ਕਿਸਾਨ ਅੰਦੋਲਨ ਵਿੱਚ ਹਿੰਸਾ ਫੈਲਾਉਣ ਦੇ ਸ਼ੱਕੀ ਬਾਰੇ ਕਿਸਾਨਾਂ ਨੇ ਕੀ ਦੱਸਿਆ - 5 ਅਹਿਮ ਖ਼ਬਰਾਂ

ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਨੇ ਇੱਕ ਸ਼ੱਕੀ ਨੂੰ ਫੜਨ ਦਾ ਦਾਅਵਾ ਕੀਤਾ ਹੈ। ਦੇਰ ਰਾਤ ਹੋਈ ਪ੍ਰੈੱਸ ਕਾਨਫਰੰਸ ਵਿੱਚ ਕਿਸਾਨਾਂ ਨੇ ਇੱਕ ਨੌਜਵਾਨ ਨੂੰ ਨਾਲ ਬਿਠਾਇਆ ਸੀ।

ਸ਼ੱਕੀ ਨੇ ਕਿਸਾਨ ਅੰਦੋਲਨ ਵਿੱਚ ਗੜਬੜੀ ਪੈਦਾ ਕਰਨ ਦੀ ਕਥਿਤ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ।

ਸ਼ੱਕੀ ਨੌਜਵਾਨ ਨੇ ਕਿਹਾ, ''ਕਿਸਾਨਾਂ ਦੇ ਪਰੇਡ ਵਾਲੇ ਪ੍ਰੋਗਰਾਮ ਵਿੱਚ ਪੁਲਿਸ ਦੀ ਵਰਦੀ ਪਾ ਕੇ ਅਤੇ ਅੰਦੋਲਨਕਾਰੀ ਕਿਸਾਨਾਂ ਦਾ ਹਿੱਸਾ ਬਣ ਕੇ ਹਿੰਸਾ ਫੈਲਾਉਣ ਦੀ ਤਿਆਰੀ ਸੀ। ਕਿਸਾਨ ਅੰਦੋਲਨ ਨਾਲ ਜੁੜੇ ਚਾਰ ਆਗੂਆਂ 'ਤੇ ਜਾਨਲੇਵਾ ਹਮਲਾ ਕਰਨਾ ਦਾ ਵੀ ਪਲਾਨ ਸੀ।''

ਉਸ ਨੇ ਕਿਹਾ ਕਿ ਉਹ ਕਰਨਾਲ ਵਾਲੇ ਘਟਨਾਕ੍ਰਮ ਵਿੱਚ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:

ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਿਸਾਨ ਪਹਿਲਾਂ ਹਰਿਆਣਾ ਦੇ ਜਾਟ ਅੰਦੋਲਨ ਨਾਲ ਵੀ ਜੁੜਿਆ ਹੋਇਆ ਸੀ।

ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਡਿਊਟੀ ਇਸ ਗੱਲ ਦੀ ਜਾਂਚ ਕਰਨਾ ਸੀ ਕਿ ਕਿਤੇ ਟਰਾਲੀਆਂ ਵਿੱਚ ਹਥਿਆਰ ਤਾਂ ਨਹੀਂ ਹਨ।

ਇਸ ਤੋਂ ਇਲਾਵਾ ਲੋਕਾਂ ਵਿੱਚ ਸ਼ਾਮਲ ਹੋ ਕੇ ਪੁਲਿਸ ਉੱਪਰ ਹਮਲਾ ਕਰਨਾ ਸੀ ਤਾਂ ਜੋ ਪੁਲਿਸ ਜਵਾਬੀ ਕਾਰਵਾਈ ਕਰ ਸਕੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ 'ਤੇ ਇੰਝ ਲੈ ਕੇ ਆਓ:

ਮੋਦੀ ਸਰਕਾਰ ਕਿਸਾਨਾਂ ਅੱਗੇ ਝੁਕੀ ਜਾਂ ਫਿਰ ਗੱਲ ਕੋਈ ਹੋਰ ਹੈ

"ਖੇਤੀ ਸੁਧਾਰ ਕਾਨੂੰਨਾਂ ਨੂੰ ਲਾਗੂ ਕਰਨ 'ਚ ਇੱਕ ਤੋਂ ਡੇਢ ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਕਿਸਾਨ ਸੰਗਠਨ ਅਤੇ ਸਰਕਾਰ ਦੇ ਨੁਮਾਇੰਦੇ ਕਿਸਾਨ ਅੰਦੋਲਨ ਦੇ ਮੁੱਦਿਆਂ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕਰ ਸਕਦੇ ਹਨ ਅਤੇ ਇਸ ਦਾ ਢੁਕਵਾਂ ਹੱਲ ਲੱਭ ਸਕਦੇ ਹਨ।"

ਇਹ ਹੈ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਦਾ ਹਿੱਸਾ।

ਨਵੇਂ ਖੇਤੀਬਾੜੀ ਕਾਨੂੰਨ ਨੂੰ ਲਾਗੂ ਕਰਨ ਸਬੰਧੀ ਮੋਦੀ ਸਰਕਾਰ ਦਾ ਇਹ ਦਾਅ ਬਿਲਕੁੱਲ ਹੀ ਨਵਾਂ ਹੈ।

ਕੁੱਝ ਮਾਹਰ ਇਸ ਕਦਮ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਦਖਲ ਤੋਂ ਬਾਅਦ ਲਿਆ ਗਿਆ ਫ਼ੈਸਲਾ ਦੱਸ ਰਹੇ ਹਨ। ਕੁੱਝ ਜਾਣਕਾਰਾਂ ਦਾ ਤਾਂ ਮੰਨਣਾ ਹੈ ਕਿ ਨਵੇਂ ਖੇਤੀ ਕਾਨੂੰਨ 'ਤੇ ਸੁਪਰੀਮ ਕੋਰਟ ਵੱਲੋਂ ਲਗਾਈ ਗਈ ਰੋਕ ਤੋਂ ਬਾਅਦ ਸਰਕਾਰ ਕੋਲ ਕੋਈ ਦੂਜਾ ਹੱਥ ਕੰਢਾ ਅਪਣਾਉਣ ਨੂੰ ਨਹੀਂ ਸੀ। ਸਰਕਾਰ ਅੱਗੇ ਇਹ ਵਿਕਲਪ ਹੀ ਮੌਜੂਦ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਰਿੰਦਰ ਚੰਚਲ ਨਹੀਂ ਰਹੇ, ਦੇਹਾਂਤ 'ਤੇ ਪੀਐੱਮ ਮੋਦੀ ਸਣੇ ਸੰਗੀਤ ਜਗਤ ਕੀ ਕਹਿ ਰਿਹਾ ਹੈ

ਭਜਨ ਗਾਇਕ ਨਰਿੰਦਰ ਚੰਚਲ ਦਾ 80 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਉਨ੍ਹਾਂ ਨੇ ਕਈ ਮਸ਼ਹੂਰ ਭਜਨ ਤੇ ਹਿੰਦੀ ਫਿਲਮਾਂ ਵਿੱਚ ਗੀਤ ਗਾਏ।

ਉਨ੍ਹਾਂ ਨੇ ਰਾਜ ਕਪੂਰ ਦੀ ਫ਼ਿਲਮ ਬੌਬੀ ਵਿੱਚ 'ਬੇਸ਼ੱਕ ਮੰਦਰ-ਮਸਜਿਦ ਤੋੜੋ' ਗਾਣਾ ਗਾਇਆ। ਨਰਿੰਦਰ ਚੰਚਲ ਨੂੰ ਪਛਾਣ ਮਿਲੀ ਫਿਲਮ 'ਆਸ਼ਾ' ਵਿੱਚ ਗਾਏ ਮਾਤਾ ਦੇ ਭਜਨ 'ਚਲੋ ਬੁਲਾਵਾ ਆਇਆ' ਹੈ ਤੋਂ।

ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਦੁਬਈ ਤੋਂ ਪਰਤੀਆਂ ਪੰਜਾਬਣਾਂ ਨੇ ਦੱਸੀ ਹੱਡਬੀਤੀ

ਦੁਬਈ 'ਚ ਕਥਿਤ ਤੌਰ 'ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤੀਆਂ ਹਨ।

ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਦੀ ਮਦਦ ਸਦਕਾ ਦੁਬਈ 'ਚ ਕਥਿਤ ਤੌਰ 'ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤ ਆਈਆਂ ਹਨ।

ਪੰਜਾਬ 'ਚ ਵੱਖ-ਵੱਖ ਥਾਵਾਂ ਦੀਆਂ ਰਹਿਣ ਵਾਲੀਆਂ ਇਹ ਔਰਤਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀਆਂ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨੇ ਕੁਝ ਔਰਤਾਂ ਨਾਲ ਗੱਲਬਾਤ ਕੀਤੀ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਸੰਧਿਆ ਰੰਗਾਨਾਥਨ: ਪਰਿਵਾਰਕ ਚੁਣੌਤੀਆਂ ਨੂੰ ਮਾਤ ਪਾਉਣ ਵਾਲੀ ਖਿਡਾਰਨ

ਖੇਡ ਮਹਿਜ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੀ, ਇਹ ਤੁਹਾਡੇ ਕਿੱਤੇ ਦੀ ਚੋਣ ਵੀ ਹੋ ਸਕਦੀ ਹੈ ਤੇ ਆਪਣੇ ਆਪ ਨੂੰ ਜ਼ਾਹਰ ਕਰਨ ਦਾ ਜ਼ਰੀਆ ਵੀ।

ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਦੇ ਖਿਡਾਰਨ ਸੰਧਿਆ ਰੰਗਾਨਥਨ ਇੱਕ ਸਧਾਰਨ ਬਚਪਨ ਤੋਂ ਵਾਂਝੇ ਰਹੇ।

ਉਨ੍ਹਾਂ ਦਾ ਪਾਲਣਪੋਸ਼ਣ ਛੋਟੀ ਉਮਰ ਤੋਂ ਹੀ ਸਰਕਾਰ ਵਲੋਂ ਚਲਾਏ ਜਾਂਦੇ ਇੱਕ ਹੌਸਟਲ ਵਿੱਚ ਹੋਇਆ। ਉਨ੍ਹਾਂ ਨੂੰ ਫ਼ੁੱਟਬਾਲ ਵਿੱਚ ਪਰਿਵਾਰ ਮਿਲਿਆ ਅਤੇ ਉਨ੍ਹਾਂ ਨੇ ਦੇਸ ਲਈ ਨਾਮਣਾ ਘੱਟਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)