You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕਿਸਾਨਾਂ ਬਾਰੇ ਮਸ਼ਹੂਰ ਪੌਪ ਸਿੰਗਰ ਰਿਹਾਨਾ, ਗ੍ਰੇਟਾ ਨੇ ਕੀਤੇ ਟਵੀਟ ਤਾਂ ਕੰਗਨਾ ਨੇ ਕੀ ਕਿਹਾ
ਕੌਮਾਂਤਰੀ ਪੋਪ ਸਟਾਰ ਰਿਹਾਨਾ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ। ਉਨ੍ਹਾਂ ਨੇ ਦਿੱਲੀ ਬਾਰਡਰਾਂ 'ਤੇ ਇੰਟਰਨੈੱਟ ਬੰਦ ਹੋਣ ਦੀ ਇੱਕ ਖ਼ਬਰ ਨੂੰ ਟਵਿੱਟ ਕਰਦਿਆਂ ਲਿਖਿਆ, "ਅਸੀਂ ਕਿਉਂ ਇਸ ਬਾਰੇ ਗੱਲ ਨਹੀਂ ਕਰ ਰਹੇ ਹਾਂ।"
ਇਸ ਟਵੀਟ ਕਾਰਨ ਗਾਇਕ ਰਿਹਾਨਾ ਟਵਿੱਟਰ ਉੱਤੇ ਟਰੈਂਡ ਹੋਣ ਲੱਗੇ ਤੇ ਕਈ ਟਵੀਟ ਉਨ੍ਹਾਂ ਦੀ ਹਮਾਇਤ ਤੇ ਵਿਰੋਧ ਵਿੱਚ ਹੋਏ।
ਇਹ ਵੀ ਪੜ੍ਹੋ-
ਕੰਗਨਾ ਰਨੌਤ ਨੇ ਵੀ ਰਿਹਾਨਾ ਨੂੰ ਜਵਾਬ ਦਿੱਤਾ ਤੇ ਕਿਸਾਨ ਅੰਦੋਲਨ ਨੂੰ ਗਲਤ ਕਿਹਾ।
ਲਿੱਲੀ ਸਿੰਘ ਨੇ ਲਿਖਿਆ, ਹਾਂ! ਰਿਹਾਨਾ ਬਹੁਤ ਧੰਨਵਾਦ! ਇਹ ਇਨਸਾਨੀਅਤ ਦਾ ਮਸਲਾ ਹੈ। ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ ਅਤੇ ਇਹ ਬਿਰਤਾਤ ਥੱਕ ਚੁੱਕਿਆ ਹੈ।
ਵਾਤਾਵਰਣ ਐਕਟਿਵਿਸਟ ਗਰੇਟਾ ਥਨਬਰਗ ਨੇ ਟਵੀਟ ਕੀਤਾ,"ਅਸੀਂ ਭਾਰਤ ਵਿੱਚ ਕਿਸਾਨਾਂ ਦੇ ਮੁਜ਼ਾਹਰੇ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ।
ਕੈਨੇਡਾ ਦੇ ਐੱਮਪੀ ਜਗਮੀਤ ਸਿੰਘ ਨੇ ਵੀ ਰਿਹਾਨਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ," ਦਬਾਏ ਹੋਏ ਲੋਕਾਂ ਦੀ ਨਰਿੰਤਰਤਾ ਨਾਲ ਅਵਾਜ਼, ਚੁੱਕਣ ਲਈ ਧੰਨਵਾਦ।"
ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਸਰਕਾਰ ਵੱਲੋਂ ਦਿੱਲੀ ਦੇ ਟਿਕਰੀ, ਸਿੰਘੂ ਤੇ ਗਾਜ਼ਪੁਰ ਬਾਰਡਰ 'ਤੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ।
ਕਿੱਲਾਂ ਤੇ ਬੈਰੀਕੇਡ ਨਾਲ ਜੁੜੇ ਹੈਸ਼ਟੈਗ ਟਰੈਂਡ ਹੋਏ
ਕਿਸਾਨਾਂ ਦੇ ਧਰਨਾ ਸਥਾਨ ਵਾਲੇ ਦਿੱਲੀ ਨਾਲ ਲਗਦੇ ਬਾਰਡਰਾਂ 'ਤੇ ਵੱਖਰੀ ਤਰ੍ਹਾਂ ਦੇ ਬੈਰੀਕੇਡ ਲਗਾਏ ਗਏ ਹਨ। ਸਿੰਘੂ ਬਾਰਡਰ ਦੇ ਨੇੜੇ ਸੜਕ ਪੁੱਟ ਦਿੱਤੀ ਗਈ ਹੈ ਅਤੇ ਸਟੇਜ ਦੇ ਅੱਗੇ ਸੀਮੇਂਟ ਅਤੇ ਸਰੀਏ ਪਾ ਕੇ ਬੈਰੀਕੇਡਿੰਗ ਕੀਤੀ ਗਈ ਹੈ।
ਗਾਜ਼ੀਪੁਰ ਬਾਰਡਰ 'ਤੇ ਵੀ ਯੂਪੀ ਤੋਂ ਦਿੱਲੀ ਜਾਣ ਵਾਲੇ ਰਸਤਿਆਂ 'ਤੇ ਕਈ ਤਰੀਕਿਆਂ ਦੇ ਬਾੜ ਲਗਾਏ ਗਏ ਹਨ, ਇਨ੍ਹਾਂ ਵਿੱਚ ਸੜਕ 'ਤੇ ਗੱਡੇ ਨੁਕੀਲੇ ਕਿੱਲ ਵੀ ਸ਼ਾਮਿਲ ਹਨ।
ਟੀਕਰੀ ਬਾਰਡਰ 'ਤੇ ਕੰਕਰੀਟ ਦੇ ਸਲੈਬ ਲਗਾਏ ਹਨ ਅਤੇ ਸੜਕ 'ਤੇ ਨੁਕੀਲੇ ਸਰੀਏ ਗੱਡੇ ਗਏ ਹਨ। ਇਸ ਕਾਰਵਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਲੋਕ ਵੱਖੋ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।
ਇੱਕ ਟਵਿੱਟਰ ਯੂਜ਼ਰ ਨਵੂ ਨੇ ਲਿਖਿਆ, "ਜਬ ਜਬ ਹਾਕਿਮ ਡਰਤਾ ਹੈ, ਤਬ ਘੇਰਾਬੰਦੀ ਕਰਤਾ ਹੈ, ਅੰਨਦਾਤਾ ਕੇ ਆਗੇ ਫਿਰ ਵੋ, ਲੋਹੇ ਕੀ ਕੀਲੇਂ ਰਖਤਾ ਹੈ!"
ਮਾਨਿਕ ਗੋਇਲ ਨਾਮੀਂ ਟਵਿਟਰ ਯੂਜ਼ਰ ਨੇ ਲਿਖਿਆ, "ਸ਼ਾਇਦ ਅਪਨੇ ਖੁਦਾ ਹੋਨੇ ਕਾ ਯਕੀਨ ਡਗਮਗਾਨੇ ਲਗਾ ਹੈ, ਤਭੀ ਅਪਨੇ ਕਿਲ੍ਹੇ ਕੇ ਚਾਰੋਂ ਓਰ ਦੀਵਾਰੇ ਖੜ੍ਹੀ ਕਰਵਾਨੇ ਲਗੇ ਹੈ।"
ਨਵਜਿੰਦਰ ਕੌਰ ਨਾਮ ਦੀ ਟਵਿਟਰ ਯੂਜ਼ਰ ਨੇ ਲਿਖਿਆ, "ਸਾਫ ਹੈ ਕਿ ਸਰਕਾਰ ਹੁਣ ਡਰੀ ਹੋਈ ਹੈ। ਫੈਂਸਿੰਗ ਇਸ ਦਾ ਸਬੂਤ ਹੈ ਪਰ ਕਿਸਾਨ ਵੀ ਸਪੱਸ਼ਟ ਹਨ ਕਿ ਉਹਨਾਂ ਨੂੰ ਜੰਗ ਨਹੀਂ ਚਾਹੀਦੀ 'ਕਾਲੇ ਕਾਨੂੰਨਾਂ' ਦੀ ਵਾਪਸੀ ਚਾਹੀਦੇ ਹਨ।"
ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, "ਸ਼ਾਂਤਮਈ ਪ੍ਰਦਰਸ਼ਨ ਜਾਂ ਜੰਗ?? ਕਿਸਾਨਾਂ ਦੀ ਅਵਾਜ਼ ਦਬਾਉਣ ਲਈ। ਨੁਕੀਲੀਆਂ ਕਿੱਲਾਂ ਅਤੇ ਬੈਰੀਕੇਡ ਖੜ੍ਹੇ ਕਰਨੇ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। "
ਟਰੈਕਟਰ ਟੂ ਟਵਿਟਰ ਦੇ ਹੈਂਡਲ ਤੋਂ ਹੋਈਆਂ ਕਈ ਪੋਸਟਾਂ ਵਿੱਚੋਂ ਇੱਕ ਸੀ, "ਕੀ ਭਾਰਤ ਸਰਕਾਰ ਨੇ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਲਈ ਵੀਜ਼ਾ ਲਿਆਂਦਾ ਹੈ? ਮਾਫ਼ ਕਰਨਾ, ਪਿਛਲੇ ਦੋ ਹਫਤਿਆਂ ਤੋਂ ਧਰਨੇ ਵਾਲੀ ਥਾਂ ਨਹੀਂ ਗਏ ਅਤੇ ਸੁਣਿਆ ਹੈ ਕਿ 'ਗਰੇਟ ਵਾਲ ਆਫ ਈਗੋ' ਯਾਨਿ ਹਉਮੈ ਦੀ ਉੱਚੀ ਦੀਵਾਰ ਖੜ੍ਹੀ ਕਰ ਦਿੱਤੀ ਗਈ ਹੈ।"
ਦੱਸ ਦੇਈਏ ਕਿ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿਟਰ ਵੀ ਉਹਨਾਂ ਟਵਿੱਟਰ ਹੈਂਡਲਜ਼ ਵਿੱਚੋਂ ਹਨ ਜਿਨ੍ਹਾਂ ਨੂੰ ਕੁਝ ਸਮੇਂ ਲਈ ਵਿਦਹੈਲਡ ਕਰ ਦਿੱਤਾ ਗਿਆ ਸੀ।
ਇੱਕ ਟਵਿੱਟਰ ਯੂਜ਼ਰ ਰਿਮੀ ਕੌਰ ਨੇ ਲਿਖਿਆ ਕਿ ਇਹ ਦਿੱਲੀ ਬਾਰਡਰ 'ਤੇ ਕੀਤੀ ਇਹ ਫੈਂਸਿੰਗ ਉਹਨਾਂ ਦੀ ਅਵਾਜ਼ ਨੂੰ ਹੋਰ ਤਾਕਤਵਰ ਅਤੇ ਉੱਚਾ ਬਣਾਏਗੀ।
ਰਿਸ਼ਭ ਰਾਜ ਨਾਮ ਦੇ ਟਵਿਟਰ ਯੂਜ਼ਰ ਨੇ ਦਿੱਲੀ ਬਾਰਡਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, "ਦੁਚਿੱਤੀ ਵਿੱਚ ਨਾ ਆਓ। ਇਹ ਬਸ ਕੇਂਦਰ ਸਰਕਾਰ ਕਿਸਾਨਾਂ ਨਾਲ ਨਜਿੱਠ ਰਹੀ ਹੈ। ਕਿੱਲ ਗੱਡ ਕੇ ਅਤੇ ਬੈਰੀਕੇਡਿੰਗ ਖੜ੍ਹੀ ਕੀਤੀ ਜਾ ਰਹੀ ਤਾਂ ਕਿ ਕਿਸਾਨਾਂ ਦੀ ਅਵਾਜ਼ ਦਬਾਈ ਜਾ ਸਕੇ ਅਤੇ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਿਆ। ਧੰਨਵਾਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੀ ਚੀਨ ਅਤੇ ਪਾਕਿਸਤਾਨ ਨੂੰ ਭਾਰਤ ਦਾਖ਼ਲ ਹੋਣੋਂ ਰੋਕਣ ਲਈ ਸੜਕ 'ਤੇ ਬੈਰੀਕੇਡ ਖੜ੍ਹੇ ਕਰਨ ਲਈ। "
ਟਵਿੱਟਰ ਯੂਜ਼ਰ ਸੀਵੀ ਰਘੂ ਕੁਮਾਰ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਸਰਕਾਰ ਕਿਸਾਨਾਂ ਨਾਲ ਨਜਿੱਠ ਰਹੀ ਸੀ ਪਰ ਉਸ ਮਗਰੋਂ ਇਹ ਕੇਵਲ ਕਾਨੂੰਨ ਵਿਵਸਥਾ ਦਾ ਵਿਸ਼ਾ ਹੈ।
ਟਵਿੱਟਰ ਯੂਜ਼ਰ ਚੰਦਨ ਝਾਅ ਨੇ ਦਿੱਲੀ ਪੁਲਿਸ ਦੇ ਇੰਤਜ਼ਾਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪੁਲਿਸ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ।
ਮੰਗਲਵਾਰ ਸਵੇਰ ਤੋਂ ਹੀ ਟਵਿੱਟਰ 'ਤੇ #FencingLikeChinaPak ਟਰੈਂਡ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: