You’re viewing a text-only version of this website that uses less data. View the main version of the website including all images and videos.
ਭਾਜਪਾ ਕਿਸਾਨਾਂ ਨਾਲ ਗੱਲਬਾਤ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਿੱਚ ਕਿਉਂ ਪਾਉਣਾ ਚਾਹੁੰਦੀ ਹੈ-ਪ੍ਰੈੱਸ ਰਿਵੀਊ
ਕਿਸਾਨਾਂ ਨਾਲ ਨਵੇਂ ਖੇਤੀ ਕਾਨੂੰਨਾਂ ਤੇ ਫਸੇ ਸਿੰਗ ਨਿਕਲਦੇ ਨਾ ਦੇਖ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਧਾਰਮਿਕ ਆਗੂਆਂ ਕੋਲ ਸਾਲਸੀ ਲਈ ਪਹੁੰਚ ਕੀਤੀ ਜਾ ਰਹੀ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੁਣ ਭਾਜਪਾ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਲਸੀ ਲਈ ਪਹੁੰਚ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ:
ਭਾਜਪਾ ਦੇ ਕੌਮੀ ਬੁਲਾਰੇ ਕਮਲਜੀਤ ਸੋਈ ਨੇ ਕਿਹਾ."ਜਦੋਂ ਗੱਲਬਾਤ ਹਾਂ ਜਾਂ ਨਾਂਹ ਤੋਂ ਅੱਗੇ ਨਹੀਂ ਵਧ ਰਹੀ। ਸਾਨੂੰ ਤੀਜੀ ਧਿਰ ਦੀ ਲੋੜ ਹੈ ਜਿਸ ਉੱਪਰ ਦੋਵਾਂ ਧਿਰਾਂ ਭਰੋਸਾ ਕਰ ਸਕਦੀਆਂ ਹੋਣ। ਭਰੋਸੇ ਦੀ ਕਮੀ ਹੈ ਅਤੇ ਧਾਰਿਮਕ ਸ਼ਖ਼ਸ਼ੀਅਤਾਂ ਇਸ ਖਾਈ ਨੂੰ ਭਰ ਸਕਦੀਆਂ ਹਨ। ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਪਰਕ ਕਰਾਂਗੇ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਬਠਿੰਡੇ ਦੀ ਬੇਬੇ ਨੇ ਕੀਤਾ ਕੰਗਣਾ ਤੇ ਕੇਸ
ਅਦਾਕਾਰਾ ਕੰਗਣਾ ਰਣੌਤ ਵੱਲੋਂ ਇੱਕ ਝੂਠੀ ਟਵੀਟ ਵਿੱਚ ਸ਼ਾਹੀਨ ਬਾਗ਼ ਵਾਲੀ ਬਜ਼ੁਰਗ ਬਿਕੀਸ ਬਾਨੋ ਦੱਸੇ ਜਾਣ ਤੋਂ ਬਾਅਦ ਸੁਰਖੀਆਂ ਵਿੱਚ ਆਈ ਬਠਿੰਡਾ ਜ਼ਿਲ੍ਹੇ ਦੀ ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਠਿੰਡੇ ਦੀ ਅਦਾਲਤ ਵਿੱਚ ਲਗਾਏ ਗਏ ਇਸ ਕੇਸ ਦੀ ਸੁਣਵਾਈ ਗਿਆਰਾਂ ਜਨਵਰੀ ਨੂੰ ਤੈਅ ਕੀਤੀ ਗਈ ਹੈ। ਬੇਬੇ ਨੇ ਕੰਗਣਾ ਉੱਪਰ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੇ ਟਵੀਟ ਕਾਰਨ ਉਨ੍ਹਾਂ ਨੂੰ ਡੂੰਘਾ ਮਾਨਸਿਕ ਸਦਮਾ ਪਹੁੰਚਿਆ, ਬੇਇਜ਼ਤੀ ਮਹਿਸੂਸ ਹੋਈ, ਉਨ੍ਹਾਂ ਦੇ ਪਰਿਵਾਰ ਅਤੇ ਸੰਬੰਧੀਆਂ ਅਤੇ ਆਮ ਜਨਤਾ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੰਗਣਾ ਨੇ ਨਾ ਹੀ ਇਸ ਬਾਰੇ ਹਾਲੇ ਤੱਕ ਉਨ੍ਹਾਂ ਤੋਂ ਅਤੇ ਕਿਸਾਨਾਂ ਤੋਂ ਮਾਫ਼ੀ ਮੰਗੀ ਹੈ।
ਕੰਗਣਾ ਰਣੌਤ ਨੇ ਕਿਹਾ ਮਹਿੰਦਰ ਕੌਰ ਦੀ ਤਸਵੀਰ ਟਵੀਟ ਕਰਦਿਆਂ ਕਿਹਾ ਸੀ ਕਿ ਇਹ ਉਹੀ ਦਾਦੀ ਹੈ ਜੋ ਸ਼ਾਹੀਨ ਬਾਗ਼ ਜਾਂਦੀ ਸੀ ਅਤੇ ਹੁਣ ਕਿਸਾਨ ਅੰਦਲੋਨ ਲਈ ਪਹੁੰਚ ਗਈ ਹੈ। ਕੰਗਣਾ ਨੇ ਲਿਖਿਆ ਸੀ ਕਿ ਉਹ ਉੱਥੇ ਦਿਹਾੜੀ ਤੇ ਜਾਂਦੇ ਹਨ।
ਉਧਵ ਠਾਕਰੇ- ਔਰੰਗਜ਼ੇਬ ਸੈਕੂਲਰ ਨਹੀਂ ਸੀ
ਮਹਾਰਾਸ਼ਟਰ ਵਿੱਚ ਜਿੱਥੇ ਮਿਊਸੀਪਲ ਚੋਣਾਂ ਹੋਣ ਵਾਲੀਆਂ ਹਨ। ਉੱਥੇ ਮੁੱਖ ਮੰਤਰੀ ਉਧਵ ਠਾਕਰੇ ਨੇ ਔਰਾਂਗਾਬਾਦ ਸ਼ਹਿਰ ਦੇ ਨਾਂਅ ਉੱਪਰ ਆਪਣੀ ਸਹਿਯੋਗੀ ਕਾਂਗਰਸ ਤੋਂ ਵੱਖਰਾ ਸਟੈਂਡ ਲਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਧਵ ਔਰੰਗਾਬਾਦ ਨੂੰ ਮਰਾਠਾ ਹਾਕਮ ਸ਼ੰਭਾ ਜੀ ਦੇ ਨਾਂਅ ਤੇ ਸ਼ੰਭਾਜੀ ਨਗਰ ਕਹਿੰਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਹਾਲਾਂਕਿ 'ਗਠਜੋੜ ਦੇ ਏਜੰਡੇ ਵਿੱਚ ਸੈਕੂਲਰ ਸ਼ਬਦ ਹੈ ਪਰ ਔਰੰਗਜ਼ੇਬ ਸੈਕੂਲਰ ਨਹੀਂ ਸੀ ਇਸ ਲਈ ਉਹ ਏਜੰਡੇ ਵਿੱਚ ਫਿੱਟ ਨਹੀਂ ਬੈਠਦਾ।'
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: