You’re viewing a text-only version of this website that uses less data. View the main version of the website including all images and videos.
Farmers Protest : ਦਿੱਲੀ ਦੀ ਕਿਸਾਨ ਟਰੈਕਟਰ ਪਰੇਡ ਵਿਚ ਜੋ ਕੁਝ ਹੁਣ ਤੱਕ ਵਾਪਰਿਆ, ਮੁੱਖ ਘਟਨਾਵਾਂ ਦੇ ਵੀਡੀਓ
ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਨੇ 26 ਜਨਵਰੀ ਨੂੰ ਕਿਸਾਨ ਟਰੈਕਰਟ ਪਰੇਡ ਕੱਢੀ। ਸੰਯੁਕਤ ਮੋਰਚੇ ਦੇ ਬੈਨਰ ਹੇਠ ਭਾਵੇਂ ਕਿਸਾਨ ਜਥੇਬੰਦੀਆਂ ਪੁਲਿਸ ਨਾਲ ਤੈਅ ਰੂਟ ਉੱਤੇ ਮਾਰਚ ਕਰਦੀਆਂ ਰਹੀਆਂ।
ਪਰ ਸੰਯੁਕਤ ਮੋਰਚੇ ਤੋਂ ਬਾਹਰ ਰਹਿਣ ਵਾਲੀ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਿੰਗ ਰੋਡ ਉੱਤੇ ਮਾਰਚ ਕੀਤਾ।
ਇਸ ਦੇ ਨਾਲ ਹੀ ਸਿੰਘੂ ਅਤੇ ਗਾਜੀਪੁਰ ਬਾਰਡਰ ਤੋਂ ਕਾਫੀ ਗਿਣਤੀ ਵਿਚ ਲੋਕ ਤੈਅ ਸਮੇਂ ਤੋਂ ਪਹਿਲਾਂ ਹੀ ਪੁਲਿਸ ਬੈਰੀਕੇਡ ਤੋੜ ਕੇ ਸੈਂਟਰਲ ਦਿੱਲੀ ਵਿਚ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ-
ਕਿਸਾਨ ਜਥੇਬੰਦੀਆਂ ਤੋਂ ਬਾਹਰੀ ਹੋਏ ਇਨ੍ਹਾਂ ਲੋਕਾਂ ਨਾਲ ਪੁਲਿਸ ਦੀ ਕਈ ਥਾਂ ਝੜਪ ਵੀ ਹੋਈ। ਦਿੱਲੀ ਦੇ ਅਕਸ਼ਰਧਾਮ ਇਲਾਕੇ, ਨਾਂਗਲੋਈ, ਆਈਟੀਓ ਚੌਕ, ਟਰਾਂਸਪੋਰਟ ਨਗਰ ਵਿਚ ਪੁਲਿਸ ਅਤੇ ਮੁਜਾਹਕਾਰੀਆਂ ਵਿਚਾਲੇ ਝੜਪਾਂ ਹੋਈਆਂ।
ਆਈਟੀਓ ਚੌਕ ਵਿਚ ਪੁਲਿਸ ਨਾਲ ਹੋਈ ਝੜਪ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਮੁਜਾਹਰਾਕਾਰੀ ਉਸਦੀ ਲਾਸ਼ ਸੜਕ ਵਿਚ ਰੱਖ ਕੇ ਰੋਸ ਪ੍ਰਗਟਾਇਆ।
ਆਈਟੀਓ ਤੋਂ ਅੱਗੇ ਇਹ ਲਾਲ ਕਿਲੇ ਵਿਚ ਪਹੁੰਚ ਗਏ, ਜਿੱਥੇ ਇਨ੍ਹਾਂ ਲਾਲ ਕਿਲੇ ਉੱਤੇ ਚੜ੍ਹ ਕੇ ਕੇਸਰੀ ਨਿਸ਼ਾਨ ਅਤੇ ਕਿਸਾਨੀ ਦਾ ਝੰਡਾ ਚੜਾ ਦਿੱਤਾ। ਭਾਵੇਂ ਕਿ ਲਾਲ ਕਿਲੇ ਦੀ ਪ੍ਰਾਚੀਰ ਉੱਤੇ ਮੌਜੂਦ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਵੀ ਫੜੇ ਹੋਏ ਸਨ।
ਵੱਡੀ ਗਿਣਤੀ ਮੁਜਾਹਰਾਕਾਰੀਆਂ ਦੇ ਹਜੂਮ ਅੱਗੇ ਪੁਲਿਸ ਦੀ ਪੇਸ਼ ਨਹੀਂ ਚੱਲੀ ਭਾਵੇਂ ਕਿ ਕੁਝ ਦੇਰ ਬਾਅਦ ਉਨ੍ਹਾਂ ਨੂੰ ਪੁਲਿਸ ਉੱਥੋਂ ਹਟਾਉਣ ਵਿਚ ਕਾਮਯਾਬ ਹੋਈ।
ਦੁਪਹਿਰ ਟਿਕਰੀ ਬਾਰਡਰ ਤੋਂ ਆ ਰਹੇ ਮੁਜਾਹਰਾਕਾਰੀਆਂ ਦੀ ਨਾਂਗਲੋਈ ਇਲਾਕੇ ਵਿਚ ਫਲਾਈਓਵਰ ਹੇਠ ਪੁਲਿਸ ਨਾਲ ਕਾਫੀ ਤਿੱਖੀ ਝੜਪ ਹੋਈ, ਹਾਲਾਤ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ।
ਹਾਲਾਤ ਨੂੰ ਦੇਖਦਿਆਂ ਨਾਂਗਲੋਈ ਸਣੇ ਦਿੱਲੀ ਅਤੇ ਇਸਦੇ ਸਰਹੱਦੀ ਖੇਤਰਾਂ ਵਿਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।
ਸੰਯੁਕਤ ਕਿਸਾਨ ਮੋਰਚਾ ਨੇ ਇੱਕ ਬਿਆਨ ਜਾਰੀ ਕਰਦਿਆ ਕਿਹਾ ਕਿ, ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਲੋਕਾਂ ਨੇ ਰੂਟ ਭੰਗ ਕੀਤਾ ਅਤੇ ਨਿੰਦਣਯੋਗ ਕੰਮ ਹੈ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: