ਕੌਣ ਹੈ ਕਸ਼ਮੀਰੀ ਕੁੜੀ ਜਿਸ ਨੂੰ ਬਾਇਡਨ ਨੇ ਆਰਥਿਕ ਮਾਮਲਿਆਂ ਦੀ ਕਾਊਂਸਲ ਵਿੱਚ ਨਾਮਜ਼ਦ ਕੀਤਾ ਹੈ-ਪ੍ਰੈੱਸ ਰਿਵੀਊ

ਕਸ਼ਮੀਰੀ ਮੂਲ ਦੀ ਸਮੀਰਾ ਫਾਜ਼ੀਲੀ ਨੂੰ ਟੀਮ ਬਾਇਡਨ ਵੱਲੋਂ ਵ੍ਹਾਈਟ ਹਾਊਸ ਦੀ ਨੈਸ਼ਨਲ ਇਕਨੌਮਿਕ ਕਾਊਂਸਲ ਦੀ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।

ਭਾਰਤ-ਸ਼ਾਸਿਤ ਕਸ਼ਮੀਰ ਦੀ ਰਹਿਣ ਵਾਲੀ ਸਮੀਰਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਇੱਕ ਫੀਜ਼ਿਓਥੈਰਪਿਸਟ ਬਣਨ ਪਰ ਉਨ੍ਹਾਂ ਦੇ ਮਨਸੂਬੇ ਕੁਝ ਹੋਰ ਸਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਮੀਰਾ ਨੇ ਯੇਲ ਯੂਨੀਵਰਸਿਟੀ ਅਤੇ ਹਾਰਵਰਡ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਦੇ ਪਿਤਾ ਇੱਕ ਡਾਕਟਰ ਅਤੇ ਮਾਂ ਇੱਕ ਰੋਗ ਵਿਗਿਆਨੀ ਹਨ ਜੋ ਕਿ 1970-71 ਵਿੱਚ ਘਾਟੀ ਤੋਂ ਅਮਰੀਕਾ ਜਾ ਕੇ ਵਸ ਗਏ ਸਨ।

ਇਹ ਵੀ ਪੜ੍ਹੋ:

ਫਿਲਹਾਲ ਉਹ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਜੌਰਜੀਆ ਵਿੱਚ ਰਹਿੰਦੇ ਹਨ।

ਇਹ ਕਾਊਂਸਲ ਆਰਥਿਕ ਨੀਤੀ-ਨਿਰਮਾਣ ਦੀ ਪ੍ਰਕਿਰਿਆ ਵਿੱਚ ਤਾਲਮੇਲ ਬਿਠਾਉਂਦੀ ਹੈ ਅਤੇ ਆਰਥਿਕ ਮਸਲਿਆਂ ਉੱਪਰ ਰਾਸ਼ਟਰਪਤੀ ਨੂੰ ਮਸ਼ਵਰਾ ਦਿੰਦੀ ਹੈ।

ਠੰਢ ਵਿੱਚ ਇਨ੍ਹਾਂ ਨੇਪਾਲੀਆਂ ਨੇ K2 ਪਰਬਤ ਚੋਟੀ ਜਿੱਤੀ

K2 ਪਰਬਤ ਮਾਊਂਟ ਐਵਰੈਸਟ ਤੋਂ ਸਿਰਫ਼ 200 ਮੀਟਰ ਛੋਟਾ ਹੈ। ਇਹ ਕਰਾਕੋਰਮ ਪਰਬਤਮਾਲਾ ਦਾ ਹਿੱਸਾ ਹੈ ਜੋ ਕਿ ਪਾਕਿਸਤਾਨ ਚੀਨ ਸਰਹੱਦ ਵਿਚਕਾਰ ਫੈਲਿਆ ਹੋਇਆ ਹੈ।

ਅੱਠ ਹਜ਼ਾਰ ਫੁੱਟ ਤੋਂ ਵਧੇਰੇ ਉੱਚਾ ਇਹ ਪਹਾੜ 14 ਪਹਾੜਾਂ ਵਿੱਚੋਂ ਇੱਕ ਹੈ ਜਿਨ੍ਹਾਂ ਬਾਰੇ ਸਰਦੀਆਂ ਵਿੱਚ ਪਰਬਤਾਰੋਹੀਆਂ ਵਿੱਚ ਖ਼ਾਸੀ ਦਿਲਚਸਪੀ ਰਹਿੰਦੀ ਹੈ।

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਰਾਕੋਰਮ ਰੇਂਜ ਦੇ ਇਸ ਪਹਾੜ ਨੂੰ ਪਾਰ ਕਰਨ ਵਿੱਚ ਕੋਈ ਸਫ਼ਲ ਹੋਇਆ ਹੈ। ਇਸ ਟੀਮ ਦੇ ਇੱਕ ਮੈਂਬਰ ਨਿਮਸ ਦਾਈ ਪੂਜਰਾ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਉਹ ਸ਼ਾਮੀ ਪੰਜ ਵਜੇ ਪਹਾੜ ਦੀ ਟੀਸੀ 'ਤੇ ਪਹੁੰਚੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਲੋਕਲ ਬਾਡੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਚੋਣ ਕਮਿਸ਼ਨ ਨੇ ਸੂਬੇ ਦੀਆਂ ਲੋਕਲ ਬਾਡੀ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। 14 ਫਰਵਰੀ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣਗੀਆਂ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਤਰੀਕ ਦਾ ਐਲਾਨ ਹੁੰਦਿਆਂ ਹੀ ਸਬੰਧਤ ਮਿਊਨਸੀਪਾਲਟੀਆਂ ਦੇ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜ਼ਾਬਤਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।

ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਹੋਵੇਗੀ। ਜਦਕਿ ਤੀਹ ਜਨਵਰੀ ਤੱਕ ਉਮੀਦਵਾਰ ਪਰਚੇ ਦਾਖ਼ਲ ਕਰ ਸਕਣਗੇ ਅਤੇ 5 ਜਨਵਰੀ ਨਾਂਅ ਵਾਪਸ ਲੈਣ ਦੀ ਆਖ਼ਰੀ ਤਰੀਕ ਮਿੱਥੀ ਗਈ ਹੈ।

ਇਸੇ ਦਿਨ ਚੋਣ ਨਿਸ਼ਾਨ ਵੀ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਦੀ ਵੀ ਆਖ਼ਰੀ ਤਰੀਕ ਹੈ ਅਤੇ 12 ਫ਼ਰਵਰੀ ਨੂੰ ਸ਼ਾਮ ਪੰਜ ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)