ਭਾਰਤ-ਆਸਟਰੇਲੀਆ ਕ੍ਰਿਕਟ ਮੈਚ: ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਦੇ ਬੱਲੇ 'ਤੇ ਭਾਰਤ ਦੀ ਬੱਲੇ-ਬੱਲੇ, ਆਸਟਰੇਲੀਆ 'ਤੇ ਇਤਿਹਾਸਕ ਜਿੱਤ

ਆਸਟਰੇਲੀਆ ਬਨਾਮ ਭਾਰਤ (ਬ੍ਰਿਸਬੇਨ) ਚੌਥਾ ਟੈਸਟ ਮੈਚ ਭਾਰਤ ਨੇ ਤਿੰਨ ਵਿਕਟਾਂ ਨਾਲ ਜਿੱਤਿਆ।

ਆਸਟਰੇਲੀਆ 369 ਅਤੇ 294 ਦੌੜਾਂ

ਭਾਰਤ 336 ਅਤੇ ਸੱਤ ਵਿਕੇਟ 'ਤੇ 329 ਦੌੜਾਂ

ਸ਼ੁਭਮਨ ਗਿੱਲ, ਰਿਸ਼ਭ ਪੰਤ ਅਥੇ ਚੇਤੇਸ਼ਵਰ ਪੁਜਾਰਾ ਦੀ ਸ਼ਾਂਤ ਅਤੇ ਜ਼ਿੰਮੇਵਾਰੀ ਵਾਲੀ ਪਾਰੀ ਕਾਰਨ ਭਾਰਤ ਨੇ ਬ੍ਰਿਸਬੇਨ ਦੇ ਚੌਥੇ ਟੈਸਟ 'ਚ ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਯਾਦਗਾਰ ਜਿੱਤ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਭਾਰਤ ਨੇ 2-1 ਦੇ ਨਾਲ ਜਿੱਤ ਲਈ ਹੈ ਅਤੇ ਬਾਰਡਰ-ਗਾਵਸਕਰ ਟਰੌਫ਼ੀ ਉੱਤੇ ਭਾਰਤ ਦੀ ਟੀਮ ਨੇ ਕਬਜ਼ਾ ਕਰ ਲਿਆ ਹੈ।

ਬ੍ਰਿਸਬੇਨ ਵਿੱਚ ਹੋਏ ਚੌਥੇ ਟੈਸਟ ਮੈਚ ਵਿੱਚ ਭਾਰਤ ਨੂੰ ਜਿੱਤ ਲਈ 328 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਭਾਰਤ ਨੇ ਪੂਰਾ ਕਰ ਲਿਆ।

ਭਾਰਤ ਦੀ ਪਾਰੀ ਦੇ ਹੀਰੋ ਰਿਸ਼ਭ ਪੰਤ, ਜਿਨ੍ਹਾਂ ਨੇ ਆਖ਼ਰੀ ਵੇਲੇ ਤੱਕ ਮੋਰਚਾ ਸਾਂਭ ਕੇ ਰੱਖਿਆ ਅਤੇ ਜੇਤੂ ਸ਼ੌਟ ਵੀ ਲਗਾਇਆ। ਉਹ 89 ਦੌੜਾਂ ਬਣਾ ਕੇ ਨੌਟ ਆਊਟ ਰਹੇ। ਸ਼ੁਭਮਨ ਗਿੱਲ ਨੇ 91 ਅਤੇ ਚੇਤੇਸ਼ਵਰ ਪੁਜਾਰਾ ਨੇ 56 ਦੌੜਾਂ ਬਣਾਈਆਂ।

ਆਸਟਰੇਲੀਆ ਕ੍ਰਿਕਟ ਟੀਮ ਦੇ ਕੋਚ ਦਾ ਪ੍ਰਤੀਕਰਮ

ਆਸਟਰੇਲੀਆ ਦੀ ਟੀਮ ਦੇ ਕੋਚ ਜਸਟਿਨ ਲੇਂਗਰ ਨੇ ਬੀਬੀਸੀ ਦੇ 5 ਲਾਈਵ ਸਪੋਰਟਸ ਐਕਸਟ੍ਰਾ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਨਿਰਾਸ਼ ਹਾਂ ਪਰ ਟੈਸਟ ਮੈਚ ਜ਼ਿੰਦਾ ਹੈ ਤੇ ਚੰਗਾ ਹੈ।''

ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ਭ ਪੰਤ ਦੀ ਪਾਰੀ ਨੇ ਉਨ੍ਹਾਂ ਨੂੰ ਬ੍ਰੇਨ ਸਟ੍ਰੋਕਸ ਦੀ ਯਾਦ ਦਿਵਾਈ ਹੈ।

ਸੋਸ਼ਲ ਮੀਡੀਆ 'ਤੇ ਵਧਾਈਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਬੀਸੀਸੀਆਈ ਦੇ ਸਕੱਤਰ ਜੈਅ ਸ਼ਾਹ ਨੇ ਟਵੀਟ ਰਾਹੀਆਂ ਟੀਮ ਇੰਡੀਆ ਨੂੰ ਵਧਾਈ ਦਿੱਤੀ।

ਅਖ਼ੀਰਲੇ ਇੱਕ ਘੰਟੇ 'ਚ ਕੀ ਹੋਇਆ

ਮੈਚ ਦੇ ਆਖ਼ਰੀ ਇੱਕ ਘੰਟੇ ਦੀ ਖੇਡ ਬਾਕੀ ਰਹਿਣ ਤੱਕ ਕ੍ਰੀਜ਼ ਉੱਤੇ ਰਿਸ਼ਭ ਪੰਤ ਦੇ ਨਾਲ ਮਯੰਕ ਅਗਰਵਾਲ ਸਨ ਅਤੇ ਭਾਰਤ ਹੁਣ ਤੱਕ ਚਾਰ ਵਿਕੇਟ ਗੁਆ ਚੁੱਕਿਆ ਸੀ।

ਭਾਰਤ ਦੇ ਪੰਜਵੇਂ ਵਿਕੇਟ ਦੇ ਤੌਰ 'ਤੇ ਪੈਟ ਕਮਿੰਸ ਨੇ ਮੇਯੰਕ ਅੱਗਰਵਾਲ ਦਾ ਵਿਕੇਟ ਲੈ ਲਿਆ। ਕਮਿੰਸ ਦੀ ਗੇਂਦ ਉੱਤੇ ਮੇਯੰਕ, ਵੇਡ ਨੂੰ ਕੈਚ ਦੇ ਬੈਠੇ।

ਉਨ੍ਹਾਂ ਦੀ ਥਾਂ ਮੈਦਾਨ 'ਚ ਉਤਰੇ ਵਾਸ਼ਿੰਗਟਨ ਸੁੰਦਰ, ਜਿਨ੍ਹਾਂ ਨੇ ਬੱਲਾ ਸੰਭਾਲਦੇ ਹੀ ਚੰਗੀ ਖੇਡ ਸ਼ੁਰੂ ਕੀਤੀ ਅਤੇ ਨੌਂ ਬਾਲਾਂ ਵਿੱਚ ਇੱਕ ਚੌਕਾ ਮਾਰ ਕੇ ਸੱਤ ਦੌੜਾਂ ਬਣਾ ਲਈਆਂ।

ਹੁਣ ਤੱਕ ਭਾਰਤ ਲਈ ਦੌੜਾਂ ਦਾ ਫਾਸਲਾ ਵੀ ਘੱਟ ਹੋ ਰਿਹਾ ਸੀ ਅਤੇ ਜਿੱਤ ਲਈ 53 ਦੌੜਾਂ ਦੀ ਲੋੜ ਰਹਿ ਗਈ ਸੀ।

92ਵੇਂ ਅਤੇ 93ਵੇਂ ਓਵਰ ਵਿੱਚ ਸੁੰਦਰ ਅਤੇ ਪੰਤ ਦੋਵੇਂ ਹੀ ਬੱਲੇਬਾਜ਼ ਇੱਕ ਦਮ ਫੋਰਮ ਵਿੱਚ ਆ ਗਏ ਅਤੇ ਕਮਿੰਸ ਅਤੇ ਲਿਓਨ ਦੀ ਦੀਆਂ ਗੇਂਦਾਂ ਨੂੰ ਬਾਊਂਡਰੀ ਉੱਤੇ ਭੇਜਣ ਲੱਗੇ। 93ਵਾਂ ਓਵਰ ਕੰਗਾਰੂਆਂ ਲਈ ਮਹਿੰਗਾ ਸਾਬਤ ਹੋਇਆ ਅਤੇ ਭਾਰਤ ਨੇ 15 ਦੌੜਾਂ ਲੈ ਲਈਆਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸਦੇ ਨਾਲ ਹੀ ਭਾਰਤ ਦੀ ਜਿੱਤ ਦੀ ਦੂਰੀ ਸਿਰਫ਼ 24 ਦੌੜਾਂ ਦੀ ਰਹਿ ਗਈ ਅਤੇ ਆਸਟਰੇਲੀਆ ਉੱਤੇ ਦਬਾਅ ਵਧਣ ਲੱਗਿਆ।

95ਵੇਂ ਓਵਰ ਵਿੱਚ ਲਿਓਨ ਨੇ ਵਾਸ਼ਿੰਗਟਨ ਸੁੰਦਰ ਦਾ ਵਿਕੇਟ ਲੈ ਲਿਆ। ਉਨ੍ਹਾਂ ਦੀ ਥਾਂ ਆਏ ਸ਼ਾਰਦੁਲ ਠਾਕੁਰ। ਪਰ ਉਹ ਵੀ ਸਿਰਫ਼ ਤਿੰਨ ਹੀ ਗੇਂਦ ਖੇਡ ਸਕੇ ਅਤੇ ਆਊਟ ਹੋ ਗਏ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)