ਦਿੱਲੀ-ਕੱਟੜਾ ਐਕਸਪ੍ਰੈਸ ਵੇਅ: ਕੀ ਸਰਕਾਰ ਪ੍ਰੋਜੈਕਟ ਰੋਕ ਰਹੇ ਕਿਸਾਨਾਂ ਨਾਲ ਧੱਕਾ ਕਰ ਸਕਦੀ ਹੈ? -5 ਅਹਿਮ ਖ਼ਬਰਾਂ

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਈ ਕਿਸਾਨ ਕਟੜਾ-ਦਿੱਲੀ ਐਕਸਪ੍ਰੈਸ ਵੇਅ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਜ਼ਮੀਨ ਅਕੁਆਇਰ ਨਾ ਕਰਨ ਦੇਣ ਦੀ ਗੱਲ ਕਹਿ ਰਹੇ ਹਨ।

'ਦਿ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕੂਇਜੇਸ਼ਨ, ਰੀ-ਹੈਬੀਲਿਏਸ਼ਨ ਐਂਡ ਰੀ-ਸੈਟਲਮੈਂਟ, 2013' ਤਹਿਤ ਜਨਤਕ ਉਦੇਸ਼ਾਂ ਲਈ ਜ਼ਮੀਨਾਂ ਲਈਆਂ ਜਾ ਸਕਦੀਆਂ ਹਨ।

ਕੀ ਵਾਕਈ ਕੋਈ ਜ਼ਮੀਨ ਮਾਲਕ ਅਜਿਹੇ ਸੜਕੀ ਪ੍ਰੋਜੈਕਟ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦਾ ਹੈ? ਅਜਿਹੇ ਕਈ ਸਵਾਲਾਂ ਦੇ ਅਸੀਂ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਮੌਸਮ ਵਿਭਾਗ ਸ਼ਰਾਬ ਨਾ ਪੀਣ ਦੀ ਚੇਤਾਵਨੀ ਕਿਉਂ ਦੇ ਰਿਹਾ ਹੈ

ਦਿੱਲੀ ਐਨਸੀਆਰ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਥਾਵਾਂ 'ਤੇ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਸਿਫ਼ਰ ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਜਾ ਰਿਹਾ ਹੈ।

ਮੌਸਮ ਵਿਭਾਗ ਨੇ ਸਵੇਰ ਸਮੇਂ ਖੁੱਲ੍ਹੀਆਂ ਥਾਵਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।

ਮੌਸਮ ਵਿਭਾਗ ਨੇ ਆਪਣੇ ਨਿਰਦੇਸ਼ਾਂ ਵਿੱਚ ਸ਼ਰਾਬ ਨਾ ਪੀਣ ਦੀ ਸਲਾਹ ਵੀ ਦਿੱਤੀ ਹੈ। ਕਿਉਂਕਿ ਮੌਸਮ ਵਿਭਾਗ ਮੁਤਾਬਕ ਸ਼ਰਾਬ ਪੀਣ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਣ ਸਬੰਧੀ ਕਿਹਾ ਕਿ 200 ਟਾਵਰ ਠੀਕ ਹੋਣੇ ਰਹਿ ਗਏ ਹਨ।

ਪੰਜਾਬ ਦੀ ਕਾਨੂੰਨ ਵਿਵਸਥਾ ਸਬੰਧੀ ਭਾਜਪਾ ਵਲੋਂ ਲਾਏ ਜਾ ਰਹੇ ਇਲਜ਼ਾਮਾ ਬਾਰੇ ਉਨ੍ਹਾਂ ਕਿਹਾ, "ਕੀ ਅਸੀਂ ਕਿਸਾਨਾਂ ਲਈ ਜ਼ਿੰਮੇਵਾਰ ਹਾਂ, ਕਿਸ ਨੇ ਬਿੱਲ ਪਾਸ ਕੀਤਾ। ਅਸੀਂ ਤਾਂ ਉਸ ਨੂੰ ਠੀਕ ਕਰਨ ਲਈ ਅਸੈਂਬਲੀ ਵਿੱਚ ਬਿੱਲ ਪਾਸ ਕਰ ਦਿੱਤੇ।"

ਉਨ੍ਹਾਂ ਨੇ ਕਿਹਾ, "ਕਿਸਾਨਾਂ ਦੀ ਗੱਲ ਸਾਹਮਣੇ ਨਹੀਂ ਰੱਖਦੇ ਤਾਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ। ਇਹ ਮੰਦਭਾਗਾ ਹੈ ਪਰ ਅਸੀਂ ਜਿੰਮੇਵਾਰ ਨਹੀਂ। ਇਸ ਵੇਲੇ ਟਾਵਰ ਕੰਟਰੋਲ ਹੇਠ ਹਨ। 200 ਟਾਵਰ ਠੀਕ ਹੋਣੇ ਰਹਿ ਗਏ ਹਨ।"

ਇਸ ਦੇ ਨਾਲ ਵੀਰਵਾਰ ਦੀਆਂ ਹੋਰ ਪ੍ਰਮੁੱਖ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੱਝਾਂ ਦਾ ਗੋਹਾ ਚੁੱਕਣ ਤੋਂ ਜੱਜ ਬਣਨ ਤੱਕ ਇੱਕ ਦੋਧੀ ਦੀ ਧੀ ਦਾ ਸਫ਼ਰ

"ਮੈਂ ਪਿਤਾ ਨੂੰ ਲੋਕਾਂ ਦੀਆਂ ਝਿੜਕਾਂ ਖਾਂਦੇ ਸੁਣਿਆ ਹੈ। ਗਲ਼ੀ-ਗਲ਼ੀ ਵਿੱਚ ਕੂੜਾ ਚੁਕਦਿਆਂ ਦੇਖਿਆ ਹੈ। ਸਾਡੀ ਭੈਣ-ਭਰਾਵਾਂ ਦੀ ਪੜ੍ਹਾਈ ਲਈ ਹਰ ਥਾਂ ਬੇਇਜ਼ਤ ਹੁੰਦਿਆਂ ਦੇਖਿਆ ਹੈ। ਸਕੂਲ ਦੇ ਦਿਨਾਂ ਵਿੱਚ ਸ਼ਰਮ ਆਉਂਦੀ ਸੀ ਇਹ ਦੱਸਣ ਵਿੱਚ ਦੁੱਧ ਵੇਚਦੇ ਹਾਂ, ਪਰ ਅੱਜ ਮੈਨੂੰ ਮਾਣ ਹੋ ਰਿਹਾ ਹੈ ਕਿ ਮੈਂ ਇਸ ਪਰਿਵਾਰ ਦੀ ਧੀ ਹਾਂ।"

ਇਹ ਮਹਿਜ਼ ਸ਼ਬਦ ਨਹੀਂ ਹਨ ਸਗੋਂ ਦਰਦ ਤੋਂ ਫਖ਼ਰ ਤੱਕ ਦੇ ਸਫ਼ਰ ਦੀ ਕਹਾਣੀ ਹਨ।

ਚੌਥੀ ਜਮਾਤ ਤੋਂ ਲੈ ਕੇ ਹਾਲੇ ਤੱਕ ਗਾਵਾਂ-ਮੱਝਾਂ ਦਾ ਗੋਹਾ ਚੁੱਕਣ ਨਾਲ ਦਿਨ ਦੀ ਸ਼ੁਰੂਆਤ ਕਰਦੀ ਹੈ। ਪਰ, ਬਹੁਤ ਜਲਦ ਰਾਜਸਥਾਨ ਦੇ ਉਦੇਪੁਰ ਦੀ 26 ਸਾਲਾ ਮੁਟਿਆਰ ਸੋਨਲ ਸ਼ਰਮਾ, ਜੱਜ ਬਣ ਕੇ ਲੋਕਾਂ ਨੂੰ ਇਨਸਾਫ਼ ਦੇਣਾ ਸ਼ੁਰੂ ਕਰੇਗੀ।

ਸੋਨਲ ਦੇ ਪ੍ਰੇਰਣਾਦਾਇਕ ਸਫ਼ਰ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੁਕੇਸ਼ ਅੰਬਾਨੀ ਨੂੰ ਪਿਛਾਂਹ ਛੱਡ ਕੇ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ

ਜ਼੍ਹੌਂਗ ਸ਼ਾਨਸ਼ਾਨ ਦੀ ਦੌਲਤ ਇਸ ਸਾਲ 700 ਕਰੋੜ ਡਾਲਰ ਵਧੀ, ਇਸ ਵਾਧੇ ਨਾਲ ਉਨ੍ਹਾਂ ਨੇ ਭਾਰਤੀ ਧਨਾਢ ਮੁਕੇਸ਼ ਅੰਬਾਨੀ ਅਤੇ ਆਪਣੇ ਵਤਨੀ ਅਲੀਬਾਬਾ ਸਮੂਹ ਦੇ ਮੋਢੀ ਜੈਕ ਮਾ ਨੂੰ ਅਮੀਰੀ 'ਚ ਪਛਾੜ ਦਿੱਤਾ।

ਬਲੂਮਬਰਗ ਬਿਲੀਨੇਅਰ ਇੰਨਡੈਕਸ ਮੁਤਾਬਕ, ਉਹ 7780 ਕਰੋੜ ਡਾਲਰ ਨਾਲ ਦੁਨੀਆਂ ਦੇ ਗਿਆਰਵੇਂ ਨੰਬਰ ਦੇ ਅਮੀਰ ਆਦਮੀ ਬਣ ਗਏ ਹਨ।

ਬਲੂਮਬਰਰਗ ਮੁਤਾਬਕ ਇਸ ਨਾਟਕੀ ਵਾਧੇ ਨੇ ਜ਼੍ਹੌਂਗ ਨੂੰ ਅਮੀਰੀ 'ਚ ਏਸ਼ੀਆਂ ਵਿੱਚ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੂੰ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਧਨਾਢ ਬਣਨ ਵਾਲਿਆਂ ਵਿੱਚੋਂ ਇੱਕ ਬਣਾ ਦਿੱਤਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)