਂ ਹੈ ਨਾ ਹੀ 'ਹਸਤੀਆਂ' ਵੱਲੋਂ ਕੀਤੇ ਟਵੀਟਾਂ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਹੈ।
ਟਾਈਮਜ਼ ਆਫ਼ ਇੰਡੀਆ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਿਹਾਨਾ, ਗਰੇਟਾ ਥਨਬਰਗ ਜਾਂ ਕਿਸੇ ਵੀ ਹੋਰ ਹਸਤੀ ਨੂੰ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਨ ਲਈ ਨਹੀਂ ਕਰਵਾਇਆ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਪੁਲਿਸ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਵੱਲੋਂ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਸਬੰਧ ਵਿੱਚ ਸਾਂਝੀ ਕੀਤੀ ਗਈ ਟੂਲਕਿੱਟ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਐੱਫ਼ਾਈਆਰ ਵਿੱਚ ਕਿਸੇ ਵਿਅਕਤੀ ਜਾਂ ਸੰਗਠਨ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ।
ਹਾਲਾਂਕਿ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਦੇ ਹਵਾਲੇ ਨਾਲ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਇਸ ਵੱਲ ਇਸ਼ਾਰਾ ਕਰ ਰਹੀ ਹੈ ਕਿ ਟੂਲਕਿੱਟ ਦਾ ਸਬੰਧ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: