You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਰਾਕੇਸ਼ ਟਿਕੈਤ ਨੇ ਮੁੜ ਦੁਹਰਾਇਆ ਕਾਨੂੰਨ ਵਾਪਸੀ ਨਹੀਂ, ਤਾਂ ਘਰ ਵਾਪਸੀ ਵੀ ਨਹੀਂ
ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕਿਸਾਨ ਅੰਦੋਲਨ ਨਾਲ ਜੁੜੀ ਅੱਜ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ।
ਭਿਵਾਨੀ-ਦਾਦਰੀ ਰੋਡ 'ਤੇ ਰਾਕੇਸ਼ ਟਿਕੈਤ ਦੀ ਮਹਾਪੰਚਾਇਤ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਅਤੇ ਕਿਸਾਨਾਂ ਨੂੰ ਇੱਕਜੁਟ ਕਰਨ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਹੁਣ ਥਾਂ-ਥਾਂ 'ਤੇ ਮਹਾਪੰਚਾਇਤ ਕਰ ਰਹੇ ਹਨ।
ਬੀਬੀਸੀ ਪੰਜਾਬੀ ਲਈ ਸੱਤ ਸਿੰਘ ਦੀ ਰਿਪੋਰਟਮੁਤਾਬਕ ਭਿਵਾਨੀ-ਦਾਦਰੀ ਰੋਡ 'ਤੇ ਕਿਤਲਾਨਾ ਟੋਲ 'ਤੇ ਹੋਈ ਮਹਾਪੰਚਾਇਤ ਵਿੱਚ ਪਹੁੰਚੇ ਟਿਕੈਤ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਬਿੱਲ ਵਾਪਸੀ ਨਹੀਂ ਤਾਂ ਘਰ ਵਾਪਸੀ ਵੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਅੱਗੇ ਕਿਹਾ, "ਇਨ੍ਹਾਂ ਨੇ ਤਿਰੰਗੇ ਨੂੰ ਦਿਖਾ ਕੇ ਭਾਵਨਾਤਮਕ ਤੌਰ 'ਤੇ ਇਸ ਨੂੰ ਵਰਤੋਂ ਕੇ ਸਾਡਾ ਮਨੋਬਲ ਤੋੜਨ ਦੀ ਸਾਜ਼ਿਸ਼ ਕੀਤੀ ਪਰ ਦੋ ਦਿਨਾਂ ਬਾਅਦ ਹੀ ਸਾਡਾ ਕਿਸਾਨ ਵੀ ਉੱਥੇ ਹੈ ਤੇ ਮਜ਼ਦੂਰ ਵੀ ਉੱਥੇ ਹੈ।"
ਇਸ ਦੌਰਾਨ ਉਨ੍ਹਾਂ ਦੇ ਨਾਲ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਸਾਰੇ ਦੇਸ਼ ਵਿੱਚ ਹਲਚਲ ਮਚ ਗਈ ਹੈ। "
ਮੈਂ ਸਮਝਦਾ ਹਾਂ ਕਿ ਕੁਦਰਤ ਆਪਣਾ ਕੰਮ ਕਰ ਰਹੀ ਹੈ ਉਹ ਕਿਸੇ ਦੇ ਸਿਰ ਵਿੱਚ ਸਿੱਧੀ ਲਾਠੀ ਨਹੀਂ ਮਾਰ ਦੀ ਬੱਸ ਬੁੱਧੀਭ੍ਰਿਸ਼ਟ ਕਰ ਦਿੰਦੀ ਹੈ।"
"ਸ਼ਾਇਦ ਇਸ ਦੇਸ਼ ਮਿਲਾਉਣ ਦਾ ਕੰਮ ਕੁਦਰਤ ਨੇ ਕਰਨਾ ਸੀ ਤਾਂ ਇਸੇ ਕਰਕੇ ਮੋਦੀ ਅਤੇ ਅਮਿਤ ਸ਼ਾਹ ਗ਼ਲਤੀ ਕਰ ਬੈਠੇ ਕਿ ਤਿੰਨ ਕਾਨੂੰਨ ਅਜਿਹੇ ਲੈ ਆਏ।"
ਮਹਾਂਪੰਚਾਇਤ ਵਿੱਚ ਔਰਤਾਂ ਦਾ ਵੀ ਵੱਡਾ ਇਕੱਠ
ਭਿਵਾਨੀ ਵਿੱਚ ਹੋਈ ਇਸ ਮਹਾਂਪੰਚਾਇਤ ਵਿੱਚ ਔਰਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਰਵਾਇਤੀ ਪਹਿਰਾਵੇ ਵਿੱਚ ਆਈਆਂ ਔਰਤਾਂ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਾ ਰਹੀਆਂ ਸਨ।
ਕਿਸਾਨ ਅੰਦੋਲਨ ਬਾਰੇ ਸਚਿਨ ਅਤੇ ਲਤਾ ਤੋਂ ਟਵੀਟ ਕਰਵਾਉਣੇ ਗਲਤ- ਰਾਜ ਠਾਕਰੇ
ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਮੁਖੀ ਰਾਜ ਠਾਕਰੇ ਨੇ ਕਿਸਾਨ ਅੰਦੋਲਨ ਬਾਰੇ ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੂਲਕਰ ਦੇ ਟਵੀਟ ਬਾਰੇ ਕਿਹਾ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਟਵੀਟ ਕਰਨ ਲਈ ਨਹੀਂ ਕਿਹਾ ਜਾਣਾ ਚਾਹੀਦਾ ਸੀ।
ਰਾਜ ਠਾਕਰੇ ਨੇ ਕਿਹਾ ਕਿ ਇਨ੍ਹਾਂ ਦੋਵਾਂ ਹਸਤੀਆਂ ਨੂੰ ਆਪੋ-ਆਪਣੇ ਖੇਤਰ ਵਿੱਚ ਕੰਮ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਵਰਤਿਆ ਨਹੀਂ ਜਾਣਾ ਚਾਹੀਦਾ।
ਰਾਜ ਠਾਕਰੇ ਨੇ ਸ਼ਨਿੱਚਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ,"ਲਤਾ ਮੰਗੇਸ਼ਕਰ ਅਤੇ ਸਚਿਨ ਇੱਕ ਵਾਰ ਜਨਮ ਲੈਂਦੇ ਹਨ ਅਤੇ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨਾਂ ਦੀ ਪਾਕੀਜ਼ਗੀ ਕਾਇਮ ਰੱਖਣ। ਇਹ ਸਾਰੇ ਸਰਲ ਦਿਲ ਵਾਲੇ ਹਨ ਪਰ ਕੋਈ ਇਨ੍ਹਾਂ ਦੇ ਯੋਗਦਾਨ ਦੀ ਬਰਾਬਰੀ ਨਹੀਂ ਕਰ ਸਕਦਾ। ਇਨ੍ਹਾਂ ਨੂੰ ਸਿਆਸਤ ਵਿੱਚ ਨਹੀਂ ਘਸੀਟਣਾ ਚਾਹੀਦਾ।"
ਰਾਜ ਠਾਕਰੇ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਵੀ ਕਿਹਾ ਕਿ ਇਹ ਸਭ ਕੰਮ ਅਕਸ਼ੇ ਕੁਮਾਰ ਨੂੰ ਕਰਨ ਦਿਓ ਪਰ ਭਾਰਤ ਰਤਨ ਤੋਂ ਅਜਿਹਾ ਨਹੀਂ ਕਰਵਾਉਣਾ ਚਾਹੀਦਾ।
ਰਾਜ ਠਾਕਰੇ ਨੇ ਕਿਹਾ,"ਰਿਹਾਨਾ ਦੇ ਇੱਕ ਟਵੀਟ ਨਾਲ ਸਰਕਾਰ ਹਿੱਲ ਗਈ। ਰਿਹਾਨਾ ਕੌਣ ਹੈ? ਉਹ ਸਾਡੇ ਦੇਸ਼ ਦੇ ਕੰਮ ਵਿੱਚ ਦਖ਼ਲ ਨਹੀਂ ਦੇ ਰਹੀ ਹੈ। ਜੇ ਅਜਿਹਾ ਹੈ ਤਾਂ ਅਗਲੀ ਵਾਰ ਟਰੰਪ ਸਰਕਾਰ ਵਾਲਾ ਭਾਸ਼ਣ ਵੀ ਉਚਿਤ ਨਹੀਂ ਹੈ।" ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਸਮਲੇ ਨੂੰ ਸੁਲਝਾਉਣ।
ਸਚਿਨ ਅਤੇ ਲਤਾ ਮੰਗੇਸ਼ਕਰ ਨੇ ਅਤੇ ਸਚਿਨ ਨੇ ਆਪਣੇ ਟਵੀਟਾਂ ਵਿੱਚ ਵਿਦੇਸ਼ੀ ਹਸਤੀਆਂ ਵੱਲੋ ਕਿਸਾਨ ਅੰਦੋਲਨ ਬਾਰੇ ਟਵੀਟ ਕਰਨ ਨੂੰ ਭਾਰਤ ਦੇ ਅੰਦਰੂਨੀ ਮਾਮਲੇ ਵਿੱਚ ਦਖ਼ਲ ਦੱਸਿਆ ਸੀ ਅਤੇ ਸਰਕਾਰੀ ਹੈਸ਼ਟੈਗ #IndiaAgainstPropaganda ਦੀ ਵਰਤੋਂ ਕੀਤੀ ਸੀ।
ਕਿਸਾਨ ਅੰਦੋਲਨ 'ਤੇ ਬੋਲਣ ਬਾਰੇ ਸਚਿਨ ਨੂੰ ਪਵਾਰ ਨੇ ਇਹ ਨਸੀਹਤ ਦਿੱਤੀ
ਐੱਨਸੀਪੀ ਨੇਤਾ ਸ਼ਰਦ ਪਵਾਰ ਨੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਕਿਸੇ ਦੂਜੇ ਖੇਤਰ ਦੇ ਬਾਰੇ ਵਿੱਚ ਬੋਲਣ ਵੇਲੇ ਸਾਵਧਾਨੀ ਰੱਖਣ।
ਹਾਲ ਹੀ ਵਿੱਚ ਜਦੋਂ ਰਿਹਾਨਾ ਤੇ ਗਰੇਟਾ ਥਨਬਰਗ ਵਰਗੀਆਂ ਕੌਮਾਂਤਰੀ ਹਸਤੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਟਵੀਟ ਕੀਤੀ ਸੀ ਤਾਂ ਕੁਝ ਭਾਰਤੀ ਹਸਤੀਆਂ ਵਾਂਗ ਸਚਿਨ ਤੇਂਦੁਲਕਰ ਨੇ ਵੀ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਸੀ।
ਉਨ੍ਹਾਂ ਕਿਹਾ ਸੀ, "ਭਾਰਤ ਦੀ ਸੰਪ੍ਰਭੂਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਜੋ ਵੀ ਹੋ ਰਿਹਾ ਹੈ ਬਾਹਰੀ ਤਾਕਤਾਂ ਉਸ ਦਾ ਦਰਸ਼ਕ ਹੋ ਸਕਦੀਆਂ ਪਰ ਪ੍ਰਤੀਭਾਗੀ ਨਹੀਂ।"
"ਭਾਰਤੀ ਲੋਕ ਭਾਰਤ ਨੂੰ ਜਾਣਦੇ ਹਨ ਅਤੇ ਫੈਸਲਾ ਉਨ੍ਹਾਂ ਨੇ ਹੀ ਲੈਣਾ ਹੈ। ਆਓ ਇੱਕ ਰਾਸ਼ਟਰ ਵਜੋਂ ਇੱਕਜੁਟ ਰਹੀਏ।"
ਖ਼ਬਰ ਏਜੰਸੀ ਏਐੱਨਆਈ ਅਨੁਸਾਰ ਸ਼ਰਦ ਪਵਾਰ ਨੇ ਕਿਹਾ, "ਭਾਰਤੀ ਹਸਤੀਆਂ ਨੇ ਕਿਸਾਨ ਅੰਦੋਲਨ ਬਾਰੇ ਜੋ ਸਟੈਂਡ ਲਿਆ ਹੈ ਉਸ 'ਤੇ ਕਈ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਚਿਨ ਨੂੰ ਮੇਰੀ ਸਲਾਹ ਹੈ ਕਿ ਉਹ ਆਪਣੇ ਖੇਤਰ ਤੋਂ ਬਾਹਰ ਦੇ ਮੁੱਦਿਆਂ ਬਾਰੇ ਬੋਲਣ ਵੇਲੇ ਸਾਵਧਾਨੀ ਰੱਖਣ।"
ਪਵਾਰ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਤੇ ਨਿਤਿਨ ਗਡਕਰੀ ਵਰਗੇ ਸੀਨੀਅਰ ਆਗੂ ਅੱਗੇ ਆ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
‘ਯੂਪੀ-ਉੱਤਰਾਖੰਡ ’ਚ ਚੱਕਾ ਜਾਮ ਨਾ ਕਰਨਾ ਜਲਦਬਾਜ਼ੀ ਦਾ ਫ਼ੈਸਲਾ’
ਸੀਨੀਅਰ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਚੱਕਾ ਜਾਮ ਨਾ ਕਰਨ ਦਾ ਫੈਸਲਾ ਜਲਦਬਾਜ਼ੀ ਵਿੱਚ ਲਿਆ ਸੀ।
ਉੁਨ੍ਹਾਂ ਕਿਹਾ ਕਿ ਬੇਹਤਰ ਹੁੰਦਾ ਜੇ ਉਹ ਇਸ ਯੋਜਨਾ ਦੇ ਬਾਰੇ ਸੰਯੁਕਤ ਮੋਰਚਾ ਨਾਲ ਚਰਚਾ ਕਰਦੇ।
ਉਨ੍ਹਾਂ ਕਿਹਾ, "ਟਿਕੈਤ ਜੀ ਨੂੰ ਲਗਿਆ ਕਿ ਉੱਤਰਾਖੰਡ ਤੇ ਯੂਪੀ ਵਿੱਚ ਦੰਗੇ ਹੋ ਸਕਦੇ ਹਨ। ਇਸ ਤੋਂ ਬਾਅਦ ਫੌਰਨ ਉਨ੍ਹਾਂ ਨੇ ਪ੍ਰੈੱਸ ਵਿੱਚ ਬਿਆਨ ਦਿੱਤਾ। ਜੇ ਹੋਰ ਲੋਕਾਂ ਨਾਲ ਗੱਲਬਾਤ ਕਰਕੇ ਕੋਈ ਬਿਆਨ ਦਿੰਦੇ ਤਾਂ ਚੰਗਾ ਹੁੰਦਾ।"
"ਉਨ੍ਹਾਂ ਨੇ ਬਾਅਦ ਵਿੱਚ ਸਾਡੇ ਨਾਲ ਗੱਲਬਾਤ ਕੀਤੀ। ਮੈਂ ਮੰਨਦਾ ਹਾਂ ਕਿ ਜਲਦਬਾਜ਼ੀ ਵਿੱਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ।"
ਟੂਲਕਿਟ ਦੀ ਜਾਂਚ ’ਚ ਕਾਫੀ ਕੁਝ ਪਤਾ ਲਗਿਆ-ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ 'ਤੇ ਵਿਦੇਸ਼ੀ ਹਸਤੀਆਂ ਦੇ ਟਵੀਟ 'ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਉਹ ਲੋਕ ਇਸ ਵਿਸ਼ੇ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।
ਐੱਸ ਜੈਸ਼ੰਕਰ ਨੇ ਕਿਹਾ, "ਕੁਝ ਹਸਤੀਆਂ ਨੇ ਕੁਝ ਕਾਰਨਾਂ ਕਰਕੇ ਅਜਿਹੇ ਮੁੱਦਿਆਂ ਬਾਰੇ ਰਾਇ ਜ਼ਾਹਿਰ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਬਹੁਤ ਜਾਣਕਾਰੀ ਨਹੀਂ ਸੀ ਅਤੇ ਇਸੇ ਕਾਰਨ ਵਿਦੇਸ਼ ਮੰਤਰਾਲੇ ਨੂੰ ਪ੍ਰਤੀਕਿਰਿਆ ਦੇਣੀ ਪਈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਟੂਲਕਿਟ ਦੀ ਜਾਂਚ ਵਿੱਚ ਬਹੁਤ ਕੁਝ ਪਤਾ ਲਗਿਆ ਹੈ ਤੇ ਵੱਧ ਜਾਣਕਾਰੀਆਂ ਮਿਲਣ ਦਾ ਇੰਤਜ਼ਾਰ ਹੈ।
ਦਿੱਲੀ ਪੁਲਿਸ ਨੇ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਵੱਲੋਂ ਟਵੀਟ ਕੀਤੀ ਗਈ ਇੱਕ ਪ੍ਰੋਟੈਸਟ ਟੂਲਕਿਲ ਨੂੰ ਲੈ ਕੇ ਐੱਫਆਈਆਰ ਦਰਜ ਕੀਤੀ ਹੈ।
ਦਿੱਲੀ ਪੁਲਿਸ ਨੇ ਇਹ ਐੱਫਆਈਆਰ ਟੂਲਕਿਟ ਬਣਾਉਣ ਵਾਲਿਆਂ ਖਿਲਾਫ ਦਰਜ ਕੀਤੀ ਹੈ।
ਇਸ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਕਿਸਾਨ ਪ੍ਰਦਰਸ਼ਨਾਂ ਦਾ ਸੋਸ਼ਲ ਮੀਡੀਆ 'ਤੇ ਸਮਰਥਨ ਕਰਨ ਅਤੇ ਕਰਨ ਅਤੇ ਕੌਮਾਂਤਰੀ ਪੱਧਰ 'ਤੇ ਕਿਵੇਂ ਮੁੱਦੇ ਨੂੰ ਚੁੱਕਣ।
ਦਿੱਲੀ ਪੁਲਿਸ ਨੇ ਗੂਗਲ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਈਮੇਲ ਲਿਖ ਕੇ ਇਸ ਦਸਤਾਵੇਜ਼ ਨੂੰ ਤਿਆਰ ਕਰਨ ਵਾਲਿਆਂ ਬਾਰੇ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: