ਮੋਦੀ ਸਰਕਾਰ ਦੇ ਸਿੱਖਾਂ ਨਾਲ ਰਿਸ਼ਤਿਆਂ ਵਾਲੇ ਬੁਕਲੇਟ ਗਾਹਕਾਂ ਨੂੰ ਭੇਜਣ ਬਾਰੇ IRCTC ਨੇ ਕੀ ਕਿਹਾ-ਪ੍ਰੈੱਸ ਰਿਵੀਊ

ਖ਼ਬਰ ਏਜੰਸੀ ਏਐੱਨਆਈ ਮੁਤਾਬਕ IRTC ਨੇ ਮੋਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕਾਰਜਾਂ ਸੰਬੰਧੀ ਦਾਅਵਿਆਂ ਦਾ ਇੱਕ ਇਸ਼ਤਿਹਾਰ ਸਿੱਖਾਂ ਨੂੰ ਈਮੇਲ ਰਾਹੀਂ ਭੇਜੇ ਜਾਣ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਕਿਹਾ ਗਿਆ ਹੈ ਕਿ ਅਦਾਰੇ ਨੇ ਖ਼ਬਰ ਵਿੱਚ IRTC ਦਾ ਪੱਖ ਸਹੀ ਤਰ੍ਹਾਂ ਨਹੀਂ ਰਿਪੋਰਟ ਕੀਤਾ ਹੈ।

ਇੱਕ ਅਖ਼ਬਾਰ ਵੱਲੋਂ ਪਿਛਲੇ ਦਿਨੀਂ ਇੱਕ ਸਰਕਾਰੀ ਇਸ਼ਤਿਹਾਰ ਬਾਰੇ ਇਸ ਦਾਅਵੇ ਨਾਲ ਖ਼ਬਰ ਛਾਪੀ ਗਈ ਸੀ ਕਿ IRTC ਵੱਲੋਂ ਇਹ ਬਰਾਊਸ਼ਰ ਸਿੱਖ ਗਾਹਕਾਂ ਨੂੰ ਚੋਣਵੇਂ ਤੌਰ 'ਤੇ ਈਮੇਲ ਰਾਹੀਂ ਭੇਜਿਆ ਗਿਆ ਹੈ। ਜਿਸ ਵਿੱਚ ਮੋਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਦੀ ਭਲਾਈ ਲਈ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਸਰਕਾਰ ਨੇ IRTC ਰਾਹੀਂ ਸਿੱਖਾਂ ਤੱਕ ਪਹੁੰਚ ਕਰਨ ਦਾ ਯਤਨ ਕੀਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਜਦੋਂ ਕਿਸਾਨ ਅੰਦੋਲਨ ਭਖ ਰਿਹਾ ਸੀ ਤਾਂ IRTC ਨੇ ਅੱਠ ਅਤੇ ਬਾਰਾਂ ਦੰਸਬਰ ਨੂੰ ਲਗਭਗ 2 ਕਰੋੜ ਈ-ਮੇਲਾਂ ਭੇਜੀਆਂ ਸਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਭਾਈਚਾਰੇ ਦੇ ਪੱਖ ਵੱਚ ਲਏ ਗਏ 13 ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ। 47 ਸਫ਼ਿਆਂ ਦੀ ਇਹ ਬੁੱਕਲੈਟ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਹੈ।

ਇਹ ਵੀ ਪੜ੍ਹੋ:

ਅਖ਼ਬਾਰ ਦੇ ਇਸ ਦਾਅਵੇ ਦੇ ਖੰਡਨ ਵਿੱਚ IRTC ਨੇ ਕਿਹਾ ਹੈ ਖ਼ਬਰ ਵਿੱਚ IRTC ਦਾ ਪੱਖ ਸਹੀ ਤਰ੍ਹਾਂ ਨਹੀਂ ਰਿਪੋਰਟ ਕੀਤਾ ਗਿਆ। ਈਮੇਲ ਇੱਕ ਕਿਸੇ ਫਿਰਕੇ ਦਾ ਧਿਆਨ ਕੀਤੇ ਬਿਨਾਂ ਸਾਰਿਆਂ ਗਾਹਕਾਂ ਨੂੰ ਭੇਜੀ ਗਈ ਸੀ।

IRTC ਨੇ ਕਿਹਾ ਕਿ ਅਜਿਹਾ ਪਹਿਲਾ ਮੌਕਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ IRTC ਸਰਕਾਰੀ ਬਰਾਊਸ਼ਰ ਈਮੇਲ ਰਾਹੀਂ ਆਪਣੇ ਗਾਹਕਾਂ ਤੱਕ ਪਹੁੰਚਾਉਂਦੀ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕੈਂਸਰ ਟਰੇਨ 9 ਮਹੀਨੇ ਤੋਂ ਬੰਦ ਮਰੀਜ਼ ਔਖੇ

ਅਬੋਹਰ-ਜੋਧਪੁਰ ਐਕਸਪ੍ਰੈਸ ਪਿਛਲੇ ਨੌਂ ਮਹੀਨਿਆਂ ਤੋਂ ਬੰਦ ਪਈ ਹੈ ਜਿਸ ਕਾਰਨ ਬਠਿੰਡਾ ਇਲਾਕੇ ਦੇ ਕੈਂਸਰ ਮਰੀਜ਼ ਜੋ ਇਲਾਜ ਲਈ ਰਾਜਸਥਾਨ ਦੇ ਬੀਕਾਨੇਰ ਜਾਂਦੇ ਸਨ, ਉਨ੍ਹਾਂ ਦੇ ਇਲਾਜ ਉੱਪਰ ਮਾਰ ਪਈ ਹੈ।

ਦਿ ਟ੍ਰਿਬਿਊਨ ਅਨੁਸਾਰ ਟਰੇਨ ਬੰਦ ਹੋਣ ਕਾਰਨ ਇਨ੍ਹਾਂ ਮਰੀਜ਼ਾਂ ਦਾ ਇਲਾਜ ਬਠਿੰਡਾ ਦੇ ਅਡਵਾਂਸਡ ਕੈਂਸਰ ਇੰਸਟੀਚਿਊਟ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਨਤੀਜੇ ਵਜੋਂ ਬਠਿੰਡਾ ਦੇ ਕੇਂਦਰ ਵਿੱਚ ਮਰੀਜ਼ਾਂ ਦਾ ਰਸ਼ ਵਧ ਗਿਆ ਹੈ।

ਬੰਦ ਹੋਣ ਤੋਂ ਪਹਿਲਾਂ ਇਹ ਟਰੇਨ ਪੰਜਾਬ ਦੀ ਨਰਮਾ ਪੱਟੀ ਦੇ ਮਾਨਸਾ, ਬਠਿੰਡਾ, ਫਰੀਦਕੋਟ, ਸੰਗਰੂਰ, ਮੋਗਾ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਲੋਕ ਕੈਂਸਰ ਦੇ ਇਲਾਜ ਬੀਕਾਨੇਰ ਦੇ ਆਚਾਰੀਆ ਤੁਲਸੀ ਰੀਜਨਲ ਸੈਂਟਰ ਹਸਪਤਾਲ ਅਤੇ ਰਿਸਰਚ ਸੈਂਟਰ ਵਿੱਚ ਜਾਂਦੇ ਸਨ।

ਅਰਵਿੰਦ ਕੇਜਰੀਵਾਲ ਰੱਖਣਗੇ ਵਰਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਿਸਾਨਾਂ ਵੱਲੋਂ ਰੱਖੀ ਜਾ ਰਹੀ ਭੁੱਖ ਹੜਤਾਲ ਦੀ ਹਮਾਇਤ ਵਿੱਚ ਉਨ੍ਹਾਂ ਨਾਲ ਇਕਜੁਟਤਾ ਦਰਸਾਉਣ ਲਈ ਇੱਕ ਦਿਨਾ ਵਰਤ ਰੱਖਣਗੇ।

ਮੁੱਖ ਮੰਤਰੀ ਨੇ ਆਪਣੀ ਪਾਰਟੀ ਦੇ ਵਰਕਰਾਂ ਹਮਾਇਤੀਆਂ ਅਤੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨਾਲ ਇਕਜੁਟਕਾ ਦਿਖਾਉਣ ਲਈ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ।

ਕਿਸਾਨ ਸੰਗਠਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ 14 ਦਸੰਬਰ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਕਰਨਗੇ ਅਤੇ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਕੀਤੇ ਜਾਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)