ਕਿਸਾਨ ਅੰਦੋਲਨ : ਗਾਜ਼ੀਪੁਰ ਬਾਰਡਰ ਉੱਤੇ ਵਧੀ ਪੁਲਿਸ ਤੇ ਬੱਸਾਂ ਦੀ ਤੈਨਾਤੀ, ਕਿਸਾਨ ਪੱਕੇ ਕਰ ਰਹੇ ਮੋਰਚੇ

26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਦਿੱਲੀ ਬਾਰਡਰਾਂ ਅਤੇ ਯੂਪੀ ਵਿਚ ਧਰਨਾ ਦੇ ਰਹੇ ਕਿਸਾਨਾਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਸਖ਼ਤੀ ਹੁੰਦਾ ਨਜ਼ਰ ਆ ਰਿਹਾ ਹੈ।

ਗਾਜ਼ੀਪੁਰ ਬਾਰਡਰ ਦੀ ਬੀਤੀ ਸ਼ਾਮ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ, ਇਸ ਦੇ ਨਾਲ ਹੀ ਭਾਰੀ ਪੁਲਿਸ ਬਲ ਤੈਨਾਤ ਕੀਤੀਆਂ ਗਈਆਂ ਹਨ।

ਬੀਬੀਸੀ ਦੇ ਸਹਿਯੋਗੀ ਸਮੀਰਆਤਮਜ ਮਿਸ਼ਰ ਮੁਤਾਬਕ ਵੱਡੀ ਗਿਣਤੀ ਵਿਚ ਯੂਪੀ ਰੋਡਵੇਜ਼ ਦੀਆਂ ਬੱਸਾਂ ਵੀ ਧਰਨ ਨੇੜੇ ਲਿਆ ਖੜੀਆਂ ਕੀਤੀਆਂ ਗਈਆਂ ਹਨ।

ਪੁਲਿਸ ਨੇ ਧਰਨੇ ਵਿਚ ਜਾਕੇ ਟੈਂਟਾਂ ਉੱਤੇ ਕਿਸਾਨਾਂ ਦੇ ਨਾਂ ਦੇ ਨੋਟਿਸ ਛਿਪਕਾ ਦਿੱਤੇ ਹਨ, ਕਿਸਾਨਾਂ ਨੇ ਸ਼ੰਕਾਂ ਪ੍ਰਗਟਾਈ ਹੈ ਕਿ ਉਨ੍ਹਾਂ ਨੂੰ ਜ਼ਬਰੀ ਧਰਨੇ ਵਾਲੀ ਥਾਂ ਤੋਂ ਕਿਤੇ ਹੋਰ ਲਿਜਾਇਆ ਜਾ ਸਕਦਾ ਹੈ।

ਪੁਲਿਸ ਦੀ ਸਰਗਰਮੀ ਤੋਂ ਬਾਅਦ ਕਿਸਾਨ ਵੀ ਕਾਫ਼ੀ ਚੌਕਸ ਹੋ ਗਏ , ਉਹ ਵੀ ਆਪਣੇ ਮੋਰਚੇ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਉੱਤੇ ਵਾਪਸ ਨਹੀਂ ਜਾਣਗੇ।

ਬੁੱਧਵਾਰ ਰਾਤੀਂ ਕੀ ਹੋਇਆ ਸੀ

ਪ੍ਰਸ਼ਾਸਨ ਨੇ ਬੁੱਧਵਾਰ ਨੂੰ ਗਾਜ਼ੀਪੁਰ ਬਾਰਡ ਦੀ ਬਿਜਲੀ ਕੱਟ ਦਿੱਤੀ ਤਾਂ ਬਾਗਪਤ ਦੇ ਬੜੌਤ ਵਿਚ ਧਰਨਾ ਦੇ ਰਹੇ ਕਿਸਾਨਾਂ ਦਾ ਜ਼ਬਰੀ ਧਰਨਾ ਚੁਕਵਾ ਦਿੱਤਾ।

ਬੁੱਧਵਾਰ ਸ਼ਾਮ ਨੂੰ ਗਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਦੀ ਬਿਜਲੀ ਕੱਟ ਦਿੱਤੀ ਗਈ ਅਤੇ ਪੁਲਿਸ ਦੀ ਸਰਗਰਮੀ ਵਧਣ ਨਾਲ ਸਾਰੀ ਰਾਤ ਤਣਾਅ ਬਣਿਆ ਰਿਹਾ।

ਇਹ ਵੀ ਪੜ੍ਹੋ:

ਕਿਸਾਨ ਆਗੂ ਰਾਕੇਸ਼ ਟਕੈਤ ਨੇ ਬੀਬੀਸੀ ਦੇ ਸਹਿਯੋਗੀ ਸਮੀਰਆਤਮਜ ਮਿਸ਼ਰ ਨੂੰ ਦੱਸਿਆ ਕਿ ਭਾਵੇਂ ਉਨ੍ਹਾਂ ਨਾਲ ਸਿੱਧੇ ਤੌਰ ਉੱਤੇ ਕਿਸੇ ਪੁਲਿਸ ਅਧਿਕਾਰੀ ਨੇ ਕੋਈ ਗੱਲ ਨਹੀਂ ਕੀਤੀ ਪਰ ਇੱਥੋਂ ਦੀ ਬਿਜਲੀ ਕੱਟੀ ਗਈ ਹੈ ਅਤੇ ਪੁਲਿਸ ਦੀ ਧਰਨਾ ਸਥਾਨ ਖਾਲੀ ਕਰਵਾਉਣ ਦੀ ਯੋਜਨਾ ਹੋ ਸਕਦੀ ਹੈ।

ਪੁਲਿਸ ਦੀ ਹਲ਼ਚਲ ਨੂੰ ਦੇਖਦਿਆਂ ਗਾਜ਼ੀਪੁਰ ਬਾਰਡਰ ਉੱਤੇ ਬੈਠੇ ਕਿਸਾਨਾਂ ਨੇ ਵੀ ਟਰੈਕਟਰਾਂ ਨਾਲ ਆਪਣੇ ਬੈਰੀਕੇਡ ਤੇ ਪਹਿਰੇਦਾਰੀ ਪੱਕੀ ਕਰ ਲਈ, ਸਾਰੀ ਰਾਤ ਤਣਾਅ ਬਣਿਆ ਰਿਹਾ ਅਤੇ ਕਿਸਾਨਾਂ ਪਹਿਰੇ ਉੱਤੇ ਰਹੇ ਅਤੇ ਨਾਅਰੇਬਾਜ਼ੀ ਵੀ ਕਰਦੇ ਰਹੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੁਲਿਸ ਦੀ ਤੈਨਾਤੀ ਵਧਣ ਅਤੇ ਬਿਜਲੀ ਕੱਟਣ ਨਾਲ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਰਿਹਾ।

ਬਾਗਪਤ ਵਿਚ ਧਰਨੇ ਤੋਂ ਹਟਾਏ ਕਿਸਾਨ

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪ੍ਰਬੰਧਕ (ਡੀਐਮ) ਦੇ ਹਵਾਲੇ ਨਾਲ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਬੁੱਧਵਾਰ ਰਾਤੀਂ ਪ੍ਰਸਾਸ਼ਨ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਨੂੰ ਜ਼ਬਰੀ ਹਟਾ ਦਿੱਤਾ।

ਇਹ ਕਾਰਵਾਈ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਸੜਕ ਦੇ ਅਧੂਰਾ ਕੰਮ ਸ਼ੁਰੂ ਕਰਵਾਉਣ ਲਈ ਕੀਤੀ ਬੇਨਤੀ ਨੂੰ ਅਧਾਰ ਬਣਾ ਕੇ ਕੀਤੀ ਗਈ

ਬਾਗਪਤ ਦੇ ਡੀਐੱਮ ਅਮਿਤ ਕੁਮਾਰ ਸਿੰਘ ਨੇ ਕਿਹਾ, “ਐਨਐਚਏਆਈ ਨੇ ਧਰਨੇ ਕਾਰਨ ਸੜਕ ਦੀ ਉਸਾਰੀ ਦਾ ਕੰਮ ਰੁਕਣ ਦੀ ਅਰਜ਼ੀ ਦਿੱਤੀ ਸੀ। ਇਸ ਲਈ ਅਸੀਂ ਇਹ ਥਾਂ ਖਾਲੀ ਕਰਵਾਉਣ ਲਈ ਇੱਥੇ ਆਏ ਹਾਂ। ਇਸ ਥਾਂ ਉੱਤੇ ਧਰਨਾਕਾਰੀ ਅਤੇ ਕੁਝ ਬਜ਼ੁਰਗ ਕਿਸਾਨ ਸ਼ਾਂਤਮਈ ਧਰਨਾ ਛੱਡ ਕੇ ਚਲੇ ਗਏ।”

ਡੀਐਮ ਨੇ ਧਰਨਾ ਚੁਕਾਉਣ ਲਈ ਕਿਸੇ ਵੀ ਤਰ੍ਹਾਂ ਸ਼ਕਤੀਬਲ ਦੀ ਵਰਤੋਂ ਨਾ ਕਰਨ ਦਾ ਦਾਅਵਾ ਕੀਤਾ ਹੈ।ਬਜ਼ੁਰਗਾਂ ਅਤੇ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਲੋਕਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ।

ਡੀਐਮ ਨੇ ਧਰਨਾ ਹਟਾਉਣ ਸਮੇਂ ਕੀਤੀ ਕਾਰਵਾਈ ਦੌਰਾਨ ਇੱਕ ਧਰਨਾਕਾਰੀ ਦੇ ਜ਼ਖ਼ਮੀ ਹੋਣ ਦੀ ਖ਼ਬਰਾਂ ਨੂੰ ਵੀ ਰੱਦ ਕੀਤੀ ਹੈ।

ਕਾਂਗਰਸੀ ਆਗੂ ਬੰਟੀ ਸ਼ੈਲਕੇ ਨੇ ਪੁਲਿਸ ਕਾਰਵਾਈ ਦੀ ਵੀਡੀਓ ਪੋਸਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ ਧਰਨਾ ਦੇ ਰਹੇ ਕਿਸਾਨਾਂ ਉੱਪਰ ਕਾਰਵਾਈ ਕਿਹੜੇ ਕਾਨੂੰਨ ਤਹਿਤ ਕੀਤੀ ਗਈ ਹੈ।

ਗਾਜ਼ੀਪੁਰ ਬਾਰਡਰ ਉੱਪਰ ਬਿਜਲੀ ਜਾਣ ਮਗਰੋਂ ਦਾ ਮਾਹੌਲ

ਬੀਬੀਸੀ ਦੇ ਸਹਿਯੋਗੀ ਸਮੀਰਾਤਮਜ ਮਿਸ਼ਰ ਦੇ ਮੁਤਾਬਕ ਗਾਜ਼ੀਪੁਰ ਬਾਰਡਰ ਦੇ ਕੋਲ ਹੀ ਪੁਲਿਸ ਦੀ ਨਫ਼ਰੀ ਵਧਣ ਲੱਗ ਪਈ ਸੀ ਜਿਸ ਤੋਂ ਬਾਅਦ ਦੇਰ ਰਾਤ ਨੂੰ ਇੱਥੇ ਗਾਜ਼ੀਪੁਰ ਜ਼ਿਲ੍ਹੇ ਦੇ ਹੀ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸਨ।

ਹਾਲਾਂਕਿ ਇਹ ਸਾਰੇ ਸੀਨੀਅਰ ਅਧਿਕਾਰੀ ਕੁਝ ਘਾਂਟਿਆਂ ਬਾਅਦ ਵਾਪਸ ਚਲੇ ਗਏ ਪਰ ਫੋਰਸ ਦੀ ਤੈਨਾਅਤੀ ਬਰਕਰਾਰ ਰਹੀ।

ਸਮੀਰਤਾਮਜ ਮਿਸ਼ਰ ਪੁਲਿਸ ਦੀ ਤੈਨਾਅਤੀ ਤੋਂ ਬਾਅਦ ਨੌਜਵਾਨ ਕਿਸਾਨਾਂ ਵੱਲੋਂ ਵੀ ਪਹਿਰੇਦਾਰੀ ਕੀਤੀ ਜਾ ਰਹੀ ਸੀ ਅਤੇ ਟਰੈਕਟਰਾਂ ਅਤੇ ਗੱਡੀਆਂ ਦੀ ਮਦਦ ਨਾ ਧਰਨੇ ਵਾਲੀ ਥਾਂ ਨੂੰ ਘੇਰ ਲਿਆ ਗਿਆ।

ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਡਰਾਉਣਾ ਬੰਦ ਕਰ ਦੇਣਾ ਚਾਹੀਦਾ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)