ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਖ਼ਰਾਬ ਕਰਨ ਲਈ 300 ਟਵਿੱਟਰ ਹੈਂਡਲ ਬਣੇ, ਦਿੱਲੀ ਪੁਲਿਸ ਦਾ ਦਾਅਵਾ -ਪ੍ਰੈੱਸ ਰਿਵੀਊ

ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ 26 ਜਨਵਰੀ ਦੀ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਗੜਬੜੀ ਲਈ ਪਾਕਿਸਤਾਨ ਵਿੱਚ 300 ਟਵਿੱਟਰ ਹੈਂਡਲ ਬਣਾਏ ਗਏ ਹਨ।

ਦਿ ਟ੍ਰਿਬਊਨ ਦੀ ਖ਼ਬਰ ਮੁਤਾਬਕ ਟਰੈਕਟਰ ਪਰੇਡ ਦੇ ਤਫ਼ਸੀਲ ਵਿੱਚ ਦਿੱਤੇ ਪਲਾਨ ਦੌਰਾਨ ਸਪੈਸ਼ਲ ਪੁਲਿਸ ਕਮਿਸ਼ਨਰ (ਇੰਟੈਲੀਜੈਂਸ) ਦਿਪੇਂਦਰ ਪਾਠਕ ਨੇ ਕਿਹਾ, ''ਪਾਕਿਸਤਾਨ ਵਿੱਚ 13 ਤੋਂ 18 ਜਨਵਰੀ ਦੇ ਦਰਮਿਆਨ 300 ਤੋਂ ਵੱਧ ਟਵਿੱਟਰ ਹੈਂਡਲ ਬਣਾਏ ਗਏ ਹਨ ਤਾਂ ਜੋ ਟਰੈਕਤਰ ਰੈਲੀ ਨੂੰ ਖ਼ਰਾਬ ਕੀਤਾ ਜਾ ਸਕੇ।''

''ਇਸੇ ਤਰ੍ਹਾਂ ਦੀਆਂ ਇਨਪੁਟ ਹੋਰ ਏਜੰਸੀਆਂ ਵੱਲੋਂ ਵੀ ਹਨ ਪਰ ਟਰੈਕਟਰ ਰੈਲੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਣਤੰਤਰ ਦਿਹਾੜੇ ਦੀ ਪਰੇਡ ਤੋਂ ਬਾਅਦ ਹੋਵੇਗੀ।''

ਇਹ ਵੀ ਪੜ੍ਹੋ:

'ਆਪ' ਪੰਜਾਬ ਦੇ ਵਿਧਾਇਕ ਦਿੱਲੀ ਟਰੈਕਟਰਾਂ 'ਤੇ ਆਉਣਗੇ

ਟਾਈਮਜ਼ ਆਫ ਇੰਡੀਆਂ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਕਿਸਾਨਾਂ ਦੇ ਸਮਰਥਣ ਵਿੱਚ ਟਰੈਕਟਰਾਂ ਉੱਤੇ ਆਉਣਗੇ।

ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਵਿਧਾਇਕ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸਾਥ ਦੇਣ ਪਹੁੰਚਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦਿੱਲ਼ੀ ਸਫ਼ਰ ਲਈ ਹਰਿਆਣਾ ਪੁਲਿਸ ਦੀ ਐਡਵਾਇਜ਼ਰੀ, 3 ਦਿਨ ਔਖੇ ਹਨ

ਹਰਿਆਣਾ ਪੁਲਿਸ ਨੇ ਤਿੰਨ ਦਿਨਾਂ ਲਈ ਦਿੱਲੀ ਸਫ਼ਰ ਲਈ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਦਿੱਲੀ ਦੇ ਨਾਲ ਲਗਦੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਦਿੱਲੀ ਜਾਣ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਹ ਐਡਵਾਇਜ਼ਰੀ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੀ ਗਈ ਹੈ ਅਤੇ 25 ਤੋਂ 27 ਜਨਵਰੀ ਤੱਕ ਗ਼ੈਰ-ਜ਼ਰੂਰੀ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਪੁਲਿਸ ਵੱਲੋਂ ਜਾਰੀ ਹੋਈ ਇਸ ਐਡਵਾਇਜ਼ਰੀ ਮੁਤਾਬਕ ਇਨ੍ਹਾਂ 3 ਦਿਨਾਂ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਹੋ ਸਕਦੀ ਹੈ ਅਤੇ ਇਸ ਲਈ ਦਿੱਲੀ ਵੱਲੋਂ ਨੂੰ ਸਫ਼ਰ ਤੋਂ ਬਚਣਾ ਚਾਹੀਦਾ ਹੈ।

ਕੋਰੋਨਾ ਦਾ ਟੀਕਾ 'ਸੰਜੀਵਨੀ ਬੂਟੀ' - ਯੋਗੀ ਅਦਿਤਿਆਨਾਥ

ਭਾਜਪਾ ਆਗੂ ਯੋਗੀ ਅਦਿਤਿਆਨਾਥ ਨੇ ਕੋਰੋਨਾ ਦੇ ਟੀਕੇ ਨੂੰ 'ਸੰਜੀਵਨੀ ਬੂਟੀ' ਆਖਿਆ ਹੈ

ਇਕਨੌਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਭਾਰਤ ਵੱਲੋਂ ਬ੍ਰਾਜ਼ੀਲ ਨੂੰ ਦਿੱਤੀ ਗਈ ਕੋਵਿਡ-19 ਵੈਕਸੀਨ ਨੂੰ 'ਸੰਜੀਵਨੀ ਬੂਟੀ' ਕਰਾਰ ਦਿੱਤਾ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਨੇ ਕੋਵਿਡ-19 ਵੈਕਸੀਨ ਦੀਆਂ 20 ਲੱਖ ਡੋਜ਼ ਦੇਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਦੌਰਾਨ ਹਨੂਮਾਨ ਦੀ ਪ੍ਰਸ਼ੰਸਾ ਕੀਤੀ ਗਈ। ਇਸ ਦੇ ਇੱਕ ਦਿਨ ਬਾਅਦ ਯੋਗੀ ਦਾ ਇਹ ਬਿਆਨ ਆਇਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)