You’re viewing a text-only version of this website that uses less data. View the main version of the website including all images and videos.
ਕਿਸਾਨ ਏਕਤਾ ਮੋਰਚਾ ਸਣੇ ਕੁਝ ਟਵਿੱਟਰ ਅਕਾਊਂਟ ’ਤੇ ਟਵਿੱਟਰ ਨੇ ਲਾਈ ਰੋਕ, ਜਾਣੋ ਕਦੋਂ ਟਵਿੱਟਰ ਅਜਿਹਾ ਕਰਦਾ ਹੈ
ਟਵਿੱਟਰ ਨੇ ਕਿਸਾਨ ਏਕਤਾ ਮੋਰਚਾ, ਦਿ ਕਾਰਵਾਂ ਸਣੇ ਕਈ ਟਵਿੱਟਰ ਐਕਾਊਂਟਜ਼ ਨੂੰ ਭਾਰਤ ਵਿੱਚ 'ਵਿਦਹੈਲਡ' ਕਰ ਦਿੱਤਾ ਹੈ ਯਾਨਿ ਕਿ ਉਨ੍ਹਾਂ ਦਾ ਕੰਮਕਾਜ਼ ਰੋਕ ਦਿੱਤਾ ਹੈ।
ਇਨ੍ਹਾਂ ਵਿੱਚੋਂ ਕਈ ਐਕਾਊਂਟਜ਼ ਕਿਸਾਨ ਅੰਦੋਲਨ ਬਾਰੇ ਹੋ ਰਹੀਆਂ ਗਤੀਵਿਧੀਆਂ ਬਾਰੇ ਪੋਸਟਾਂ ਪਾ ਰਹੇ ਸਨ।
ਟਵਿੱਟਰ ਨੇ ਇਨ੍ਹਾਂ ਐਕਾਊਂਟਜ਼ ਦੇ ਕੰਮਕਾਜ਼ ਨੂੰ ਬੰਦ ਕਰਨ ਦਾ ਕਾਰਨ ਲੀਗਲ ਡਿਮਾਂਡ ਯਾਨਿ ਕਾਨੂੰਨੀ ਮੰਗ ਦੱਸਿਆ ਗਿਆ। ਕਾਨੂੰਨੀ ਮੰਗ ਤੋਂ ਇੱਥੇ ਮਤਲਬ ਹੈ ਕਿ ਜਦੋਂ ਇੱਕ ਦੇਸ ਦੀ ਸਰਕਾਰ ਵੱਲੋਂ ਟਵਿੱਟਰ ਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ।
ਇਨ੍ਹਾਂ ਵਿੱਚ ਆਪ ਆਦਮੀ ਪਾਰਟੀ ਦੇ ਐੱਮਐੱਲਏ ਜਰਨੈਲ ਸਿੰਘ ਦੇ ਅਕਾਊਂਟ 'ਤੇ ਕੰਮਕਾਜ਼ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਕਿਸਾਨ ਏਕਤਾ ਮੋਰਚਾ ਦੇ ਆਈਟੀਸੈੱਲ ਦੇ ਹੈੱਡ ਬਲਜੀਤ ਸਿੰਘ ਨੇ ਆਪਣੀ ਪ੍ਰਕਿਰਿਆ ਦਿੰਦਿਆ ਕਿਹਾ ਹੈ "ਸਾਡੇ ਉੱਤੇ ਵਾਰ ਹੋਇਆ ਹੈ ਕਿ ਸਾਡਾ ਕਿਸਾਨ ਏਕਤਾ ਮੋਰਚੇ ਦਾ ਪੇਜ ਵਿਦਹੈਲਡ ਕਰ ਦਿੱਤਾ ਹੈ।"
ਉਨ੍ਹਾਂ ਨੇ ਕਿਹਾ, "ਸਾਡੇ ਨਾਲ ਜਿੰਨੀਆਂ ਵੀ ਟੀਮਾਂ ਜੁੜੀਆਂ ਹੋਈਆਂ ਸਨ ਉਨ੍ਹਾਂ ਸਾਰਿਆਂ ਦੇ ਸਰਕਾਰ ਨੇ ਐਕਾਊਂਟ ਵਿਦਹੈਲਡ ਕਰ ਦਿੱਤੇ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।"
ਟਵਿੱਟਰ ਨੇ ਇਸ ਤਰ੍ਹਾਂ ਕਦੋਂ ਕਰਦਾ ਹੈ
ਟਵਿੱਟਰ ਮੁਤਾਬਕ ਜਦੋਂ ਉਸ ਨੂੰ ਅਧਿਕਾਰਤ ਸੰਸਥਾਂ ਤੋਂ ਕਾਨੂੰਨੀ ਤੌਰ 'ਤੇ ਅਪੀਲ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਕਿਸੇ ਖ਼ਾਸ ਦੇਸ਼ ਵਿੱਚ ਉਹ ਉਸ ਐਕਾਊਂਟ ਦੇ ਕੰਮਕਾਜ਼ ਨੂੰ ਰੋਕ ਸਕਦਾ ਹੈ।
ਟਵਿੱਟਰ ਵੱਲੋਂ ਲਗਾਈਆਂ ਅਜਿਹੀਆਂ ਰੋਕਾਂ ਉਸ ਖਾਸ ਇਲਾਕੇ ਤੱਕ ਸੀਮਤ ਰਹਿੰਦੀਆਂ ਹਨ ਜਿੱਥੋਂ ਦੀ ਅਧਿਕਾਰਤ ਸੰਸਥਾ ਜਾਂ ਸਰਕਾਰ ਵੱਲੋਂ ਐਕਾਊਂਟ ਦੇ ਕੰਮਕਾਜ ਨੂੰ ਰੋਕਣ ਦੀ ਮੰਗ ਕੀਤੀ ਗਈ ਹੋਵੇ ਜਾਂ ਜਿੱਥੋਂ ਦੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਹੋਈ ਹੋਵੇ।
ਇਸ ਦੇ ਨਾਲ ਹੀ ਟਵਿੱਟਰ ਮੰਨਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਪਾਰਦਰਸ਼ਿਤਾ ਬਹੁਤ ਮਹੱਤਵਪੂਰਨ ਹੈ, ਇਸ ਲਈ ਨੋਟਿਸ ਦੀ ਪ੍ਰਕਿਰਿਆ ਵੀ ਮੌਜੂਦ ਹੈ।
ਇਸ ਦੇ ਤਹਿਤ ਟਵਿੱਟਰ ਅਜਿਹਾ ਕਰਨ ਤੋਂ ਪਹਿਲਾਂ ਉਸ ਵਿਅਕਤੀ ਵਿਸ਼ੇਸ਼ ਜਾਂ ਅਕਾਊਂਟ ਨੂੰ ਨੋਟਿਸ ਜਾਰੀ ਕਰਦਾ ਹੈ ਪਰ ਕੁਝ ਖ਼ਾਸ ਹਾਲਾਤ ਵਿੱਚ ਬਿਨਾਂ ਨੋਟਿਸ ਦੇ ਵੀ ਅਕਾਊਂਟ ਬੰਦ ਕੀਤਾ ਜਾ ਸਕਦਾ ਹੈ।
ਕਿਹੜੇ ਦੇਸ ਚ ਅਜਿਹਾ ਸਭ ਤੋਂ ਵੱਧ ਹੁੰਦਾ?
- ਜਨਵਰੀ ਤੋਂ ਜੂਨ 2020 ਵਿੱਚ ਪੂਰੇ ਵਿੱਚੋਂ ਟਵਿੱਟਰ ਨੂੰ ਕਾਨੂੰਨੀ ਮੰਗ 'ਤੇ ਐਕਾਊਂਟ ਦੇ ਕੰਮਕਾਜ ਰੋਕਣ ਲਈ 96 ਫੀਸਦ ਮੰਗ ਪੰਜ ਦੇਸ਼ਾਂ ਤੋਂ ਆਉਂਦੀ ਹੈ, ਜਿਸ ਵਿੱਚ ਘੱਟਦੇ ਕ੍ਰਮ ਨਾਲ ਜਪਾਨ, ਰੂਸ, ਦੱਖਣੀ ਕੋਰੀਆ, ਤੁਰਕੀ ਅਤੇ ਭਾਰਤ ਸ਼ਾਮਿਲ ਹਨ।
- ਸਮੱਗਰੀ ਨੂੰ ਹਟਾਉਣ ਦੀ ਮੰਗ ਕਰਨ ਵਾਲਾ ਭਾਰਤ 7 ਫੀਸਦ ਨਾਲ ਪੂਰੇ ਵਿਸ਼ਵ ਵਿੱਚੋਂ ਪੰਜਵੇਂ ਨੰਬਰ 'ਤੇ ਹੈ।
- ਟਵਿੱਟਰ ਮੁਤਾਬਕ ਭਾਰਤ ਵੱਲੋਂ ਅਜਿਹੇ ਵਿਸ਼ੇਸ਼ ਐਕਾਊਂਟ ਦੀ ਮੰਗ ਜਨਵਰੀ ਤੋਂ ਜੂਨ 2020 ਵਿਚਾਲੇ ਵੱਧ ਕੇ 69 ਫੀਸਦ ਹੋ ਗਈ।
- ਜਨਵਰੀ ਤੋਂ ਜੂਨ 2020 ਵਿਚਾਲੇ ਪੂਰੀ ਦੁਨੀਆਂ ਵਿੱਚੋਂ 333 ਬੇਨਤੀਆਂ ਵਿੱਚੋਂ 158 ਅਕਾਊਂਟਜ਼ ਵੈਰੀਫਾਈਡ ਪੱਤਰਕਾਰ ਤੇ ਨਿਊਜ਼ ਆਊਂਟਲੈਟ ਦੇ ਸਨ। ਇਨ੍ਹਾਂ ਵਿੱਚੋਂ ਵਧੇਰੇ 149 ਭਾਰਤ ਦੇ ਸਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: