You’re viewing a text-only version of this website that uses less data. View the main version of the website including all images and videos.
ਖਿਡਾਰਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਮੁੜ ਆ ਰਿਹਾ ਹੈ 'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ' ਐਵਾਰਡ
BBC ISWOTY 2019 ਦੀ ਸਫ਼ਲਤਾ ਤੋਂ ਬਾਅਦ ਬੀਬੀਸੀ ਨਿਊਜ਼ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਮੁੜ ਲੈ ਕੇ ਆ ਰਿਹਾ ਹੈ।
ਇਸ ਸਾਲ ਜੂਰੀ ਮੈਂਬਰ, ਜਿਨ੍ਹਾਂ ਵਿੱਚ ਖੇਡ ਪੱਤਰਕਾਰ, ਮਾਹਰ ਅਤੇ ਬੀਬੀਸੀ ਦੇ ਸੰਪਾਦਕ ਸ਼ਾਮਲ ਹੋਣਗੇ, ਉਨ੍ਹਾਂ ਵੱਲੋਂ 5 ਖਿਡਾਰਨਾਂ ਸ਼ੌਰਟਲਿਸਟ ਕੀਤੀਆਂ ਜਾਣਗੀਆਂ।
ਇਨ੍ਹਾਂ ਪੰਜਾਂ ਵਿੱਚੋਂ ਖੇਡ ਪ੍ਰੇਮੀਆਂ ਦੀਆਂ ਵੋਟਾਂ ਦੇ ਆਧਾਰ 'ਤੇ ਜੇਤੂ ਐਲਾਨਿਆ ਜਾਵੇਗਾ। ਸ਼ੌਰਟਲਿਸਟ ਕੀਤੀਆਂ ਗਈਆਂ ਪੰਜ ਖਿਡਾਰਨਾਂ ਦੇ ਨਾਵਾਂ ਦਾ ਐਲਾਨ 8 ਫਰਵਰੀ, 2021 ਨੂੰ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਬੀਬੀਸੀ ਸਪੋਰਟਸ ਅਤੇ ਬੀਬੀਸੀ ਭਾਰਤੀ ਭਾਸ਼ਾਵਾਂ ਦੀਆਂ ਵੈਬਸਾਈਟਾਂ 'ਤੇ ਗੋਲਬਲ ਪੱਧਰ ਦੇ ਦਰਸ਼ਕਾਂ ਦੀ ਔਨਲਾਇਨ ਵੋਟਿੰਗ ਦੇ ਅਧਾਰ ਉੱਤੇ BBC ISWOTY ਐਵਾਰਡ ਦਾ ਐਲਾਨ 8 ਮਾਰਚ, 2021 ਨੂੰ ਕੀਤਾ ਜਾਵੇਗਾ।
ਇਸ ਸਾਲ BBC ISWOTY "ਸਪੋਰਟ ਹੈਕਾਥੋਨ" ਵੀ ਲੈ ਕੇ ਆ ਰਿਹਾ ਹੈ, ਜਿੱਥੇ ਭਾਰਤ ਦੇ ਬਹੁ-ਭਾਸ਼ਾਈ ਪੱਤਰਕਾਰਤਾ ਦੇ ਵਿਦਿਆਰਥੀ ਭਾਰਤ ਦੀਆਂ ਖਿਡਾਰਨਾਂ ਦੇ 7 ਭਾਸ਼ਾਵਾਂ, ਅੰਗਰੇਜ਼ੀ, ਹਿੰਦੀ, ਗੁਜਰਾਤੀ, ਮਰਾਠੀ, ਪੰਜਾਬੀ, ਤਮਿਲ ਅਤੇ ਤੇਲੁਗੂ ਵਿੱਚ ਵਿਕੀਪੀਡੀਆਂ ਐਂਟਰੀਜ਼ ਬਣਾਉਣਗੇ ਜਾਂ ਪਹਿਲਾਂ ਤੋਂ ਮੌਜੂਦ ਵਿੱਚ ਸੋਧਾਂ ਕਰਨਗੇ।
ਇਹ ਵਿਕੀਪੀਡੀਆ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ, ਜੋ ਭਾਰਤੀ ਖੇਡਾਂ ਦੀ ਮੌਜੂਦਗੀ ਅਤੇ ਨੁਮਾਇੰਦਗੀ ਨੂੰ ਹੋਰ ਵਧਾਏਗਾ। ਵਧੇਰੇ ਜਾਣਕਾਰੀ 8 ਫਰਵਰੀ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ
'ਮਹਿਲ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਦਾ ਬਿਹਤਰੀਨ ਮੌਕਾ’
ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵ ਦਾ ਕਹਿਣਾ ਹੈ, "ਮੈਨੂੰ ਬੇਹੱਦ ਖੁਸ਼ੀ ਹੈ ਕਿ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਦੂਜੀ ਵਾਰ ਦਿੱਤਾ ਜਾ ਰਿਹਾ ਹੈ। ਇਹ ਪੂਰੇ ਦੇਸ਼ ਵਿੱਚ ਮਹਿਲਾ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਦਾ ਬਿਹਤਰੀਨ ਮੌਕਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਬੀਬੀਸੀ ਉਨ੍ਹਾਂ ਦੀਆਂ ਸਫ਼ਲਤਾਵਾਂ ਨੂੰ ਮਾਨਤਾ ਦੇ ਰਿਹਾ ਹੈ।''
ਬੀਬੀਸੀ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਦਾ ਕਹਿਣਾ ਹੈ, "ਇਸ ਵੱਕਾਰੀ ਐਵਾਰਡ ਦਾ ਮੁੱਖ ਉਦੇਸ਼ 'ਚੇਂਜ ਮੇਕਰ' ਨੂੰ ਉਜਾਗਰ ਕਰਨਾ ਅਤੇ ਬਿਹਤਰੀਨ ਖਿਡਾਰਨਾਂ ਨੂੰ ਸਨਮਾਨਿਤ ਕਰਨਾ ਹੈ, ਜੋ ਆਪਣੀ ਕਲਾ ਨਾਲ ਖੇਡਾਂ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਹੁਣ ਜਦੋਂ ਦੁਨੀਆਂ ਵਿੱਚ ਮਹਾਂਮਾਰੀ ਦਾ ਕਹਿਰ ਹੈ ਤਾਂ ਉਹ ਖੇਡ ਦਾ ਮੁਹਾਂਦਰਾ ਬਦਲਣ ਵਿੱਚ ਲੱਗੀਆਂ ਹੋਈਆਂ ਹਨ।”
“ਮੈਂ ਇਸ ਸਾਲ ਵੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਲਈ ਆਪਣੇ ਲਗਾਤਾਰ ਵੱਧ ਰਹੇ ਦਰਸ਼ਕਾਂ ਵੱਲੋਂ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਪਾਉਣ ਲਈ ਚੰਗੀ ਭੂਮਿਕਾ ਨਿਭਾਉਣ ਪ੍ਰਤੀ ਆਸਵੰਦ ਹਾਂ।"
ਇੱਕ ਵਾਰ ਜਦੋਂ BBC ISWOTY ਦੀ ਜੂਰੀ ਵੱਲੋਂ ਨਾਮਜ਼ਦਗੀਆਂ ਐਲਾਨ ਦਿੱਤੀਆਂ ਜਾਣਗੀਆਂ ਅਤੇ 8 ਫਰਵਰੀ ਨੂੰ ਪ੍ਰਸ਼ੰਸਕਾਂ ਲਈ ਵੋਟਿੰਗ ਲਾਈਨਾਂ ਖੁੱਲ੍ਹ ਜਾਣਗੀਆਂ।
ਉਦੋਂ ਹੀ ਬੀਬੀਸੀ ਉਨ੍ਹਾਂ ਪੰਜ ਖਿਡਾਰਨਾਂ ਦੇ ਸਫ਼ਰ ਉੱਤੇ ਦਸਤਾਵੇਜ਼ੀ ਵੀਡੀਓ ਪੇਸ਼ ਕਰੇਗਾ। ਇਸ ਵਿੱਚ ਸਪੋਰਟਸ ਚੇਂਜ ਮੇਕਰਜ਼ ਦੀ ਸੀਰੀਜ਼ ਦੇ ਨਾਲ-ਨਾਲ ਉਨ੍ਹਾਂ ਦੀਆਂ ਔਕੜਾਂ ਅਤੇ ਸਫ਼ਲਤਾਵਾਂ ਦੀ ਵੀ ਪੇਸ਼ਕਾਰੀ ਕੀਤੀ ਜਾਵੇਗੀ।
ਬੀਬੀਸੀ ਖੇਡ ਜਗਤ ਦੀ ਉਸ ਮਸ਼ਹੂਰ ਹਸਤੀ ਨੂੰ ਵੀ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕਰੇਗਾ, ਜਿਨ੍ਹਾਂ ਨੇ ਭਾਰਤੀ ਖੇਡ ਖੇਤਰ ਵਿੱਚ ਮਹਾਨ ਯੋਗਦਾਨ ਪਾਇਆ ਹੋਵੇਗਾ। ਇਸ ਤੋਂ ਇਲਾਵਾ 'ਐਮਰਜਿੰਗ ਪਲੇਅਰ' ਐਵਾਰਡ ਨਾਲ ਉਭਰਦੇ ਹੋਏ ਖਿਡਾਰੀ ਨੂੰ ਨਵਾਜ਼ਿਆ ਜਾਵੇਗਾ।
ਪਿਛਲੇ ਸਾਲ, ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ BBC ISWOTY ਐਵਾਰਡ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਸਾਬਕਾ ਦੌੜਾਕ ਪੀਟੀ ਊਸ਼ਾ ਨੂੰ ਭਾਰਤੀ ਖੇਡ ਜਗਤ ਵਿੱਚ ਯੋਗਦਾਨ ਲਈ ਤੇ ਕਈ ਪੀੜ੍ਹੀਆਂ ਤੱਕ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: