ਕੈਪਟਨ ਨੇ ਕਿਹਾ,'ਮੈਨੂੰ ਚੇਅਰਮੈਨ ਬਣਾਉਂਦੇ ਤਾਂ ਇੱਕ ਦਿਨ ਵਿੱਚ ਕਿਸਾਨੀ ਮਸਲੇ ਦਾ ਹੱਲ ਕੱਢ ਦਿੰਦਾ'-5 ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕਿਸਾਨ ਅੰਦੋਲਨ ਜਿੰਨਾਂ ਲੰਬਾ ਖਿੱਚਿਆ ਜਾਵੇਗਾ ਉਨ੍ਹਾਂ ਹੀ ਮੁਸ਼ਕਲ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਚੇਅਰਮੈਨ ਬਣਾਇਆ ਜਾਂਦਾ ਤਾਂ ਉਹ ਇੱਕ ਦਿਨ ਵਿੱਚ ਇਸ ਮਸਲੇ ਦਾ ਹੱਲ ਕਰ ਦਿੰਦੇ।

ਉਨ੍ਹਾਂ ਕਿਹਾ,''ਪੰਜਾਬ ਵਿੱਚ 52 ਸਾਲ ਦਾ ਤਜਰਬਾ ਹੈ ਅਤੇ ਉਨ੍ਹਾਂ ਨੇ ਪੰਜਾਬ ਦਾ ਕਾਲਾ ਸਮਾਂ ਦੇਖਿਆ ਹੈ ਜਦੋਂ ਤੀਹ ਹਜ਼ਾਰ ਬੰਦਾ ਮਾਰਿਆ ਗਿਆ ਸੀ।''

ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਭੜਕਾਏ ਜਾਣ ਬਾਰੇ ਲਾਏ ਜਾਂਦੇ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਕੈਪਟਨ ਨੇ ਹਰਿਆਣਾ ਵਿੱਚ ਵੀ ਭੜਕਾ ਦਿੱਤਾ ਤਾਂ ਦੇ ਦਿਓ ਹਰਿਆਣਾ ਸਾਨੂੰ, ਸਾਂਭ ਲਵਾਂਗੇ।

ਵੀਡੀਓ ਇੰਟਰਵਿਊ ਦੇਖਣ ਲਈ ਇੱਥੇ ਕਲਿੱਕ ਕਰੋ।

'ਝਟਕਾ ਲੱਗਿਆ, ਪਰ ਜਲਦੀ ਸੰਭਲੇ'

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਅੰਦੋਲਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਿੰਘੂ ਬਾਰਡਰ ਅਤੇ ਹਰਿਆਣਾ ਵਾਲੇ ਪਾਸੇ ਇੰਟਰਨੈਟ ਬੰਦ ਹੈ, ਬਿਜਲੀ-ਪਾਣੀ ਵੀ ਬੰਦ ਕਰ ਦਿੱਤੀ ਜਾਂਦਾ ਹੈ ਇਸ ਲਈ ਆਪਣੀ ਗੱਲ ਰੱਖਣ ਉਹ ਚੰਡੀਗੜ੍ਹ ਪਹੁੰਚੇ ਹਨ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, "ਇਹ ਮੰਦਭਾਗੀ ਘਟਨਾ ਸਰਕਾਰ ਦੀ ਸਾਜ਼ਿਸ਼ ਕਰਕੇ ਵਾਪਰੀ, ਇਸ ਦਾ ਝਟਕਾ ਲੱਗਣਾ ਲਾਜ਼ਮੀ ਸੀ ਪਰ ਉਸ ਤੋਂ ਬਾਅਦ ਸਾਰੇ ਲੋਕ ਅਤੇ ਕਿਸਾਨ ਬਹੁਤ ਜਲਦੀ ਸੰਭਲੇ।"

"ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਪੰਜਾਬ ਸਮੇਤ ਸਾਰੇ ਸਾਰੀਆਂ ਥਾਵਾਂ ਤੋਂ ਕਿਸਾਨਾਂ ਨੇ ਉੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਅੰਦੋਲਨ ਮੁੜ ਸਿਖਰ 'ਤੇ ਚਲਾ ਗਿਆ।"

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਲਾਲ ਕਿਲੇ ਨਾਲ ਪੰਜਾਬੀਆਂ ਦਾ ਇਤਿਹਾਸਕ ਕੁਨੈਕਸ਼ਨ

ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਹਾੜੇ ਮੌਕੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਦਿੱਲੀ ਦਾ ਲਾਲ ਕਿਲਾ ਸੁਰਖੀਆਂ ਵਿੱਚ ਆ ਗਿਆ।

ਉਸ ਦਿਨ ਦੀਆਂ ਤਸਵੀਰਾਂ ਕਥਿਤ ਤੌਰ 'ਤੇ 18ਵੀਂ ਸਦੀ ਦੀਆਂ ਤਸਵੀਰਾਂ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਆਉਣ ਲੱਗੀਆਂ। ਦਿੱਲੀ ਫਤਹਿ ਅਤੇ ਲਾਲ ਕਿਲੇ ਜਾਣ ਸਬੰਧੀ ਨਾਅਰੇ ਵੀ ਨੌਜਵਾਨਾਂ ਵਿਚਾਲੇ ਸੁਣਨ ਨੂੰ ਮਿਲੇ।

ਅਸੀਂ ਕੁਝ ਇਤਿਹਾਸਕਾਰਾਂ ਨਾਲ ਗੱਲ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਲਾਲ ਕਿਲੇ ਨਾਲ ਕੀ ਕੁਨੈਕਸ਼ਨ ਅਤੇ ਕੀ ਭਾਵੁਕਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਪਿਛੋਕੜ ਕੀ ਹੈ?

ਵੀਰਵਾਰ ਰਾਤ ਨੂੰ ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਇੱਕ ਭਾਵੁਕ ਵੀਡਿਓ ਨੇ ਗਾਜ਼ੀਪੁਰ ਬਾਰਡਰ ਤੋਂ 'ਜੋ ਬਟਨ ਦਬਾਇਆ' ਉਸ ਨਾਲ ਨਾ ਸਿਰਫ਼ ਪੱਛਮੀ ਉੱਤਰ ਪ੍ਰਦੇਸ਼ ਬਲਕਿ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੱਕ ਕਰੰਟ ਦੌੜ ਗਿਆ।

ਸੋਸ਼ਲ ਮੀਡੀਆ 'ਤੇ ਇਨ੍ਹਾਂ ਇਲਾਕਿਆਂ ਦੇ ਸੈਂਕੜੇ ਲੋਕ ਹਨ ਜਿਨ੍ਹਾਂ ਨੇ ਲਿਖਿਆ ਹੈ ਕਿ 'ਉਨ੍ਹਾਂ ਦੇ ਇੱਥੇ ਕੱਲ੍ਹ ਰਾਤ ਖਾਣਾ ਨਹੀਂ ਬਣਿਆ ਅਤੇ ਉਹ 'ਆਪਣੇ ਬੇਟੇ ਦੀ ਪੁਕਾਰ' 'ਤੇ ਗਾਜ਼ੀਪੁਰ ਪਹੁੰਚ ਰਹੇ ਹਨ।'

26 ਜਨਵਰੀ ਦੇ ਦਿਨ ਲਾਲ ਕਿਲ੍ਹੇ 'ਤੇ ਹੋਈ ਘਟਨਾ ਦੇ ਬਾਅਦ ਕਿਸਾਨ ਸੰਗਠਨ ਜਿਸ ਨੈਤਿਕ ਦਬਾਅ ਦਾ ਸਾਹਮਣਾ ਕਰ ਰਹੇ ਸਨ, ਉਸ ਦੇ ਅਸਰ ਨੂੰ ਗਾਜ਼ੀਪੁਰ ਦੀ ਘਟਨਾ ਨੇ ਘੱਟ ਕਰ ਦਿੱਤਾ ਹੈ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਕੱਦ ਨੂੰ ਵਧਾ ਦਿੱਤਾ ਹੈ।

ਪੂਰੀ ਪ੍ਰੋਫਾਈਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਿਰੰਗੇ ਦਾ ਅਪਮਾਨ ਰੋਕਣ ਦਾ ਕੰਮ ਕਿਸਾਨਾਂ ਦਾ ਸੀ- ਚੁੱਘ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਸਰਕਾਰ ਨੂੰ ਚੇਤਾਇਆ ਨਹੀਂ ਕਿ ਉਨ੍ਹਾਂ ਦੇ ਧਰਨੇ ਵਿੱਚ ਸ਼ਰਾਰਤੀ ਅਨਸਰ ਵੜੇ ਹੋਏ ਹਨ।

ਉਨ੍ਹਾਂ ਕਿਹਾ ਇਹ ਜ਼ਿੰਮੇਵਾਰੀ ਕਿਸਾਨਾਂ ਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਾਏ ਅਤੇ ਰਾਹੁਲ ਗਾਂਧੀ ਨੂੰ ਵੀ ਚੁਣੌਤੀ ਦਿੱਤੀ।

ਵੀਡੀਓ ਇੰਟਰਵਿਊ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)