ਕਿਸਾਨ ਅੰਦੋਲਨ: ''16 ਦਸੰਬਰ ਨੂੰ ਪੁਲਿਸ ਕਲੀਰਅੰਸ ਸਰਟੀਫਿਕੇਟ ਜਾਰੀ ਕੀਤਾ ਹੈ ਤੇ ਹੁਣ NIA ਨੂੰ ਮੇਰੇ ਉੱਤੇ ਸ਼ੱਕ''- 5 ਅਹਿਮ ਖ਼ਬਰਾਂ

NIA ਦੇ ਕਿਸਾਨਾਂ, ਪੱਤਰਕਾਰਾਂ ਅਤੇ ਲੇਖਕਾਂ ਨੂੰ ਨੋਟਿਸਾਂ ਪਿੱਛੇ ਕੀ ਹੈ ਪੂਰਾ ਮਾਮਲਾ

ਅੱਤਵਾਦ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਕਰਨ ਵਾਲੀ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ਨਾਲ ਸਬੰਧਤ ਕਈ ਲੋਕਾਂ ਨੂੰ ਯੂਏਪੀਏ ਤਹਿਤ ਨੋਟਿਸ ਜਾਰੀ ਕੀਤੇ ਹਨ।

ਨੋਟਿਸ ਪ੍ਰਾਪਤ ਕਰਨ ਵਾਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਵੀ ਸ਼ਾਮਲ ਹਨ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਇਨ੍ਹਾਂ ਨੋਟਿਸਾਂ ਦੇ ਕਾਰਨਾਂ ਦੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਬਾਈਡਨ ਦੇ ਸਹੁੰ ਚੁੱਕ ਸਮਾਗਮ ਲਈ ਕਿਹੋ ਜਿਹੀਆਂ ਤਿਆਰੀਆਂ

ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਹਨ।

ਇਸੇ ਨਾਲ ਅਮਰੀਕੀ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਕਾਰਜਾਲ ਦਾ ਉਦਘਾਟਨ ਹੋਣਾ ਹੈ।

ਅਮਰੀਕੀ ਲੋਕਤੰਤਰ ਲਈ ਕਿਸੇ ਨਵੇਂ ਰਾਸ਼ਟਰਪਤੀ ਦਾ ਉਦਘਾਟਨੀ ਦਿਨ ਬੜਾ ਅਹਿਮ ਹੁੰਦਾ ਹੈ।

ਇਸ ਵਾਰ ਕੋਵਿਡ-19 ਅਤੇ ਟਰੰਪ ਪੱਖੀਆਂ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਕੈਪੀਟਲ ਬਿਲਡਿੰਗ ਉੱਪਰ ਹਿੰਸਕ ਧਾਵੇ ਦੇ ਮੱਦੇ ਨਜ਼ਰੀ ਬਹੁਤ ਸਾਰੇ ਖ਼ਾਸ ਇੰਤਜ਼ਾਮ ਵੀ ਕੀਤੇ ਗਏ ਹਨ।

ਇਸ ਖ਼ਬਰ ਵਿੱਚ ਜੋਅ ਬਾਇਡਨ ਦੇ ਉਦਘਾਟਨੀ ਸਮਾਰੋਹ ਬਾਰੇ ਉਹ ਸਾਰਾ ਕੁਝ ਹੈ ਜੋ ਤੁਹਾਨੂੰ ਜਾਣਨਾ ਚਾਹੀਦਾ ਹੈ, ਪੜ੍ਹਨ ਲਈ ਇੱਥੇ ਕਿਲੱਕ ਕਰੋ।

ਦੋ ਦਿਨਾਂ 'ਜਨਤਾ ਕਿਸਾਨ ਸੰਸਦ' ਕਿਉਂ ਸੱਦੀ ਜਾ ਰਹੀ ਹੈ

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੀ ਅੱਜ ਦੀ ਹਰ ਅਹਿਮ ਅਪਡੇਟ ਅਸੀਂ ਤੁਹਾਨੂੰ ਇਸ ਪੰਨੇ ਰਾਹੀਂ ਦਵਾਂਗੇ।

ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਸੋਮਪਾਲ ਸ਼ਾਸਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਇੱਕ ਕਿਸਾਨ ਸੰਸਦ ਕਰਨ ਜਾ ਰਹੇ ਹਨ।

ਕਿਉੰ ਸਦੀ ਜਾ ਰਹੀ ਹੈ ਇਹ ਦੋ ਦਿਨਾਂ ਜਨਤਾ ਕਿਸਾਨ ਸੰਸਦ ਅਤੇ ਕੀ ਰਹੀਆਂ ਕਿਸਾਨ ਅੰਦੋਲਨ ਨਾਲ ਜੁੜਿਆ ਮੰਗਲਵਾਰ ਦਾ ਹੋਰ ਮੁੱਖ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਾਕਿਸਤਾਨੀ ਟੀਵੀ ਐਂਕਰ ਨੂੰ ਭਾਰਤ ਦੀ ਤਾਰੀਫ਼ ਕਰਨੀ ਕਿਉਂ ਪਈ ਮਹਿੰਗੀ

ਪਾਕਿਸਤਾਨੀ ਟੀਵੀ ਐਂਕਰ ਸਈਦ ਇਕਰਾਰ ਉਲ ਹਸਨ ਸੋਮਵਾਰ 18 ਜਨਵਰੀ ਨੂੰ ਆਪਣੇ ਕੁਝ ਟਵੀਟ ਕਾਰਨ ਨਿਸ਼ਾਨੇ 'ਤੇ ਆ ਗਏ। ਉਨ੍ਹਾਂ ਨੂੰ ਦੇਸ਼ਧ੍ਰੋਹੀ ਤੱਕ ਕਿਹਾ ਜਾਣ ਲੱਗਿਆ।

'ਸਰ-ਏ-ਆਮ' ਨਾਮ ਦੇ ਪਾਕਿਸਤਾਨੀ ਟੀਵੀ ਸ਼ੋਅ ਦੇ ਹੋਸਟ ਹਸਨ ਨੇ 17 ਜਨਵਰੀ ਨੂੰ ਭਾਰਤ ਦੇ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਦੇ ਭਾਰਤ ਦੇ ਕੋਰੋਨਾਵਾਇਰਸ ਵੈਕਸੀਨ ਦਾ ਹੱਬ ਹੋਣ ਬਾਰੇ ਇੱਕ ਟਵੀਟ ਨੂੰ ਰੀ-ਟਵੀਟ ਕੀਤਾ ਸੀ।

ਇਸ ਤੋਂ ਪਹਿਲਾਂ ਉਹ ਤਸਵੀਰਾਂ ਰਾਹੀਂ ਪਾਕਿਸਤਾਨੀ ਅਤੇ ਭਾਰਤੀ ਜਨਤਕ ਟਰਾਂਸਪੋਰਟ ਦੀ ਤੁਲਨਾ ਵੀ ਕਰ ਚੁੱਕੇ ਹਨ।

ਇੱਥੇ ਕਲਿੱਕ ਕਰੋ ਅਤੇ ਜਾਣੋ ਕੀ ਹੈ ਪੂਰਾ ਮਾਮਲਾ।

ਭਾਰਤ-ਆਸਟਰੇਲੀਆ ਕ੍ਰਿਕਟ ਮੈਚ: ਦੇ ਕੌਣ ਰਹੇ ਭਾਰਤੀ ਹੀਰੋ?

ਸ਼ੁਭਮਨ ਗਿੱਲ, ਰਿਸ਼ਭ ਪੰਤ ਅਥੇ ਚੇਤੇਸ਼ਵਰ ਪੁਜਾਰਾ ਦੀ ਸ਼ਾਂਤ ਅਤੇ ਜ਼ਿੰਮੇਵਾਰੀ ਵਾਲੀ ਪਾਰੀ ਕਾਰਨ ਭਾਰਤ ਨੇ ਬ੍ਰਿਸਬੇਨ ਦੇ ਚੌਥੇ ਟੈਸਟ 'ਚ ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਯਾਦਗਾਰ ਜਿੱਤ ਹਾਸਿਲ ਕੀਤੀ ਹੈ।

ਇਸ ਦੇ ਨਾਲ ਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਭਾਰਤ ਨੇ 2-1 ਦੇ ਨਾਲ ਜਿੱਤ ਲਈ ਹੈ ਅਤੇ ਬਾਰਡਰ-ਗਾਵਸਕਰ ਟਰੌਫ਼ੀ ਉੱਤੇ ਭਾਰਤ ਦੀ ਟੀਮ ਨੇ ਕਬਜ਼ਾ ਕਰ ਲਿਆ ਹੈ।

ਭਾਰਤ ਦੀ ਪਾਰੀ ਦੇ ਹੀਰੋ ਰਿਸ਼ਭ ਪੰਤ, ਜਿਨ੍ਹਾਂ ਨੇ ਆਖ਼ਰੀ ਵੇਲੇ ਤੱਕ ਮੋਰਚਾ ਸਾਂਭ ਕੇ ਰੱਖਿਆ ਅਤੇ ਜੇਤੂ ਸ਼ੌਟ ਵੀ ਲਗਾਇਆ। ਉਹ 89 ਦੌੜਾਂ ਬਣਾ ਕੇ ਨੌਟ ਆਊਟ ਰਹੇ। ਸ਼ੁਭਮਨ ਗਿੱਲ ਨੇ 91 ਅਤੇ ਚੇਤੇਸ਼ਵਰ ਪੁਜਾਰਾ ਨੇ 56 ਦੌੜਾਂ ਬਣਾਈਆਂ।

ਮੈਚ ਬਾਰੇ ਇਹ ਦਿਲਚਸਪ ਕਮੈਂਟਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਦੇ ਹੱਕ 'ਚ ਪੰਜਾਬ ਤੋਂ ਦਿੱਲੀ ਬਾਰਡਰਾਂ ਤੇ ਗਏ ਵਿਦਿਆਰਥੀ ਕੀ ਬੋਲੇ

ਵਿਦਿਆਰਥੀ ਸੰਗਠਨ AIDSO ਦੇ ਬੈਨਰ ਹੇਠ ਦੇਸ ਭਰ ਤੋਂ ਵਿਦਿਆਰਥੀ ਸਿੰਘੂ ਤੇ ਟਿਕਰੀ ਬਾਰਡਰ ਪਹੁੰਚ ਰਹੇ ਹਨ।

ਕਿਸਾਨ ਅੰਦੋਲਨ ਦੇ ਸਮਰਥਨ 'ਚ ਵਿਦਿਆਰਥੀ ਹੁਸੈਨੀਵਾਲਾ ਤੋਂ ਵਾਪਸ ਸਿੰਘੂ ਤੇ ਟਿਕਰੀ ਬਾਰਡਰ ਜਾ ਰਹੇ ਹਨ।

ਇਸ ਤੋਂ ਪਹਿਲਾਂ ਉਹ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਤੋਂ ਹੀ ਬਾਈਕ ਰੈਲੀ ਰਾਹੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚੇ ਸਨ।

ਵਿਦਿਆਰਥੀਆਂ ਦੇ ਜੋਸ਼ ਵਾਲੀ ਇਹ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)